Thu,Jun 27,2019 | 04:38:25pm
HEADLINES:

editorial

ਆਜ਼ਾਦੀ ਬਚਾਉਣੀ ਹੈ ਤਾਂ ਨਫਰਤ ਨਾਲ ਨਫਰਤ ਕਰਨੀ ਸਿੱਖਣੀ ਹੋਵੇਗੀ

ਆਜ਼ਾਦੀ ਬਚਾਉਣੀ ਹੈ ਤਾਂ ਨਫਰਤ ਨਾਲ ਨਫਰਤ ਕਰਨੀ ਸਿੱਖਣੀ ਹੋਵੇਗੀ

ਅਸੀਂ ਸੋਚਣ ਲੱਗੇ ਹਾਂ ਕਿ ਜੇਕਰ ਕੁਝ ਖਰਾਬ ਹੋਇਆ ਹੈ ਤਾਂ ਖੁਦ ਆਪਣੇ ਆਪ ਠੀਕ ਹੋ ਜਾਵੇਗਾ। ਇਹ ਜੀਪੀਐੱਸ ਨਹੀਂ ਹੈ ਕਿ ਗਲਤ ਰਾਹ ਲੈਣ ਤੋਂ ਬਾਅਦ ਵੀ ਤੁਹਾਨੂੰ ਵਾਪਸ ਸਹੀ ਰਾਹ 'ਤੇ ਲੈ ਆਵੇ, ਆਜ਼ਾਦੀ ਦੇ ਮਾਮਲੇ ਵਿੱਚ ਇੱਕ ਵੀ ਗਲਤੀ ਭਾਰੀ ਪੈ ਸਕਦੀ ਹੈ।
ਅੱਜ ਅਸੀਂ ਜਿਸ ਆਜ਼ਾਦੀ ਦਾ ਜਸ਼ਨ ਮਨਾ ਰਹੇ ਹਾਂ, ਉਹ ਸੌਖਿਆਂ ਹੀ ਹਾਸਲ ਨਹੀਂ ਹੋਈ। ਇਸਦੇ ਲਈ ਕਿੰਨੇ ਲੋਕਾਂ ਨੇ ਆਪਣੀ ਜਾਨ ਦੀ ਕੁਰਬਾਨੀ ਦਿੱਤੀ, ਕਿੰਨੇ ਲੋਕ ਬੇਘਰ ਹੋਏ, ਕਿੰਨੇ ਲੋਕਾਂ ਨੇ ਜੇਲ੍ਹਾਂ ਕੱਟੀਆਂ, ਕਿੰਨੇ ਲੋਕਾਂ ਨੇ ਮੁਸੀਬਤਾਂ ਦਾ ਸਾਹਮਣਾ ਕੀਤਾ।

ਫਿਰ ਜਾ ਕੇ ਲੰਮੇ ਸੰਘਰਸ਼ ਤੋਂ ਬਾਅਦ 15 ਅਗਸਤ 1947 ਨੂੰ ਆਜ਼ਾਦੀ ਨਸੀਬ ਹੋਈ। ਹਾਲਾਂਕਿ ਸਾਡੀ ਪੀੜ੍ਹੀ ਇਹ ਭੁੱਲਦੀ ਜਾ ਰਹੀ ਹੈ ਕਿ ਆਜ਼ਾਦੀ ਲਈ ਕਿੰਨਾ ਸੰਘਰਸ਼ ਹੋਇਆ ਅਤੇ ਸਾਡੇ ਵਜ਼ੂਦ ਲਈ ਇਹ ਕਿੰਨਾ ਮਹੱਤਵਪੂਰਨ ਹੈ ਅਤੇ ਇਸਨੂੰ ਬਚਾਉਣਾ, ਇਸਦੀ ਰੱਖਿਆ ਕਰਨਾ ਕਿੰਨਾ ਜ਼ਰੂਰੀ ਹੈ।

