Fri,Feb 22,2019 | 10:50:48am
HEADLINES:

editorial

81% ਐੱਸਸੀ-ਐੱਸਟੀ ਮਹਿਲਾਵਾਂ ਚਾਹੁੰਦੀਆਂ ਨੇ ਘਰ ਵਿੱਚ ਬੇਟੀ ਪੈਦਾ ਹੋਵੇ

81% ਐੱਸਸੀ-ਐੱਸਟੀ ਮਹਿਲਾਵਾਂ ਚਾਹੁੰਦੀਆਂ ਨੇ ਘਰ ਵਿੱਚ ਬੇਟੀ ਪੈਦਾ ਹੋਵੇ

ਦੇਸ਼ 'ਚ ਹਾਲ ਹੀ ਵਿੱਚ ਹੋਏ ਇੱਕ ਸਰਵੇ ਦੇ ਅੰਕੜਿਆਂ ਵਿੱਚ ਸਾਹਮਣੇ ਆਇਆ ਹੈ ਕਿ ਦੇਸ਼ ਦੇ ਪੇਂਡੂ ਤੇ ਸ਼ਹਿਰੀ ਖੇਤਰਾਂ ਵਿੱਚ ਔਲਾਦ ਦੇ ਰੂਪ ਵਿੱਚ ਲੋਕਾਂ 'ਚ ਬੇਟੀ ਦੀ ਚਾਹਤ ਵਿੱਚ ਵਾਧਾ ਹੋਇਆ ਹੈ।

ਨੈਸ਼ਨਲ ਫੈਮਿਲੀ ਐਂਡ ਹੈਲਥ ਸਰਵੇ (ਐੱਨਐੱਫਐੱਚਐੱਸ) ਦੀ ਤਾਜ਼ਾ ਰਿਪੋਰਟ ਮੁਤਾਬਕ, ਬੇਟੀਆਂ ਨੂੰ ਲੈ ਕੇ ਭਾਰਤੀ ਸਮਾਜ ਦੀ ਸਦੀਆਂ ਪੁਰਾਣੀ ਸੋਚ ਵਿੱਚ ਸਕਾਰਾਤਮਕ ਬਦਲਾਅ ਦੇਖਣ ਨੂੰ ਮਿਲਿਆ ਹੈ। ਸਰਵੇ ਮੁਤਾਬਕ, 15 ਤੋਂ 49 ਸਾਲ ਦੀਆਂ 79 ਫੀਸਦੀ ਮਹਿਲਾਵਾਂ ਅਤੇ 15 ਤੋਂ 54 ਸਾਲ ਦੇ 78 ਫੀਸਦੀ ਪੁਰਸ਼ਾਂ ਨੇ ਆਪਣੀ ਔਲਾਦ ਦੇ ਰੂਪ ਵਿੱਚ ਇੱਕ ਬੇਟੀ ਦੀ ਚਾਹਤ ਨੂੰ ਸਵੀਕਾਰ ਕੀਤਾ ਹੈ।

