Thu,Dec 12,2019 | 09:52:33pm
HEADLINES:

editorial

ਭੁੱਖਮਰੀ ਦੇ ਮਾਮਲੇ 'ਚ ਭਾਰਤ ਦੀ ਸਥਿਤੀ ਪਾਕਿਸਤਾਨ ਤੇ ਬੰਗਲਾਦੇਸ਼ ਤੋਂ ਵੀ ਖਰਾਬ

ਭੁੱਖਮਰੀ ਦੇ ਮਾਮਲੇ 'ਚ ਭਾਰਤ ਦੀ ਸਥਿਤੀ ਪਾਕਿਸਤਾਨ ਤੇ ਬੰਗਲਾਦੇਸ਼ ਤੋਂ ਵੀ ਖਰਾਬ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਗਲੇ 5 ਸਾਲਾਂ ਦੌਰਾਨ 5 ਖਰਬ ਡਾਲਰ ਦੀ ਅਰਥ ਵਿਵਸਥਾ ਬਣਾਉਣ ਦੇ ਦਾਅਵੇ ਵਿਚਕਾਰ ਭੁੱਖਮਰੀ ਸਬੰਧੀ ਆਈ ਰਿਪੋਰਟ ਦੇਸ਼ ਦੇ ਲੋਕਾਂ ਦੀ ਚਿੰਤਾਜਨਕ ਸਥਿਤੀ ਵੱਲ ਇਸ਼ਾਰਾ ਕਰ ਰਹੀ ਹੈ। ਵਰਲਡ ਹੰਗਰ ਇੰਡੈਕਸ 2019 ਦੀ ਰਿਪੋਰਟ ਮੁਤਾਬਕ ਭਾਰਤ 117 ਦੇਸ਼ਾਂ ਵਿੱਚੋਂ 102ਵੇਂ ਨੰਬਰ 'ਤੇ ਹੈ।
 
ਭਾਰਤ ਵਿੱਚ ਭੁੱਖਮਰੀ ਦੇ ਹਾਲਾਤ ਪਾਕਿਸਤਾਨ ਤੇ ਬੰਗਲਾਦੇਸ਼ ਨਾਲੋਂ ਵੀ ਖਰਾਬ ਹਨ। ਰਿਪੋਰਟ ਕਹਿੰਦੀ ਹੈ ਕਿ ਭਾਰਤ ਦੇ 30 ਫੀਸਦੀ ਲੋਕ ਗੰਭੀਰ ਭੱਖਮਰੀ ਦੀ ਹਾਲਤ ਵਿੱਚ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਰਿਪੋਰਟ 'ਚ ਭੁੱਖਮਰੀ ਦੇ 4 ਲੱਛਣ ਦੱਸੇ ਗਏ ਹਨ, ਜਿਨ੍ਹਾਂ 'ਚ ਭੋਜਨ ਦੀ ਅਪੌਸ਼ਟਿਕਤਾ, ਬਚਪਨ ਦੀ ਬਰਬਾਦੀ, ਅਵਿਕਸਤ ਬੱਚੇ ਅਤੇ ਬਚਪਨ 'ਚ ਮੌਤਾਂ ਦੀ ਗਿਣਤੀ ਸ਼ਾਮਲ ਹਨ। ਇੱਥੇ ਇਹ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਦੇਸ਼ ਵਿੱਚ ਬੁਲੇਟ ਟ੍ਰੇਨ ਚਲਾਉਣ ਤੋਂ ਜ਼ਿਆਦਾ ਪੇਟ ਭਰ ਪੌਸ਼ਟਿਕ ਭੋਜਣ ਦੇਣਾ ਜ਼ਰੂਰੀ ਹੈ।
 
ਦੇਸ਼ ਵਿੱਚ ਇੱਕ ਪਾਸੇ ਲੋਕ ਭੁੱਖਮਰੀ ਦੇ ਸ਼ਿਕਾਰ ਹਨ, ਜਦਕਿ ਦੂਜੇ ਪਾਸੇ ਅਨਾਜ ਦੇ ਗੋਦਾਮਾਂ 'ਚ ਪਏ-ਪਏ ਬਰਬਾਦ ਹੋਣ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਇੱਕ ਪਾਸੇ ਜਿੱਥੇ ਸਰਕਾਰਾਂ ਵੱਲੋਂ ਦੇਸ਼ ਨੂੰ ਮਹਾਸ਼ਕਤੀ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ, ਇੱਥੇ ਖਰਬਾਂ ਦੀ ਲਾਗਤ ਨਾਲ ਬੁਲੇਟ ਟ੍ਰੇਨ ਚਲਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ, ਉੱਥੇ ਇਸੇ ਦੇਸ਼ ਵਿੱਚ ਲੋਕ ਰੋਟੀ, ਕੱਪੜਾ, ਮਕਾਨ, ਸਿਹਤ-ਸਿੱਖਿਆ ਵਰਗੀਆਂ ਬੁਨਿਆਦੀ ਲੋੜਾਂ ਨੂੰ ਵੀ ਤਰਸ ਰਹੇ ਹਨ।
 
ਦੇਸ਼ ਵਿੱਚ ਅਮੀਰ ਹੋਰ ਅਮੀਰ ਤੇ ਗਰੀਬ ਹੋਰ ਗਰੀਬ ਹੋ ਰਹੇ ਹਨ, ਜੋ ਕਿ ਆਰਥਿਕ ਗੈਰਬਰਾਬਰੀ ਦੇ ਵਧਦੇ ਪਾੜੇ ਨੂੰ ਦਰਸਾਉਂਦਾ ਹੈ। ਅਰਥ ਸ਼ਾਸਤਰੀ ਥਾਮਸ ਪਿਕਟੀ ਅਨੁਸਾਰ 21ਵੀਂ ਸਦੀ ਦਾ ਸਭ ਤੋਂ ਵੱਡਾ ਮੁੱਦਾ ਦੌਲਤ ਦੇ ਨਿਰਮਾਣ ਦਾ ਨਹੀਂ, ਸਗੋਂ ਇਸ ਦੀ ਵੰਡ ਦਾ ਹੈ। ਇਸ ਸਬੰਧ ਵਿੱਚ ਸਾਡਾ ਦੇਸ਼ ਪਛੜ ਰਿਹਾ ਹੈ।

 

Comments

Leave a Reply