Tue,Sep 17,2019 | 04:57:17am
HEADLINES:

editorial

ਪੇਂਡੂ ਰੁਜ਼ਗਾਰ ਸੰਕਟ ਕਾਰਨ ਮਹਿਲਾਵਾਂ ਨੂੰ ਕਰਨਾ ਪੈਂਦਾ ਵਧੇਰੇ ਮੁਸ਼ਕਲਾਂ ਦਾ ਸਾਹਮਣਾ

ਪੇਂਡੂ ਰੁਜ਼ਗਾਰ ਸੰਕਟ ਕਾਰਨ ਮਹਿਲਾਵਾਂ ਨੂੰ ਕਰਨਾ ਪੈਂਦਾ ਵਧੇਰੇ ਮੁਸ਼ਕਲਾਂ ਦਾ ਸਾਹਮਣਾ

ਜਦੋਂ ਕਮਲ ਗੰਗਰੂਦ ਘਾਟੀ ਦੇ ਨੇੜੇ ਬਣੇ ਆਪਣੇ ਘਰ  ਦੇ ਨਾਲ ਲੱਗਦੇ ਖੇਤਾਂ ਵੱਲ ਦੇਖਦੀ ਹੈ ਤਾਂ ਉਨ੍ਹਾਂ ਨੂੰ ਖੇਤਾਂ ਦੀ ਉਹ ਪੱਟੀ ਦਿਸਦੀ ਹੈ, ਜਿਸ 'ਤੇ ਇਸ ਸਾਲ ਸਿੰਜਾਈ ਨਹੀਂ ਹੋਵੇਗੀ। ਕਿਉਂਕਿ ਇਹ ਡਿਵੈਲਪਰ ਨੂੰ ਵੇਚ ਦਿੱਤੀ ਗਈ ਹੈ। ਉਹ ਜ਼ਮੀਨ 'ਤੇ ਕਾਰਖਾਨਿਆਂ ਤੇ ਸੜਕਾਂ ਦਾ ਨਿਰਮਾਣ ਕਰੇਗਾ ਜਾਂ ਫਿਰ ਆਮ ਤੌਰ 'ਤੇ ਗੈਰ-ਖੇਤੀ ਦੇ ਕੰਮਾਂ 'ਚ ਇਸਦਾ ਇਸਤੇਮਾਲ ਹੋਵੇਗਾ। ਇਸ ਨਾਲ ਖੇਤੀ ਦਾ ਨੁਕਸਾਨ ਵੀ ਹੋਵੇਗਾ ਤੇ ਇਸ ਨੁਕਸਾਨ ਦਾ ਮਤਲਬ ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੇ ਇੱਕ ਪਿੰਡ ਪਿੰਪਲਾਦ 'ਚ ਦਲਿਤ ਪਰਿਵਾਰਾਂ ਲਈ ਮਹੱਤਵਪੁਰਨ ਲੇਬਰ ਨੂੰ ਮਿਲਣ ਵਾਲੇ ਰੁਜ਼ਗਾਰ ਦਾ ਨੁਕਸਾਨ ਵੀ।

ਪਹਿਲਾਂ ਜਦੋਂ ਮਾਨਸੂਨ 'ਚ ਬਾਰਿਸ਼ ਹੁੰਦੀ ਸੀ ਤਾਂ ਗੰਗਰੂਦ ਵਰਗੇ ਪੇਂਡੁ ਇਲਾਕਿਆਂ ਨੂੰ ਘੱਟ ਤੋਂ ਘੱਟ ਦੋ ਮਹੀਨਿਆਂ ਤੱਕ ਕੰਮ ਮਿਲਣ ਦੀ ਉਮੀਦ ਰਹਿੰਦੀ ਸੀ ਤੇ ਨੇੜੇ ਤੇੜੇ ਝੋਨੇ ਦੇ ਖੇਤਾਂ 'ਚ ਕੰਮ ਕਰਕੇ ਉਹ ਹਰ ਦਿਨ 200-250 ਰੁਪਏ ਤੱਕ ਕਮਾਉਂਦੀ ਸੀ। ਹੁਣ ਕੰਮ ਘੱਟ ਹੋ ਗਿਆ ਹੈ ਤੇ ਕਦੇ ਕਦਾਰ ਹੀ ਮਿਲਦਾ ਹੈ।

