Sun,Nov 17,2019 | 08:52:02pm
HEADLINES:

editorial

ਹੇਟ ਕ੍ਰਾਈਮ : ਮੁਸਲਮਾਨ ਤੇ ਦਲਿਤ ਸਭ ਤੋਂ ਵੱਧ ਪੀੜਤ

ਹੇਟ ਕ੍ਰਾਈਮ : ਮੁਸਲਮਾਨ ਤੇ ਦਲਿਤ ਸਭ ਤੋਂ ਵੱਧ ਪੀੜਤ

ਐਮਨੇਸਟੀ ਇੰਡੀਆ ਦੇ ਹੇਟ ਕ੍ਰਾਈਮ ਟ੍ਰੈਕਰ ਨੇ 2019 ਦੇ ਪਹਿਲੇ ਛੇ ਮਹੀਨਿਆਂ ਵਿੱਚ ਕਥਿਤ ਨਫਰਤ ਦੇ ਆਧਾਰ 'ਤੇ ਹੋਣ ਵਾਲੇ ਅਪਰਾਧਾਂ (ਹੇਟ ਕ੍ਰਾਈਮ) ਦੀਆਂ 181 ਘਟਨਾਵਾਂ ਨੂੰ ਦਰਜ ਕੀਤਾ ਹੈ। 2015 ਤੋਂ ਬਾਅਦ ਅਜਿਹੀਆਂ ਘਟਨਾਵਾਂ ਵਿੱਚ ਸਭ ਤੋਂ ਜ਼ਿਆਦਾ ਵਾਧਾ ਹੋਇਆ ਹੈ।

ਇਹ ਸੰਖਿਆ ਪਿਛਲੇ ਸਾਲ ਦੇ ਮੁਕਾਬਲੇ ਲਗਭਗ ਦੋਗੁਣੀ ਹੈ। ਪਿਛਲੇ ਸਾਲ ਅਜਿਹੇ 100 ਮਾਮਲੇ ਦਰਜ ਕੀਤੇ ਗਏ ਸਨ। ਰਿਪੋਰਟ ਮੁਤਾਬਕ, ਜਨਵਰੀ ਤੇ ਜੂਨ 2019 ਵਿਚਕਾਰ ਦੋ ਤਿਹਾਈ ਤੋਂ ਜ਼ਿਆਦਾ ਪੀੜਤ ਲੋਕਾਂ ਨੂੰ ਇਸ ਲਈ ਨਿਸ਼ਾਨਾ ਬਣਾਇਆ ਗਿਆ, ਕਿਉਂਕਿ ਉਹ ਦਲਿਤ ਸਨ।

40 ਲੋਕਾਂ ਨੂੰ ਆਪਣੀ ਮੁਸਲਿਮ ਪਛਾਣ ਕਾਰਨ ਹਮਲੇ ਦਾ ਸ਼ਿਕਾਰ ਹੋਣਾ ਪਿਆ। ਇਨ੍ਹਾਂ ਘਟਨਾਵਾਂ ਵਿੱਚ ਪੀੜਤ ਲੋਕਾਂ ਨੂੰ ਜਬਰਦਸਤੀ 'ਜੈ ਸ਼੍ਰੀਰਾਮ', 'ਵੰਦੇ ਮਾਤਰਮ' ਤੇ 'ਪਾਕਿਸਤਾਨ ਮੁਰਦਾਬਾਦ' ਕਹਿਣ ਲਈ ਮਜਬੂਰ ਕੀਤਾ ਗਿਆ। ਨਫਰਤੀ ਅਪਰਾਧ ਦੀਆਂ ਇਨ੍ਹਾਂ ਘਟਨਾਵਾਂ ਵਿੱਚ 37 ਲੋਕਾਂ ਦੀ ਹੱਤਿਆ ਹੋਈ। ਐਮਨੇਸਟੀ ਦੀ ਹਾਲਟ ਦ ਹੇਟ ਵੈੱਬਸਾਈਟ ਸਤੰਬਰ 2015 ਵਿੱਚ ਉੱਤਰ ਪ੍ਰਦੇਸ਼ ਦੇ ਦਾਦਰੀ ਵਿੱਚ ਮੁਹੰਮਦ ਅਖਲਾਕ ਦੀ ਹੱਤਿਆ ਦੇ ਮਾਮਲੇ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ।

ਇਸਨੇ ਉਦੋਂ ਤੋਂ ਕੁੱਲ 902 ਨਫਰਤੀ ਅਪਰਾਧਾਂ ਨੂੰ ਦਰਜ ਕੀਤਾ ਹੈ, ਜਿਨ੍ਹਾਂ ਵਿੱਚੋਂ 621 ਜਾਤੀ ਭੇਦਭਾਵ ਨਾਲ ਸਬੰਧਤ ਸਨ। ਗਊ ਰੱਖਿਅਕਾਂ ਵੱਲੋਂ ਕੀਤੀ ਗਈ ਹਿੰਸਾ ਦੇ ਸ਼ਿਕਾਰ 113 ਲੋਕ ਹੋਏ, ਜਿਨ੍ਹਾਂ ਵਿੱਚੋਂ 89 ਘਟਨਾਵਾਂ ਸਿੱਧੇ ਤੌਰ 'ਤੇ ਮੁਸਲਮਾਨਾਂ ਖਿਲਾਫ ਸਨ।

2015 ਤੋਂ ਬਾਅਦ ਤੋਂ ਕੁੱਲ ਹੇਟ ਕ੍ਰਾਈਮ 'ਚੋਂ ਇੱਕ ਚੌਥਾਈ (216) ਘਟਨਾਵਾਂ ਉੱਤਰ ਪ੍ਰਦੇਸ਼ ਵਿੱਚ ਹੋਈਆਂ। ਹੇਟ ਕ੍ਰਾਈਮ ਦੀਆਂ ਜ਼ਿਆਦਾ ਘਟਨਾਵਾਂ ਵਾਲੇ ਹੋਰ ਸੂਬਿਆਂ ਵਿੱਚ ਤਮਿਲਨਾਡੂ (80), ਗੁਜਰਾਤ (79) ਅਤੇ ਹਰਿਆਣਾ (61) ਸ਼ਾਮਲ ਹਨ।

Comments

Leave a Reply