Mon,Aug 20,2018 | 04:35:46am
HEADLINES:

editorial

ਗਊ ਰੱਖਿਆ ਦੇ ਨਾਂ 'ਤੇ ਹਿੰਸਾ, 52% ਘਟਨਾਵਾਂ 'ਚ ਮੁਸਲਮਾਨ ਬਣੇ ਨਿਸ਼ਾਨਾ

ਗਊ ਰੱਖਿਆ ਦੇ ਨਾਂ 'ਤੇ ਹਿੰਸਾ, 52% ਘਟਨਾਵਾਂ 'ਚ ਮੁਸਲਮਾਨ ਬਣੇ ਨਿਸ਼ਾਨਾ

ਲੋਕਸਭਾ ਵਿੱਚ ਮੁਹੰਮਦ ਬਦਰੁਦੂਜਾ ਖਾਨ ਅਤੋ ਮੁਹੰਮਦ ਸਲੀਮ ਨੇ ਧਾਰਮਿਕ ਘੱਟ ਗਿਣਤੀਆਂ ਨੂੰ ਕਥਿਤ ਤੌਰ 'ਤੇ ਭੀੜ ਵੱਲੋਂ ਮਾਰ ਦਿੱਤੇ ਜਾਣ ਦੀਆਂ ਘਟਨਾਵਾਂ ਨਾਲ ਜੁੜਿਆ ਸਵਾਲ ਪੁੱਛਿਆ। ਇਸਦੇ ਜਵਾਬ ਵਿੱਚ ਕੇਂਦਰ ਸਰਕਾਰ ਨੇ ਦੱਸਿਆ ਕਿ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨਸੀਆਰਬੀ) ਅਜਿਹੀਆਂ ਘਟਨਾਵਾਂ ਦੇ ਸਬੰਧ ਵਿੱਚ ਅੰਕੜੇ ਨਹੀਂ ਰੱਖਦਾ ਹੈ।
 
ਲੋਕਸਭਾ ਵਿੱਚ ਸਵਾਲ ਦੇ ਜਵਾਬ 'ਚ ਗ੍ਰਹਿ ਰਾਜ ਮੰਤਰੀ ਹੰਸਰਾਜ ਗੰਗਾਰਾਮ ਅਹੀਰ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਦੀ ਸੱਤਵੀਂ ਅਨੁਸੂਚੀ ਤਹਿਤ ਪੁਲਸ ਅਤੇ ਲੋਕ ਵਿਵਸਥਾ ਸੂਬੇ ਦਾ ਵਿਸ਼ਾ ਹੈ। ਕਾਨੂੰਨ ਅਤੇ ਵਿਵਸਥਾ ਬਣਾਏ ਰੱਖਣਾ ਅਤੇ ਜਾਨ-ਮਾਲ ਦੀ ਸੁਰੱਖਿਆ ਕਰਨ ਦੀ ਜ਼ਿੰਮੇਵਾਰੀ ਮੁੱਖ ਤੌਰ 'ਤੇ ਸੂਬਾ ਸਰਕਾਰਾਂ ਦੀ ਹੁੰਦੀ ਹੈ। ਸੂਬਾ ਸਰਕਾਰਾਂ ਕਾਨੂੰਨ ਦੇ ਮੌਜੂਦਾ ਪ੍ਰਬੰਧ ਤਹਿਤ ਅਜਿਹੇ ਅਪਰਾਧਾਂ ਨੂੰ ਰੋਕਣ ਵਿੱਚ ਸਮਰੱਥ ਹਨ।
 
ਅਹੀਰ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਵੱਲੋਂ ਸੂਬਿਆਂ ਤੇ ਸੰਘ ਰਾਜ ਖੇਤਰਾਂ ਨੂੰ ਸਮੇਂ-ਸਮੇਂ 'ਤੇ ਸਲਾਹ ਪੱਤਰ ਜਾਰੀ ਕਰਕੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਵਾਲੇ ਵਿਅਕਤੀਆਂ 'ਤੇ ਤੁਰੰਤ ਕਾਰਵਾਈ ਕਰਨ ਲਈ ਕਿਹਾ ਜਾਂਦਾ ਹੈ।
 
