Thu,Aug 22,2019 | 09:21:25am
HEADLINES:

editorial

ਬੈਂਕਾਂ 'ਚ 11 ਸਾਲਾਂ 'ਚ ਹੋਈ 2.05 ਲੱਖ ਕਰੋੜ ਰੁਪਏ ਦੀ ਧੋਖਾਧੜੀ

ਬੈਂਕਾਂ 'ਚ 11 ਸਾਲਾਂ 'ਚ ਹੋਈ 2.05 ਲੱਖ ਕਰੋੜ ਰੁਪਏ ਦੀ ਧੋਖਾਧੜੀ

ਦੇਸ਼ 'ਚ ਪਿਛਲੇ 11 ਸਾਲਾਂ 'ਚ ਬੈਂਕਾਂ 'ਚ 50,000 ਤੋਂ ਜ਼ਿਆਦਾ ਧੋਖਾਧੜੀ ਦੇ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ  'ਚੋਂ ਕੁਲ 2.05 ਲੱਖ ਕਰੋੜ ਰੁਪਏ ਦੀ ਹੇਰਾਫੇਰੀ ਹੋਈ ਹੈ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਅੰਕੜਿਆਂ ਅਨੁਸਾਰ ਧੋਖਾਧੜੀ ਦੇ ਅਜਿਹੇ ਸਭ ਤੋਂ ਜ਼ਿਆਦਾ ਮਾਮਲੇ ਆਈਸੀਆਈ ਸੀਆਈ ਬੈਂਕ, ਭਾਰਤੀ ਸਟੇਟ ਬੈਂਕ ਤੇ ਐੱਚਡੀਐੱਫਸੀ ਬੈਂਕ 'ਚ ਦਰਜ ਕੀਤੇ ਗਏ ਹਨ। 
 
ਅੰਕੜਿਆਂ ਅਨੁਸਾਰ ਪਿਛਲੇ 11 ਸਾਲਾਂ (2008-19 ਵਿਚਾਲੇ) 'ਚ 2.05 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਕੁਲ 53,334 ਮਾਮਲੇ ਦਰਜ ਕੀਤੇ ਗਏ ਹਨ। ਸਭ ਤੋਂ ਜ਼ਿਆਦਾ 6,811 ਮਾਮਲੇ ਆਈਸੀਆਈਸੀਆਈ ਬੈਂਕ 'ਚ ਦਰਜ ਕੀਤੇ ਗਏ ਹਨ, ਜਿਨ੍ਹਾਂ 'ਚ 5,033.81 ਕਰੋੜ ਰੁਪਏ ਦੀ ਧੋਖਾਧੜੀ ਹੋਈ ਹੈ।
 
ਸੂਚਨਾ ਦਾ ਅਧਿਕਾਰ (ਆਰਟੀਆਈ) ਤਹਿਤ ਮੰਗੀ ਗਈ ਜਾਣਕਾਰੀ ਦੇ ਜਵਾਬ 'ਚ ਕੇਂਦਰੀ ਬੈਂਕ ਨੇ ਇਹ ਅੰਕੜੇ ਦਿੱਤੇ ਹਨ। ਆਰਬੀਆਈ ਨੇ ਕਿਹਾ ਕਿ ਇਸ ਦੌਰਾਨ ਭਾਰਤੀ ਸਟੇਟ ਬੈਂਕ (ਐੱਸਬੀਆਈ) 'ਚ 23,734.74 ਕਰੋੜ ਰੁਪਏ ਦੇ 6,793 ਧੋਖਾਧੜੀ ਦੇ ਮਾਮਲਿਆਂ ਦੀ ਸੂਚਨਾ ਹੈ। ਇਸ ਤੋਂ ਬਾਅਦ ਸਭ ਤੋਂ ਜ਼ਿਆਦਾ ਧੋਖਾਧੜੀ ਦੇ ਮਾਮਲੇ ਐੱਚਡੀਐੱਫਸੀ ਬੈਂਕ 'ਚ ਦਰਜ ਕੀਤੇ ਗਏ ਹਨ। ਐੱਚਡੀਐੱਫਸੀ ਬੈਂਕ 'ਚ 1,200.79 ਕਰੋੜ ਰੁਪਏ ਦੇ ਕੁਲ 2,497 ਧੋਖਾਧੜੀ ਦੇ ਮਾਮਲੇ ਬਾਹਰ ਆਏ ਹਨ।
 
