Thu,Aug 22,2019 | 09:19:40am
HEADLINES:

editorial

ਡਾ. ਭੀਮ ਰਾਓ ਅੰਬੇਡਕਰ ਦੀਆਂ ਕਿਤਾਬਾਂ ਭਾਰਤ ਵਿੱਚ ਅਣਗਹਿਲੀ ਦਾ ਸ਼ਿਕਾਰ

ਡਾ. ਭੀਮ ਰਾਓ ਅੰਬੇਡਕਰ ਦੀਆਂ ਕਿਤਾਬਾਂ ਭਾਰਤ ਵਿੱਚ ਅਣਗਹਿਲੀ ਦਾ ਸ਼ਿਕਾਰ

ਭਾਰਤੀ ਸੰਵਿਧਾਨ ਨਿਰਮਾਤਾ ਤੇ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਡਾ. ਭੀਮ ਰਾਓ ਅੰਬੇਡਕਰ ਦੀਆਂ ਬਹੁਤ ਸਾਰੀਆਂ ਕਿਤਾਬਾਂ ਅੱਜ ਵੀ ਭਾਰਤ 'ਚ ਅਣਗਹਿਲੀ ਦਾ ਸ਼ਿਕਾਰ ਹਨ। ਭਾਵੇਂ ਹੀ ਉਨ੍ਹਾਂ ਕਿਤਾਬਾਂ ਦੀ ਮਹੱਤਤਾ ਮਹਾਨ ਹੈ। ਅਜਿਹੀ ਹੀ ਇੱਕ ਕਿਤਾਬ ਉਨ੍ਹਾਂ ਦੀ ਆਤਮ ਕਥਾ ਹੈ। ਇਸਨੂੰ ਇਨ੍ਹਾਂ ਨੇ ਵੇਟਿੰਗ ਫਾਰ ਵੀਜ਼ਾ ਨਾਂ ਨਾਲ ਲਿਖਿਆ ਸੀ। ਇਹ ਵਸੰਤ ਮੂਨ ਦੁਆਰਾ ਸੰਪਾਦਿਤ 'ਡਾ. ਬਾਬਾ ਸਾਹਿਬ ਅੰਬੇਡਕਰ-ਰਾਈਟਿੰਗਸ ਐਂਡ ਸਪੀਚਸ', ਵਾਲਿਯੂਮ-12 'ਚ ਸੰਗ੍ਰਹਿਤ ਹੈ, ਜਿਸਨੂੰ ਮਹਾਰਾਸ਼ਟਰ  ਸਰਕਾਰ ਦੇ ਸਿੱਖਿਆ ਵਿਭਾਗ ਨੇ 1993 'ਚ ਪ੍ਰਕਾਸ਼ਿਤ ਕੀਤਾ।

ਇਸਨੂੰ ਬਾਬਾ ਸਾਹਿਬ ਨੇ 1935 ਜਾਂ 36 'ਚ ਲਿਖਿਆ ਸੀ। ਕੋਲੰਬੀਆ ਯੂਨੀਵਰਸਿਟੀ ਦੇ ਸਿਲੇਬਸ 'ਚ ਇਸਨੂੰ ਸ਼ਾਮਲ ਕਰਨ ਲਈ ਤੇ ਕਲਾਸਾਂ 'ਚ ਪੜ੍ਹਾਉਣ ਲਈ ਵਧੀਆ ਬਣਾਉਣ ਦੇ ਉਦੇਸ਼ ਨਾਲ ਪ੍ਰੋਫੈਸਰ ਫ੍ਰਾਂਸਿਸ ਵੀ ਪ੍ਰਿਟਚੇਟ ਨੇ ਇਸਨੂੰ ਭਾਸ਼ਾਈ ਪੱਧਰ 'ਤੇ ਸੰਪਾਦਿਤ ਕੀਤਾ।