ਗੰਗਰੂਦ ਨੇ ਮਾਰਚ ਦੇ ਮਹੀਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਆਬਾਦੀ ਵਧ ਰਹੀ ਹੈ, ਪਰ ਇਸਦੇ ਨਾਲ ਹੀ ਹਰ ਸਾਲ ਰੁਜ਼ਗਾਰ ਦੇ ਮੌਕੇ ਘਟਦੇ ਜਾ ਰਹੇ ਹਨ। ਪਿਛਲੇ ਸਾਲ ਪੂਰੇ ਸੀਜ਼ਨ ਦੌਰਾਨ ਲੋਕਾਂ ਨੂੰ ਸਿਰਫ 3 ਹਫਤਿਆਂ ਦਾ ਕੰਮ ਮਿਲਿਆ ਸੀ।

ਜ਼ਿਆਦਾ ਮਸ਼ੀਨਰੀ ਨਾਲ ਕੰਮ ਜਲਦੀ ਪੁਰਾ ਹੋ ਜਾਂਦਾ ਹੈ। ਪਿੰਡ ਦੀਆਂ ਮਹਿਲਾਵਾਂ ਹਰ ਸਾਲ ਮਾਨਸੂਨ ਤੋਂ ਬਾਅਦ ਜ਼ਿਆਦਾਤਰ ਬੇਰੁਜ਼ਗਾਰ ਰਹਿ ਜਾਂਦੀਆਂ ਹਨ। ਗੰਗਰੂਦ ਨੇ ਕਿਹਾ, ਪਲਾਸਟਿਕ 'ਤੇ ਰੋਕ ਦੇ ਬਾਅਦ ਇੱਕ ਐੱਨਜੀਓ ਨੇ ਨਾਲ ਦੇ ਪਿੰਡ 'ਚ ਆ ਕੇ ਮਹਿਲਾਵਾਂ ਨੂੰ ਕੱਪੜੇ ਦੇ ਥੈਲੇ, ਪੇਟੀਕੋਟ ਤੇ ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ ਦੀ ਸਿਲਾਈ ਦਾ ਤਰੀਕਾ ਸਿਖਾਇਆ। ਮੈਂ ਵੀ ਸਿੱਖਣਾ ਚਾਹੁੰਦੀ ਸੀ, ਪਰ ਉਹ ਇਸ ਪਿੰਡ ਆਏ ਹੀ ਨਹੀਂ।

ਪਿੰਪਲਾਦ ਦੇ ਪੇਂਡੂਆਂ ਵਾਂਗ ਭਾਰਤੀ ਪਿੰਡਾਂ ਦੀਆਂ ਮਹਿਲਾਵਾਂ ਦੀ ਇੱਕ ਵੱਡੀ ਗਿਣਤੀ ਦੇ ਕੋਲ ਘੱਟ ਮੇਹਨਤਾਨਾ ਤੇ ਅਯਕੀਨੀ ਖੇਤੀ ਕੰਮ ਦੇ ਇਲਾਵਾ ਰੁਜ਼ਗਾਰ ਦੇ ਕੁਝ ਹੀ ਬਦਲ ਹਨ। 2001 ਤੇ 2011 ਦੇ ਵਿਚਾਲੇ ਮਹਿਲਾ ਖੇਤੀਬਾੜੀ ਮਜ਼ਦੂਰਾਂ ਦੀ ਗਿਣਤੀ 'ਚ 24 ਫੀਸਦੀ ਵਾਧਾ ਹੋਇਆ ਸੀ।

