Tue,Feb 25,2020 | 02:29:11pm
HEADLINES:

editorial

1 ਸਾਲ 'ਚ ਸਾਢੇ 5 ਕਰੋੜ ਲੋਕ ਇਲਾਜ 'ਤੇ ਵੱਡੀ ਰਕਮ ਖਰਚ ਕਰਨ ਕਰਕੇ ਆਰਥਿਕ ਤੰਗੀ ਦੇ ਸ਼ਿਕਾਰ ਹੋਏ

1 ਸਾਲ 'ਚ ਸਾਢੇ 5 ਕਰੋੜ ਲੋਕ ਇਲਾਜ 'ਤੇ ਵੱਡੀ ਰਕਮ ਖਰਚ ਕਰਨ ਕਰਕੇ ਆਰਥਿਕ ਤੰਗੀ ਦੇ ਸ਼ਿਕਾਰ ਹੋਏ

ਨੈਸ਼ਨਲ ਸੈਂਪਲ ਸਰਵੇ ਆਰਗਨਾਈਜ਼ੇਸ਼ਨ ਦੀ ਨਵੀਂ ਰਿਪੋਰਟ ਮੁਤਾਬਕ ਸਰਕਾਰੀ ਸਿਹਤ ਵਿਵਸਥਾ ਦੀ ਬਦਹਾਲੀ ਅਤੇ ਪ੍ਰਾਈਵੇਟ ਹਸਪਤਾਲਾਂ ਦਾ ਮਹਿੰਗਾ ਇਲਾਜ ਲੋਕਾਂ ਦੀ ਹਾਲਤ ਖਰਾਬ ਕਰ ਰਿਹਾ ਹੈ। ਦੇਸ਼ ਦੇ ਸਰਕਾਰੀ ਸਿਹਤ ਕੇਂਦਰਾਂ ਦੀ ਸਥਿਤੀ ਇੰਨੀ ਖਰਾਬ ਹੈ ਕਿ ਲੋਕ ਇਨ੍ਹਾਂ 'ਚ ਇਲਾਜ ਕਰਾਉਣ ਦੀ ਜਗ੍ਹਾ 7 ਗੁਣਾ ਜ਼ਿਆਦਾ ਪੈਸਾ ਖਰਚ ਕਰਕੇ ਪ੍ਰਾਈਵੇਟ ਹਸਪਤਾਲਾਂ ਵਿੱਚ ਜਾਂਦੇ ਹਨ।
 
ਪਿੰਡਾਂ ਦੇ 85.9 ਅਤੇ ਸ਼ਹਿਰਾਂ ਦੇ 80.9 ਫੀਸਦੀ ਲੋਕਾਂ ਕੋਲ ਕੋਈ ਸਿਹਤ ਬੀਮਾ ਨਹੀਂ ਹੈ ਅਤੇ ਸਿਰਫ 13 ਫੀਸਦੀ ਲੋਕ ਸਰਕਾਰੀ ਯੋਜਨਾ ਤਹਿਤ ਬੀਮਾ ਦਾ ਲਾਭ ਲੈ ਰਹੇ ਹਨ। ਇਹ ਸਰਵੇ ਦੱਸਦਾ ਹੈ ਕਿ ਇਲਾਜ ਅੱਜ ਵੀ ਸਾਡੇ ਦੇਸ਼ ਵਿੱਚ ਇੱਕ ਵੱਡੀ ਸਮਾਜਿਕ-ਆਰਥਿਕ ਸਮੱਸਿਆ ਹੈ।
 
ਇੱਕ ਗਰੀਬ ਵਿਅਕਤੀ ਆਪਣੀ ਜਾਂ ਆਪਣੇ ਕਿਸੇ ਰਿਸ਼ਤੇਦਾਰ ਦੀ ਬਿਮਾਰੀ ਦਾ ਇਲਾਜ ਕਰਾਉਂਦੇ-ਕਰਾਉਂਦੇ ਕਰਜ਼ੇ ਹੇਠਾਂ ਆ ਜਾਂਦਾ ਹੈ। ਐੱਨਬੀਟੀ ਵੱਲੋਂ ਇੱਕ ਸਰਵੇ ਦੇ ਹਵਾਲੇ ਤੋਂ ਦਿੱਤੀ ਗਈ ਰਿਪੋਰਟ ਮੁਤਾਬਕ 1 ਸਾਲ ਵਿੱਚ ਦੇਸ਼ ਦੇ ਕਰੀਬ ਸਾਢੇ 5 ਕਰੋੜ ਲੋਕ ਇਲਾਜ 'ਤੇ ਵੱਡੀ ਰਕਮ ਖਰਚ ਕਰਨ ਕਰਕੇ ਆਰਥਿਕ ਤੰਗੀ ਦੇ ਸ਼ਿਕਾਰ ਹੋ ਗਏ, ਜਦਕਿ 3.80 ਕਰੋੜ ਲੋਕ ਦਵਾਈਆਂ ਦਾ ਖਰਚਾ ਚੁੱਕਦੇ-ਚੁੱਕਦੇ ਗਰੀਬੀ ਰੇਖਾ ਹੇਠ ਪਹੁੰਚ ਗਏ।
 
ਸਰਕਾਰੀ ਹਸਪਤਾਲ ਅੱਜ ਵੀ ਕਈ ਬਿਮਾਰੀਆਂ ਦਾ ਇਲਾਜ ਕਰਨ ਵਿੱਚ ਸਮਰੱਥ ਨਹੀਂ ਹਨ। ਅਜਿਹੇ ਵਿੱਚ ਮਜ਼ਬੂਰੀ ਵਿੱਚ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ਵੱਲ ਮੂੰਹ ਕਰਨਾ ਪੈਂਦਾ ਹੈ, ਜਿੱਥੇ ਉਨ੍ਹਾਂ ਦੇ ਪੈਸੇ ਦੀ ਜਮ ਕੇ ਲੁੱਟ ਹੁੰਦੀ ਹੈ।
 
ਸਰਕਾਰਾਂ ਸਰਕਾਰੀ ਸਿਹਤ ਕੇਂਦਰਾਂ ਦੀ ਹਾਲਤ ਸੁਧਾਰਨ ਤੇ ਉਨ੍ਹਾਂ ਨੂੰ ਸੁਵਿਧਾਵਾਂ ਨਾਲ ਲੈਸ ਕਰਨ ਦੀ ਜਗ੍ਹਾ ਬੀਮਾ ਯੋਜਨਾਵਾਂ ਰਾਹੀਂ ਨਿੱਜੀ ਖੇਤਰ ਨੂੰ ਹੀ ਮਜ਼ਬੂਤ ਕਰ ਰਹੀਆਂ ਹਨ। ਇਹ ਦੁੱਖਦਾਇਕ ਹੈ ਕਿ ਚੋਣਾਂ ਵੇਲੇ ਚੰਗੀਆਂ ਸਿਹਤ ਸੁਵਿਧਾਵਾਂ ਦੇਣ ਦੇ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਹਨ, ਪਰ ਬਾਅਦ 'ਚ ਲੋਕਾਂ ਨੂੰ ਉਨ੍ਹਾਂ ਦੇ ਹਾਲ 'ਤੇ ਛੱਡ ਦਿੱਤਾ ਜਾਂਦਾ ਹੈ। 

 

 

Comments

Leave a Reply