ਅੱਜ ਦੇਸ਼ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਹੈ, ਉਸ ਤੋਂ ਇਹੀ ਲਗਦਾ ਹੈ ਕਿ ਅਸੀਂ ਆਜ਼ਾਦੀ ਨੂੰ ਵੀ ਸਿਰਫ ਇੱਕ ਵਿਗਿਆਨਕ ਖੋਜ ਹੀ ਸਮਝ ਕੇ ਉਸਦਾ ਉਪਯੋਗ ਕਰ ਰਹੇ ਹਾਂ। ਆਜ਼ਾਦੀ ਦੇ ਨਾਲ ਮਿਲੀ ਜ਼ਿੰਮੇਵਾਰੀ ਨੂੰ ਅਸੀਂ ਨਿਭਾ ਨਹੀਂ ਰਹੇ ਹਾਂ। ਸੁਤੰਤਰਤਾ ਦਾ ਇਹ ਮਤਲਬ ਨਹੀਂ ਹੈ ਕਿ ਜੇਕਰ ਸਾਡੇ ਵਿਚਾਰ ਆਪਣੇ ਕਿਸੇ ਦੇਸ਼ਵਾਸੀ ਤੋਂ ਵੱਖ ਹੋਣ ਤਾਂ ਅਸੀਂ ਉਸਦੀ ਜਾਨ ਲੈ ਲਈਏ। 

ਜੇਕਰ ਕਿਸੇ ਦੇ ਖਾਣ ਦੇ ਢੰਗ ਅਲੱਗ ਹੋਣ ਤਾਂ ਅਸੀਂ ਭੀੜ ਦੀ ਸ਼ਕਲ ਵਿੱਚ ਪਹੁੰਚ ਕੇ ਉਸਨੂੰ ਮਾਰ ਦਈਏ। ਆਜ਼ਾਦੀ ਦਾ ਇਹ ਅਰਥ ਨਹੀਂ ਹੈ ਕਿ ਅਸੀਂ ਕਿਸੇ ਪਸ਼ੂ ਦੀ ਸ਼ਰਧਾ ਵਿੱਚ ਇੰਨੇ ਡੂੰਘੇ ਡੁੱਬ ਜਾਈਏ ਕਿ ਉਸਦੇ ਲਈ ਕਿਸੇ ਮਨੁੱਖੀ ਸੱਭਿਅਤਾ ਤੇ ਸੰਸਕ੍ਰਿਤੀ ਭੁੱਲ ਜਾਈਏ। ਆਜ਼ਾਦੀ ਦਾ ਇਹ ਅਰਥ ਵੀ ਨਹੀਂ ਹੈ ਕਿ ਅਸੀਂ ਮੰਨ ਲਈਏ ਕਿ ਆਬਾਦੀ ਦਾ ਇੱਕ ਹਿੱਸਾ ਦੇਸ਼ ਦਾ ਦੁਸ਼ਮਣ ਹੈ ਅਤੇ ਦੂਜਾ ਦੇਸ਼ ਧਰੋਹ ਦੇ ਕੰਮ ਕਰੇ, ਤਾਂ ਵੀ ਅਸੀਂ ਉਸਨੂੰ ਦੇਸ਼ ਭਗਤ ਹੀ ਮੰਨਦੇ ਰਹੀਏ। 

ਆਜ਼ਾਦੀ ਦਾ ਅਰਥ ਹੈ ਅਸੀਂ ਆਪਣੇ ਫੈਸਲੇ ਮਿਲਜੁਲ ਕੇ ਅਤੇ ਦੇਸ਼ ਹਿੱਤ ਵਿੱਚ ਕਰੀਏ। ਆਜ਼ਾਦੀ ਦਾ ਅਰਥ ਹੈ ਅਸੀਂ ਆਪਣੇ ਮਤਭੇਦ ਤੇ ਨਿੱਜੀ ਸੁਆਰਥ ਭੁਲਾ ਕੇ ਇੱਕਮੁੱਠ ਰਹੀਏ। ਆਜ਼ਾਦੀ ਦਾ ਅਰਥ ਹੈ ਕਿ ਅਸੀਂ ਮਿਲਜੁਲ ਕੇ ਪਿਆਰ ਨਾਲ ਰਹੀਏ ਅਤੇ ਨਫਰਤ ਨਾਲ ਨਫਰਤ ਕਰੀਏ।