ਜ਼ਿਕਰਯੋਗ ਹੈ ਕਿ ਸਾਲ 2015 ਵਿੱਚ 28 ਸਤੰਬਰ ਦੀ ਰਾਤ ਨੂੰ ਉੱਤਰ ਪ੍ਰਦੇਸ਼ ਵਿੱਚ ਦਾਦਰੀ ਦੇ ਨੇੜੇ ਬਿਸਾਹੜਾ ਪਿੰਡ ਵਿੱਚ ਬੀਫ ਖਾਣ ਅਤੇ ਰੱਖਣ ਦੇ ਸ਼ੱਕ ਵਿੱਚ ਭੀੜ ਨੇ 52 ਸਾਲ ਦੇ ਮੁਹੰਮਦ ਅਖਲਾਕ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਸੀ। ਇਸ ਤੋਂ ਬਾਅਦ ਭਾਰਤ ਵਿੱਚ ਗਾਂ ਤੇ ਗਊ ਰੱਖਿਆ ਦੇ ਨਾਂ 'ਤੇ ਹੋਣ ਵਾਲੀਆਂ ਹਿੰਸਾਵਾਂ ਵਿੱਚ ਵਾਧਾ ਦਰਜ ਕੀਤਾ ਗਿਆ। ਇੰਡੀਆ ਸਪੈਂਡ ਮੁਤਾਬਕ, ਸਾਲ 2010 ਤੋਂ 2017 ਵਿਚਕਾਰ ਗਾਂ ਤੇ ਗਊ ਰੱਖਿਆ ਦੇ ਨਾਂ 'ਤੇ ਹੋਈ ਹਿੰਸਾ ਦੀਆਂ 52 ਫੀਸਦੀ ਘਟਨਾਵਾਂ ਵਿੱਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਤੋਂ ਇਲਾਵਾ ਕੁੱਲ 60 ਘਟਨਾਵਾਂ ਵਿੱਚ ਮਾਰੇ ਗਏ 25 ਲੋਕਾਂ ਵਿੱਚੋਂ 84 ਫੀਸਦੀ ਮੁਸਲਮਾਨ ਸਨ।
 
ਰਿਪੋਰਟ ਮੁਤਾਬਕ, ਇਨ੍ਹਾਂ ਵਿੱਚੋਂ 97 ਫੀਸਦੀ ਘਟਨਾਵਾਂ ਮਈ 2014 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਾਸਨ ਵਿੱਚ ਆਉਣ ਤੋਂ ਬਾਅਦ ਹੋਈਆਂ ਹਨ।  ਇੰਡੀਆ ਸਪੈਂਡ ਦੀ ਪੜਤਾਲ ਵਿੱਚ ਪਤਾ ਲਗਦਾ ਹੈ ਕਿ 25 ਜੂਨ 2017 ਤੱਕ ਹੋਈਆਂ ਇਨ੍ਹਾਂ 60 ਘਟਨਾਵਾਂ ਵਿੱਚੋਂ 30 ਭਾਜਪਾ ਦੀ ਸੱਤਾ ਵਾਲੇ ਸੂਬਿਆਂ ਵਿੱਚ ਹੋਈਆਂ ਹਨ। ਕਰੀਬ 8 ਸਾਲਾਂ (2010-2017) ਦੌਰਾਨ ਜਿਹੜੇ 25 ਲੋਕ ਮਾਰੇ ਗਏ, ਉਨ੍ਹਾਂ ਵਿੱਚ 21 ਮੁਸਲਮਾਨ ਸਨ। ਇਨ੍ਹਾਂ ਘਟਨਾਵਾਂ ਵਿੱਚ 139 ਲੋਕ ਜ਼ਖਮੀ ਹੋਏ। ਇਹ ਗੱਲ ਵੀ ਸਾਹਮਣੇ ਆਈ ਕਿ ਅੱਧੀ ਤੋਂ ਜ਼ਿਆਦਾ (52 ਫੀਸਦੀ) ਘਟਨਾਵਾਂ ਅਫਵਾਹਾਂ ਦੇ ਆਧਾਰ 'ਤੇ ਹੋਈਆਂ।

 

Comments

Leave a Reply