Thu,Jun 27,2019 | 04:37:22pm
HEADLINES:

editorial

ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਲਈ ਗੰਭੀਰ ਖਤਰਾ ਬਣਦਾ ਜਾ ਰਿਹਾ ਮੀਡੀਆ

ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਲਈ ਗੰਭੀਰ ਖਤਰਾ ਬਣਦਾ ਜਾ ਰਿਹਾ ਮੀਡੀਆ

ਇਹ ਉਹ ਦੌਰ ਹੈ ਜਿਥੇ ਮੀਡੀਆ ਸਰਕਾਰੀ ਤੇ ਦਰਬਾਰੀ ਬਣ ਗਿਆ ਹੈ। ਉਸਦੀ ਪਛਾਣ ਗੋਦੀ ਮੀਡੀਆ ਤੇ ਭਜਨ ਮੰਡਲੀ ਦੇ ਰੂਪ 'ਚ ਹੋ ਰਹੀ ਹੈ। ਅਸੀਂ ਉਸ ਦੌਰ 'ਚ ਹਾਂ ਜਿਥੇ ਖੁਦ ਮੀਡੀਆ ਲੋਕਤੰਤਰ ਲਈ ਖ਼ਤਰਾ ਬਣ ਗਿਆ ਹੈ। ਉਹ ਦੇਸ਼ ਦੀ ਆਮ ਜਨਤਾ ਦੇ ਖ਼ਿਲਾਫ਼ ਖੜ੍ਹਾ ਹੈ। ਨਾਗਰਿਕਾਂ ਲਈ ਸਾਜ਼ਿਸ਼ ਰਚ ਰਿਹਾ ਹੈ। 
 
ਸਮਾਚਾਰ ਚੈਨਲਾਂ ਨੂੰ ਦੇਖੀਏ ਤਾਂ ਉਥੇ ਦਿਨ ਰਾਤ ਹਿੰਦੂ-ਮੁਸਲਿਮ ਤੇ ਮੰਦਿਰ-ਮਸਜਿਦ ਦੀ ਜ਼ਹਿਰੀਲੀ ਡਿਬੇਟ ਚੱਲ ਰਹੀ ਹੈ। ਲੋਕਾਂ ਨੂੰ ਦੇਸ਼ ਭਗਤ ਤੇ ਦੇਸ਼ ਧ੍ਰੋਹੀ ਹੋਣ ਦਾ ਸਰਟੀਫਿਕੇਟ ਵੰਡਿਆ ਜਾ ਰਿਹਾ ਹੈ। ਮੀਡੀਆ ਦਾ  ਵੱਡਾ ਹਿੱਸਾ ਆਪਣੇ ਕਰਤੱਵ, ਆਪਣੀ ਜ਼ਿੰਮੇਵਾਰੀ ਤੋਂ ਮੂੰਹ ਮੋੜ ਕੇ ਸਮਾਜ 'ਚ ਜ਼ਹਿਰ ਘੋਲਣ 'ਚ ਲੱਗਾ ਹੋਇਆ ਹੈ। ਉਹ ਨਗਰਿਕ ਨਹੀਂ ਦੰਗਾਕਾਰੀ ਤਿਆਰ ਕਰਨ ਲਈ ਜੀਅ ਤੋੜ ਮਿਹਨਤ ਕਰ ਰਿਹਾ ਹੈ।
 
ਮੀਡੀਆ ਇਨ੍ਹੀਂ ਦਿਨੀਂ ਜਨਤਾ ਲਈ ਸੰਘਰਸ਼ ਕਰਨ ਵਾਲਿਆਂ ਨੂੰ ਬਿਨਾਂ ਤੱਥ ਦੇ ਇਕ ਸਾਹ 'ਚ ਨਕਸਲੀ, ਗੱਦਾਰ ਤੇ ਦੇਸ਼ ਧ੍ਰੋਹੀ ਬਣਾਉਂਦਾ ਹੈ। ਸੱਤਾ ਨਾਲ ਗਲਵਕੜੀਆਂ ਪਾਉਣ 'ਚ ਉਸਨੂੰ ਜ਼ਰਾ ਵੀ ਸ਼ਰਮ ਮਹਿਸੂਸ ਨਹੀਂ ਹੁੰਦੀ। ਅੱਤਿਆਚਾਰ ਕਰਨ ਵਾਲਿਆਂ ਤੋਂ ਸਵਾਲ ਪੁੱਛਣ ਦੀ ਥਾਂ ਪੀੜਤਾਂ ਨੂੰ ਹੀ ਤੰਗ ਕਰ ਰਿਹਾ ਹੈ।
 
