Sun,Oct 21,2018 | 03:43:38am
HEADLINES:

editorial

ਸਭ ਤੋਂ ਜ਼ਿਆਦਾ ਐੱਸਸੀ, ਐੱਸਟੀ ਤੇ ਓਬੀਸੀ ਜੇਲ੍ਹਾਂ ਵਿੱਚ ਬੰਦ

ਸਭ ਤੋਂ ਜ਼ਿਆਦਾ ਐੱਸਸੀ, ਐੱਸਟੀ ਤੇ ਓਬੀਸੀ ਜੇਲ੍ਹਾਂ ਵਿੱਚ ਬੰਦ

ਅਪ੍ਰੈਲ ਮਹੀਨੇ 'ਚ ਬਿਹਾਰ 'ਚ ਸ਼ਰਾਬਬੰਦੀ ਕਾਨੂੰਨ ਲਾਗੂ ਹੋਏ ਨੂੰ 2 ਸਾਲ ਪੂਰੇ ਹੋ ਗਏ। ਅੰਕੜੇ ਦੱਸਦੇ ਹਨ ਕਿ ਇਸ ਕਾਨੂੰਨ ਦੀ ਸਭ ਤੋਂ ਜ਼ਿਆਦਾ ਚਪੇਟ ਵਿੱਚ ਐੱਸਸੀ, ਐੱਸਟੀ ਤੇ ਓਬੀਸੀ ਵਰਗਾਂ ਦੇ ਲੋਕ ਆਏ ਹਨ। ਇਸ ਸਬੰਧ 'ਚ 'ਇੰਡੀਅਨ ਐਕਸਪ੍ਰੈੱਸ' ਦੀ ਇੱਕ ਰਿਪੋਰਟ ਦੱਸਦੀ ਹੈ ਕਿ ਬਿਹਾਰ ਦੀ 8 ਕੇਂਦਰੀ, 32 ਜ਼ਿਲ੍ਹਾ ਤੇ 17 ਉਪ ਜੇਲ੍ਹਾਂ ਵਿੱਚ ਸ਼ਰਾਬਬੰਦੀ ਕਾਨੂੰਨ ਦੀ ਉਲੰਘਣਾ ਵਿੱਚ ਅਪ੍ਰੈਲ 2016 ਤੋਂ ਬਾਅਦ ਜਿੰਨੇ ਐੱਸਸੀ ਤੇ ਓਬੀਸੀ ਲੋਕਾਂ ਨੂੰ ਬੰਦ ਕੀਤਾ ਗਿਆ, ਉਸਦਾ ਫੀਸਦੀ ਸੂਬੇ ਵਿੱਚ ਉਨ੍ਹਾਂ ਦੀ ਕੁੱਲ ਆਬਾਦੀ ਦੇ ਸ਼ੇਅਰ ਤੋਂ ਜ਼ਿਆਦਾ ਹੈ।
 
ਉਦਾਹਰਨ ਲਈ 27.1 ਫੀਸਦੀ ਐੱਸਸੀ ਲੋਕ ਗ੍ਰਿਫਤਾਰ ਕੀਤੇ ਗਏ, ਜਦਕਿ ਬਿਹਾਰ ਵਿੱਚ ਇਨ੍ਹਾਂ ਦੀ ਕੁੱਲ ਆਬਾਦੀ 16 ਫੀਸਦੀ ਹੈ। 6.8 ਫੀਸਦੀ ਐੱਸਟੀ ਵਰਗ ਦੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਦਕਿ ਇਨ੍ਹਾਂ ਦਾ ਕੁੱਲ ਫੀਸਦੀ 1.3 ਹੈ। ਬਿਹਾਰ ਵਿੱਚ ਕੁੱਲ ਓਬੀਸੀ 25 ਫੀਸਦੀ ਹਨ, ਜਦਕਿ ਸ਼ਰਾਬਬੰਦੀ ਦੀ ਉਲੰਘਣਾ ਵਿੱਚ 34.4 ਫੀਸਦੀ ਲੋਕ ਜੇਲ੍ਹਾਂ ਵਿੱਚ ਸੁੱਟੇ ਗਏ। ਬਿਹਾਰ ਦੀਆਂ 8 ਸੈਂਟਰਲ ਜੇਲ੍ਹਾਂ, 32 ਜਿਲ੍ਹਾ ਜੇਲਾਂ ਅਤੇ 17 ਸਬ ਜੇਲ੍ਹਾਂ ਤੋਂ ਹਾਸਲ ਅੰਕੜਿਆਂ ਤੋਂ ਇਹ ਖੁਲਾਸਾ ਹੋਇਆ ਹੈ।
 
