Mon,Apr 22,2019 | 08:24:44am
HEADLINES:

editorial

ਯੂਨੀਵਰਸਿਟੀਆਂ ਦੇ ਵੀਸੀ ਦੀ ਕੁਰਸੀ ਤੋਂ ਦੂਰ ਦਲਿਤ ਤੇ ਆਦੀਵਾਸੀ

ਯੂਨੀਵਰਸਿਟੀਆਂ ਦੇ ਵੀਸੀ ਦੀ ਕੁਰਸੀ ਤੋਂ ਦੂਰ ਦਲਿਤ ਤੇ ਆਦੀਵਾਸੀ

ਕੇਰਲ ਦੀਆਂ ਤਿੰਨ ਯੂਨੀਵਰਸਿਟੀਆਂ ਲਈ ਵਾਈਸ ਚਾਂਸਲਰ ਦੀ ਚੋਣ ਕੀਤੀ ਜਾਣੀ ਹੈ ਅਤੇ ਇਸਦੀ ਜ਼ਿੰਮੇਵਾਰੀ ਸਰਚ ਕਮੇਟੀ ਨੂੰ ਸੌਂਪੀ ਗਈ ਹੈ। ਵਾਈਸ ਚਾਂਸਲਰ ਦੀ ਚੋਣ ਦੀ ਇਹ ਆਮ ਪ੍ਰਕਿਰਿਆ ਹੈ, ਪਰ ਕੇਰਲ ਵਿੱਚ ਇਸਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਜਾ ਰਹੇ ਹਨ। ਇਤਰਾਜ਼ ਦਲਿਤ ਸਮਾਜ ਵੱਲੋਂ ਕੀਤਾ ਜਾ ਰਿਹਾ ਹੈ। 
 
ਅੰਗ੍ਰੇਜ਼ੀ ਅਖਬਾਰ 'ਡੈੱਕਨ ਕ੍ਰਾਨਿਕਲ' ਵਿੱਚ ਛਪੀ ਇੱਕ ਖਬਰ ਮੁਤਾਬਕ, ਕੇਰਲ ਦੀਆਂ ਜਿਨ੍ਹਾਂ ਤਿੰਨ ਯੂਨੀਵਰਸਿਟੀਆਂ ਵਿੱਚ ਵਾਈਸ ਚਾਂਸਲਰਾਂ ਦੀ ਚੋਣ ਕੀਤੀ ਜਾਣੀ ਹੈ, ਉਨ੍ਹਾਂ ਦੀ ਸਥਾਪਨਾ ਹੋਏ ਨੂੰ 62 ਸਾਲ ਤੋਂ ਜ਼ਿਆਦਾ ਦਾ ਸਮਾਂ ਬੀਤ ਚੁੱਕਾ ਹੈ, ਪਰ ਅਜੇ ਤੱਕ ਇੱਕ ਵੀ ਦਲਿਤ ਵਾਈਸ ਚਾਂਸਲਰ ਦੀ ਨਿਯੁਕਤੀ ਇਨ੍ਹਾਂ ਤਿੰਨੋ ਯੂਨੀਵਰਸਿਟੀਆਂ ਵਿੱਚੋਂ ਕਿਤੇ ਵੀ ਨਹੀਂ ਹੋਈ ਹੈ।
 
ਹੁਣ ਦੇਖਣ ਵਾਲੀ ਗੱਲ ਹੈ ਕਿ ਇਸ ਵਾਰ ਵੀ ਦਲਿਤ ਸਮਾਜ 'ਚੋਂ ਕਿਸੇ ਦਾ ਨੰਬਰ ਆਉਂਦਾ ਹੈ ਜਾਂ ਨਹੀਂ? ਸਾਬਕਾ ਰਾਸ਼ਟਰਪਤੀ ਕੇਆਰ ਨਾਰਾਇਣਨ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਦੇ ਵੀਸੀ ਰਹਿ ਚੁੱਕੇ ਹਨ। ਉਨ੍ਹਾਂ ਦਾ ਕਾਰਜਕਾਲ ਕਰੀਬ ਪੌਣੇ ਦੋ ਸਾਲ (3 ਜਨਵਰੀ 1979 ਤੋਂ 14 ਅਕਤੂਬਰ 1980 ਤੱਕ) ਰਿਹਾ। ਉਹ ਮਲਿਆਲੀ ਦਲਿਤ ਸਮਾਜ ਨਾਲ ਸਬੰਧਤ ਸਨ।
 
