Mon,Apr 22,2019 | 08:23:45am
HEADLINES:

editorial

ਜ਼ਿਆਦਾਤਰ ਭਾਰਤੀਆਂ ਨੂੰ ਆਪਣੀ ਹੀ ਜਾਤ-ਧਰਮ ਦਾ ਨੇਤਾ ਪਸੰਦ

ਜ਼ਿਆਦਾਤਰ ਭਾਰਤੀਆਂ ਨੂੰ ਆਪਣੀ ਹੀ ਜਾਤ-ਧਰਮ ਦਾ ਨੇਤਾ ਪਸੰਦ

ਹਾਲ ਹੀ 'ਚ ਜਾਰੀ ਇੱਕ ਸਰਵੇ ਮੁਤਾਬਕ, ਜ਼ਿਆਦਾਤਰ ਭਾਰਤੀ ਆਪਣੀ ਜਾਤ ਜਾਂ ਧਰਮ ਦੇ ਰਾਜਨੀਤਕ ਨੇਤਾਵਾਂ ਨੂੰ ਪਸੰਦ ਕਰਦੇ ਹਨ। ਇਸ ਤੋਂ ਪਤਾ ਲਗਦਾ ਹੈ ਕਿ ਸੂਬੇ ਦੀਆਂ ਚੋਣਾਂ ਤੇ ਆਮ ਚੋਣਾਂ ਵਿੱਚ ਨੇਤਾਵਾਂ ਦੀ ਪਛਾਣ ਕਿਵੇਂ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। 
 
8 ਸੂਬਿਆਂ ਆਂਧਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ, ਝਾਰਖੰਡ, ਛੱਤੀਸਗੜ ਤੇ ਤੇਲੰਗਾਨਾ ਵਿੱਚ 55 ਫੀਸਦੀ ਭਾਰਤੀ ਆਪਣੀ ਜਾਤ ਜਾਂ ਧਰਮ ਤੋਂ ਰਾਜਨੀਤਕ ਨੇਤਾ ਨੂੰ ਪਸੰਦ ਕਰਦੇ ਹਨ, ਜਿਵੇਂ ਕਿ ਅਜੀਮ ਪ੍ਰੇਮਜੀ ਯੂਨੀਵਰਸਿਟੀ (ਏਪੀਯੂ) ਤੇ ਲੋਕ ਨੀਤੀ (ਸੈਂਟਰ ਫਾਰ ਦ ਸਟਡੀ ਆਫ ਡੇਵਲਪਿੰਗ ਸੋਸਾਇਟੀਜ਼-ਸੀਐੱਸਡੀਐੱਸ) ਵੱਲੋਂ 22 ਵਿਧਾਨਸਭਾ ਖੇਤਰਾਂ ਵਿੱਚ 16,680 ਲੋਕਾਂ ਨਾਲ ਕੀਤੀ ਗਈ ਇੱਕ ਰਿਸਰਚ 'ਪਾਲੀਟਿਕਸ ਐਂਡ ਸੋਸਾਇਟੀ ਬਿਟਵੀਨ ਇਲੈਕਸ਼ਨ 2018' ਵਿੱਚ ਦੱਸਿਆ ਗਿਆ ਹੈ।
 
