Wed,Apr 01,2020 | 07:43:44am
HEADLINES:

editorial

ਬਦਹਾਲੀ ਦੇ ਸ਼ਿਕਾਰ ਖੇਤ ਮਜ਼ਦੂਰ

ਬਦਹਾਲੀ ਦੇ ਸ਼ਿਕਾਰ ਖੇਤ ਮਜ਼ਦੂਰ

ਪੰਜਾਬ ਦਲਿਤਾਂ ਦੀ ਕਰੀਬ 35 ਫੀਸਦੀ ਆਬਾਦੀ ਵਾਲਾ ਸੂਬਾ ਹੈ। ਮਤਲਬ ਸੂਬੇ ਦਾ ਹਰ ਤੀਜਾ ਵਿਅਕਤੀ ਇਸੇ ਸਮਾਜ ਨਾਲ ਸਬੰਧਤ ਹੈ। ਆਪਣੀਆਂ ਵੋਟਾਂ ਨਾਲ ਸੂਬੇ ਦੀ ਸੱਤਾ ਤੈਅ ਕਰਨ 'ਚ ਇਹ ਵਰਗ ਮੁੱਖ ਭੂਮਿਕਾ ਨਿਭਾਉਂਦਾ ਆ ਰਿਹਾ ਹੈ। ਹਾਲਾਂਕਿ ਇਹ ਗੱਲ ਵੱਖਰੀ ਹੈ ਕਿ ਸਿਆਸੀ ਨੀਤੀਆਂ ਇਸ ਵਰਗ ਨੂੰ ਮੁੱਖ ਰੱਖ ਕੇ ਨਹੀਂ ਬਣਦੀਆਂ।

ਸੂਬੇ ਦੀ ਦਲਿਤ ਆਬਾਦੀ ਅੱਜ ਵੀ ਬਦਹਾਲੀ ਦੀ ਸ਼ਿਕਾਰ ਹੈ। ਖਾਸ ਤੌਰ 'ਤੇ ਮਜ਼ਦੂਰਾਂ ਦੀ ਸਥਿਤੀ ਬਹੁਤ ਖਰਾਬ ਹੈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਖੇਤ ਮਜ਼ਦੂਰਾਂ ਦੀ ਆਰਥਿਕ ਸਥਿਤੀ ਬਾਰੇ ਕੀਤਾ ਗਿਆ ਸਰਵੇਖਣ ਦਲਿਤ ਮਜ਼ਦੂਰਾਂ ਦੀ ਆਰਥਿਕ ਮੰਦਹਾਲੀ ਤੇ ਸਰਕਾਰੀ ਬੇਰੁਖੀ ਦੀ ਤਸਵੀਰ ਸਾਹਮਣੇ ਲਿਆਉਂਦਾ ਹੈ।

ਸੂਬੇ ਦੇ 6 ਜ਼ਿਲ੍ਹਿਆਂ ਜਲੰਧਰ, ਬਠਿੰਡਾ, ਸੰਗਰੂਰ, ਮੁਕਤਸਰ ਤੇ ਮੋਗਾ 'ਚ ਕੀਤੇ ਗਏ ਇਸ ਸਰਵੇਖਣ ਮੁਤਾਬਕ ਪੇਂਡੂ ਖੇਤਰ ਦੇ 21.75 ਫੀਸਦੀ ਦਲਿਤ ਪਰਿਵਾਰਾਂ ਕੋਲ ਘਰ ਨਹੀਂ ਹੈ। ਉਹ ਜਾਂ ਤਾਂ ਆਪਣੇ ਰਿਸ਼ਤੇਦਾਰਾਂ ਕੋਲ ਰਹਿੰਦੇ ਹਨ ਜਾਂ ਉਨ੍ਹਾਂ ਨੂੰ ਕਿਰਾਏ ਦੇ ਮਕਾਨ 'ਚ ਰਹਿਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।

ਸਰਵੇਖਣ ਇਹ ਵੀ ਕਹਿੰਦਾ ਹੈ ਕਿ ਆਪਣਾ ਮਕਾਨ ਨਾ ਹੋਣ ਕਾਰਨ 1.16 ਫੀਸਦੀ ਮਜ਼ਦੂਰ ਹਸਪਤਾਲਾਂ, ਧਰਮਸ਼ਾਲਾਵਾਂ, ਬਦਹਾਲ ਸਰਕਾਰੀ ਕੁਆਰਟਰਾਂ ਤੇ ਖੇਤਾਂ ਦੀਆਂ ਜ਼ਮੀਨਾਂ 'ਤੇ ਰਹਿ ਰਹੇ ਹਨ। ਇਸੇ ਤਰ੍ਹਾਂ ਇੱਕ ਹੋਰ ਰਿਪੋਰਟ ਮੁਤਾਬਕ ਪੰਜਾਬ ਦੇ ਦਲਿਤ ਔਰਤ ਮਜ਼ਦੂਰ ਪਰਿਵਾਰਕ ਜੀਆਂ 'ਚੋਂ 92.52 ਫੀਸਦੀ ਜੀਅ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ।

ਆਮਦਣ 'ਤੇ ਆਧਾਰਿਤ ਸਭ ਤੋਂ ਵੱਧ ਗਰੀਬੀ ਸੂਬੇ ਦੇ ਮਾਝਾ ਖੇਤਰ ਦੇ ਪੇਂਡੂ ਦਲਿਤ ਔਰਤ ਮਜ਼ਦੂਰ ਪਰਿਵਾਰਾਂ 'ਚ ਹੈ। ਇਸ ਤੋਂ ਪਹਿਲਾਂ ਦਲਿਤ ਮਜ਼ਦੂਰਾਂ ਦੇ ਕਰਜ਼ੇ ਦੇ ਬੋਝ ਹੇਠਾਂ ਦੱਬੇ ਹੋਣ ਤੇ ਉਨ੍ਹਾਂ ਵੱਲੋਂ ਖੁਦਕੁਸ਼ੀਆਂ ਕੀਤੇ ਜਾਣ ਸਬੰਧੀ ਰਿਪੋਰਟਾਂ ਵੀ ਜਨਤੱਕ ਹੁੰਦੀਆਂ ਰਹੀਆਂ ਹਨ।

ਪੰਜਾਬ, ਜਿਸਨੂੰ ਦੇਸ਼ 'ਚ ਖੁਸ਼ਹਾਲ ਸੂਬੇ ਵਜੋਂ ਪੇਸ਼ ਕੀਤਾ ਜਾਂਦਾ ਹੈ, ਉੱਥੇ ਦਲਿਤ ਮਜ਼ਦੂਰਾਂ ਦੀ ਆਰਥਿਕ ਤੇ ਸਮਾਜਿਕ ਸਥਿਤੀ ਬਦਹਾਲੀ ਦੀ ਸ਼ਿਕਾਰ ਹੈ। ਸਰਕਾਰੀ ਪੱਧਰ 'ਤੇ ਇਸ ਦਿਸ਼ਾ 'ਚ ਸਕਾਰਾਤਮਕ ਕਦਮ ਚੁੱਕੇ ਜਾਣ ਦੀ ਲੋੜ ਹੈ।

Comments

Leave a Reply