ਬੈਂਕ ਆਫ ਬੜੌਦਾ 'ਚ ਇਸ ਦੌਰਾਨ ਧੋਖਾਧੜੀ ਦੇ ਮਾਮਲੇ ਤਾਂ 2,160 ਰਹੇ, ਪਰ ਇਨ੍ਹਾਂ 'ਚ ਕੁਲ 12,962.96 ਕਰੋੜ ਰੁਪਏ ਦੀ ਰਕਮ ਦੀ ਹੇਰਾਫੇਰੀ ਕੀਤੀ ਗਈ ਹੈ। ਇਸੇ ਤਰ੍ਹਾਂ ਪੰਜਾਬ ਨੈਸ਼ਨਲ ਬੈਂਕ 'ਚ 28,700.74 ਕਰੋੜ ਰੁਪਏ ਦੇ 2,047 ਧੋਖਾਧੜੀ ਦੇ ਮਾਮਲੇ ਸਾਹਮਣੇ ਤੇ ਐਕਸਿਸ ਬੈਂਕ 'ਚ ਕੁਲ 5,301.69 ਕਰੋੜ ਰੁਪਏ ਦੇ 1,944 ਧੋਖਾਧੜੀ ਦੇ ਮਾਮਲੇ ਸਾਹਮਣੇ ਆਏ ਹਨ।
 
ਅੰਕੜਿਆਂ ਮੁਤਾਬਿਕ ਬੈਂਕ ਆਫ ਇੰਡੀਆ 'ਚ ਧੋਖਾਧੜੀ ਦੇ 1,872 ਮਾਮਲੇ (12,358.2 ਕਰੋੜ ਰੁਪਏ), ਸਿੰਡੀਕੇਟ ਬੈਂਕ 'ਚ 1,783 ਮਾਮਲੇ (5830.85 ਕਰੋੜ ਰੁਪਏ) ਤੇ ਸੈਂਟਰਲ ਬੈਂਕ ਆਫ ਇੰਡੀਆ 'ਚ 9041.98 ਕਰੋੜ ਰੁਪਏ ਦੇ 1,613 ਧੋਖਾਧੜੀ ਦੇ ਮਾਮਲੇ ਸਾਹਮਣੇ ਆਏ ਹਨ।
 
ਇਸੇ ਤਰ੍ਹਾਂ ਆਈਡੀਬੀਆਈ ਬੈਂਕ ਲਿਮਟਿਡ ਨੇ 5978.96 ਕਰੋੜ ਰੁਪਏ ਦੇ 1,264 ਮਾਮਲੇ, ਸਟੈਂਡਰਡ ਚਾਰਟਰਡ ਬੈਂਕ ਨੇ 1221.41 ਕਰੋੜ ਰੁਪਏ ਦੇ 1,263 ਮਾਮਲੇ, ਕੈਨਰਾ ਬੈਂਕ ਨੇ 5553.38 ਕਰੋੜ ਰੁਪਏ ਦੀ ਧੋਖਾਧੜੀ ਦੇ 1,254 ਮਾਮਲੇ, ਯੂਨੀਅਨ ਬੈਂਕ ਆਫ ਇੰਡੀਆ ਨੇ 11,830.74 ਕਰੋੜ ਰੁਪਏ ਦੇ 1,244 ਮਾਮਲੇ ਤੇ ਕੋਟਕ ਮਹਿੰਦਰਾ ਬੈਂਕ ਨੇ 430.46 ਕਰੋੜ ਰੁਪਏ ਦੀ ਧੋਖਾਧੜੀ ਦੇ 1,213 ਮਾਮਲਿਆਂ ਦੀ ਸੂਚਨਾ ਦਿੱਤੀ ਹੈ।
 
ਪਿਛਲੇ 11 ਸਾਲਾਂ ਦੇ ਸਮੇਂ ਦੌਰਾਨ, ਇੰਡੀਅਨ ਓਵਰਸੀਜ਼ ਬੈਂਕ 'ਚ 12,644.7 ਕਰੋੜ ਰੁਪਏ ਦੀ ਧੋਖਾਧੜੀ ਦੇ 1,115 ਮਾਮਲੇ ਜਦੋਂਕਿ ਓਰੀਐਂਟਲ ਬੈਂਕ ਆਫ ਕਾਮਰਸ 'ਚ 5,598.23 ਕਰੋੜ ਰੁਪਏ ਦੀ ਧੋਖਾਧੜੀ ਦੇ ਅਜਿਹੇ ਹੀ ਹੁਣ ਤੱਕ 1,040 ਮਾਮਲੇ ਦਰਜ ਕੀਤੇ ਗਏ ਹਨ। ( ਟੀਡਬਲਯੂ)

 

Comments

Leave a Reply