Fri,Feb 22,2019 | 09:04:52pm
HEADLINES:

editorial

2015 'ਚ 5,650 ਕਿਸਾਨਾਂ ਤੇ 6710 ਖੇਤ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ

2015 'ਚ 5,650 ਕਿਸਾਨਾਂ ਤੇ 6710 ਖੇਤ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ

ਕੇਂਦਰ ਸਰਕਾਰ ਨੇ 16 ਮਾਰਚ ਨੂੰ ਦੱਸਿਆ ਕਿ ਖੇਤੀਬਾੜੀ ਕਰਜ਼ੇ ਕਾਰਨ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਮਾਮਲਿਆਂ ਬਾਰੇ ਸਾਲ 2016 ਤੋਂ ਬਾਅਦ ਤੋਂ ਕੋਈ ਅੰਕੜਾ ਉਪਲਬਧ ਨਹੀਂ ਹੈ, ਕਿਉਂਕਿ ਗ੍ਰਹਿ ਮੰਤਰਾਲੇ ਨੇ ਅਜੇ ਤੱਕ ਇਸ ਬਾਰੇ ਰਿਪੋਰਟ ਨਹੀਂ ਛਾਪੀ ਹੈ।

ਇਸ ਸਬੰਧ 'ਚ 'ਦ ਵਾਇਰ' ਦੀ ਇੱਕ ਖਬਰ ਮੁਤਾਬਕ, ਗ੍ਰਹਿ ਮੰਤਰਾਲੇ ਤਹਿਤ ਆਉਣ ਵਾਲੇ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨਸੀਆਰਬੀ) ਆਪਣੀ 'ਭਾਰਤ ਵਿੱਚ ਅਚਾਨਕ ਮੌਤਾਂ ਤੇ ਖੁਦਕੁਸ਼ੀ' ਸਿਰਲੇਖ ਵਾਲੀ ਰਿਪੋਰਟ ਵਿੱਚ ਖੁਦਕੁਸ਼ੀਆਂ ਬਾਰੇ ਅੰਕੜੇ ਇਕੱਠੇ ਕਰਦਾ ਹੈ ਅਤੇ ਇਸਦੀ ਜਾਣਕਾਰੀ ਦਿੰਦਾ ਹੈ। ਖੇਤੀਬਾੜੀ ਰਾਜ ਮੰਤਰੀ ਪੁਰਸ਼ੋਤਮ ਰੂਪਾਲਾ ਨੇ ਇੱਕ ਸਵਾਲ ਦੇ ਜਵਾਬ ਵਿੱਚ ਰਾਜਸਭਾ ਨੂੰ ਦੱਸਿਆ, ''ਸਾਲ 2015 ਤੱਕ ਖੁਦਕੁਸ਼ੀ ਬਾਰੇ ਇਹ ਰਿਪੋਰਟ ਉਸਦੀ ਵੈੱਬਸਾਈਟ 'ਤੇ ਉਪਲਬਧ ਹੈ। ਸਾਲ 2016 ਤੋਂ ਬਾਅਦ ਦੀ ਰਿਪੋਰਟ ਅਜੇ ਤੱਕ ਛਾਪੀ ਨਹੀਂ ਗਈ ਹੈ।''

ਸਦਨ ਵਿੱਚ ਪੇਸ਼ ਕੀਤੇ ਗਏ ਅੰਕੜਿਆਂ ਮੁਤਾਬਕ, ਸਾਲ 2015 ਵਿੱਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਮਾਮਲਿਆਂ ਦੀ ਗਿਣਤੀ 3,097 ਅਤੇ ਸਾਲ 2014 ਵਿੱਚ 1,163 ਸੀ। ਦੂਜੇ ਪਾਸੇ 'ਟਾਈਮਸ ਆਫ ਇੰਡੀਆ' ਦੀ ਇੱਕ ਰਿਪੋਰਟ ਮੁਤਾਬਕ, ਪਿਛਲੇ ਸਾਲ ਮਈ ਮਹੀਨੇ ਵਿੱਚ ਕੇਂਦਰ ਦੀ ਮੋਦੀ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਕਿਸਾਨਾਂ ਦੀ ਕਮਾਈ ਅਤੇ ਸਮਾਜਿਕ ਸੁਰੱਖਿਆ ਵਧਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਸਾਲ 2013 ਤੋਂ ਹਰ ਸਾਲ 12,000 ਤੋਂ ਜ਼ਿਆਦਾ ਕਿਸਾਨ ਖੁਦਕੁਸ਼ੀ ਕਰ ਰਹੇ ਹਨ।

