Tue,Aug 14,2018 | 07:30:58pm
HEADLINES:

editorial

ਪਿਛਲੇ 3 ਸਾਲਾਂ 'ਚ ਧਾਰਮਿਕ ਮਤਭੇਦ ਜ਼ਿਆਦਾ ਵਧੇ

ਪਿਛਲੇ 3 ਸਾਲਾਂ 'ਚ ਧਾਰਮਿਕ ਮਤਭੇਦ ਜ਼ਿਆਦਾ ਵਧੇ

ਕੰਮਕਾਜ ਦੀ ਉਮਰ ਵਾਲੇ ਭਾਰਤੀ ਨੌਜਵਾਨਾਂ ਵਿੱਚੋਂ ਜ਼ਿਆਦਾਤਰ ਦਾ ਮੰਨਣਾ ਹੈ ਕਿ ਪਿਛਲੇ 3 ਸਾਲਾਂ ਵਿੱਚ ਦੁਨੀਆ ਦੀ ਜ਼ਿਆਦਾ ਵੰਡ ਹੋਈ ਹੈ। ਉਨ੍ਹਾਂ ਮੁਤਾਬਕ, ਧਾਰਮਿਕ ਮਤਭੇਦ ਅਤੇ ਰਾਸ਼ਟਰਵਾਦੀ ਰਾਜਨੀਤੀ ਸਭ ਤੋਂ ਵੱਡਾ ਖਤਰਾ ਬਣ ਕੇ ਉੱਭਰੇ ਹਨ। ਇੱਕ ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਹੈ।
 
ਭੁਗਤਾਨ ਸਬੰਧੀ ਸੇਵਾਵਾਂ ਦੇਣ ਵਾਲੀ ਕੰਪਨੀ ਵੈਸਟਰਨ ਯੂਨੀਅਨ ਦੇ ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ''ਦੇਸ਼ ਦੇ ਕਰੀਬ 69 ਫੀਸਦੀ ਅਜਿਹੇ ਨੌਜਵਾਨ, ਜਿਨ੍ਹਾਂ ਦਾ ਜਨਮ ਸਾਲ 1980 ਤੋਂ 2000 ਵਿਚਕਾਰ ਹੋਇਆ, ਉਨ੍ਹਾਂ ਦਾ ਕਹਿਣਾ ਹੈ ਕਿ ਦੁਨੀਆ 2015 ਦੇ ਮੁਕਾਬਲੇ ਹੁਣ ਜ਼ਿਆਦਾ ਵੰਡੀ ਹੋਈ ਹੈ। 10 ਵਿੱਚੋਂ 5 ਤੋਂ ਜ਼ਿਆਦਾ ਨੌਜਵਾਨ ਮੰਨਦੇ ਹਨ ਕਿ 2030 ਤੱਕ ਇਹ ਪਾੜਾ ਹੋਰ ਜ਼ਿਆਦਾ ਡੂੰਘਾ ਹੋ ਜਾਵੇਗਾ।''
 
ਸਰਵੇਖਣ ਕਹਿੰਦਾ ਹੈ ਕਿ ਇਸ ਉਮਰ ਵਰਗ ਦੇ ਨੌਜਵਾਨ ਮਹਿਸੂਸ ਕਰਦੇ ਹਨ ਕਿ ਸੰਸਾਰਕ ਨਾਗਰਿਕਤਾ ਤੇ ਸੀਮਾਵਾਂ ਤੋਂ ਮੁਕਤ ਸੰਸਾਰ ਦੀ ਸੋਚ ਦੇ ਸਾਹਮਣੇ ਧਾਰਮਿਕ ਮਤਭੇਦ ਅਤੇ ਰਾਸ਼ਟਰਵਾਦੀ ਰਾਜਨੀਤੀ ਸਭ ਤੋਂ ਵੱਡਾ ਖਤਰਾ ਬਣ ਕੇ ਉੱਭਰੇ ਹਨ। ਇਨ੍ਹਾਂ ਤੋਂ ਬਾਅਦ ਖਤਰੇ ਵਿੱਚ ਨਸਲ ਭੇਦਭਾਵ ਹੈ। 
 
ਇਹ ਸਰਵੇ ਉਸ ਸਮੇਂ ਕੀਤਾ ਗਿਆ ਹੈ, ਜਦੋਂ ਸਮਾਜ ਵਿੱਚ ਭੀੜ ਵੱਲੋਂ ਕੁੱਟ-ਕੁੱਟ ਕੇ ਲੋਕਾਂ ਨੂੰ ਮਾਰਨ ਦੀਆਂ ਘਟਨਾਵਾਂ ਤੇ ਨਫਰਤ ਵਾਲੇ ਅਪਰਾਧ ਦੇਸ਼-ਵਿਦੇਸ਼ ਵਿੱਚ ਚਰਚਾ ਵਿੱਚ ਬਣੇ ਹਨ। 
 
ਸੰਸਾਰਕ ਨਾਗਰਿਕਤਾ ਪਾਉਣ ਅਤੇ ਸਮਾਜਿਕ ਭੇਦਭਾਵ ਖਤਮ ਕਰਨ ਲਈ ਨੌਜਵਾਨ ਡਾਈਵਰਸਿਟੀ ਲਈ ਸਨਮਾਨ ਰੱਖਣ ਨੂੰ ਉੱਚ ਪਹਿਲ ਦਿੰਦੇ ਹਨ। ਇਸ ਤੋਂ ਬਾਅਦ ਉਹ ਸਵੀਕਾਰ ਕਰਨ, ਸਮਾਜਿਕ ਜ਼ਿੰਮੇਵਾਰ ਹੋਣਾ ਅਤੇ ਆਪਸੀ ਸੱਭਿਆਚਾਰਕ ਜਾਗਰੂਕਤਾ ਜਾਂ ਨਵੀਂ ਸੰਸਕ੍ਰਿਤੀ ਨੂੰ ਅਪਣਾਉਣ ਦੀ ਸਮਰੱਥਾ 'ਤੇ ਜ਼ੋਰ ਦਿੰਦੇ ਹਨ। ਜ਼ਿਆਦਾਤਰ ਦਾ ਮੰਨਣਾ ਹੈ ਕਿ ਆਦਰਸ਼ ਦੁਨੀਆ ਉਹ ਹੈ, ਜਿੱਥੇ ਤਕਨੀਕ ਇੱਕ ਦੇਸ਼ ਵਿੱਚ ਰਹਿਣਾ ਅਤੇ ਦੂਜੇ ਦੇਸ਼ ਵਿੱਚ ਕੰਮ ਕਰਨਾ ਆਸਾਨ ਬਣਾ ਦਿੰਦੀ ਹੈ। ਜਿੱਥੇ ਲਿੰਗ, ਧਰਮ, ਸੰਸਕ੍ਰਿਤੀ ਦੇ ਆਧਾਰ 'ਤੇ ਕੋਈ ਰੁਕਾਵਟ ਨਹੀਂ ਹੋਵੇਗੀ ਅਤੇ ਦੁਨੀਆ ਵਿੱਚ ਕਿਤੇ ਵੀ ਰਹਿਣ, ਕੰਮ ਕਰਨ ਅਤੇ ਖੇਡਣ ਵਿੱਚ ਸਮਰੱਥ ਹੋਣਗੇ।

 

Comments

Leave a Reply