ਇਥੋਂ ਤੱਕ ਕੇ 77 ਫੀਸਦੀ ਕਿਸਾਨਾਂ ਨੇ ਖੇਤੀ ਛੱਡ ਦਿੱਤੀ। ਇਹ ਦਰਸਾਉਂਦਾ ਹੈ ਕਿ ਕਿਵੇਂ ਸੀਮਤ, ਗੈਰ ਖੇਤੀ ਦੇ ਮੌਕੇ ਤੇਜ਼ੀ ਨਾਲ ਮਰਦਾਂ ਦੇ ਪੱਖ 'ਚ ਜਾ ਰਹੇ ਹਨ, ਜੋ ਅਸਾਨੀ ਨਾਲ ਜ਼ਿਆਦਾ ਕੁਸ਼ਲਤਾ ਤੇ ਵਧੀਆ ਸਿੱਖਿਆ ਪਾ ਸਕਦੇ ਹਨ ਤੇ ਉਨ੍ਹਾਂ ਨੂੰ ਕੰਮ ਲਈ ਪਲਾਇਨ ਲਈ ਵੀ ਜ਼ਿਆਦਾ ਸਮਰੱਥ ਮੰਨਿਆ ਜਾਂਦਾ ਹੈ।

'ਖੇਤੀ ਦਾ ਨਾਰੀਕਰਨ' ਸਵਾਗਤ ਦੇ ਯੋਗ ਨਹੀਂ ਹੈ। ਜਿਵੇਂ ਕਿ ਅੰਬੇਡਕਰ ਯੂਨੀਵਰਸਿਟੀ 'ਚ ਸਹਾਇਕ ਪ੍ਰੋਫੈਸਰ ਇਸ਼ਿਤਾ ਮੇਹਰੋਤਰਾ ਕਹਿੰਦੀ ਹੈ, ''ਕਿਉਂÎਕਿ ਨੌਕਰੀਆਂ ਮਹਿਲਾਵਾਂ ਨੂੰ ਘੱਟ ਭੁਗਤਾਨ ਕਰਦੀਆਂ ਹਨ। ਇਥੇ ਅਸੁਰੱਖਿਆ ਹੈ ਤੇ ਦਮਨਕਾਰੀ ਲੇਬਰ ਸਬੰਧ ਹਨ। ਖੇਤੀ ਦਾ ਧੰਦਾ ਇੱਕ ਪਿਤਾ ਪੁਰਖੀ ਵਿਚਾਰਧਾਰਾ ਦਾ ਸੰਕੇਤ ਹੈ, ਜੋ ਮਹਿਲਾਵਾਂ ਨੂੰ ਪਿੰਡ 'ਚ ਰਹਿਣ ਲਈ ਪਾਬੰਧ ਕਰਦਾ ਹੈ ਤੇ ਮਹਿਲਾਵਾਂ ਘਰੇਲੁ ਕੰਮਾਂ ਨਾਲ ਜੁੜੀਆਂ ਰਹਿੰਦੀਆਂ ਹਨ।

ਮੇਹਰੋਤਰਾ ਨੇ ਆਕਸਫੈਮ ਇੰਡੀਆ ਦੀ ਸੈਕੰਡ ਇੰਡੀਆ ਇਨਕੁਆਲਿਟੀ ਰਿਪੋਰਟ-'ਮਾਈਂਡ ਦ ਗੈਪ-ਦ ਸਟੇਟ ਆਫ ਇੰਪਲਾਇਮੈਂਟ ਇਨ ਇੰਡੀਆ' 'ਚ ਪੇਂਡੂ ਬੇਰੁਜ਼ਗਾਰੀ ਤੇ ਅਸਮਾਨਤਾ 'ਤੇ ਇੱਕ ਲੇਖ ਲਿਖਿਆ ਹੈ। ਇਹ ਭਾਰਤ ਦੀਆਂ ਨੌਕਰੀਆਂ ਦੇ ਸਬੰਧ 'ਚ ਸਾਡੀ ਮੌਜੂਦਾ ਪਰਖ 'ਚ ਨਵੀਨਤਮ ਆਲੇਖ ਹੈ ਤੇ ਇਹ ਨੌਕਰੀਆਂ ਦੀ ਸਥਿਤੀ 'ਤੇ ਆਕਸਫੈਮ ਦੇ ਵਿਸ਼ਲੇਸ਼ਣ ਤੇ ਸਾਡੀ ਫੀਲਡ ਤੋਂ ਪ੍ਰਾਪਤ ਸੁਚਨਾਵਾਂ 'ਤੇ ਅਧਾਰਤ ਹੈ।