ਇਹ ਆਤਮਕਥਾ 6 ਹਿੱਸਿਆਂ 'ਚ ਵੰਡੀ ਹੋਈ ਹੈ। ਪਹਿਲੇ ਹਿੱਸੇ 'ਚ ਡਾ. ਅੰਬੇਡਕਰ ਨੇ ਆਪਣੇ ਬਚਪਨ ਦੀ ਇੱਕ ਯਾਤਰਾ ਦਾ ਵਰਣਨ ਕੀਤਾ। ਕਿਵੇਂ ਇਹ ਯਾਤਰਾ ਬੇਇੱਜ਼ਤੀ ਦੀ ਯਾਤਰਾ ਬਣ ਗਈ ਸੀ। ਦੂਜੇ ਹਿੱਸੇ 'ਚ ਉਨ੍ਹਾਂ ਨੇ ਵਿਦੇਸ਼ ਤੋਂ ਸਰਵੇ ਕਰਕੇ ਵਾਪਸ ਆਉਣ ਦੇ ਬਾਅਦ ਬੜੌਦਾ ਨੌਕਰੀ ਕਰਨ ਜਾਣ ਦੌਰਾਨ ਰਹਿਣ ਦੀ ਕੋਈ ਥਾਂ ਨਾ ਮਿਲਣ ਦੀ ਅਪਮਾਨਜਨਕ ਪੀੜਾ ਦਾ ਵਰਣਨ ਕੀਤਾ।

ਤੀਜੇ ਹਿੱਸੇ 'ਚ ਦਲਿਤਾਂ ਦੇ ਪਿੰਡਾਂ 'ਚ ਉਤਪੀੜਨ ਦੀਆਂ ਘਟਨਾਵਾਂ ਨੂੰ ਜਾਣਨ ਦੇ ਡਰਾਉਣੇ ਘਟਨਾਕ੍ਰਮ ਨੂੰ ਰੱਖਿਆ ਹੈ। ਚੌਥੇ ਹਿੱਸੇ 'ਚ ਦੌਲਤਾਬਾਦ ਦਾ ਕਿਲਾ ਦੇਖਣ ਜਾਣ ਤੇ ਜਨਤਕ ਟੈਂਕ 'ਚ ਪਾਣੀ ਪੀਣ ਦੌਰਾਨ ਤੇ ਬਾਅਦ 'ਚ ਹੋਏ ਭਾਰੀ ਅਪਮਾਨ ਦਾ ਵਰਣਨ ਕੀਤਾ ਹੈ। ਚੌਥੇ ਤੇ ਪੰਜਵੇਂ ਹਿੱਸੇ ਨੂੰ ਉਨ੍ਹਾਂ ਨੇ ਦਲਿਤ ਸਮਾਜ ਦੇ ਹੋਰ ਲੋਕਾਂ ਦੀ ਅਪਮਾਨਜਨਕ ਕਹਾਣੀ 'ਤੇ ਕੇਂਦ੍ਰਿਤ ਕੀਤਾ ਹੈ।

ਚੌਥੇ ਹਿੱਸੇ 'ਚ ਉਨ੍ਹਾਂ ਨੇ ਇਹ ਦੱਸਿਆ ਕਿ ਉਚ ਜਾਤੀ ਦੇ ਡਾਕਟਰ ਦੁਆਰਾ ਇੱਕ ਦਲਿਤ ਮਹਿਲਾ ਦਾ ਇਲਾਜ ਕਰਨ ਤੋਂ ਇਨਕਾਰ ਕਰ ਦੇਣ 'ਤੇ ਕਿਵੇਂ ਉਸਦੀ ਮੌਤ ਹੋ ਜਾਂਦੀ ਹੈ। ਪੰਜਵੇਂ ਹਿੱਸੇ 'ਚ ਉਨ੍ਹਾਂ ਨੇ ਇੱਕ ਦਲਿਤ ਮੁਲਾਜ਼ਮ ਦੇ ਜਾਤੀਗਤ ਅੱਤਿਆਚਾਰ ਦਾ ਵਰਣਨ ਕੀਤਾ ਹੈ। ਉਸ ਨਾਲ ਇਸ ਕਦਰ ਅੱਤਿਆਚਾਰ ਹੁੰਦਾ ਹੈ ਕਿ ਉਹ ਸਰਕਾਰੀ ਨੌਕਰੀ ਛੱਡਣ ਲਈ ਮਜਬੂਰ ਹੋ ਜਾਂਦਾ ਹੈ।