10 ਫੀਸਦੀ ਤੋਂ ਜ਼ਿਆਦਾ ਲੋਕ ਇੱਕ ਅਲੱਗ ਜਾਤ ਦੇ ਰਾਜਨੀਤਕ ਨੇਤਾ ਦੀ ਚੋਣ ਨਹੀਂ ਕਰਦੇ ਅਤੇ 9 ਫੀਸਦੀ ਤੋਂ ਜ਼ਿਆਦਾ ਲੋਕ ਅਲੱਗ ਧਰਮ ਦੇ ਲੋਕਾਂ ਦੀ ਚੋਣ ਨਹੀਂ ਕਰਦੇ ਹਨ। ਸਰਵੇਖਣ ਵਿੱਚੋਂ ਇੱਕ ਤਿਹਾਈ ਤੋਂ ਜ਼ਿਆਦਾ ਨੇ ਕਿਹਾ ਕਿ ਉਨ੍ਹਾਂ ਨੂੰ ਜਾਤੀ (35 ਫੀਸਦੀ) ਜਾਂ ਉਨ੍ਹਾਂ ਦੇ ਰਾਜਨੀਤਕ ਨੇਤਾ ਦੇ ਧਰਮ (37 ਫੀਸਦੀ) ਨਾਲ ਕੋਈ ਫਰਕ ਨਹੀਂ ਪੈਂਦਾ। 'ਇੰਡੀਆ ਸਪੈਂਡ' ਵੱਲੋਂ ਇਸ ਰਿਸਰਚ ਦੀ ਪੜਤਾਲ 'ਤੇ ਪਾਇਆ ਗਿਆ ਹੈ, ''ਸਾਰੇ ਵਰਗਾਂ ਵਿੱਚ ਸਮਾਜ ਤੇ ਜਾਤੀ ਵਰਗ ਤੋਂ ਬਾਹਰ ਨੇਤਾਵਾਂ 'ਤੇ ਭਰੋਸਾ ਨਹੀਂ ਹੈ। ਉੱਪਰਲੀਆਂ ਜਾਤਾਂ ਆਮ ਤੌਰ 'ਤੇ ਆਪਣੇ ਸਮਾਜ ਤੋਂ ਬਾਹਰ ਦੇ ਨੇਤਾਵਾਂ ਵਿੱਚ ਸਭ ਤੋਂ ਘੱਟ ਭਰੋਸਾ ਕਰਦੀਆਂ ਹਨ।''
 
ਉੱਚ ਸਿੱਖਿਆ ਵਾਲੇ ਭਾਰਤੀ ਵੱਖ-ਵੱਖ ਜਾਤਾਂ-ਧਰਮ ਦੇ ਨੇਤਾਵਾਂ ਨੂੰ ਲੈ ਕੇ ਜ਼ਿਆਦਾ ਉਦਾਰ ਹਨ। ਸਰਵੇ ਮੁਤਾਬਕ, ਸਮਾਜਿਕ ਵਰਗਾਂ ਵਿੱਚ, ਰਾਜਨੀਤਕ ਉਮੀਦਵਾਰ ਦੀ ਜਾਤ ਤੇ ਧਾਰਮਿਕ ਪਛਾਣ ਨੂੰ ਲੈ ਕੇ ਭਰੋਸੇ ਦਾ ਫਰਕ ਬਹੁਤ ਜ਼ਿਆਦਾ ਨਹੀਂ ਹੈ। ਅਨਪੜ੍ਹਾਂ ਵਿੱਚ 63 ਫੀਸਦੀ, ਸਕੂਲ ਪੱਧਰ ਤੱਕ ਸਿੱਖਿਅਤ ਲੋਕਾਂ ਵਿੱਚ 56 ਫੀਸਦੀ ਤੇ ਕਾਲਜ ਤੱਕ ਸਿੱਖਿਅਤ ਵਿਅਕਤੀਆਂ ਵਿੱਚ 47 ਫੀਸਦੀ ਹੈ।
 
ਸਰਵੇ ਮੁਤਾਬਕ, ਜਦਕਿ ਉਪਰਲੀਆਂ ਜਾਤਾਂ ਨੇ ਆਮ ਤੌਰ 'ਤੇ ਆਪਣੇ ਆਪ ਤੋਂ ਬਾਹਰ ਦੇ ਨੇਤਾਵਾਂ ਵਿੱਚ ਸਭ ਤੋਂ ਘੱਟ ਵਿਸ਼ਵਾਸ ਪ੍ਰਗਟ ਕੀਤਾ, ਇਹ ਸਕੂਲੀ ਸਿੱਖਿਆ (56 ਫੀਸਦੀ) ਅਤੇ ਕਾਲਜ ਪੱਧਰ ਦੀ ਸਿੱਖਿਆ (46 ਫੀਸਦੀ) ਦੇ ਨਾਲ ਮੁਕਾਬਲੇ ਵਿੱਚ ਅਨਪੜ੍ਹ (68 ਫੀਸਦੀ) ਲੋਕਾਂ ਵਿਚਕਾਰ ਜ਼ਿਆਦਾ ਸੀ।
 
