Wed,Apr 01,2020 | 06:31:01am
HEADLINES:

editorial

ਐੱਸਸੀ-ਓਬੀਸੀ ਵਿਦਿਆਰਥੀਆਂ ਲਈ ਬਜਟ 30 ਕਰੋੜ, ਖਰਚ ਹੋਏ ਸਿਰਫ 6.9 ਕਰੋੜ

ਐੱਸਸੀ-ਓਬੀਸੀ ਵਿਦਿਆਰਥੀਆਂ ਲਈ ਬਜਟ 30 ਕਰੋੜ, ਖਰਚ ਹੋਏ ਸਿਰਫ 6.9 ਕਰੋੜ

ਮੋਦੀ ਸਰਕਾਰ ਦੇ ਮੰਤਰਾਲਿਆਂ ਤੇ ਉਸਦੇ ਵੱਖ-ਵੱਖ ਵਿਭਾਗ ਰੱਖੇ ਗਏ ਬਜਟ ਦਾ 75 ਫੀਸਦੀ ਖਰਚ ਕਰਨ ਦੇ ਆਪਣੇ ਟੀਚੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਇਨ੍ਹਾਂ ਮੰਤਰਾਲਿਆਂ ਦੀਆਂ ਕਈ ਯੋਜਨਾਵਾਂ 'ਚ ਖਰਚ ਦੀ ਹਾਲਤ ਬਹੁਤ ਖਰਾਬ ਹੈ। ਇਨ੍ਹਾਂ ਯੋਜਨਾਵਾਂ ਦੇ ਲਾਭ ਪ੍ਰਾਪਤ ਕਰਨ ਵਾਲਿਆਂ 'ਚ ਅਨੁਸੂਚਿਤ ਜਾਤੀ, ਹੋਰ ਪੱਛੜਾ ਵਰਗ, ਮਹਿਲਾ, ਧਾਰਮਿਕ ਘੱਟ ਗਿਣਤੀ ਤੇ ਵਿਕਲਾਂਗ ਸ਼ਾਮਲ ਹਨ।

9 ਮਹੀਨਆਂ 'ਚ ਇਨ੍ਹਾਂ ਦੀ ਭਲਾਈ ਨਾਲ ਜੁੜੀਆਂ ਯੋਜਨਾਵਾਂ ਲਈ ਬਜਟ 'ਚ ਜਿੰਨਾ ਪੈਸਾ ਰੱਖਿਆ ਗਿਆ, ਉਸ ਪੈਸੇ ਦਾ ਕਾਫੀ ਘੱਟ ਹਿੱਸਾ ਖਰਚ ਕੀਤਾ ਗਿਆ ਹੈ। ਮੋਦੀ ਸਰਕਾਰ ਐੱਸਸੀ, ਐੱਸਟੀ, ਓਬੀਸੀ ਵਿਦਿਆਰਥੀਆਂ ਦੀ ਸਕਾਲਰਸ਼ਿਪ, ਕੋਚਿੰਗ, ਹਾਸਟਲ 'ਤੇ ਰੱਖੀ ਗਈ ਰਕਮ ਦਾ ਬਹੁਤ ਘੱਟ ਪੈਸਾ ਹੀ ਖਰਚ ਕੀਤਾ ਹੈ।

ਇਸ ਸਬੰਧ 'ਚ ਜਨਸੱਤਾ ਦੀ ਰਿਪੋਰਟ ਮੁਤਾਬਕ, 9 ਮਹੀਨਿਆਂ 'ਚ ਹਾਸਟਲ 'ਤੇ 10 ਫੀਸਦੀ ਤੋਂ ਵੀ ਘੱਟ ਰਕਮ ਹੀ ਖਰਚ ਹੋਈ ਹੈ। ਆਰਟੀਆਈ ਤੋਂ ਇਹ ਅੰਕੜੇ ਸਾਹਮਣੇ ਆਏ ਹਨ। ਸਮਾਜਿਕ ਨਿਆਂ ਤੇ ਅਧਿਕਾਰਿਤਾ ਮੰਤਰਾਲੇ ਨੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਮੈਟ੍ਰਿਕ ਤੋਂ ਬਾਅਦ ਸਕਾਲਰਸ਼ਿਪ ਲਈ 2,926 ਕਰੋੜ ਰੁਪਏ ਰੱਖੇ ਸਨ, ਪਰ ਖਰਚ ਸਿਰਫ 1,731.31 ਕਰੋੜ ਰੁਪਏ ਹੋਏ।