ਇਹ ਆਤਮ ਕਥਾ ਵਿਦੇਸ਼ੀ ਲੋਕਾਂ ਲਈ ਖਾਸ ਤੌਰ 'ਤੇ ਲਿਖੀ ਗਈ ਹੈ, ਜੋ ਇਹ ਸਮਝ ਹੀ ਨਹੀਂ ਪਾਉਂਦੇ ਕਿ ਛੂਤਛਾਤ ਕਿਸ ਬਲਾ ਦਾ ਨਾਂ ਹੈ ਤੇ ਇਸਦਾ ਸਿੱਟਾ ਕੀ ਹੁੰਦਾ ਹੈ? ਡਾ. ਅੰਬੇਡਕਰ ਨੇ ਆਤਮਕਥਾ ਦੀ ਸ਼ੁਰੂਆਤ 'ਚ ਹੀ ਲਿਖਿਆ ਹੈ ਕਿ 'ਵਿਦੇਸ਼ 'ਚ ਲੋਕਾਂ ਨੂੰ ਛੂਤਛਾਤ ਦੇ ਬਾਰੇ ਪਤਾ ਤਾਂ ਹੈ, ਪਰ ਅਸਲ ਜ਼ਿੰਦਗੀ 'ਚ ਇਸਦਾ ਸਾਹਮਣਾ ਨਾ ਹੋਣ ਕਾਰਨ ਉਹ ਇਹ ਨਹੀਂ ਜਾਣਦੇ ਕੇ ਅਸਲ 'ਚ ਇਹ ਪ੍ਰਥਾ ਕਿੰਨੀ ਦਮਨਕਾਰੀ ਹੈ। 

ਉਨ੍ਹਾਂ ਲਈ ਇਹ ਸਮਝ ਪਾਉਣਾ ਮੁਸ਼ਕਲ ਹੈ ਕਿ ਵੱਡੀ ਗਿਣਤੀ 'ਚ ਹਿੰਦੂਆਂ ਦੇ ਇੱਕ ਪਿੰਡ ਦੇ ਇੱਕ ਹਿੱਸੇ 'ਚ ਅਛੂਤ ਰਹਿੰਦੇ ਹਨ, ਜੋ ਹਰ ਰੋਜ਼ ਪਿੰਡ ਦਾ ਮੈਲਾ ਚੁੱਕਦੇ ਹਨ। ਹਿੰਦੂਆਂ ਦੇ ਦਰਵਾਜ਼ੇ 'ਤੇ ਭੋਜਨ ਦੀ ਭੀਖ ਮੰਗਦੇ ਹਨ। ਹਿੰਦੂ ਬÎਾਣੀਆ ਦੀ ਦੁਕਾਨ ਦੇ ਮਸਾਲੇ ਤੇ ਤੇਲ ਖਰੀਦਦੇ ਸਮੇਂ ਕੁਝ ਦੂਰੀ 'ਤੇ ਖੜ੍ਹੇ ਹੁੰਦੇ ਹਨ।

