Thu,Aug 22,2019 | 09:22:36am
HEADLINES:

editorial

ਆਰਥਿਕ ਗੈਰਬਰਾਬਰੀ : ਭਾਰਤ ਦੇ 9 ਲੋਕਾਂ ਕੋਲ ਦੇਸ਼ ਦੀ ਅੱਧੀ ਆਬਾਦੀ ਦੇ ਬਰਾਬਰ ਜ਼ਾਇਦਾਦ

ਆਰਥਿਕ ਗੈਰਬਰਾਬਰੀ : ਭਾਰਤ ਦੇ 9 ਲੋਕਾਂ ਕੋਲ ਦੇਸ਼ ਦੀ ਅੱਧੀ ਆਬਾਦੀ ਦੇ ਬਰਾਬਰ ਜ਼ਾਇਦਾਦ

ਭਾਰਤ ਦੇ ਅਮੀਰ ਹੋਰ ਜ਼ਿਆਦਾ ਅਮੀਰ ਹੁੰਦੇ ਜਾ ਰਹੇ ਹਨ। ਉਨ੍ਹਾਂ ਦੀ ਜ਼ਾਇਦਾਦ ਵਿੱਚ ਹੋਰ ਵਾਧਾ ਹੁੰਦਾ ਜਾ ਰਿਹਾ ਹੈ। ਇਹ ਖਬਰ ਹੈਰਾਨ ਕਰਨ ਵਾਲੀ ਨਹੀਂ ਹੈ ਕਿ ਅਮੀਰ ਪਹਿਲਾਂ ਦੇ ਮੁਕਾਬਲੇ ਹੋਰ ਜ਼ਿਆਦਾ ਪੈਸੇ ਵਾਲੇ ਹੋ ਰਹੇ ਹਨ। ਚਿੰਤਾ ਦੀ ਗੱਲ ਇਹ ਹੈ ਕਿ ਗਰੀਬ ਦੀ ਗਰੀਬੀ ਦੂਰ ਨਹੀਂ ਹੋ ਰਹੀ।
 
ਅਮੀਰ-ਗਰੀਬ ਵਿਚਕਾਰ ਵਧਦੇ ਫਾਸਲੇ ਦੇ ਸਬੰਧ ਵਿੱਚ ਸੰਸਾਰਕ ਸੰਗਠਨ ਆਕਸਫੈਮ ਨੇ ਆਪਣੀ ਰਿਪੋਰਟ ਜਾਰੀ ਕੀਤੀ ਹੈ। ਇਸ ਵਿੱਚ ਇਹ ਕਿਹਾ ਗਿਆ ਹੈ ਕਿ ਭਾਰਤ ਦੇ 9 ਅਮੀਰਾਂ ਕੋਲ ਜਿੰਨੀ ਜ਼ਾਇਦਾਦ ਹੈ, ਉਹ ਦੇਸ਼ ਦੀ ਅੱਧੀ ਆਬਾਦੀ ਦੇ ਕੋਲ ਮੌਜ਼ੂਦ ਕੁੱਲ ਜ਼ਾਇਦਾਦ ਦੇ ਬਰਾਬਰ ਹੈ।
 
ਹੈਰਾਨੀ ਵਾਲੀ ਗੱਲ ਹੈ ਕਿ ਪਿਛਲੇ ਸਾਲ ਭਾਰਤ ਦੇ ਅਰਬ ਪਤੀਆਂ ਦੀ ਜ਼ਾਇਦਾਦ ਵਿੱਚ ਰੋਜ਼ਾਨਾ 22 ਅਰਬ ਰੁਪਏ ਦਾ ਵਾਧਾ ਹੋਇਆ ਅਤੇ 1 ਫੀਸਦੀ ਅਮੀਰਾਂ ਦੀ ਜ਼ਾਇਦਾਦ ਤਾਂ ਸਾਲ ਦੇ ਅੰਦਰ 39 ਫੀਸਦੀ ਤੱਕ ਵਧ ਗਈ ਅਤੇ 9 ਅਮੀਰਾਂ ਨੇ ਦੇਸ਼ ਦੀ ਅੱਧੀ ਆਬਾਦੀ ਦੇ ਕੋਲ ਮੌਜ਼ੂਦ ਕੁੱਲ ਜ਼ਾਇਦਾਦ ਦੇ ਬਰਾਬਰ ਆਪਣਾ ਖਜ਼ਾਨਾ ਭਰ ਲਿਆ। ਦੂਜੇ ਪਾਸੇ ਗਰੀਬਾਂ ਦੀ ਜ਼ਾਇਦਾਦ ਦਾ ਗ੍ਰਾਫ ਸਿਰਫ 3 ਫੀਸਦੀ ਵਧਿਆ।
 
ਭਾਰਤ ਦੇ ਸਾਹਮਣੇ ਚੁਣੌਤੀਆਂ ਗੰਭੀਰ ਹਨ। ਸਿੱਖਿਆ ਤੇ ਸਿਹਤ ਵਰਗੀਆਂ ਬੁਨਿਆਦੀ ਤੇ ਜਨਤੱਕ ਸੇਵਾਵਾਂ ਦੇ ਮੋਰਚੇ 'ਤੇ ਸਰਕਾਰਾਂ ਨਾਕਾਮ ਰਹੀਆਂ ਹਨ। ਦੇਸ਼ ਵਿੱਚ ਸਰਕਾਰੀ ਸਿਹਤ ਸੁਵਿਧਾਵਾਂ ਦੀ ਹਾਲਤ ਖਰਾਬ ਹੈ। ਆਬਾਦੀ ਦੇ ਹਿਸਾਬ ਨਾਲ ਨਾ ਤਾਂ ਹਸਪਤਾਲ ਹਨ ਤੇ ਨਾ ਡਾਕਟਰ।
 
ਇਹੀ ਹਾਲਤ ਸਿੱਖਿਆ ਦੀ ਹੈ। ਉੱਚ ਸਿੱਖਿਆ ਇੰਨੀ ਮਹਿੰਗੀ ਹੋ ਚੁੱਕੀ ਹੈ ਕਿ ਆਮ ਭਾਰਤੀ ਪਰਿਵਾਰ ਬੱਚਿਆਂ ਨੂੰ ਉੱਚ ਸਿੱਖਿਆ ਦਿਵਾਉਣ ਬਾਰੇ ਸੋਚ ਵੀ ਨਹੀਂ ਸਕਦਾ। ਅਸਲ ਵਿੱਚ ਭਾਰਤ ਹੁਣ ਅਮੀਰਾਂ ਦੀ ਮੁੱਠੀ ਵਿੱਚ ਹੈ। ਨੀਤੀਆਂ ਅਮੀਰਾਂ ਲਈ ਹੀ ਬਣ ਰਹੀਆਂ ਹਨ ਤੇ ਇਨ੍ਹਾਂ ਦਾ ਅਸਰ ਵੀ ਸਾਫ ਨਜ਼ਰ ਆ ਰਿਹਾ ਹੈ। ਅਜਿਹੇ ਮਾਹੌਲ 'ਚ ਗਰੀਬਾਂ ਦੀ ਗਿਣਤੀ ਤਾਂ ਵਧੇਗੀ ਹੀ।

Comments

Leave a Reply