ਕਾਲਜ ਪੱਧਰ ਤੱਕ ਸਿੱਖਿਅਤ ਲੋਕਾਂ ਵਿੱਚੋਂ ਆਦੀਵਾਸੀਆਂ ਜਾਂ ਅਨੁਸੂਚਿਤ ਜਨਜਾਤੀਆਂ ਨੇ ਆਪਣੇ ਖੁਦ ਦੇ ਸਮਾਜਿਕ ਸਮੂਹ (60 ਫੀਸਦੀ) ਦੇ ਇੱਕ ਨੇਤਾ ਲਈ ਉੱਚ ਪਹਿਲ ਦਾ ਪ੍ਰਦਰਸ਼ਨ ਕੀਤਾ ਹੈ। ਅਨਪੜ੍ਹ ਆਦੀਵਾਸੀਆਂ ਵੱਲੋਂ ਪ੍ਰਗਟ ਪਹਿਲ ਨਾਲੋਂ (66 ਫੀਸਦੀ) ਇਹ 6 ਫੀਸਦੀ ਅੰਕ ਘੱਟ (ਸਾਰੇ ਸਮਾਜਿਕ ਵਰਗਾਂ ਵਿੱਚ ਸਭ ਤੋਂ ਘੱਟ) ਹੈ।
 
ਦੂਜੇ ਪਾਸੇ ਕਾਲਜ ਤੋਂ ਸਿੱਖਿਅਤ ਹਿੰਦੂਆਂ ਤੇ ਮੁਸਲਮਾਨਾਂ ਵਿਚਕਾਰ ਆਪਣੇ ਧਰਮ ਦੇ ਨੇਤਾ ਦੀ ਚਾਹਤ ਘੱਟ ਸੀ (14 ਤੇ 15 ਫੀਸਦੀ ਅੰਕ), ਪਰ ਇਸਾਈਆਂ ਵਿੱਚ ਅਜਿਹਾ ਨਹੀਂ ਸੀ। 56 ਫੀਸਦੀ ਸਿੱਖਿਅਤ ਇਸਾਈ ਇੱਕ ਇਸਾਈ ਨੇਤਾ ਚਾਹੁੰਦੇ ਸਨ। ਕਾਲਜ ਤੋਂ ਸਿੱਖਿਅਤ ਇਸਾਈਆਂ ਵਿੱਚ ਇੱਕ ਅਲੱਗ ਧਰਮ ਦੇ ਨੇਤਾ ਨੂੰ ਪਹਿਲ ਦੇਣ ਦੀ ਸੰਭਾਵਨਾ ਘੱਟ ਤੋਂ ਘੱਟ ਦੇਖੀ ਗਈ, ਸਿਰਫ 3 ਫੀਸਦੀ।
 
