Sat,May 30,2020 | 02:06:28am
HEADLINES:

editorial

66 ਫੀਸਦੀ ਭਾਰਤੀਆਂ ਲਈ ਘਰ ਦਾ ਖਰਚਾ ਚਲਾਉਣਾ ਮੁਸ਼ਕਿਲ

66 ਫੀਸਦੀ ਭਾਰਤੀਆਂ ਲਈ ਘਰ ਦਾ ਖਰਚਾ ਚਲਾਉਣਾ ਮੁਸ਼ਕਿਲ

ਆਰਥਿਕ ਮੰਦੀ ਤੇ ਮਹਿੰਗਾਈ ਦੇ ਇਸ ਦੌਰ 'ਚ ਦੇਸ਼ ਦੇ 66 ਫੀਸਦੀ ਲੋਕਾਂ ਲਈ ਆਪਣਾ ਰੋਜ਼ਾਨਾ ਦਾ ਖਰਚ ਚਲਾਉਣਾ ਮੁਸ਼ਕਿਲ ਹੈ। ਲੋਕਾਂ ਦਾ ਕਹਿਣਾ ਹੈ ਕਿ ਤਨਖਾਹ ਜਾਂ ਤਾਂ ਪਹਿਲਾਂ ਵਾਂਗ ਹੀ ਹੈ ਜਾਂ ਫਿਰ ਘੱਟ ਰਹੀ ਹੈ, ਪਰ ਮਹਿੰਗਾਈ ਦਿਨੋਂ ਦਿਨ ਵਧਦੀ ਜਾ ਰਹੀ ਹੈ। ਇਸਦਾ ਅਸਰ ਉਨ੍ਹਾਂ ਦੇ ਖਰਚਿਆਂ 'ਤੇ ਦਿਖਾਈ ਦੇ ਰਿਹਾ ਹੈ। ਇਹ ਖੁਲਾਸਾ ਆਈਏਐੱਨਐੱਸ-ਸੀ ਵੋਟਰ ਦੀ ਸਰਵੇਖਣ ਰਿਪੋਰਟ 'ਚ ਹੋਇਆ ਹੈ।

ਸਰਵੇ 'ਚ ਸ਼ਾਮਲ ਕੁੱਲ 65.8 ਫੀਸਦੀ ਲੋਕ ਮੰਨਦੇ ਹਨ ਕਿ ਹਾਲ ਹੀ ਦੇ ਦਿਨਾਂ 'ਚ ਉਨ੍ਹਾਂ ਨੂੰ ਰੋਜ਼ਾਨਾ ਦੇ ਖਰਚਿਆਂ ਦਾ ਪ੍ਰਬੰਧ ਕਰਨ 'ਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਵੇ ਰਿਪੋਰਟ ਕਹਿੰਦੀ ਹੈ ਕਿ ਬਜਟ ਤੋਂ ਪਹਿਲਾਂ ਕੀਤੇ ਗਏ ਇਸ ਸਰਵੇ 'ਚ ਆਰਥਿਕ ਪੱਖਾਂ 'ਤੇ ਮੌਜੂਦਾ ਸਮੇਂ ਦੀ ਅਸਲੀਅਤ ਅਤੇ ਸੰਕੇਤ ਸਾਹਮਣੇ ਆਏ ਹਨ, ਕਿਉਂਕਿ ਤਨਖਾਹ 'ਚ ਵਾਧਾ ਹੋ ਨਹੀਂ ਰਿਹਾ, ਜਦਕਿ ਖਾਣ-ਪੀਣ ਦੀਆਂ ਚੀਜ਼ਾਂ ਸਮੇਤ ਜ਼ਰੂਰੀ ਪਦਾਰਥਾਂ ਦੀਆਂ ਕੀਮਤਾਂ ਪਿਛਲੇ ਕੁਝ ਮਹੀਨੇ 'ਚ ਵਧੀਆਂ ਹਨ।

ਖਾਸ ਗੱਲ ਇਹ ਹੈ ਕਿ 2014 'ਚ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਦੇ ਸਮੇਂ ਵੀ ਕਰੀਬ 65.9 ਫੀਸਦੀ ਲੋਕਾਂ ਨੇ ਮੰਨਿਆ ਸੀ ਕਿ ਉਹ ਆਪਣੇ ਖਰਚਿਆਂ ਦਾ ਪ੍ਰਬੰਧ ਕਰਨ 'ਚ ਅਸਮਰੱਥ ਹਨ। ਸਾਲ 2015 'ਚ ਕਰੀਬ 46.1 ਫੀਸਦੀ ਲੋਕਾਂ ਨੇ ਮਹਿਸੂਸ ਕੀਤਾ ਕਿ ਉਹ ਆਪਣੇ ਰੋਜ਼ਾਨਾ ਦੇ ਖਰਚਿਆਂ ਦਾ ਪ੍ਰਬੰਧ ਕਰਨ 'ਚ ਦਬਾਅ ਮਹਿਸੂਸ ਕਰ ਰਹੇ ਹਨ। ਚਿੰਤਾਜਨਕ ਗੱਲ ਇਹ ਹੈ ਕਿ ਮੌਜੂਦਾ ਵਿੱਤ ਵਰ੍ਹੇ ਲਈ ਲੋਕਾਂ ਦੇ ਨਕਾਰਾਤਮਕ ਨਜ਼ਰੀਏ 'ਚ ਕਾਫੀ ਵਾਧਾ ਦੇਖਿਆ ਜਾ ਰਿਹਾ ਹੈ।

