Thu,Jan 21,2021 | 02:04:23pm
HEADLINES:

editorial

MLM : ਬਿਜ਼ਨੈੱਸ ਕਰੋੜਾਂ ਕਮਾਉਣ ਦਾ, ਬਹੁਜਨਾਂ ਦੀ ਹਿੱਸੇਦਾਰੀ ਘੱਟ

MLM : ਬਿਜ਼ਨੈੱਸ ਕਰੋੜਾਂ ਕਮਾਉਣ ਦਾ, ਬਹੁਜਨਾਂ ਦੀ ਹਿੱਸੇਦਾਰੀ ਘੱਟ

ਨੈੱਟਵਰਕ ਮਾਰਕੀਟਿੰਗ, ਜਿਸਨੂੰ ਮਲਟੀ ਲੈਵਲ ਮਾਰਕੀਟਿੰਗ (MLM) ਵੀ ਕਿਹਾ ਜਾਂਦਾ ਹੈ, ਦੀ ਸ਼ੁਰੂਆਤ ਅਮਰੀਕਾ ਤੋਂ ਹੋਈ ਸੀ। ਭਾਰਤ 'ਚ ਇਹ 1995 'ਚ ਪਹੁੰਚਿਆ। ਨੈੱਟਵਰਕ ਮਾਰਕੀਟਿੰਗ ਭਾਰਤ 'ਚ ਇਸ ਸਮੇਂ ਤੇਜ਼ੀ ਨਾਲ ਵਧ ਰਹੀ ਇੰਡਸਟਰੀ ਹੈ। ਨੈੱਟਵਰਕ ਮਾਰਕੀਟਿੰਗ 'ਚ ਕੰਪਨੀ ਆਪਣੇ ਉਤਪਾਦ ਜਾਂ ਸੇਵਾਵਾਂ ਨੂੰ ਸਿੱਧਾ ਉਪਭੋਗਤਾਵਾਂ ਤੱਕ ਪਹੁੰਚਾਉਦੀ ਹੈ। ਇਸ ਮਾਰਕੀਟਿੰਗ 'ਚ ਉਪਭੋਗਤਾ ਹੀ ਡਿਸਟ੍ਰੀਬਿਊਟਰ ਹੁੰਦੇ ਹਨ, ਜੋ ਕਿ ਉਤਪਾਦ ਤੇ ਸੇਵਾ ਨੂੰ ਪ੍ਰਮੋਟ ਕਰਦੇ ਹਨ।

ਇਸ 'ਚ ਕੰਪਨੀ ਆਪਣੇ ਲਾਭ ਦਾ ਇੱਕ ਵੱਡਾ ਹਿੱਸਾ (ਕਰੀਬ 50-60 ਫੀਸਦੀ) ਉਪਭੋਗਤਾਵਾਂ 'ਚ ਵੰਡ ਦਿੰਦੀ ਹੈ ਅਤੇ ਉਪਭੋਗਤਾ ਨੂੰ ਡਿਸਟ੍ਰੀਬਿਊਟਰ ਵਜੋਂ ਲੱਖਾਂ-ਕਰੋੜਾਂ ਰੁਪਏ ਕਮਾਉਣ ਦਾ ਮੌਕਾ ਮਿਲਦਾ ਹੈ। ਮਲਟੀ ਲੈਵਲ ਮਾਰਕੀਟਿੰਗ (ਡਾਇਰੈਕਟ ਸੇਲਿੰਗ) ਇਸ ਸਮੇਂ ਭਾਰਤ 'ਚ ਤੇਜ਼ੀ ਨਾਲ ਵਧ ਰਿਹਾ ਬਿਜ਼ਨੈੱਸ ਬਣ ਚੁੱਕਾ ਹੈ।

ਭਾਰਤ ਸਰਕਾਰ ਦੀ ਸੰਸਥਾ ਫਿੱਕੀ ਤੇ ਕੇਪੀਐੱਮਜੀ ਦੀ ਇੱਕ ਰਿਪੋਰਟ ਮੁਤਾਬਕ ਸਾਲ 2025 'ਚ ਡਾਇਰੈਕਟ ਸੇਲਿੰਗ ਭਾਰਤ 'ਚ 625 ਬਿਲੀਅਨ ਦੀ ਇੰਡਸਟਰੀ ਬਣ ਜਾਵੇਗਾ। ਇੱਥੇ ਇਹ ਧਿਆਨ ਦੇਣ ਯੋਗ ਹੈ ਕਿ ਕਰੋੜਾਂ ਰੁਪਏ ਕਮਾਉਣ ਦਾ ਮੌਕਾ ਦੇਣ ਵਾਲੇ ਇਸ ਬਿਜ਼ਨੈੱਸ 'ਚ ਬਹੁਜਨ ਸਮਾਜ ਦੇ ਲੋਕਾਂ ਦੀ ਹਿੱਸੇਦਾਰੀ ਬਹੁਤ ਘੱਟ ਹੈ।