ਸਿਰਫ 59.15 ਫੀਸਦੀ। ਅਨੁਸੂਚਿਤ ਜਾਤੀ ਤੇ ਓਬੀਸੀ ਵਿਦਿਆਰਥੀਆਂ ਨੂੰ ਮੁਫਤ ਕੋਚਿੰਗ ਦੀ ਸੁਵਿਧਾ ਲਈ 30 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਸੀ, ਪਰ 3 ਜਨਵਰੀ ਤੱਕ ਸਿਰਫ 6.9 ਕਰੋੜ (23 ਫੀਸਦੀ) ਰੁਪਏ ਖਰਚ ਕੀਤੇ ਗਏ ਸਨ।

ਬਾਬੂ ਜਗਜੀਵਨ ਰਾਮ ਹਾਸਟਲ ਯੋਜਨਾ ਲਈ 107.76 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਸੀ, ਪਰ ਖਰਚ ਸਿਰਫ 7.6 ਕਰੋੜ (7.05 ਫੀਸਦੀ) ਰੁਪਏ ਖਰਚ ਕੀਤੇ ਗਏ। ਓਬੀਸੀ ਵਿਦਿਆਰਥੀਆਂ ਦੀ ਮੈਟ੍ਰਿਕ ਤੋਂ ਪਹਿਲਾਂ ਸਕਾਲਰਸ਼ਿਪ ਲਈ 220 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਸੀ, ਪਰ ਮੰਤਰਾਲੇ ਸਿਰਫ 122.53 ਕਰੋੜ ਰੁਪਏ (55.69 ਫੀਸਦੀ) ਹੀ ਖਰਚ ਸਕਿਆ।

ਇਸੇ ਤਰ੍ਹਾਂ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮੈਟ੍ਰਿਕ ਤੋਂ ਪਹਿਲਾਂ ਸਕਾਲਰਸ਼ਿਪ ਵੱਜੋਂ 355 ਕਰੋੜ ਰੁਪਏ ਦਿੱਤੇ ਜਾਣੇ ਸਨ, ਪਰ ਖਰਚ ਸਿਰਫ 182.67 ਕਰੋੜ ਰੁਪਏ (51.45 ਫੀਸਦੀ) ਕੀਤੇ ਗਏ। ਸਮਾਜਿਕ ਨਿਆਂ ਤੇ ਅਧਿਕਾਰਿਤਾ ਮੰਤਰਾਲੇ 'ਚ ਵਿਕਲਾਂਗਾਂ ਦੀ ਭਲਾਈ ਲਈ ਕਈ ਯੋਜਨਾਵਾਂ ਹਨ। ਇਨ੍ਹਾਂ ਯੋਜਨਾਵਾਂ ਲਈ ਠੀਕ-ਠਾਕ ਬਜਟ ਵੀ ਰੱਖਿਆ ਗਿਆ, ਪਰ ਮੰਤਰਾਲੇ ਨੇ ਇਨ੍ਹਾਂ ਪੈਸਿਆਂ ਨੂੰ ਪੂਰਾ ਖਰਚ ਨਹੀਂ ਕੀਤਾ।

ਉਦਾਹਰਨ ਵੱਜੋਂ ਰਾਸ਼ਟਰੀ ਦਿਵਯਾਂਗ ਵਿੱਤ ਵਿਕਾਸ ਨਿਗਮ ਲਈ ਕੁੱਲ 41.21 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ, ਪਰ 7 ਜਨਵਰੀ ਤੱਕ ਅਸਲ ਖਰਚ ਜ਼ੀਰੋ ਸੀ। ਇਸੇ ਤਰ੍ਹਾਂ ਸੈਂਟਰ ਫਾਰ ਡਿਸਏਬਿਲੀਟੀ ਸਪੋਰਟਸ ਦੀ ਸਥਾਪਨਾ ਲਈ 17 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ, ਜਿਸ 'ਚੋਂ 1 ਪੈਸਾ ਵੀ 7 ਜਨਵਰੀ ਤੱਕ ਖਰਚ ਨਹੀਂ ਕੀਤਾ ਗਿਆ ਸੀ। ਬ੍ਰੇਲ ਪ੍ਰੈੱਸ ਲਈ ਵੀ 8 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਸੀ, ਪਰ ਕੁਝ ਵੀ ਖਰਚ ਨਹੀਂ ਕੀਤਾ ਗਿਆ।

Comments

Leave a Reply