ਇਸ ਤੋਂ ਇਲਾਵਾ ਕੇਰਲ ਦੇ ਦਲਿਤ ਸਮਾਜ ਤੋਂ ਆਉਣ ਵਾਲੇ ਐੱਨਵੀਰਾਮਾਨਿਕੰਦਨ ਨੂੰ ਪ੍ਰਤੀ ਵੀਸੀ ਬਣਨ ਦਾ ਮੌਕਾ ਮਿਲਿਆ, ਹਾਲਾਂਕਿ ਵੀਸੀ ਦੀ ਕੁਰਸੀ ਤੱਕ ਉਹ ਵੀ ਨਹੀਂ ਪਹੁੰਚ ਸਕੇ। ਦਲਿਤ ਸਮਾਜ ਵੱਲੋਂ ਕਿਹਾ ਜਾਂਦਾ ਹੈ ਕਿ ਬਰਾਬਰੀ ਦਾ ਦਰਜਾ ਤੇ ਵਿਕਾਸ ਦਾ ਦਾਅਵਾ ਅੱਧਾ ਸੱਚ ਤੇ ਅੱਧਾ ਝੂਠ ਹੈ ਅਤੇ ਇਸ 'ਤੇ ਸਭ ਤੋਂ ਵੱਡਾ ਦਾਗ ਉੱਚ ਸਿੱਖਿਆ ਸੰਸਥਾਨਾਂ ਦੀਆਂ ਪੋਸਟਾਂ ਤੋਂ ਦਲਿਤਾਂ ਨੂੰ ਦੂਰ ਰੱਖਣ ਦੀ ਕੋਸ਼ਿਸ਼ ਹੈ। ਆਜ਼ਾਦੀ ਦੇ 70 ਸਾਲ ਪੂਰੇ ਹੋਣ ਦੇ ਬਾਵਜੂਦ ਉੱਚ ਸਿੱਖਿਆ ਸੰਸਥਾਨਾਂ ਸਮੇਤ ਜ਼ਿਆਦਾਤਰ ਸੰਸਥਨਾਂ ਵਿੱਚ ਦਲਿਤਾਂ ਦੀ ਨੁਮਾਇੰਦਗੀ ਨਾਂਹ ਦੇ ਬਰਾਬਰ ਹੈ।

90 ਫੀਸਦੀ ਵੀਸੀ ਪੋਸਟਾਂ 'ਤੇ ਉੱਚ ਜਾਤੀਆਂ ਦਾ ਕਬਜ਼ਾ
ਕੇਰਲ ਦੀਆਂ ਤਿੰਨ ਯੂਨੀਵਰਸਿਟੀਆਂ ਵਿੱਚ 62 ਵਿੱਚੋਂ ਇੱਕ ਵੀ ਦਲਿਤ ਵੀਸੀ ਨਹੀਂ ਹੈ। ਉੱਚ ਸਿੱਖਿਆ ਸੰਸਥਾਨਾਂ ਦੀਆਂ ਉੱਚ ਪੋਸਟਾਂ 'ਤੇ ਦਲਿਤਾਂ ਦੀ ਨੁਮਾਇੰਦਗੀ ਲਗਭਗ ਨਾਂ ਦੀ ਹੈ। ਦੇਸ਼ ਵਿੱਚ ਕੁੱਲ 496 ਵੀਸੀ ਵਿੱਚੋਂ ਸਿਰਫ 6 ਐੱਸਸੀ, 6 ਐੱਸਟੀ ਤੇ 36 ਓਬੀਸੀ ਹਨ।
 
ਇਸ ਗੱਲ ਦਾ ਖੁਲਾਸਾ ਇੱਕ ਆਰਟੀਆਈ ਤਹਿਤ ਪ੍ਰਾਪਤ ਜਾਣਕਾਰੀ ਤੋਂ ਹੋਇਆ ਹੈ, ਜਿਸ ਵਿੱਚ ਪੁੱਛਿਆ ਗਿਆ ਸੀ ਕਿ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਵਿੱਚ ਕੁੱਲ ਕਿੰਨੇ ਵੀਸੀ ਹਨ ਅਤੇ ਇਨ੍ਹਾਂ ਵਿੱਚ ਐੱਸਸੀ, ਐੱਸਟੀ, ਓਬੀਸੀ ਤੇ ਜਨਰਲ ਦੀ ਹਿੱਸੇਦਾਰੀ ਕਿੰਨੀ-ਕਿੰਨੀ ਹੈ? ਆਰਟੀਆਈ ਤੋਂ ਮਿਲੇ ਜਵਾਬ ਮੁਤਾਬਕ, ਦੇਸ਼ ਭਰ ਵਿੱਚ ਕੁੱਲ 496 ਵੀਸੀ ਹਨ। ਇਨ੍ਹਾਂ 496 ਵਿੱਚੋਂ ਸਿਰਫ 6 ਐੱਸਸੀ, 6 ਐੱਸਟੀ ਤੇ 36 ਓਬੀਸੀ ਵੀਸੀ ਹਨ। ਬਾਕੀ 448 ਵੀਸੀ ਉੱਚ ਜਾਤੀ ਵਰਗ ਦੇ ਹਨ।
(ਸਰੋਤ : ਐੱਫਪੀ)

 

Comments

Leave a Reply