ਪ੍ਰੋਹੀਬਿਸ਼ਨ ਇਨ ਬਿਹਾਰ : ਦ ਫਾਲਆਉਟ' ਨਾਂ ਨਾਲ ਜਾਰੀ ਇੰਡੀਅਨ ਐਕਸਪ੍ਰੈੱਸ ਦੀ ਰਿਪੋਰਟ ਮੁਤਾਬਕ, ਸਾਲ 2016 ਦੇ ਅਪ੍ਰੈਲ ਮਹੀਨੇ ਤੋਂ ਬਿਹਾਰ ਵਿੱਚ ਸ਼ਰਾਬਬੰਦੀ ਕਾਨੂੰਨ ਲਾਗੂ ਕੀਤਾ ਗਿਆ ਸੀ। ਜੇਲ੍ਹ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 80 ਫੀਸਦੀ ਕੈਦੀ, ਜਿਹੜੇ ਜੇਲ੍ਹ ਵਿੱਚ ਬੰਦ ਹਨ, ਉਹ ਸਾਰੇ ਦੋ ਸਾਲ ਪਹਿਲਾਂ ਲਾਗੂ ਹੋਏ ਸ਼ਰਾਬਬੰਦੀ ਕਾਨੂੰਨ ਤਹਿਤ ਗ੍ਰਿਫਤਾਰ ਹੋਏ ਹਨ ਅਤੇ ਉਹ ਸਾਰੇ ਸ਼ਰਾਬੀ ਹਨ। ਸੂਬੇ ਦੀਆਂ 8 ਜੇਲ੍ਹ ਖੇਤਰਾਂ ਵਿੱਚ ਸ਼ਰਾਬਬੰਦੀ ਕਾਨੂੰਨ ਤਹਿਤ ਪਿਛਲੇ 2 ਸਾਲਾਂ ਵਿੱਚ ਗ੍ਰਿਫਤਾਰ 1,22,392 ਲੋਕਾਂ ਵਿੱਚੋਂ 67.1 ਫੀਸਦੀ ਲੋਕ ਪਟਨਾ, ਗਯਾ ਤੇ ਮੋਤੀਹਾਰੀ ਜੇਲ੍ਹ ਖੇਤਰਾਂ ਵਿੱਚ ਬੰਦ ਹਨ।
 
ਮੋਤੀਹਾਰੀ ਕੇਂਦਰੀ ਜੇਲ੍ਹ (ਛਪਰਾ, ਸਿਵਾਨ, ਗੋਪਾਲਗੰਜ, ਬੇਤੀਆ ਜ਼ਿਲ੍ਹਾ ਜੇਲ੍ਹ ਅਤੇ ਬਗਹਾ ਉਪ ਜੇਲ੍ਹ) ਵਿੱਚ 24,672 ਕੈਦੀ ਹਨ। ਜਨਰਲ ਵਰਗ ਦੇ 2845 (11.5 ਫੀਸਦੀ), ਓਬੀਸੀ 8691 (35.2 ਫੀਸਦੀ), ਈਬੀਸੀ 3917 (15.8 ਫੀਸਦੀ), ਅਨੁਸੂਚਿਤ ਜਾਤੀ 5541 (22.4 ਫੀਸਦੀ) ਅਤੇ ਅਨੁਸੂਚਿਤ ਜਨਜਾਤੀ 3678 (14.9 ਫੀਸਦੀ) ਹਨ। 
 