ਇਹ ਉਹ ਦੌਰ ਹੈ ਜਿਥੇ ਸਰਕਾਰ ਤੇ ਕਿਸੇ ਪਾਰਟੀ ਦੇ ਬੁਲਾਰੇ ਤੇ ਪੱਤਰਕਾਰ ਦਾ ਫਰਕ ਮਿਟ ਗਿਆ ਹੈ। ਮੀਡੀਆ 24 ਘੰਟੇ ਸੰਪ੍ਰਦਾਇਕਤਾ ਦੀ ਭੱਠੀ ਬਾਲ਼ ਕੇ ਬੈਠਾ ਹੈ। ਜਨਤਾ ਦੇ ਮੁੱਦੇ ਕੁਝ ਹੋਰ ਹਨ ਤੇ ਮੀਡੀਆ 'ਚ ਕੁਝ ਹੋਰ ਚੱਲ ਰਿਹਾ ਹੈ।
 
ਇਹ ਦੌਰ ਫੇਕ ਨਿਊਜ਼ ਯਾਨੀ ਫਰਜ਼ੀ ਖ਼ਬਰਾਂ ਦਾ ਵੀ ਹੈ। ਅੱਜ ਫੇਕ ਨਿਊਜ਼ ਦਾ ਇਕ ਪੂਰਾ ਤੰਤਰ ਸਥਾਪਤ ਹੋ ਗਿਆ ਹੈ। ਟ੍ਰੋਲਜ਼ ਦਾ ਇਕ ਸੋਚਿਆ ਸਮਝਿਆ ਤੰਤਰ ਰਚਿਆ ਗਿਆ ਹੈ। ਫੇਕ ਨਿਊਜ਼ ਤੇ ਟ੍ਰੋਲਿੰਗ ਹੁਣ ਬਦਲ ਨਹੀਂ ਸਗੋਂ ਮੁੱਖ ਧਾਰਾ ਦੀ ਰਾਜਨੀਤੀ ਪ੍ਰਾਜੈਕਟਾਂ ਦਾ ਹਿੱਸਾ ਹੋ ਗਏ। ਅਜੀਬੋ ਗਰੀਬ ਨਾਂ ਵਾਲੇ ਸੋਸ਼ਲ ਮੀਡੀਆ ਅਕਾਊਂਟ ਹੀ ਨਹੀਂ ਸਗੋਂ ਮੁੱਖ ਧਾਰਾ ਦੇ ਮੀਡੀਆ ਦਾ ਹਿੱਸਾ ਫੇਕ ਨਿਊਜ਼ ਫੈਲਾਉਣ 'ਚ ਲੱਗਾ ਹੋਇਆ ਹੈ।
 
ਸਰਕਾਰ ਦਾ ਮੰਤਰੀ ਫੇਕ ਨਿਊੁਜ਼ ਫੈਲਾਉਣ 'ਚ ਲੱਗਾ ਹੋਇਆ ਹੈ। ਸਰਕਾਰ ਦੇ ਮੰਤਰੀ ਇਕ ਫੇਕ ਨਿਊਜ਼ ਫੈਲਾਉਂਦੇ ਦੇਖੇ ਜਾ ਸਕਦੇ ਹਨ। ਬਲਾਤਕਾਰ ਤੇ ਹੱਤਿਆ ਦੀ ਧਮਕੀ ਦੇਣ ਵਾਲਿਆਂ ਨੂੰ ਸਰਕਾਰ ਦੇ ਮੰਤਰੀ ਇਥੋਂ ਤਕ ਕੇ ਪ੍ਰਧਾਨ ਮੰਤਰੀ ਵੀ ਫਾਲੋ ਕਰਦੇ ਹਨ। ਇਕ ਪੱਤਰਕਾਰ ਦੀ ਮੌਤ ਨੂੰ ਇਕ ਵਿਅਕਤੀ ਕੁੱਤੀ ਦੀ ਮੌਤ ਦੱਸਦਾ ਹੈ, ਜਿਸਨੂੰ ਪ੍ਰਧਾਨ ਮੰਤਰੀ ਟਵਿਟਰ 'ਤੇ ਫਾਲੋ ਕਰਦੇ ਹਨ।
 