ਨੇਤਾਵਾਂ ਲਈ ਜਾਤੀ ਤੇ ਧਰਮ ਨੂੰ ਲੈ ਕੇ ਸੋਚ ਮੱਧ ਪ੍ਰਦੇਸ਼ ਵਿੱਚ ਸਭ ਤੋਂ ਜ਼ਿਆਦਾ 
ਹਾਲਾਂਕਿ 55 ਫੀਸਦੀ ਲੋਕਾਂ ਨੇ ਆਪਣੀ ਹੀ ਜਾਤੀ ਤੇ ਧਰਮ ਦੇ ਰਾਜਨੀਤਕ ਨੇਤਾ ਲਈ ਵਿਚਾਰ ਪ੍ਰਗਟ ਕੀਤਾ, ਪਰ ਲੋਕਾਂ ਦੇ ਵਿਚਾਰ ਅਲੱਗ-ਅਲੱਗ ਸੂਬਿਆਂ ਵਿੱਚ ਅਲੱਗ-ਅਲੱਗ ਸਨ। ਮੱਧ ਪ੍ਰਦੇਸ਼ ਵਿੱਚ ਦੋ ਤਿਹਾਈ ਤੋਂ ਜ਼ਿਆਦਾ ਲੋਕਾਂ ਨੇ ਆਪਣੀ ਹੀ ਜਾਤੀ (65 ਫੀਸਦੀ) ਤੇ ਧਰਮ (64 ਫੀਸਦੀ) ਤੋਂ ਆਪਣੇ ਲਈ ਇੱਕ ਨੇਤਾ ਦੀ ਇੱਛਾ ਪ੍ਰਗਟ ਕੀਤੀ। ਇਹ ਅੰਕੜੇ ਰਿਸਰਚ ਵਿੱਚ ਸ਼ਾਮਲ ਕੀਤੇ ਗਏ ਸੂਬਿਆਂ ਵਿੱਚ ਸਭ ਤੋਂ ਜ਼ਿਆਦਾ ਹਨ।
 
ਸੂਬਿਆਂ ਵਿੱਚ ਸਭ ਤੋਂ ਘੱਟ ਅਜਿਹੀ ਇੱਛਾ ਪ੍ਰਗਟ ਕਰਨ ਵਾਲੇ ਸੂਬੇ ਆਂਧਰ ਪ੍ਰਦੇਸ਼ (ਜਾਤੀ ਲਈ 43 ਫੀਸਦੀ, ਧਰਮ ਲਈ 38 ਫੀਸਦੀ) ਅਤੇ ਤੇਲੰਗਾਨਾ (ਜਾਤੀ ਲਈ 48 ਫੀਸਦੀ, ਧਰਮ ਲਈ 46 ਫੀਸਦੀ) ਸਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਇਨ੍ਹਾਂ ਦੋਨਾਂ ਸੰਯੁਕਤ ਸੂਬਿਆਂ ਵਿਚਕਾਰ ਕੁਝ ਸਾਫ ਬਰਾਬਰੀ ਹੈ। ਝਾਰਖੰਡ ਤੇ ਰਾਜਸਥਾਨ ਵਿੱਚ ਸਭ ਤੋਂ ਜ਼ਿਆਦਾ ਲੋਕਾਂ ਨੇ ਕਿਹਾ ਕਿ ਉਹ ਸਰਗਰਮ ਤੌਰ 'ਤੇ ਇੱਕ ਅਲੱਗ ਜਾਤੀ ਜਾਂ ਧਰਮ ਦੇ ਨੇਤਾ ਚੁਣਨਗੇ। ਅੰਕੜਿਆਂ ਵਿੱਚ ਦੇਖੀਏ ਤਾਂ 10 ਫੀਸਦੀ।

63% ਅਨਪੜ੍ਹਾਂ ਨੂੰ ਚਾਹੀਦਾ ਆਪਣੀ ਜਾਤ ਦਾ ਨੇਤਾ
ਅਨਪੜ੍ਹ ਲੋਕਾਂ 'ਤੇ ਕੀਤੇ ਗਏ ਸਰਵੇ ਦੌਰਾਨ ਔਸਤ 63 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਆਪਣੀ ਹੀ ਜਾਤੀ ਦੇ ਨੇਤਾ ਨੂੰ ਚੋਣ ਵੇਲੇ ਪਹਿਲ ਦੇਣਗੇ, ਜਦਕਿ 27 ਫੀਸਦੀ ਨੇ ਕਿਹਾ ਕਿ ਨੇਤਾ ਜਿਸ ਵੀ ਜਾਤ ਦਾ ਹੋਵੇ, ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ। 10 ਫੀਸਦੀ ਨੇ ਕਿਹਾ ਕਿ ਉਹ ਅਲੱਗ ਜਾਤ ਦੇ ਨੇਤਾ ਨੂੰ ਚੁਣਨਗੇ।
 