ਜਿਵੇਂਕਿ ਕਮਾਈ ਦੇ ਮੌਕੇ ਗਾਇਬ ਹੋ ਗਏ ਹਨ। ਮਹਿਲਾਵਾਂ ਤੇ ਹਾਸ਼ੀਏ 'ਤੇ ਪਏ ਸਮੂਹ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ। ਨਾਲ ਹੀ 1990 ਦੇ ਦਹਾਕੇ ਦੀ ਸ਼ੁਰੂਆਤ ਨਾਲ ਕੁਲ ਘਰੇਲੂ ਉਤਪਾਦ (ਜੀਡੀਪੀ) 'ਚ ਚਾਰ ਗੁਣਾ ਵਾਧੇ ਨਾਲ ਭਾਰਤ ਦੀ ਪੇਂਡੂ ਅਰਥਵਿਵਸਥਾ 'ਤੇ ਸੰਕਟ ਆਇਆ ਹੈ। ਮਾਰਚ 2019 'ਚ ਦਾ 'ਇੰਡੀਅਨ ਐਕਸਪ੍ਰੈੱਸ ਦੁਆਰਾ ਪ੍ਰਕਾਸ਼ਿਤ ਨੈਸ਼ਨਲ ਸੈਂਪਲ ਸਰਵੇ ਆਫਿਸ (ਐੱਨਐੱਸਐੱਸਓ) ਦੀ ਇੱਕ ਰਿਪੋਰਟ ਅਨੁਸਾਰ ਲਗਭਗ 3.2 ਕਰੋੜ ਕੈਜ਼ੁਅਲ ਮਜ਼ਦੁਰਾਂ ਨੇ 2011-12 ਤੇ 2017-18 ਵਿਚਾਲੇ ਆਪਣਾ ਕੰਮ ਗੁਆ ਲਿਆ।

ਜਿਨ੍ਹਾਂ 'ਚੋਂ 94 ਫੀਸਦੀ ਲੋਕਾਂ ਕੋਲ ਖੇਤੀ ਨਾਲ ਸਬੰੰਧਤ ਕੰਮ ਸਨ। ਇਸ ਸਮੇਂ ਰੁਜ਼ਗਾਰ ਪ੍ਰਾਪਤ ਮਰਦਾਂ 'ਚ 6 ਫੀਸਦੀ ਦੀ ਕਮੀ ਦੇ ਮੁਕਾਬਲੇ 'ਚ 2011-12 ਤੋਂ 2017-18 ਤੱਕ ਰੁਜ਼ਗਾਰ ਪ੍ਰਾਪਤ ਮਹਿਲਾਵਾਂ ਦਾ ਅਨੁਪਾਤ 31 ਫੀਸਦੀ ਤੱਕ ਡਿਗ ਗਿਆ। ਇਸ ਤਰ੍ਹਾਂ ਦੀ ਅਸ਼ਾਂਤੀ ਵਿਚਾਲੇ ਦੇਸ਼ ਨੇ ਕਈ ਕਿਸਾਨ ਵਿਰੋਧ ਪ੍ਰਦਰਸ਼ਨ, ਪੇਂਡੂ ਪਰਿਵਾਰਾਂ ਵਿਚਾਲੇ ਕਰਜ਼ ਦੇ ਵੱਧਦੇ ਪੱਧਰ ਤੇ ਫਸਲ ਦੀਆਂ ਕੀਮਤਾਂ 'ਚ ਗਿਰਾਵਟ ਦੇਖੀ ਗਈ ਹੈ, ਜਿਸ ਨਾਲ 60 ਕਰੋੜ ਭਾਰਤੀ ਖੇਤੀ ਕਰਨ ਲਂਈ ਸੰਘਰਸ਼ ਕਰ ਰਹੇ ਹਨ।

