Tue,Jul 16,2019 | 12:38:47pm
HEADLINES:

editorial

ਦੇਸ਼ 'ਚ ਵੱਧਦਾ ਅਣਮਨੁੱਖੀ ਵਰਤਾਰਾ

ਦੇਸ਼ 'ਚ ਵੱਧਦਾ ਅਣਮਨੁੱਖੀ ਵਰਤਾਰਾ

ਵਡੋਦਰਾ (ਗੁਜਰਾਤ) ਨੇੜੇ ਇਕ ਹੋਟਲ ਦੇ ਸੈਪਟਿਕ ਟੈਂਕ ਤੇ ਸੀਵਰ ਦੀ ਸਫ਼ਾਈ ਕਰਦਿਆਂ 7 ਮਜ਼ਦੂਰਾਂ ਦੀ ਮੌਤ ਹੋ ਗਈ। ਇਹ ਪਹਿਲੀ ਵਾਰ ਨਹੀਂ ਜਦੋਂ ਸੀਵਰੇਜ ਦੀ ਸਫ਼ਾਈ ਕਰਨ ਵਾਲੇ ਮਜ਼ਦੂਰਾਂ ਨਾਲ ਅਜਿਹਾ ਹਾਦਸਾ ਵਾਪਰਿਆ ਹੋਵੇ।। ਪਿਛਲੇ ਮਹੀਨਿਆਂ ਵਿਚ ਦੇਸ਼ ਦੇ ਹੋਰ ਕਈ ਸ਼ਹਿਰਾਂ ਵਿਚ ਵੀ ਏਦਾਂ ਦੇ ਹਾਦਸੇ ਵਾਪਰੇ।
 
ਹਾਲਾਤ ਏਨੇ ਖਰਾਬ ਹਨ ਕਿ ਇਸ ਤਰ੍ਹਾਂ ਦਾ ਕੰਮ ਕਰਨ ਵਾਲਿਆਂ ਦੀਆਂ ਮੌਤਾਂ ਸਬੰਧੀ ਭਰੋਸੇਯੋਗ ਅੰਕੜੇ ਵੀ ਨਹੀਂ ਮਿਲਦੇ। ਸਫਾਈ ਕਰਮਚਾਰੀ ਅੰਦੋਲਨ ਦੇ ਆਗੂ ਬੀ ਵਿਲਸਨ ਨੇ 2017 ਵਿਚ ਦੱਸਿਆ ਸੀ ਕਿ ਦੇਸ਼ ਵਿਚ ਹਰ ਸਾਲ ਔਸਤਨ 44 ਹੱਥੀਂ ਮੈਲਾ ਢੋਣ ਤੇ ਸਫਾਈ ਕਰਨ ਵਾਲੇ ਮਜ਼ਦੂਰ ਇਨ੍ਹਾਂ ਸੀਵਰਾਂ ਵਿਚ ਦਮ ਤੋੜ ਦਿੰਦੇ ਹਨ।
 
ਮਰਨ ਵਾਲਿਆਂ ਵਿਚੋਂ ਜ਼ਿਆਦਾਤਰ ਗਰੀਬ ਦਲਿਤ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ, ਜਿਨ੍ਹਾਂ ਦੀ ਸੁਰੱਖਿਆ ਵੱਲ ਸਰਕਾਰਾਂ ਦਾ ਕੋਈ ਧਿਆਨ ਨਹੀਂ। ਸਫ਼ਾਈ ਕਰਮਚਾਰੀ ਅੰਦੋਲਨ ਨਾਂ ਦੀ ਸੰਸਥਾ ਦਾ ਕਹਿਣਾ ਹੈ ਕਿ ਇਨ੍ਹਾਂ ਹਾਦਸਿਆਂ ਵਿਚ ਹੋਈਆਂ ਮੌਤਾਂ, ਮੌਤਾਂ ਨਹੀਂ ਸਗੋਂ ਅਣਗਹਿਲੀ ਅਤੇ ਜਾਣਬੁੱਝ ਕੇ ਸੁਰੱਖਿਆ ਸਹੂਲਤਾਂ ਨਾ ਦੇਣ ਕਾਰਨ ਹੋਈਆਂ ਹੱਤਿਆਵਾਂ ਹਨ।
 
ਮਾਹਿਰਾਂ ਅਨੁਸਾਰ ਸੀਵਰੇਜਾਂ ਵਿਚ ਕਈ ਜ਼ਹਿਰੀਲੀਆਂ ਤੇ ਗ਼ੈਰ ਜ਼ਹਿਰੀਲੀਆਂ ਗੈਸਾਂ ਦਾ ਮਿਸ਼ਰਨ ਮੌਜੂਦ ਹੁੰਦਾ ਹੈ, ਜਿਸ ਨੂੰ ਸੀਵਰ ਗੈਸ ਕਿਹਾ ਜਾਂਦਾ ਹੈ। ਇਹ ਅਣਮਨੁੱਖੀ ਵਰਤਾਰਾ ਹੈ ਜੋ ਸਾਡੇ ਸਾਹਮਣੇ ਵਾਪਰ ਰਿਹਾ ਹੈ। ਜਦੋਂ ਇਹ ਮੌਤਾਂ ਹੁੰਦੀਆਂ ਹਨ ਤਾਂ ਕੁਝ ਵਿਰੋਧ ਹੁੰਦਾ ਹੈ ਤੇ ਪੀੜਤ ਪਰਿਵਾਰਾਂ ਨੂੰ ਕੁਝ ਰਾਹਤ ਵੀ ਮਿਲ ਜਾਂਦੀ ਹੈ, ਪਰ ਇਸਦਾ ਪੱਕਾ ਹੱਲ ਕੋਈ ਨਹੀਂ ਹੁੰਦਾ।
 
ਕੇਂਦਰ ਸਰਕਾਰ ਦੇ ਕਿਰਤ ਵਿਭਾਗ ਨੇ ਆਪਣੇ 2009 ਦੇ ਨੀਤੀ ਦਸਤਾਵੇਜ਼ ਵਿਚ ਇਨ੍ਹਾਂ ਮਜ਼ਦੂਰਾਂ ਨੂੰ ਆਉਣ ਵਾਲੀਆਂ ਪ੍ਰੇਸ਼ਾਨੀਆਂ ਦੀ ਨਿਸ਼ਾਨਦੇਹੀ ਕੀਤੀ ਸੀ, ਪਰ ਦੁਖਾਂਤ ਇਹ ਹੈ ਕਿ 10 ਵਰ੍ਹਿਆਂ ਬਾਅਦ ਵੀ ਹਾਲਾਤ ਵਿਚ ਕੋਈ ਤਬਦੀਲੀ ਨਹੀਂ ਆਈ।

 

Comments

Leave a Reply