Wed,Apr 01,2020 | 08:15:52am
HEADLINES:

editorial

ਅੱਜ ਪੈਦਾ ਹੋਣ ਵਾਲਾ ਬੱਚਾ ਜ਼ਿੰਦਗੀ ਭਰ ਸਿਹਤ ਸਮੱਸਿਆਵਾਂ ਨਾਲ ਘਿਰਿਆ ਰਹੇਗਾ

ਅੱਜ ਪੈਦਾ ਹੋਣ ਵਾਲਾ ਬੱਚਾ ਜ਼ਿੰਦਗੀ ਭਰ ਸਿਹਤ ਸਮੱਸਿਆਵਾਂ ਨਾਲ ਘਿਰਿਆ ਰਹੇਗਾ

ਇੱਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਜਿਸ ਤੇਜ਼ੀ ਨਾਲ ਕਾਰਬਨ ਫੈਲ ਰਿਹਾ ਹੈ, ਉਸਦਾ ਅਸਰ ਅੱਜ ਪੈਦਾ ਹੋਣ ਵਾਲੇ ਹਰ ਬੱਚੇ ਨੂੰ ਜ਼ਿੰਦਗੀ ਭਰ ਭੋਗਣਾ ਪਵੇਗਾ। ਅੱਜ ਪੈਦਾ ਹੋਇਆ ਬੱਚਾ ਜਦੋਂ 71 ਸਾਲ ਦਾ ਹੋਵੇਗਾ, ਉਦੋਂ ਤੱਕ ਧਰਤੀ ਦਾ ਤਾਪਮਾਨ 17ਵੀਂ ਸਦੀ ਦੇ ਮੱਧ (ਉਦਯੋਗਿਤ ਕ੍ਰਾਂਤੀ ਤੋਂ ਪਹਿਲਾਂ) ਦੇ ਤਾਪਮਾਨ ਤੋਂ 4 ਡਿਗਰੀ ਸੈਲਸੀਅਸ ਜ਼ਿਆਦਾ ਹੋਵੇਗਾ। ਅਜਿਹੇ ਭਾਰਤੀ ਬੱਚੇ, ਜੋ ਪਹਿਲਾਂ ਤੋਂ ਹੀ ਦੂਸ਼ਿਤ ਹਵਾ 'ਚ ਸਾਹ ਲੈ ਰਹੇ ਹਨ ਅਤੇ ਵਿਸ਼ੇਸ਼ ਤੌਰ 'ਤੇ ਕੁਪੋਸ਼ਣ ਤੇ ਸੰਕ੍ਰਾਮਕ ਰੋਗਾਂ ਦੀ ਚਪੇਟ 'ਚ ਆਸਾਨੀ ਨਾਲ ਆ ਸਕਦੇ ਹਨ, ਉਨ੍ਹਾਂ 'ਤੇ ਮੌਸਮੀ ਬਦਲਾਅ ਦਾ ਬਹੁਤ ਜ਼ਿਆਦਾ ਅਸਰ ਪਵੇਗਾ।

ਇੱਕ ਮੈਡੀਕਲ ਜਰਨਲ ਦ ਲਾਂਸੇਟ 'ਚ ਛਪੀ 2019 ਦ ਲਾਂਸੇਟ ਕਾਉਂਟਡਾਊਨ ਰਿਪੋਰਟ ਮੁਤਾਬਕ ਕੁਝ ਹੇਠ ਲਿਖੇ ਢੰਗਾਂ ਨਾਲ ਪ੍ਰਦੂਸ਼ਣ ਕਾਰਨ ਵਿਗੜਦੇ ਵਾਤਾਵਰਨ ਦਾ ਅਸਰ ਬੱਚਿਆਂ ਦੇ ਜੀਵਨ 'ਤੇ ਉਨ੍ਹਾਂ ਦੇ ਜਨਮ ਤੋਂ ਲੈ ਕੇ ਬੁਢਾਪੇ ਤੱਕ ਪੈ ਸਕਦਾ ਹੈ। ਚੌਲ ਤੇ ਮੱਕੀ ਦੀ ਔਸਤ ਪੈਦਾਵਾਰ ਦੇ ਘੱਟ ਹੋਣ ਨਾਲ ਇਨ੍ਹਾਂ ਫਸਲਾਂ ਦੀਆਂ ਕੀਮਤਾਂ ਵਧ ਜਾਣਗੀਆਂ, ਜਿਸ ਨਾਲ ਕੁਪੋਸ਼ਣ ਦਾ ਬੋਝ ਵਧੇਗਾ।

ਭਾਰਤੀ ਬੱਚਿਆਂ 'ਚ ਪਹਿਲਾਂ ਤੋਂ ਹੀ ਕੁਪੋਸ਼ਣ ਦੀ ਦਰ ਜ਼ਿਆਦਾ ਹੈ। ਮੌਸਮ ਬਦਲਣ ਨਾਲ ਸੰਕ੍ਰਾਮਕ ਰੋਗ ਡਾਈਰਿਆ ਤੇ ਮੱਛਰਾਂ ਨਾਲ ਪੈਦਾ ਹੋਣ ਵਾਲੀਆਂ ਬਿਮਾਰੀਆਂ ਵਧਣਗੀਆਂ। ਬੱਚੇ ਵਿਸ਼ੇਸ਼ ਤੌਰ 'ਤੇ ਇਨ੍ਹਾਂ ਬਿਮਾਰੀਆਂ ਦਾ ਆਸਾਨੀ ਨਾਲ ਸ਼ਿਕਾਰ ਹੋ ਸਕਦੇ ਹਨ।