ਇਸ ਬਿਜ਼ਨੈੱਸ ਦੀ ਜਾਣਕਾਰੀ ਨਾ ਹੋਣਾ, ਇਸ ਪ੍ਰਤੀ ਰੁਝਾਨ ਨਾ ਹੋਣਾ ਜਾਂ ਕਿਸੇ ਹੋਰ ਕਾਰਨ ਕਰਕੇ ਬਹੁਜਨ ਸਮਾਜ ਦੇ ਲੋਕ ਇਹ ਬਿਜ਼ਨੈੱਸ ਕਰਨ ਵਾਲੀਆਂ ਕੰਪਨੀਆਂ 'ਚ ਟਾਪ ਅਚੀਵਰਾਂ 'ਚ ਕਿਤੇ ਦਿਖਾਈ ਨਹੀਂ ਦਿੰਦੇ। ਭਾਰਤ 'ਚ ਇਸ ਸਮੇਂ ਐਮਵੇ, ਵੈਸਟੀਜ਼, ਹਰਬਲ ਲਾਈਫ, ਫਾਰਐਵਰ, ਮੋਦੀ ਕੇਅਰ, ਔਰੀਫਲੇਮ, ਐਵੋਨ, ਨੈਸਵਿਜ਼, ਮਾਈ ਲਾਈਫ ਆਦਿ ਨੈੱਟਵਰਕ ਮਾਰਕੀਟਿੰਗ ਕੰਪਨੀਆਂ ਕੰਮ ਕਰ ਰਹੀਆਂ ਹਨ, ਜਿਨ੍ਹਾਂ ਦੇ ਡਿਸਟ੍ਰੀਬਿਊਟਰਸ ਦੀ ਗਿਣਤੀ ਲੱਖਾਂ 'ਚ ਹੈ।

ਇਨ੍ਹਾਂ 'ਚ ਟਾਪ ਅਚੀਵਰ ਜਾਂ ਉਨ੍ਹਾਂ ਤੋਂ ਕੁਝ ਹੇਠਲੇ ਅਚੀਵਰ 1 ਲੱਖ ਤੋਂ ਲੈ ਕੇ 1 ਕਰੋੜ ਰੁਪਏ ਤੱਕ ਪ੍ਰਤੀ ਮਹੀਨਾ ਤੱਕ ਕਮਾ ਰਹੇ ਹਨ। ਇਨ੍ਹਾਂ ਅਚੀਵਰਾਂ 'ਤੇ ਜੇਕਰ ਨਜ਼ਰ ਮਾਰੀਏ ਤਾਂ ਤੁਹਾਨੂੰ ਐੱਸਸੀ-ਐੱਸਟੀ ਸਮਾਜ ਦੇ ਚੇਹਰੇ ਜਾਂ ਤਾਂ ਮਿਲਣਗੇ ਹੀ ਨਹੀਂ, ਜੇ ਹੋਣਗੇ ਵੀ ਤਾਂ ਉਹ ਗਿਣਤੀ ਸਿਰਫ ਨਾਂ ਦੀ ਹੋਵੇਗੀ।