ਖਾਸ ਗੱਲ ਹੈ ਕਿ ਬੇਟੀ ਦੀ ਇੱਛਾ ਰੱਖਣ ਵਾਲੇ ਲੋਕਾਂ ਵਿੱਚ ਅਨੁਸੂਚਿਤ ਜਾਤੀ, ਜਨਜਾਤੀ, ਮੁਸਲਮਾਨ ਤੇ ਪੇਂਡੂ ਖੇਤਰਾਂ ਤੋਂ ਇਲਾਵਾ ਆਰਥਿਕ ਤੌਰ 'ਤੇ ਪੱਛੜੇ ਵਰਗਾਂ ਦੇ ਲੋਕਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਮੁਸਲਮਾਨ, ਦਲਿਤ ਤੇ ਆਦੀਵਾਸੀ ਵਰਗਾਂ ਦੇ ਪਰਿਵਾਰਾਂ ਨੇ ਹੋਰ ਵਰਗਾਂ ਦੇ ਮੁਕਾਬਲੇ ਘਰ ਵਿੱਚ ਬੇਟੀ ਦੇ ਪੈਦਾ ਹੋਣ ਨੂੰ ਕਾਫੀ ਚੰਗਾ ਦੱਸਿਆ ਹੈ। ਜੇਕਰ ਅਸੀਂ ਗੱਲ ਸਾਲ 2005-06 ਦੇ ਅੰਕੜਿਆਂ ਦੀ ਕਰੀਏ ਤਾਂ ਬੇਟੀਆਂ ਦੀ ਚਾਹਤ ਸਿਰਫ 74 ਫੀਸਦੀ ਮਹਿਲਾਵਾਂ ਅਤੇ 65 ਫੀਸਦੀ ਪੁਰਸ਼ਾਂ ਨੂੰ ਹੀ ਸੀ।

ਜ਼ਿਕਰਯੋਗ ਹੈ ਕਿ ਬੇਟੀਆਂ ਪ੍ਰਤੀ ਮਹਿਲਾਵਾਂ ਦੀ ਵਧਦੀ ਚਾਹਤ ਦਾ ਕਾਰਨ ਸਿੱਖਿਆ ਦੇ ਵਧਦੇ ਪੱਧਰ ਨੂੰ ਵੀ ਮੰਨਿਆ ਗਿਆ ਹੈ। 12ਵੀਂ ਪਾਸ 85 ਫੀਸਦੀ ਮਹਿਲਾਵਾਂ ਨੇ ਜਿੱਥੇ ਬੇਟੀ ਪੈਦਾ ਹੋਣ ਨੂੰ ਜ਼ਰੂਰੀ ਮੰਨਿਆ ਹੈ, ਉੱਥੇ ਇਸ ਤੋਂ ਘੱਟ ਪੜ੍ਹੀਆਂ 72 ਫੀਸਦੀ ਮਹਿਲਾਵੰ ਨੇ ਵੀ ਘਰ ਵਿੱਚ ਬੇਟੀ ਦੀ ਮਹਤੱਤਾ ਨੂੰ ਸਮਝਿਆ ਹੈ।

ਸਰਵੇ ਮੁਤਾਬਕ, ਕਰੀਬ 81 ਫੀਸਦੀ ਮੁਸਲਮਾਨ ਪਰਿਵਾਰਾਂ ਨੇ ਘਰ ਵਿੱਚ ਬੇਟੀਆਂ ਦਾ ਹੋਣਾ ਬਹੁਤ ਜ਼ਰੂਰੀ ਮੰਨਿਆ ਹੈ, ਜਦਕਿ 79 ਫੀਸਦੀ ਬੋਧ ਧਰਮ ਦੇ ਲੋਕ ਅਤੇ 79 ਫੀਸਦੀ ਹਿੰਦੂ ਮਹਿਲਾਵਾਂ ਦਾ ਮੰਨਣਾ ਹੈ ਕਿ ਘਰ ਵਿੱਚ ਘੱਟ ਤੋਂ ਘੱਟ ਇੱਕ ਬੇਟੀ ਜ਼ਰੂਰ ਹੋਣੀ ਚਾਹੀਦੀ ਹੈ। 

ਜੇਕਰ ਜਾਤੀ ਵਰਗਾਂ ਦੀ ਗੱਲ ਕਰੀਏ ਤਾਂ 81 ਫੀਸਦੀ ਦਲਿਤ, 81 ਫੀਸਦੀ ਆਦੀਵਾਸੀ ਅਤੇ 80 ਫੀਸਦੀ ਓਬੀਸੀ ਪਰਿਵਾਰਾਂ ਦੀਆਂ ਮਹਿਲਾਵਾਂ ਨੇ ਬੇਟੀ ਦੀ ਚਾਹਤ ਨੂੰ ਪ੍ਰਗਟ ਕੀਤਾ ਹੈ। ਨਾਲ ਹੀ 84 ਫੀਸਦੀ ਆਦੀਵਾਸੀ ਪੁਰਸ਼ ਤੇ 79 ਫੀਸਦੀ ਦਲਿਤ ਪੁਰਸ਼ ਵੀ ਬੇਟੀ ਦੀ ਇੱਛਾ ਰੱਖਦੇ ਹਨ।

