Sun,Oct 21,2018 | 03:42:21am
HEADLINES:

editorial

ਐਨਕਾਉਂਟਰ 'ਚ ਮਰਨ ਵਾਲਿਆਂ 'ਚ ਸਭ ਤੋਂ ਜ਼ਿਆਦਾ ਦਲਿਤ-ਮੁਸਲਮਾਨ

ਐਨਕਾਉਂਟਰ 'ਚ ਮਰਨ ਵਾਲਿਆਂ 'ਚ ਸਭ ਤੋਂ ਜ਼ਿਆਦਾ ਦਲਿਤ-ਮੁਸਲਮਾਨ

ਉੱਤਰ ਪ੍ਰਦੇਸ਼ ਵਿੱਚ ਯੋਗੀ ਆਦਿਤਯਨਾਥ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਇੱਥੇ ਹੋਣ ਵਾਲੇ ਪੁਲਸ ਐਨਕਾਉਂਟਰ ਚਰਚਾ ਵਿੱਚ ਹਨ। ਇਨ੍ਹਾਂ ਐਨਕਾਉਂਟਰਾਂ 'ਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਹਨ। ਮਨੁੱਖੀ ਅਧਿਕਾਰ ਸੰਗਠਨ ਨੇ ਵੀ ਇਸਨੂੰ ਲੈ ਕੇ ਸਵਾਲ ਚੁੱਕੇ ਹਨ।
 
ਮਨੁੱਖੀ ਅਧਿਕਾਰ ਸੰਗਠਨ ਸਿਟੀਜਨ ਅਗੇਂਸਟ ਹੇਟ ਨੇ 8 ਮਈ ਨੂੰ ਦਿੱਲੀ ਵਿੱਚ 2017-18 ਦੌਰਾਨ ਉੱਤਰ ਪ੍ਰਦੇਸ਼ ਵਿੱਚ ਪੁਲਸ ਮੁਕਾਬਲੇ ਦੀਆਂ 16 ਅਤੇ 12 ਘਟਨਾਵਾਂ 'ਤੇ ਆਪਣੀ ਜਾਂਚ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਪੁਲਸ ਮੁਕਾਬਲੇ ਦਾ ਸ਼ਿਕਾਰ ਹੋਣ ਵਾਲੇ ਜਾਂ ਤਾਂ ਦਲਿਤ ਸਮਾਜ ਦੇ ਸਨ ਜਾਂ ਫਿਰ ਮੁਸਲਮਾਨ ਸਨ।
 
ਮੀਡੀਆ ਰਿਪੋਰਟਾਂ ਮੁਤਾਬਕ, 12 ਮਹੀਨੇ ਦੌਰਾਨ ਸੂਬੇ ਵਿੱਚ 1200 ਤੋਂ ਜ਼ਿਆਦਾ ਪੁਲਸ ਐਨਕਾਉਂਟਰ ਹੋ ਚੁੱਕੇ ਹਨ। ਇਨ੍ਹਾਂ ਵਿੱਚੋਂ 50 ਤੋਂ ਜ਼ਿਆਦਾ ਬਦਮਾਸ਼ਾਂ ਨੂੰ ਮਾਰ ਸੁੱਟਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਮਨੁੱਖੀ ਅਧਿਕਾਰ ਸੰਗਠਨ ਨੇ ਰਿਪੋਰਟ ਜਾਰੀ ਕਰਦੇ ਹੋਏ ਦੱਸਿਆ ਕਿ ਐਨਕਾਉਂਟਰ 'ਤੇ ਸਵਾਲ ਚੁੱਕਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸਾਰੇ ਮਾਮਲਿਆਂ ਵਿੱਚ ਐੱਫਆਈਆਰ ਦਰਜ ਕਰਨ ਦਾ ਪੈਟਰਨ ਇੱਕੋ ਜਿਹਾ ਹੈ।
 
ਬਦਮਾਸ਼ ਭੱਜ ਰਹੇ ਸਨ, ਪੁਲਸ ਵੱਲੋਂ ਰੋਕੇ ਜਾਣ 'ਤੇ ਫਾਇਰਿੰਗ ਹੋਈ ਅਤੇ ਪੁਲਸ ਦੀ ਜਵਾਬੀ ਕਾਰਵਾਈ ਵਿੱਚ ਬਦਮਾਸ਼ ਮਾਰੇ ਗਏ। ਮੁਕਾਬਲੇ ਵਿੱਚ ਮਾਰੇ ਗਏ ਕਥਿਤ ਅਪਰਾਧੀਆਂ ਦੇ ਨਾਲ ਮੌਜ਼ੂਦ ਉਨ੍ਹਾਂ ਦੇ ਸਾਥੀ ਭੱਜਣ ਵਿੱਚ ਸਫਲ ਹੋ ਜਾਂਦੇ ਹਨ। ਇਸਦੇ ਨਾਲ ਹੀ ਇਨ੍ਹਾਂ ਸਾਰੇ ਐਨਕਾਉਂਟਰ ਵਿੱਚ ਪੁਲਸ ਮੁਲਾਜ਼ਮਾਂ ਨੂੰ ਵੀ ਗੋਲੀ ਲਗਦੀ ਹੈ ਅਤੇ ਉਹ ਕੁਝ ਹੀ ਘੰਟੇ ਵਿੱਚ ਹਸਪਤਾਲ ਤੋਂ ਡਿਸਚਾਰਜ ਹੋ ਜਾਂਦੇ ਨੇ।
 
ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਇੱਕ ਰਿਪੋਰਟ ਮੁਤਾਬਕ, 1 ਜਨਵਰੀ 2005 ਤੋਂ ਲੈ ਕੇ 31 ਅਕਤੂਬਰ 2017 ਤੱਕ, ਮਤਲਬ ਪਿਛਲੇ 12 ਸਾਲਾਂ ਵਿੱਚ ਦੇਸ਼ ਭਰ ਵਿੱਚ 1241 ਜਾਅਲੀ ਐਨਕਾਉਂਟਰ ਦੇ ਮਾਮਲੇ ਸਾਹਮਣੇ ਆਏ। ਇਨ੍ਹਾਂ ਵਿੱਚੋਂ ਇਕੱਲੇ 455 ਮਾਮਲੇ ਯੂਪੀ ਪੁਲਸ ਖਿਲਾਫ ਸਨ। ਇਨ੍ਹਾਂ 2 ਸਾਲਾਂ ਵਿੱਚ ਯੂਪੀ ਪੁਲਸ ਦੀ ਹਿਰਾਸਤ ਵਿੱਚ 492 ਲੋਕਾਂ ਦੀ ਵੀ ਮੌਤ ਹੋਈ।

 

Comments

Leave a Reply