ਕਿਸਾਨਾਂ ਦੀ ਸਥਿਤੀ ਨੂੰ ਲੈ ਕੇ ਐੱਨਜੀਓ ਸਿਟੀਜਨ ਰਿਸੋਰਸ ਐਂਡ ਐਕਸ਼ਨ ਇਨੀਸ਼ੀਏਟਿਵ ਵੱਲੋਂ ਸੁਪਰੀਮ ਕੋਰਟ ਵਿੱਚ ਦਾਖਲ ਪਟੀਸ਼ਨ ਦੇ ਸਬੰਧ ਵਿੱਚ ਕੇਂਦਰ ਸਰਕਾਰ ਵੱਲੋਂ ਇਹ ਅੰਕੜੇ ਦਿੱਤੇ ਗਏ ਸਨ। ਸੁਣਵਾਈ ਦੌਰਾਨ ਐਡੀਸ਼ਨਲ ਜਨਰਲ ਪੀਐੱਸ ਨਰਸਿਮਹਾ ਨੇ ਕਿਹਾ ਸੀ, ''ਕੇਂਦਰ ਸਰਕਾਰ ਘੱਟ ਕਮਾਈ ਵਾਲੇ ਕਿਸਾਨਾਂ 'ਤੇ ਧਿਆਨ ਦੇ ਰਹੀ ਹੈ। ਖੁਦਕੁਸ਼ੀ ਦੀਆਂ ਘਟਨਾਵਾਂ ਨੂੰ ਕਿਸਾਨਾਂ ਦੀ ਕਮਾਈ ਵਧਾ ਕੇ ਘੱਟ ਕੀਤਾ ਜਾ ਸਕਦਾ ਹੈ। ਇਸ ਸਮਝ ਦੇ ਨਾਲ ਕੇਂਦਰ ਸਰਕਾਰ ਨੇ 2022 ਤੱਕ ਕਿਸਾਨਾਂ ਦੀ ਕਮਾਈ ਦੁੱਗਣੀ ਕਰਨ ਦਾ ਟੀਚਾ ਰੱਖਿਆ ਹੈ।''

ਰਿਪੋਰਟ ਮੁਤਾਬਕ, ਸੁਣਵਾਈ ਦੌਰਾਨ ਖੇਤੀਬਾੜੀ ਖੇਤਰ ਵਿੱਚ ਹੋਣ ਵਾਲੀਆਂ ਖੁਦਕੁਸ਼ੀਆਂ ਦਾ ਅੰਕੜਾ ਦਿੰਦੇ ਹੋਏ ਸਰਕਾਰ ਨੇ ਕਿਹਾ ਸੀ ਕਿ ਸਾਲ 2015 ਵਿੱਚ ਖੇਤੀਬਾੜੀ ਖੇਤਰ ਵਿੱਚ ਕੰਮ ਕਰਨ ਵਾਲੇ 12,602 ਲੋਕਾਂ ਵਿੱਚੋਂ 8007 ਕਿਸਾਨ ਅਤੇ 4,585 ਖੇਤ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ। ਇਹ ਅੰਕੜਾ ਦੇਸ਼ ਵਿੱਚ ਉਸ ਸਾਲ ਹੋਈਆਂ ਕੁੱਲ 1,33,623 ਖੁਦਕੁਸ਼ੀਆਂ ਦਾ 9.4 ਫੀਸਦੀ ਹੈ।

ਕੇਂਦਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਮਾਮਲੇ ਵਿੱਚ 4,291 ਖੁਦਕੁਸ਼ੀਆਂ ਦੇ ਨਾਲ ਮਹਾਰਾਸ਼ਟਰ ਟਾਪ 'ਤੇ ਹੈ। ਇਸ ਤੋਂ ਬਾਅਦ ਕਰਨਾਟਕ ਵਿੱਚ 1,569, ਤੇਲੰਗਾਨਾ ਵਿੱਚ 1400, ਮੱਧ ਪ੍ਰਦੇਸ਼ ਵਿੱਚ 1,290, ਛੱਤੀਸਗੜ ਵਿੱਚ 954, ਆਂਧਰ ਪ੍ਰਦੇਸ਼ ਵਿੱਚ 916 ਅਤੇ ਤਮਿਲਨਾਡੂ ਵਿੱਚ 606 ਕਿਸਾਨਾਂ ਨੇ ਖੁਦਕੁਸ਼ੀ ਕੀਤੀ।

ਇਨ੍ਹਾਂ 7 ਸੂਬਿਆਂ ਵਿੱਚ ਖੁਦਕੁਸ਼ੀ ਕਰਨ ਵਾਲੇ ਕੁੱਲ ਕਿਸਾਨਾਂ ਦੀ ਗਿਣਤੀ 11,026 ਹੈ, ਜੋ ਕਿ ਦੇਸ਼ ਵਿੱਚ ਉਸ ਸਾਲ ਖੁਦਕੁਸ਼ੀ ਕਰਨ ਵਾਲੇ 12,602 ਕਿਸਾਨਾਂ ਦਾ 87.5 ਫੀਸਦੀ ਹੈ। ਇਸ ਤੋਂ ਇਲਾਵਾ ਕੇਂਦਰ ਨੇ ਦੱਸਿਆ ਸੀ ਕਿ ਸਾਲ 2015 ਵਿੱਚ ਖੇਤੀਬਾੜੀ ਖੇਤਰ ਵਿੱਚ 12,360 ਲੋਕਾਂ ਵਿੱਚੋਂ 5,650 ਕਿਸਾਨ ਅਤੇ 6710 ਖੇਤ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ। ਇਹ ਅੰਕੜਾ ਉਸ ਸਾਲ ਖੁਦਕੁਸ਼ੀ ਕਰਨ ਵਾਲੇ 1,31,666 ਲੋਕਾਂ ਦਾ ਕੁੱਲ 9.4 ਫੀਸਦੀ ਹੈ। ਸਾਲ 2013 ਵਿੱਚ ਖੇਤੀ ਖੇਤਰ ਦੇ 11,772 ਲੋਕਾਂ ਨੇ ਖੁਦਕੁਸ਼ੀ ਕੀਤੀ, ਜੋ ਕਿ ਉਸ ਸਾਲ ਖੁਦਕੁਸ਼ੀ ਕਰਨ ਵਾਲੇ 1,34,799 ਲੋਕਾਂ ਦਾ ਕੁੱਲ 8.7 ਫੀਸਦੀ ਹੈ।

Comments

Leave a Reply