ਨਤੀਜਨ ਵੱਧਦੀ ਬੇਰੁਜ਼ਗਾਰੀ ਤੇ ਖੇਤੀ ਸੰਕਟ ਮੁੱਖ ਚੁਣਾਵੀ ਮੁੱਦਾ ਬਣ ਗਏ ਹਨ। ਇੱਕ ਹਾਲੀਆ ਕੀਤੇ ਗਏ ਸਰਵੇ 'ਚ 70 ਫੀਸਦੀ ਤੋਂ ਜ਼ਿਆਦਾ ਲੋਕਾਂ ਨੇ ਨੌਕਰੀਆਂ ਦੀ ਘਾਟ ਨੂੰ ਮਹੱਤਵਪੂਰਨ ਚਿੰਤਾ ਦੇ ਰੂਪ 'ਚ ਦੱਸਿਆ ਹੈ।

ਗੈਰ ਖੇਤੀ ਗਤੀਵਿਧੀਆਂ ਹੁਣ ਪੇਂਡੁ ਘਰੇਲੂ ਆਮਦਨ ਦਾ 65 ਫੀਸਦੀ ਤੋਂ ਜ਼ਿਆਦਾ ਦਾ ਪ੍ਰਤੀਨਿਧਤਵ ਕਰਦੀਆਂ ਹਨ, ਕਿਉਂਕਿ ਖੇਤੀ ਦੀ ਆਮਦਨ ਦਾ ਮੁੱਖ ਸ੍ਰੋਤ ਹੌਲੀ-ਹੌਲੀ ਘੱਟ ਪ੍ਰਚੱਲਿਤ ਹੋ ਰਿਹਾ ਹੈ। ਜਿਵੇਂਕਿ ਸਰਕਾਰ ਦੇ ਨੀਤੀਗਤ ਥਿੰਕ ਟੈਂਕ ਨੀਤੀ ਕਮਿਸ਼ਨ ਦੁਆਰਾ ਜਾਰੀ 2017 ਦੇ ਇੱਕ ਪੇਪਰ 'ਚ ਕਿਹਾ ਗਿਆ ਹੈ। ਇਹ ਦਰਸਾਉਂਦਾ ਹੈ ਕਿ ਮਜ਼ਦੂਰਾਂ ਨੂੰ ਪ੍ਰੰਪਰਿਕ ਖੇਤੀ ਅਧਾਰਤ ਰੁਜ਼ਗਾਰ ਤੋਂ ਬਾਹਰ ਹੋਣਾ ਪਿਆ ਹੈ, ਕਿਉਂਕਿ ਮੌਕੇ ਘੱਟ ਹੋ ਗਏ ਹਨ।

ਬਦਲਵੇਂ ਰੁਜ਼ਗਾਰ ਲੱਭਣ ਦੀ ਲੋੜ ਕੰਮਕਾਜੀ ਗਰੀਬਾਂ (ਜੋ ਦਲਿਤ, ਆਦੀਵਾਸੀ ਤੇ ਮੁਸਲਿਮ ਹੋ ਸਕਦੇ ਹਨ)  ਨੂੰ ਉਚ ਜਾਤੀ ਤੇ ਜ਼ਿਮੀਂਦਾਰਾਂ ਦੇ ਮੁਕਾਬਲੇ ਕਾਫੀ ਜ਼ਿਆਦਾ ਪ੍ਰਭਾਵਿਤ ਕਰਦੇ ਹਨ।  ਰਿਪੋਰਟ 'ਚ ਕਿਹਾ ਗਿਆ ਹੈ ਕਿ ਜਿਵੇਂਕਿ ਖੇਤੀ ਮਜ਼ਦੂਰ ਨਵੇਂ ਤੇ ਵਧੀਆ ਰੁਜ਼ਗਾਰ ਦੀ ਭਾਲ 'ਚ ਇੱਕ ਅਣਉਤਪਾਤਕ ਖੇਤੀ ਖੇਤਰ ਨੂੰ ਪਿੱੱਛੇ ਛੱਡ ਰਹੇ ਹਨ, ਪਰ ਕਿਸਨੂੰ ਕਿਹੋ ਜਿਹੇ ਨੌਕਰੀ ਮਿਲਦੀ ਹੈ ਤੇ ਕਿਨ੍ਹਾਂ ਹਾਲਾਤ 'ਚ ਇਹ ਅਸਮਾਨ ਸਥਿਤੀਆਂ 'ਤੇ ਨਿਰਭਰ ਕਰਦਾ ਹੈ। ਇਹ ਪੇਂਡੂ ਮਜ਼ਦੂਰ ਬਾਜ਼ਾਰਾਂ ਦਾ ਸੱਚ ਹੈ।
ਉਦਾਹਰਨ ਲਈ 2011-12 ਤੇ 2017-18 ਵਿਚਾਲੇ ਲੇਬਰ ਬਾਜ਼ਾਰ ਤੋਂ 2.9 ਕਰੋੜ ਪੇਂਡੂ ਮਹਿਲਾਵਾਂ ਗਾਇਬ ਹੋ ਗਈਆਂ ਹਨ।