ਆਰਥਿਕ ਪੱਧਰ 'ਤੇ ਬੇਟੀਆਂ ਦੀ ਚਾਹਤ ਦੀ ਗੱਲ ਕਰੀਏ ਤਾਂ 86 ਫੀਸਦੀ ਗਰੀਬ ਮਹਿਲਾਵਾਂ ਅਤੇ 85 ਫੀਸਦੀ ਪੁਰਸ਼ ਘੱਟ ਤੋਂ ਘੱਟ ਇੱਕ ਬੇਟੀ ਚਾਹੁੰਦੇ ਹਨ, ਜਦਕਿ ਅਮੀਰਾਂ ਵਿੱਚ ਇਹ ਫੀਸਦੀ 73 ਅਤੇ 72 ਫੀਸਦੀ ਦਾ ਹੈ।

ਅਜੇ ਵੀ ਲੜਕਿਆਂ ਦੀ ਚਾਹਤ ਬਰਕਰਾਰ
ਰਿਪੋਰਟ ਵਿੱਚ ਬੇਟੇ ਦੀ ਇੱਛਾ ਨੂੰ ਲੈ ਕੇ ਵੀ ਸਵਾਲ ਕੀਤਾ ਗਿਆ ਸੀ, ਜਿਸ ਵਿੱਚ ਇਹ ਗੱਲ ਸਾਹਮਣੇ ਆਈ ਕਿ ਬੇਟਿਆਂ ਦੀ ਚਾਹਤ ਅੱਜ ਵੀ ਬੇਟੀ ਤੋਂ ਜ਼ਿਆਦਾ ਹੈ। ਕਰੀਬ ਸਾਰੀਆਂ ਕੈਟੇਗਰੀ ਵਿੱਚ 82 ਫੀਸਦੀ ਮਹਿਲਾਵਾਂ ਅਤੇ 83 ਫੀਸਦੀ ਪੁਰਸ਼ ਪਰਿਵਾਰ ਵਿੱਚ ਘੱਟ ਤੋਂ ਘੱਟ ਇੱਕ ਬੇਟਾ ਚਾਹੁੰਦੇ ਹਨ। ਇਸ ਤੋਂ ਇਲਾਵਾ ਮਹਿਲਾਵਾਂ ਅਤੇ ਪੁਰਸ਼ ਦੋਵੇਂ ਵਰਗ ਵਿੱਚ ਕਰੀਬ 19 ਫੀਸਦੀ ਲੋਕਾਂ ਨੇ ਬੇਟੀਆਂ ਦੇ ਮੁਕਾਬਲੇ ਬੇਟਿਆਂ ਦੀ ਚਾਹਤ ਜ਼ਿਆਦਾ ਪ੍ਰਗਟ ਕੀਤੀ ਹੈ, ਜਦਕਿ ਸਿਰਫ 3.5 ਫੀਸਦੀ ਲੋਕ ਹੀ ਅਜਿਹੇ ਸਨ, ਜਿਨ੍ਹਾਂ ਨੂੰ ਬੇਟਿਆਂ ਦੇ ਮੁਕਾਬਲੇ ਜ਼ਿਆਦਾ ਬੇਟੀਆਂ ਚਾਹੀਦੀਆਂ ਹਨ। 
(ਸਰੋਤ : ਹਿਊਮਨ ਜੰਕਸ਼ਨ)

Comments

Leave a Reply