ਸਭ ਤੋਂ ਸ਼ਰਮਨਾਕ ਇਹ ਹੈ ਕਿ ਸਵਾਲ ਉਠਣ ਤੋਂ ਬਾਅਦ ਵੀ ਉਹ ਉਸਨੂੰ ਅਨਫਾਲੋ ਨਹੀਂ ਕਰਦੇ। ਮੀਡੀਆ 'ਚ ਕਈ ਖ਼ਬਰਾਂ ਆਈਆਂ ਹਨ ਕਿ ਪ੍ਰਧਾਨ ਮੰਤਰੀ ਸੋਸ਼ਲ ਮੀਡੀਆ 'ਤੇ ਜਿਨ੍ਹਾਂ ਲੋਕਾਂ ਨਾਲ ਜੁੜੇ ਹਨ, ਉਨ੍ਹਾਂ 'ਚੋਂ ਕਈ ਅਕਾਊਂਟਸ ਅਜਿਹੇ ਹਨ, ਜੋ ਅਸਹਿਮਤੀ ਰੱਖਣ ਵਾਲਿਆਂ ਨੂੰ ਬਲਾਤਕਾਰ ਤੇ ਹੱਤਿਆ ਸਣੇ ਤਮਾਮ ਤਰ੍ਹਾਂ ਦੀਆਂ ਧਮਕੀਆਂ ਦਿੰਦੇ ਹਨ।
 
ਤੁਸੀਂ ਇਹ ਸੋਚੋ ਕਿ ਇਸ ਤਰ੍ਹਾਂ ਦੇ ਅਪਰਾਧਿਕ ਤੇ ਅਸਮਾਜਿਕ ਤੱਤਾਂ ਨੂੰ ਜੇਕਰ 130 ਕਰੋੜ ਦੀ ਜਨਸੰਖਿਆ ਵਾਲੇ ਦੇਸ਼ ਦਾ ਪ੍ਰਧਾਨ ਮੰਤਰੀ ਫਾਲੋ ਕਰਦਾ ਹੈ ਤਾਂ ਇਸ ਨਾਲ ਉਸਦਾ ਹੌਸਲਾ ਤੇ ਮਨੋਬਲ ਨਹੀਂ ਵਧੇਗਾ ਤਾਂ ਹੋਰ ਕੀ ਹੋਵੇਗਾ। ਇਹ ਕਿਸ ਤਰ੍ਹਾਂ ਦੀ ਸਥਿਤੀ ਨੂੰ ਸੱਤਾ ਹੱਲਾਸ਼ੇਰੀ ਦੇ ਰਹੀ ਹੈ। 

ਸੁਤੰਤਰ ਪਬਲਿਕ ਫੰਡੇਡ ਮੀਡੀਆ ਦੀ ਲੋੜ
ਸੁਤੰਤਰ ਪਬਲਿਕ ਫੰਡੇਡ ਮੀਡੀਆ ਦੀ ਜ਼ਰੂਰਤ ਸਮੇਂ ਦੀ ਮਹੱਤਵਪੂਰਨ ਲੋੜ ਹੈ। ਅੱਜ ਜਿਸ ਤਰ੍ਹਾਂ ਦੇ ਕਾਰਪੋਰੇਟ ਤੇ ਸਰਕਾਰੀ ਦਬਾਅ 'ਚ ਮੀਡੀਆ ਕੰਮ ਕਰ ਰਿਹਾ ਹੈ, ਉਸਦਾ ਹੱਲ ਪਬਲਿਕ ਫੰਡੇਡ ਮੀਡੀਆ ਹੈ। 
 
ਸਰਕਾਰਾਂ ਆਉਂਦੀਆਂ ਹਨ ਤੇ ਜਾਂਦੀਆਂ ਰਹਿੰਦੀਆਂ ਹਨ ਅਜਿਹੇ 'ਚ ਰਾਜਨੇਤਾਵਾਂ ਨੂੰ ਵੀ ਇਹ ਸਮਝਣ ਦੀ ਜ਼ਰੂਰਤ ਹੈ ਕਿ ਇਮਾਨਦਾਰ ਤੇ ਨਿਰਪੱਖ ਮੀਡੀਆ ਉਨ੍ਹਾਂ ਦੇ ਵੀ ਹਿੱਤ 'ਚ ਹੈ। ਅਜਿਹਾ ਨਹੀਂ ਚੱਲੇਗਾ ਕਿ ਤੁਸੀਂ ਵਿਰੋਧੀ ਧਿਰ 'ਚ ਹੁੰਦੇ ਹੋ ਤਾਂ ਤੁਹਾਨੂੰ ਕ੍ਰਾਂਤੀਕਾਰੀ ਮੀਡੀਆ ਚਾਹੀਦਾ ਹੋਵੇ ਤੇ ਜਦੋਂ ਸੱਤਾ 'ਚ ਹੋਵੋ ਤਾਂ ਦਰਬਾਰੀ ਮੀਡੀਆ।
-ਬ੍ਰਜੇਸ਼

 

Comments

Leave a Reply