ਗਯਾ ਕੇਂਦਰੀ ਜੇਲ੍ਹ (ਔਰੰਗਾਬਾਦ, ਨਵਾਦਾ, ਜਹਾਨਾਬੰਦ ਜ਼ਿਲ੍ਹਾ ਜੇਲ੍ਹ ਅਤੇ ਸ਼ੇਰਘਾਟੀ, ਦਾਊਦਨਗਰ ਤੇ ਗਯਾ ਸਬ ਜੇਲ੍ਹ) ਵਿੱਚ 25,002 ਕੈਦੀ ਹਨ। ਇੱਥੇ ਜਨਰਲ ਵਰਗ ਦੇ 3376 (13.5 ਫੀਸਦੀ), ਓਬੀਸੀ 8926 (35.7 ਫੀਸਦੀ), ਈਬੀਸੀ 4550 (18.2 ਫੀਸਦੀ), ਅਨੁਸੂਚਿਤ ਜਾਤੀ 7550 (30.2 ਫੀਸਦੀ) ਅਤੇ ਅਨੁਸੂਚਿਤ ਜਨਜਾਤੀ ਦੇ 600 (2.4 ਫੀਸਦੀ) ਹਨ।
 
ਪਟਨਾ ਸੈਂਟਰਲ ਜੇਲ੍ਹ (ਫੁਲਵਾਰੀ ਸ਼ਰੀਫ, ਬਿਹਾਰ ਸ਼ਰੀਫ ਅਤੇ ਹਾਜੀਪੁਰ ਜ਼ਿਲ੍ਹਾ ਜੇਲ੍ਹ ਤੇ ਬਾੜ, ਪਟਨਾ ਸਿਟੀ, ਹਿਲਸਾ, ਦਾਨਾਪੁਰ ਤੇ ਮਸੌੜੀ ਉਪ ਜੇਲ੍ਹ) ਵਿੱਚ 32,501 ਕੈਦੀ ਹਨ। ਜਨਰਲ ਵਰਗ ਦੇ 5233 (16.1 ਫੀਸਦੀ), ਓਬੀਸੀ 11,473 (35.3 ਫੀਸਦੀ), ਈਬੀਸੀ 5980 (18.4 ਫੀਸਦੀ), ਅਨੁਸੂਚਿਤ ਜਾਤੀ 8840 (27.2 ਫੀਸਦੀ) ਤੇ ਅਨੁਸੂਚਿਤ ਜਨਜਾਤੀ 975 (3 ਫੀਸਦੀ) ਹਨ।
 
ਗਯਾ ਜੇਲ੍ਹ ਵਿੱਚ ਗ੍ਰਿਫਤਾਰ ਕੀਤੇ ਲੋਕਾਂ ਵਿੱਚੋਂ 30 ਫੀਸਦੀ ਲੋਕ ਅਨੁਸੂਚਿਤ ਜਾਤੀ ਦੇ ਹਨ, ਜਦਕਿ ਸੂਬੇ ਵਿੱਚ ਉਹ ਕੁੱਲ ਆਬਾਦੀ ਦਾ 15 ਫੀਸਦੀ ਹਨ। ਮੋਤੀਹਾਰੀ ਜੇਲ੍ਹ ਵਿੱਚ 15 ਫੀਸਦੀ ਗ੍ਰਿਫਤਾਰ ਕੀਤੇ ਗਏ ਲੋਕ ਅਨੁਸੂਚਿਤ ਜਨਜਾਤੀ ਵਿੱਚੋਂ ਆਉਂਦੇ ਹਨ, ਜੋ ਕਿ ਆਬਾਦੀ ਵਿੱਚ ਉਨ੍ਹਾਂ ਦੀ ਕੁੱਲ ਆਬਾਦੀ ਦਾ 10 ਗੁਣਾ ਹੈ। ਇਹ ਅੰਕੜੇ ਸੂਬੇ ਦੇ ਗ੍ਰਹਿ ਵਿਭਾਗ ਦੇ ਜੇਲ੍ਹ ਨਿਗਰਾਨੀ ਤਹਿਤ ਸੀਨੀਅਰ ਅਧਿਕਾਰੀ ਨੇ ਇਕੱਠੇ ਕੀਤੇ ਹਨ। 