ਪਿੰਡ ਨੂੰ ਹਰ ਮਾਇਨੇ 'ਚ ਆਪਣਾ ਮੰਨਦੇ ਹਨ ਤੇ ਫਿਰ ਵੀ ਪਿੰਡ ਕਿਸੇ ਸਾਮਾਨ ਨੂੰ ਕਦੇ ਛੂੰਹਦੇ ਨਹੀਂ ਜਾਂ ਫਿਰ ਉਸਨੂੰ ਆਪਣੀ ਪਰਛਾਈ ਤੋਂ ਦੂਰ ਰੱਖਦੇ ਹਨ। 'ਅਛੂਤਾਂ ਪ੍ਰਤੀ ਉਚੀ ਜਾਤੀ ਦੇ ਹਿੰਦੂਆਂ ਦੇ ਵਤੀਰੇ ਨੂੰ ਦੱਸਣ ਦਾ ਵਧੀਆ ਤਰੀਕਾ ਕੀ ਹੋ ਸਕਦਾ ਹੈ? ਪਹਿਲਾ, ਆਮ ਜਾਣਕਾਰੀ ਦਿੱਤੀ ਜਾਵੇ ਜਾਂ ਫਿਰ ਦੂਸਰਾ, ਅਛੂਤਾਂ ਨਾਲ ਵਤੀਰੇ ਦੇ ਕੁਝ ਮਾਮਲਿਆਂ ਦਾ ਵਰਣਨ ਕੀਤਾ ਜਾਵੇ। ਮੈਨੂੰ ਲੱਗਾ ਕੇ ਦੂਜਾ ਤਰੀਕਾ ਹੀ ਜ਼ਿਆਦਾ ਕਾਰਗਰ ਹੋਵੇਗਾ। ਇਨ੍ਹਾਂ ਉਦਾਹਰਨਾਂ 'ਚ ਕੁਝ ਮੇਰੇ ਆਪਣੇ ਅਨੁਭਵ ਹਨ ਤਾਂ ਕੁਝ ਦੂਜਿਆਂ ਦੇ ਅਨੁਭਵ। ਮੈਂ ਆਪਣੇ ਨਾਲ ਹੋਈਆਂ ਘਟਨਾਵਾਂ ਦਾ ਜ਼ਿਕਰ ਕਰਦਾ ਹਾਂ।'

ਸਭ ਤੋਂ ਪਹਿਲਾਂ ਡਾ. ਅੰਬੇਡਕਰ ਆਪਣੇ ਜੀਵਨ ਦੀਆਂ ਛੁਤਛਾਤ ਨਾਲ ਜੁੜੀਆਂ ਤਿੰਨ ਘਟਨਾਵਾਂ ਦਾ ਜ਼ਿਕਰ ਕਰਦੇ ਹਨ। ਇਸ ਪ੍ਰਤੀਕਿਰਿਆ 'ਚ ਮੈਂ ਆਪਣੇ ਪਰਿਵਾਰ ਦੇ ਇਤਿਹਾਸ ਦਾ ਵੀ ਬਿਆਨ ਕਰਦਾ ਹਾਂ। ਪਹਿਲੀ ਘਟਨਾ ਉਹ 1901 ਦੀ ਦੱਸਦੇ ਹਨ।

ਜਦੋਂ ਉਨ੍ਹਾਂ ਦੀ ਉਮਰ ਲਗਭਗ 10 ਸਾਲ ਦੀ ਸੀ। ਜਦੋਂ ਉਹ ਆਪਣੇ ਭਰਾ ਤੇ ਭੈਣ ਦੇ ਬੇਟੇ ਨਾਲ ਸਤਾਰਾ ਤੋਂ ਆਪਣੇ ਪਿਤਾ ਨੂੰ ਮਿਲਣ ਕੋਰੇਗਾਓਂ ਦੀ ਯਾਤਰਾ 'ਤੇ ਜਾਂਦੇ ਹਾਂ। ਅਛੂਤ ਸਮਾਜ ਦੇ ਹੋਣ ਦੇ ਚਲਦਿਆਂ ਇਨ੍ਹਾਂ ਬੱਚਿਆਂ 'ਤੇ ਪੁਰੀ ਯਾਤਰਾ ਦੌਰਾਨ ਦੁੱਖ ਤੇ ਅਪਮਾਨ ਦਾ ਕਹਿਰ ਕਿਵੇਂ ਟੁੱਟਦਾ ਹੈ, ਇਸਦਾ ਵਰਣਨ ਉਨ੍ਹਾਂ ਨੇ ਆਪਣੀ ਇਸ ਆਤਮਕਥਾ 'ਚ ਕੀਤਾ ਹੈ।