ਜਦੋਂ ਲੇਬਰ ਬਾਜ਼ਾਰ 'ਚ ਗਿਰਾਵਟ ਆਉਂਦੀ ਹੈ ਤੇ ਨੌਕਰੀਆਂ ਦੀਆਂ ਮੰਗਾਂ ਵੱਧਦੀ ਜਾ ਰਹੀਆਂ ਹਨ, ਤਾਂ ਮਹਿਲਾਵਾਂ ਨੂੰ ਖੋਹਣ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ। ਖਾਸ ਕਰ ਕੇ ਪੇਂਡੂ ਨਿਰਮਾਣ ਨੌਕਰੀਆਂ 'ਚ, ਜਿਵੇਂਕਿ ਮੁੰਬਈ ਯੂਨੀਵਰਸਿਟੀ ਦੇ ਅਰਥਸ਼ਾਸਤਰ ਵਿਭਾਗ ਦੇ ਸਾਬਕਾ ਡਾਇਰੈਕਟਰ ਤੇ ਪ੍ਰੋਫੈਸਰ ਰਿਤੁ ਦੀਵਾਨ ਕਹਿੰਦੀ ਹੈ। ਉਨ੍ਹਾਂ ਕਿਹਾ ਕਿ, '' ਇੱਕ  ਕਾਰਨ ਲੇਬਰ ਦਾ ਵਪਾਰ ਤੇ ਲਿੰਗ ਤਕਨੀਕੀ ਵੰਡ ਹੈ।''

ਉਦਾਹਰਨ ਲਈ ਮਰਦ ਦੀ ਕੁਸ਼ਲਤਾ ਆਮ ਤੌਰ 'ਤੇ ਤਰਖਾਣ ਤੇ ਰਾਜਮਿਸਤਰੀ ਦੀ ਹੁੰਦੀ ਹੈ। ਜਦੋਂਕਿ ਨਿਰਮਾਣ ਸਥਾਨਾਂ 'ਤੇ ਮਹਿਲਾਵਾਂ ਨੂੰ ਕੁਲੀ, ਇੱਟਾਂ ਤੇ ਸੀਮੈਂਟ ਢੋਣ ਦਾ ਕੰਮ ਮਿਲਦਾ ਹੈ, ਜਿਸਦੀ ਨਿੰਦਾ ਵੀ ਕੀਤੀ ਜਾਂਦੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਰੁਜ਼ਗਾਰ ਦੇ ਬਦਲਾਂ ਦੀ ਘਾਟ ਤੇ ਵੱਧਦੀ ਨਿਰਾਸ਼ ਕਰਨ ਵਾਲੀ ਸਥਿਤੀ ਦੀ ਹਾਸ਼ੀਏ ਦੇ ਸਮੂਹਾਂ ਵਿਚਾਲੇ ਜ਼ਿਆਦਾ ਸੰਭਾਵਨਾ ਹੋ ਸਕਦੀ ਹੈ।