ਬਿਨਾਂ ਅਦਾਲਤੀ ਵਾਰੰਟ ਦੇ ਕੀਤੀ ਜਾ ਸਕਦੀ ਹੈ ਗ੍ਰਿਫਤਾਰੀ
ਬਿਹਾਰ ਪ੍ਰੋਹੀਬਿਸ਼ਨ ਐਂਡ ਐਕਸਾਈਜ਼ ਐਕਟ 6 ਅਪ੍ਰੈਲ 2016 ਨੂੰ ਲਾਗੂ ਹੋਇਆ ਸੀ। ਇਸਦੀ ਧਾਰਾ 29 ਤੋਂ 41 ਤਹਿਤ ਸ਼ਰਾਬ ਪੀਣਾ, ਰੱਖਣਾ, ਵੇਚਣਾ ਅਤੇ ਬਣਾਉਣਾ ਗੈਰਜ਼ਮਾਨਤੀ ਅਪਰਾਧ ਹੈ। ਇਸ ਕਾਨੂੰਨ ਤਹਿਤ ਜੇਕਰ ਕੋਈ ਬਾਲਿਗ ਵਿਅਕਤੀ ਘਰ ਵਿੱਚ ਸ਼ਰਾਬ ਪੀ ਰਿਹਾ ਹੈ ਤਾਂ ਉਸਦੇ ਇਲਾਵਾ ਘਰ ਵਿੱਚ ਮੌਜ਼ੂਦ ਹੋਰ ਬਾਲਿਗ ਮੈਂਬਰਾਂ 'ਤੇ ਵੀ ਬਰਾਬਰ ਧਾਰਾ ਤਹਿਤ ਮਾਮਲਾ ਦਰਜ ਹੋਵੇਗਾ। ਬਿਨਾਂ ਅਦਾਲਤੀ ਵਾਰੰਟ ਦੇ ਗ੍ਰਿਫਤਾਰੀ ਕੀਤੀ ਜਾ ਸਕਦੀ ਹੈ। ਹਾਲਾਂਕਿ ਦੋਸ਼ੀ ਬਾਅਦ ਵਿੱਚ ਪੱਕੀ ਜ਼ਮਾਨਤ ਮੰਗ ਸਕਦਾ ਹੈ।
 
ਸਮਾਜਿਕ ਐਕਟੀਵਿਸਟਾਂ ਦਾ ਦੋਸ਼ ਹੈ ਕਿ ਬਿਹਾਰ ਦੀ ਨੀਤੀਸ਼ ਕੁਮਾਰ ਸਰਕਾਰ ਨੇ ਇਸ ਕਾਨੂੰਨ ਦੇ ਤਹਿਤ ਵੱਡੇ ਲੋਕਾਂ 'ਤੇ ਸ਼ਿਕੰਜਾ ਕੱਸਣ ਦਾ ਕੰਮ ਨਹੀਂ ਕੀਤਾ। ਜਿਹੜੇ ਲੋਕ ਸੂਬੇ ਵਿੱਚ ਸ਼ਰਾਬ ਮਾਫੀਆ ਦੇ ਰੂਪ ਵਿੱਚ ਕੰਮ ਕਰ ਰਹੇ ਹਨ, ਉਨ੍ਹਾਂ 'ਤੇ ਸਖਤ ਕਾਰਵਾਈ ਨਹੀਂ ਹੋਈ।

 

Comments

Leave a Reply