ਆਜ਼ਾਦੀ ਦਾ ਅਰਥ ਹੈ ਕਿ ਮਹਿਲਾਵਾਂ ਖੁਦ 'ਤੇ ਮਾਣ ਮਹਿਸੂਸ ਕਰਨ। ਆਜ਼ਾਦੀ ਦਾ ਅਰਥ ਹੈ ਕਿ ਸਾਡੇ ਨੌਜਵਾਨ ਆਪਣੀ ਮਰਜ਼ੀ ਦੀ ਜ਼ਿੰਦਗੀ ਜਿਊਣ ਅਤੇ ਉਨ੍ਹਾਂ ਨੂੰ ਕਦੇ ਨਿਰਾਸ਼ਾ ਦਾ ਸਾਹਮਣਾ ਨਾ ਕਰਨਾ ਪਵੇ। ਦੇਸ਼ ਨੂੰ ਆਜ਼ਾਦ ਹੋਇਆਂ ਨੂੰ 71 ਸਾਲ ਹੋ ਗਏ। 

ਹੁਣ ਤਾਂ ਦੇਸ਼ ਦੇ ਕਿਸੇ ਮੁਸਲਮਾਨ ਨੂੰ ਇਹ ਸਾਬਿਤ ਕਰਨ ਦੀ ਜ਼ਰੂਰਤ ਨਹੀਂ ਮਹਿਸੂਸ ਹੋਣੀ ਚਾਹੀਦੀ ਕਿ ਉਹ ਦੇਸ਼ ਭਗਤ ਹੈ। ਕਿਸੇ ਨੂੰ ਆਪਣੀ ਜਾਤੀ ਕਾਰਨ ਸ਼ਰਮਿੰਦਾ ਨਹੀਂ ਹੋਣਾ ਚਾਹੀਦਾ। ਕਿਸੇ ਮਹਿਲਾ ਨੂੰ ਖੁਦ ਨੂੰ ਬੇਸਹਾਰਾ ਤੇ ਕਮਜ਼ੋਰ ਨਹੀਂ ਸਮਝਣਾ ਚਾਹੀਦਾ। ਆਜ਼ਾਦੀ ਨੂੰ ਇੱਕ ਵਿਗਿਆਨਕ ਡਿਵਾਈਸ ਵਾਂਗ ਇਸਤੇਮਾਲ ਨਾ ਕਰੋ। ਆਜ਼ਾਦੀ ਦਾ ਕੋਈ ਮੁੱਲ ਨਹੀਂ ਹੈ। ਜੇਕਰ ਇਸਦੀ ਮਹੱਤਤਾ ਨਹੀਂ ਸਮਝੀ ਤਾਂ ਇਹ ਸਾਡੇ ਤੋਂ ਖੋਹ ਹੋ ਜਾਵੇਗੀ। ਬੀਤੇ ਸਮੇਂ ਵਿੱਚ ਸਾਡੇ ਉੱਪਰ ਕਈ ਵਾਰ ਦੂਜਿਆਂ ਨੇ ਸ਼ਾਸਨ ਕੀਤਾ ਹੈ, ਇਸਦੀ ਰੱਖਿਆ ਲਈ ਸਭ ਤੋਂ ਜ਼ਰੂਰੀ ਤਾਂ ਇਹੀ ਹੈ ਕਿ ਅਸੀਂ ਨਫਰਤ ਨਾਲ ਨਫਰਤ ਕਰੀਏ।
-ਸੈਯਦ ਖੁਰਰਮ ਰਜ਼ਾ

Comments

Leave a Reply