ਜਿਵੇਂ ਜਿਵੇਂ ਗੈਰ ਖੇਤੀ ਖੇਤਰ 'ਬਦਲਵੇਂ ਰੁਜ਼ਗਾਰ ਦਾ ਸਭ ਤੋਂ ਮਹੱਤਵਪੂਰਨ ਸ੍ਰੋਤ' ਬਣਦਾ ਜਾ ਰਿਹਾ ਹੈ। ਕਈ ਮਰਦ ਕੰਮ ਲਈ ਪਲਾਇਨ ਕਰਦੇ ਹਨ ਤਾਂ ਮਹਿਲਾਵਾਂ ਨੂੰ ਘਰ ਚਲਾਉਣ ਦਾ ਬੋਝ ਚੁੱਕਣ ਲਈ ਛੱਡ ਦਿੱਤਾ ਜਾਂਦਾ ਹੈ। ਅਜਿਹੇ 'ਚ ਹੇਠਲੀ ਜਾਤੀ ਦੀਆਂ ਦਲਿਤ ਮਹਿਲਾਵਾਂ ਲਈ ਇਸਦਾ ਮਤਲਬ ਇਹ ਹੋ ਸਕਦਾ ਹੈ ਕਿ ਉੱਚ ਜਾਤੀ ਦੇ ਭੂਮੀ ਮਾਲਕਾਂ ਦੁਆਰਾ ਸਮਾਜਿਕ ਸੁਰੱਖਿਆ ਵਿਵਸਥਾ ਦੇ ਬਦਲਾਂ 'ਚ ਕਦੇ ਕਦੇ ਘੱਟ ਭੁਗਤਾਨ ਤੇ ਕਦੇ ਕਦੇ ਬਿਨਾਂ ਤਨਖਾਹ ਸ਼ਾਮਲ ਹਨ।

ਇਥੋਂ ਤੱਕ ਕੇ ਰੁਜ਼ਗਾਰ ਹਾਸਲ ਕਰਨ ਦੀ ਇੱਕ ਸ਼ਰਤ ਦੇ ਰੂਪ 'ਚ ਮਹਿਲਾਵਾਂ ਲਈ ਯੌਨ ਸ਼ੋਸ਼ਣ ਦੀ ਇੱਕ ਪਰਤ ਵੀ ਹੋ ਸਕਦੀ ਹੈ, ਪਰ ਹੁਣ ਪਿਛਲੇ ਦੋ ਸਾਲਾਂ 'ਚ ਖਾਸ ਤੌਰ 'ਤੇ ਨੋਟਬੰਦੀ ਦੇ ਬਾਅਦ ਮਹਿਲਾਵਾਂ ਵਿਚਾਲੇ ਇੱਕ ਨਵੀਂ ਵੰਡ ਸਾਹਮਣੇ ਆਈ ਹੈ।

ਨੌਕਰੀਆਂ ਦੀ ਮੰਗ ਘੱਟ ਹੋਣ ਕਾਰਨ ਮਾਲਕ ਯੌਨ ਆਕਰਸ਼ਣ ਦੇ ਅਧਾਰ 'ਤੇ, 'ਛੋਟੀਆਂ ਤੇ ਘੱਟ ਕੁਪੋਸ਼ਿਤ' ਲੜਕੀਆਂ ਨੂੰ ਬਜ਼ੁਰਗ ਮਹਿਲਾਵਾਂ ਤੋਂ ਅਲੱਗ ਰੁਜ਼ਗਾਰ ਦੇਣ 'ਚ ਇੱਕ ਵੱਖਰੀ ਰੀਤ ਸ਼ੁਰੂ ਕਰ ਚੁੱਕੇ ਹਨ। ਪੇਂਡੂ ਇਲਾਕਿਆਂ ਦੇ 34 ਫੀਸਦੀ ਮਰਦ ਰੁਜ਼ਗਾਰ ਤੇ ਵਧੀਆ ਆਰਥਿਕ ਮੌਕਿਆਂ ਦੀ ਭਾਲ 'ਚ ਪਲਾਇਨ ਕਰ ਚੁੱਕੇ ਹਨ। ਪੇਂਡੂ ਮਹਿਲਾਵਾਂ ਲਈ ਇਹ ਅੰਕੜਾ 3.6 ਫੀਸਦੀ ਹੈ।

-ਤਿਸ਼ ਸੰਘੇੜਾ

Comments

Leave a Reply