ਦਲਿਤ ਬਹੁਜਨ ਸਮਾਜ ਦੇ ਲੋਕਾਂ ਦਾ ਇਸ ਬਿਜ਼ਨੈੱਸ ਵੱਲ ਘੱਟ ਰੁਝਾਨ ਹੋਣ ਪਿੱਛੇ ਇੱਕ ਵੱਡਾ ਕਾਰਨ ਇਹ ਵੀ ਮੰਨੀਆ ਜਾਂਦਾ ਹੈ ਕਿ ਇਸ ਸਮਾਜ 'ਚ ਬਿਜ਼ਨੈੱਸ ਦਾ ਟ੍ਰੈਂਡ ਬਹੁਤ ਘੱਟ ਹੈ। ਆਮ ਤੌਰ 'ਤੇ ਮਾਪਿਆਂ ਦੀ ਵੀ ਇਹੀ ਸੋਚ ਹੁੰਦੀ ਹੈ ਕਿ ਬੱਚੇ ਪੜ੍ਹ-ਲਿਖ ਕੇ ਕੋਈ ਨੌਕਰੀ ਕਰ ਲੈਣ। ਨੌਕਰੀ ਪ੍ਰਾਪਤ ਕਰ ਲੈਣਾ ਹੀ ਉਨ੍ਹਾਂ ਲਈ ਵੱਡੀ ਉਪਲਬਧੀ ਹੁੰਦੀ ਹੈ।

ਹਾਲਾਂਕਿ ਆਰਥਿਕ ਆਜ਼ਾਦੀ ਜਾਂ ਅਮੀਰ ਬਣਨ ਲਈ ਨੌਕਰੀ ਨਹੀਂ, ਬਿਜ਼ਨੈੱਸ ਦੀ ਲੋੜ ਹੁੰਦੀ ਹੈ। ਅਜਿਹੇ 'ਚ ਮਲਟੀ ਲੈਵਲ ਮਾਰਕੀਟਿੰਗ ਉਨ੍ਹਾਂ ਨੌਜਵਾਨਾਂ ਲਈ ਇੱਕ ਚੰਗਾ ਮੌਕਾ ਹੈ, ਜੋ ਕਿ ਅਮੀਰ ਬਣਨਾ ਚਾਹੁੰਦੇ ਹਨ, ਉਹ ਵੀ ਬਿਜ਼ਨੈੱਸ 'ਚ ਘੱਟ ਪੈਸਾ ਲਗਾ ਕੇ।

ਨੈੱਟਵਰਕ ਮਾਰਕੀਟਿੰਗ ਦੀ ਖਾਸੀਅਤ
ਨੈੱਟਵਰਕ ਮਾਰਕੀਟਿੰਗ ਬਿਜ਼ਨੈੱਸ 'ਚ ਕੋਈ ਰਿਸਕ ਨਹੀਂ ਹੁੰਦਾ, ਕਿਉਂਕਿ ਇਹ ਲੱਖਾਂ-ਕਰੋੜਾਂ ਤੋਂ ਸ਼ੁਰੂ ਨਹੀਂ ਹੁੰਦਾ, ਸਗੋਂ ਬਹੁਤ ਘੱਟ ਪੈਸੇ ਨਾਲ ਸ਼ੁਰੂ ਹੋ ਜਾਂਦਾ ਹੈ। ਇਸ ਲਈ ਇਸ ਬਿਜ਼ਨੈੱਸ 'ਚ ਕਿਸੇ ਤਰ੍ਹਾਂ ਦਾ ਨੁਕਸਾਨ ਹੋਣ ਦਾ ਕੋਈ ਡਰ ਨਹੀਂ ਹੁੰਦਾ। ਕਿਸੇ ਵੀ ਹੋਰ ਵਪਾਰ ਦੀ ਇੱਕ ਸਮੇਂ ਸੀਮਾ ਹੁੰਦੀ ਹੈ ਕਿ ਉਹ ਇੰਨੇ ਤੋਂ ਇੰਨੇ ਸਮੇਂ ਤੱਕ ਚੱਲ ਸਕਦਾ ਹੈ, ਪਰ ਨੈੱਟਵਰਕ ਮਾਰਕੀਟਿੰਗ ਬਿਜ਼ਨੈੱਸ ਨੂੰ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਹੈ, ਚਾਹੇ ਉਹ ਰਾਤ ਦੇ 12 ਹੀ ਵਜੇ ਕਿਉਂ ਨਾ ਹੋਣ।