ਇਸ ਤੋਂ ਪਤਾ ਚਲਦਾ ਹੈ ਕਿ ਲੋਕ 2020 'ਚ ਆਪਣੇ ਜੀਵਨ ਪੱਧਰ 'ਚ ਕੋਈ ਸੁਧਾਰ ਨਹੀਂ ਦੇਖ ਰਹੇ ਹਨ, ਕਿਉਂਕਿ ਉਹ ਅਰਥ ਵਿਵਸਥਾ ਦੇ ਬੇਹਤਰ ਹੋਣ ਦੀ ਸੰਭਾਵਨਾ ਅਤੇ ਹਾਲਾਤ ਨੂੰ ਲੈ ਕੇ ਨਕਾਰਾਤਮਕ ਬਣੇ ਹੋਏ ਹਨ। ਸਰਵੇਖਣ 'ਚ ਹਿੱਸਾ ਲੈਣ ਵਾਲੇ 30 ਫੀਸਦੀ ਲੋਕਾਂ ਨੂੰ ਲਗਦਾ ਹੈ ਕਿ ਖਰਚ ਵਧ ਗਿਆ ਹੈ, ਪਰ ਫਿਰ ਵੀ ਉਹ ਪ੍ਰਬੰਧ ਕਰ ਪਾ ਰਹੇ ਹਨ।

ਇਹ ਅੰਕੜਾ 2019 ਦੇ ਮੁਕਾਬਲੇ ਕਾਫੀ ਘੱਟ ਹੈ, ਜਦੋਂ 45 ਫੀਸਦੀ ਤੋਂ ਜ਼ਿਆਦਾ ਲੋਕਾਂ ਨੇ ਮਹਿਸੂਸ ਕੀਤਾ ਸੀ ਕਿ ਉਹ ਖਰਚ ਵਧਣ ਦੇ ਬਾਵਜੂਦ ਪ੍ਰਬੰਧ ਕਰਨ 'ਚ ਸਮਰੱਥ ਹਨ। ਇਸ ਤੋਂ ਇਲਾਵਾ 2.1 ਫੀਸਦੀ ਲੋਕਾਂ ਨੇ ਮੰਨਿਆ ਕਿ ਉਨ੍ਹਾਂ ਦੇ ਖਰਚ 'ਚ ਕਮੀ ਆਈ ਹੈ, ਜਦਕਿ ਇੰਨੇ ਹੀ ਲੋਕਾਂ ਨੇ ਇਸ ਸਬੰਧ 'ਚ ਕੋਈ ਪ੍ਰਤੀਕਿਰਿਆ ਪ੍ਰਗਟ ਨਹੀਂ ਕੀਤੀ। ਇਹ ਸਰਵੇਖਣ ਜਨਵਰੀ 2020 ਦੇ ਤੀਜੇ ਅਤੇ ਚੌਥੇ ਹਫਤੇ 'ਚ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ 'ਚ ਕੁੱਲ 11 ਰਾਸ਼ਟਰੀ ਭਾਸ਼ਾਵਾਂ 'ਚ ਕੀਤਾ ਗਿਆ।

ਆਮਦਣੀ ਨਹੀਂ ਵਧੀ, ਪਰ ਖਰਚੇ ਵਧ ਗਏ
ਅਧਿਕਾਰਕ ਅੰਕੜਿਆਂ ਮੁਤਾਬਕ, ਦੇਸ਼ ਵਿੱਚ ਖਾਣ-ਪੀਣ ਦੀਆਂ ਚੀਜ਼ਾਂ 'ਚ ਰਿਟੇਲ ਮਹਿੰਗਾਈ ਦਰ 65 ਮਹੀਨਿਆਂ 7.35 ਫੀਸਦੀ ਦੇ ਉੱਚ ਪੱਧਰ ਨੂੰ ਛੂਹ ਗਈ। ਇਸ ਸਰਵੇ 'ਚ ਸ਼ਾਮਲ 4,279 ਲੋਕਾਂ 'ਚੋਂ 43.7 ਫੀਸਦੀ ਲੋਕਾਂ ਨੇ ਇੱਕ ਸਵਾਲ ਦੇ ਜਵਾਬ 'ਚ ਦੱਸਿਆ ਕਿ ਉਨ੍ਹਾਂ ਦੀ ਆਮਦਣੀ ਇੱਕ ਬਰਾਬਰ ਰਹੀ ਅਤੇ ਖਰਚ ਪਹਿਲਾਂ ਦੇ ਮੁਕਾਬਲੇ ਵਧ ਗਿਆ, ਜਦਕਿ ਹੋਰ 28.7 ਫੀਸਦੀ ਲੋਕਾਂ ਨੇ ਇੱਥੇ ਤੱਕ ਕਿਹਾ ਕਿ ਉਨ੍ਹਾਂ ਦੇ ਖਰਚੇ ਤਾਂ ਵਧੇ ਹੀ ਹਨ, ਨਾਲ ਹੀ ਉਨ੍ਹਾਂ ਦੀ ਆਮਦਣੀ ਵਿੱਚ ਵੀ ਕਮੀ ਆਈ ਹੈ।

Comments

Leave a Reply