ਹਵਾ ਪ੍ਰਦੂਸ਼ਣ ਦੀ ਸਥਿਤੀ ਹੋਰ ਜ਼ਿਆਦਾ ਖਰਾਬ ਹੋਣ ਨਾਲ ਧੂੜ ਕਣਾਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਸੰਖਿਆ ਵਧੇਗੀ। ਤਾਪਮਾਨ ਵਧਣ ਨਾਲ ਤਬਾਹੀ ਮਚਾਉਣ ਵਾਲੇ ਹੜ੍ਹ, ਲੰਮੇ ਸਮੇਂ ਤੱਕ ਸੋਕੇ ਅਤੇ ਜੰਗਲਾਂ 'ਚ ਅੱਗ ਲੱਗਣ ਦੀਆਂ ਘਟਨਾਵਾਂ ਵਧਣਗੀਆਂ, ਜਿਸ ਨਾਲ ਜਾਨ-ਮਾਨ ਦਾ ਖਤਰਾ ਹੋ ਸਕਦਾ ਹੈ।

ਲਾਸੇਂਟ ਕਾਉਂਟਡਾਊਨ ਦੇ ਐਗਜ਼ੀਕਿਊਟਿਵ ਡਾਇਰੈਕਟਰ ਨਿਕ ਵਾਟਸ ਨੇ ਕਿਹਾ, ''ਬੱਚੇ ਵਿਸ਼ੇਸ਼ ਤੌਰ 'ਤੇ ਬਦਲਦੇ ਮੌਸਮ ਦੇ ਸਿਹਤ ਖਤਰਿਆਂ ਪ੍ਰਤੀ ਸੰਵੇਦਨਸ਼ੀਲ ਹੁੰਦੇ ਹਨ। ਉਨ੍ਹਾਂ ਦੇ ਸਰੀਰ ਅਤੇ ਬਿਮਾਰੀ ਨਾਲ ਲੜਨ ਵਾਲੀ ਸੁਰੱਖਿਆ ਪ੍ਰਣਾਲੀ ਅਜੇ ਵੀ ਵਿਕਸਿਤ ਹੋ ਰਹੇ ਹੁੰਦੇ ਹਨ। ਇਸ ਕਾਰਨ ਉਹ ਬਿਮਾਰੀ ਤੇ ਵਾਤਾਵਰਨ ਪ੍ਰਦੂਸ਼ਣ ਦੇ ਆਸਾਨੀ ਨਾਲ ਸ਼ਿਕਾਰ ਹੋ ਜਾਂਦੇ ਹਨ।''

ਇੰਡੀਆ ਸਪੈਂਡ ਨੇ 2018 ਦੀ ਇੱਕ ਰਿਪੋਰਟ 'ਚ ਦੱਸਿਆ ਸੀ ਕਿ ਦੁਨੀਆ ਦੇ ਔਸਤ ਤਾਪਮਾਨ 'ਚ ਵਾਧੇ ਨਾਲ ਲਗਭਗ 60 ਕਰੋੜ ਭਾਰਤੀ ਲੋਕਾਂ ਨੂੰ ਖਤਰਾ ਹੈ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਪੈਰਿਸ ਸਮਝੌਤੇ ਦੇ ਟੀਚਿਆਂ ਨੂੰ ਪੂਰਾ ਕਰਨ ਅਤੇ ਅਗਲੀ ਪੀੜ੍ਹੀ ਦੀ ਸਿਹਤ ਦੀ ਰੱਖਿਆ ਕਰਨ ਲਈ ਦੁਨੀਆ ਨੂੰ ਕਾਰਬਨ ਨੂੰ ਘੱਟ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰਨਾ ਹੋਵੇਗਾ। ਗਲੋਬਲ ਵਾਰਮਿੰਗ ਨੂੰ 2 ਡਿਗਰੀ ਸੈਲਸੀਅਸ ਤੱਕ ਸੀਮਤ ਕਰਨ ਦੀ ਕੋਸ਼ਿਸ਼ ਕਰਨੀ ਹੋਵੇਗੀ। ਮੌਸਮੀ ਬਦਲਾਅ ਦੇ ਖਤਰਿਆਂ ਵੱਲ ਇਸ਼ਾਰਾ ਕਰਦੇ ਹੋਏ ਦ ਲਾਂਸੇਟ ਦੇ ਚੀਫ ਐਡੀਟਰ ਰਿਚਰਡ ਹਾਰਟਨ ਨੇ ਇੱਕ ਬਿਆਨ 'ਚ ਕਿਹਾ ਕਿ ਇਹ ਸੰਕਟ ਅੱਜ ਮਨੁੱਖਤਾ ਦੀ ਸਿਹਤ ਲਈ ਸਭ ਤੋਂ ਵੱਡੇ ਖਤਰਿਆਂ 'ਚੋਂ ਇੱਕ ਹੈ।

Comments

Leave a Reply