ਇਸ ਬਿਜ਼ਨੈੱਸ ਨੂੰ ਖੁੱਲੇ ਬਜ਼ਾਰ 'ਚ ਕਦੇ ਵੀ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਕਿਤੇ ਘੁੰਮਣ ਗਏ ਹੋ ਤਾਂ ਉੱਥੇ ਵੀ ਇਹ ਬਿਜ਼ਨੈੱਸ ਕਰ ਸਕਦੇ ਹੋ, ਪਰ ਅਜਿਹਾ ਕਿਸੇ ਹੋਰ ਵਪਾਰ 'ਚ ਨਹੀਂ ਹੁੰਦਾ ਕਿ ਤੁਸੀਂ ਆਪਣੀ ਦੁਕਾਨ ਲੈ ਕੇ ਕਿਤੇ ਵੀ ਜਾ ਸਕਦੇ ਹੋ। ਨੈੱਟਵਰਕ ਮਾਰਕੀਟਿੰਗ 'ਚ ਤੁਸੀਂ ਤੁਰਦੇ-ਫਿਰਦੇ ਦੁਕਾਨ ਹੁੰਦੇ ਹੋ। ਜਿੱਥੇ ਤੁਸੀਂ ਹੋ, ਉੱਥੇ ਤੁਹਾਡਾ ਬਿਜ਼ਨੈੱਸ ਹੈ।

ਇਸ ਬਿਜ਼ਨੈੱਸ ਦੀ ਇੱਕ ਹੋਰ ਖਾਸੀਅਤ ਇਹ ਵੀ ਹੈ ਕਿ ਇਸ 'ਚ ਉਮਰ ਦੀ ਕੋਈ ਸੀਮਾ ਨਹੀਂ ਹੁੰਦੀ। ਤੁਹਾਡੀ ਉਮਰ ਚਾਹੇ ਜੋ ਵੀ ਹੋਵੇ, ਤੁਸੀਂ ਇਸ ਬਿਜ਼ਨੈੱਸ ਨੂੰ ਸ਼ੁਰੂ ਕਰ ਸਕਦੇ ਹੋ, ਚਾਹੇ ਤੁਸੀਂ 25 ਸਾਲ ਦੇ ਨੌਜਵਾਨ ਹੋ ਜਾਂ ਫਿਰ 75 ਸਾਲ ਦੇ ਬਜ਼ੁਰਗ।

ਸਖਸ਼ੀਅਤ ਨੂੰ ਨਿਖਾਰਦਾ ਹੈ ਇਹ ਬਿਜ਼ਨੈੱਸ
ਨੈੱਟਵਰਕ ਮਾਰਕੀਟਿੰਗ ਰਾਹੀਂ ਕੋਈ ਵੀ ਵਿਅਕਤੀ ਕੁਝ ਮਹੀਨਿਆਂ ਦੀ ਮੇਹਨਤ ਨਾਲ ਆਰਥਿਕ ਆਜ਼ਾਦੀ ਪ੍ਰਾਪਤ ਕਰ ਸਕਦਾ ਹੈ। ਇਸ ਬਿਜ਼ਨੈੱਸ 'ਚ ਇੱਕ ਵਾਰ ਟੀਮ ਬਣ ਜਾਣ 'ਤੇ ਪੈਸਿਵ ਇਨਕਮ ਆਉਣੀ ਸ਼ੁਰੂ ਹੋ ਜਾਂਦੀ ਹੈ, ਚਾਹੇ ਤੁਸੀਂ ਕੰਮ ਕਰੋ ਜਾਂ ਨਹੀਂ।

ਇਸ ਬਿਜ਼ਨੈੱਸ ਦੀ ਇਹ ਵੀ ਖਾਸੀਅਤ ਹੈ ਕਿ ਇਸ 'ਚ ਸਿੱਖਣ ਨੂੰ ਵੀ ਬਹੁਤ ਕੁਝ ਮਿਲਦਾ ਹੈ। ਇਸ 'ਚ ਜਿਸ ਤਰ੍ਹਾਂ ਪ੍ਰਭਾਵਸ਼ਾਲੀ ਢੰਗ ਨਾਲ ਪਬਲਿਕ ਸਪੀਕਿੰਗ ਸਿਖਾਈ ਜਾਂਦੀ ਹੈ, ਉਸ ਨਾਲ ਲੀਡਰਸ਼ਿਪ ਸਕਿੱਲ ਪੈਦਾ ਹੁੰਦੀ ਹੈ। ਜਦੋਂ ਕੋਈ ਨਵਾਂ ਵਿਅਕਤੀ ਇਸ ਬਿਜ਼ਨੈੱਸ 'ਚ ਆਉਂਦਾ ਹੈ ਤਾਂ ਪੂਰੀ ਟੀਮ ਉਸਨੂੰ ਅੱਗੇ ਵਧਾਉਣ 'ਚ ਮਦਦ ਕਰਦੀ ਹੈ।

Comments

Leave a Reply