ਸਰਵੇ 'ਚ ਸ਼ਾਮਲ 66 ਫੀਸਦੀ ਆਦੀਵਾਸੀਆਂ ਨੇ ਕਿਹਾ ਕਿ ਉਹ ਆਪਣੀ ਹੀ ਜਾਤ ਦੇ ਨੇਤਾ ਨੂੰ ਚੁਣਨਗੇ, ਜਦਕਿ 27 ਫੀਸਦੀ ਨੇ ਕੋਈ ਫਰਕ ਨਾ ਪੈਣ ਤੇ 7 ਫੀਸਦੀ ਨੇ ਅਲੱਗ ਜਾਤ ਦੇ ਨੇਤਾ ਨੂੰ ਚੁਣਨ ਦੀ ਗੱਲ ਕਹੀ। ਦਲਿਤਾਂ ਵਿੱਚੋਂ 59 ਫੀਸਦੀ ਨੇ ਆਪਣੀ ਹੀ ਜਾਤ ਦੇ ਨੇਤਾ ਨੂੰ ਚੁਣਨ, 7 30 ਫੀਸਦੀ ਨੇ ਕਿਸੇ ਵੀ ਜਾਤ ਦੇ ਨੇਤਾ ਨੂੰ ਚੁਣਨ 'ਚ ਕੋਈ ਫਰਕ ਨਾ ਪੈਣ ਅਤੇ 11 ਫੀਸਦੀ ਨੇ ਦੂਜੀ ਜਾਤ ਦੇ ਨੇਤਾ ਨੂੰ ਚੁਣਨ ਦੀ ਗੱਲ ਕਹੀ। ਪੱਛੜੇ ਵਰਗ (ਓਬੀਸੀ) ਵਿੱਚੋਂ 63 ਫੀਸਦੀ ਨੇ ਆਪਣੀ ਹੀ ਜਾਤ ਦੇ ਨੇਤਾ, 28 ਫੀਸਦੀ ਨੇ ਆਪਣੇ ਜਾਂ ਦੂਜੀ ਜਾਤ ਦੇ ਨੇਤਾ 'ਚ ਕੋਈ ਫਰਕ ਨਾ ਹੋਣ ਤੇ 9 ਫੀਸਦੀ ਨੇ ਦੂਜੀ ਜਾਤ ਦੀ ਚੋਣ ਕਰਨ ਦੀ ਗੱਲ ਕਹੀ।
 
ਉੱਚ ਜਾਤੀ ਵਰਗ 'ਚੋਂ 68 ਫੀਸਦੀ ਨੇ ਕਿਹਾ ਕਿ ਉਹ ਆਪਣੀ ਹੀ ਜਾਤ ਦੇ ਨੇਤਾ ਨੂੰ ਚੋਣ ਵੇਲੇ ਪਹਿਲ ਦੇਣਗੇ। 21 ਫੀਸਦੀ ਨੇ ਦੂਜੀ ਜਾਤ ਦੇ ਨੇਤਾ ਨੂੰ ਚੁਣਨ ਨਾਲ ਕੋਈ ਫਰਕ ਨਾ ਪੈਣ ਦੀ ਗੱਲ ਕਹੀ, ਜਦਕਿ 11 ਫੀਸਦੀ ਨੇ ਕਿਹਾ ਕਿ ਦੂਜੀ ਜਾਤ ਦੇ ਨੇਤਾ ਨੂੰ ਚੁਣਨ ਵਿੱਚ ਕੋਈ ਹਰਜ਼ ਨਹੀਂ ਹੈ।

 

Comments

Leave a Reply