ਇਸਨੂੰ ਉਨ੍ਹਾਂ ਨੇ ਆਪਣੀ ਬਚਪਨ 'ਚ ਦੁਸੁਪਨ ਬਣੀ ਕੋਰੇਗਾਓਂ ਦੀ ਯਾਤਰਾ' ਸਿਰਲੇਖ ਹੇਠ ਦਿੱਤਾ ਹੈ। ਦੂਜੀ ਘਟਨਾ ਦਾ ਉਨ੍ਹਾਂ ਨੇ 'ਪੱਛਮ ਤੋਂ ਵਾਪਸ ਆਉਣ ਦੇ ਬਾਅਦ ਬੜੌਦਾ 'ਚ ਰਹਿਣ ਦੀ ਥਾਂ ਨਹੀਂ ਮਿਲੀ' ਦਾ ਸਿਰਲੇਖ ਦਿੱਤਾ ਹੈ। ਉਨ੍ਹਾਂ ਨੇ ਲਿਖਿਆ, 'ਪੱਛਮ ਤੋਂ ਮੈਂ 1916 'ਚ ਭਾਰਤ ਵਾਪਸ ਆਇਆ। ਮੈਂ ਨੌਕਰੀ ਕਰਨ ਜਾਣਾ ਸੀ। ਯੂਰਪ ਤੇ ਅਮਰੀਕਾ 'ਚ ਪੰਜ ਸਾਲ ਦੇ ਪ੍ਰਵਾਸ ਨੇ ਮੇਰੇ ਅੰਦਰੋਂ ਇਹ ਭਾਵ ਮਿਟਾ ਦਿੱਤਾ ਸੀ ਕਿ ਮੈਂ ਅਛੂਤ ਹਾਂ ਤੇ ਇਹ ਕਿ ਭਾਰਤ 'ਚ ਅਛੂਤ ਕਿਤੇ ਵੀ ਜਾਂਦਾ ਹੈ ਤਾਂ ਉਹ ਆਪਣੇ ਤੇ ਦੂਸਰਿਆਂ ਲਈ ਸਮੱਸਿਆ ਹੁੰਦਾ ਹੈ।

ਜਦੋਂ ਮੈਂ ਸਟੇਸ਼ਨ ਤੋਂ ਬਾਹਰ ਆਇਆ ਤਾਂ ਮੇਰੇ ਦਿਮਾਗ 'ਚ ਇੱਕ ਹੀ ਸਵਾਲ ਹਾਵੀ ਸੀ ਕਿ ਮੈਂ ਕਿਥੇ ਜਾਵਾਂ, ਮੈਨੂੰ ਕੌਣ ਰੱਖੇਗਾ। ਮੈਂ ਬਹੁਤ ਡੂੰਘਾਈ ਤੱਕ ਪਰੇਸ਼ਾਨ ਸੀ। ਹਿੰਦੂ ਹੋਟਲ ਜਿਸਨੂੰ ਵਿਸ਼ਿਸ਼ਟ ਕਿਹਾ ਜਾਂਦਾ ਸੀ, ਨੂੰ ਮੈਂ ਪਹਿਲਾਂ ਤੋਂ ਹੀ ਜਾਣਦਾ ਸੀ। ਉਹ ਮੈਨੂੰ ਨਹੀਂ ਰੱਖਣਗੇ। ਉਥੇ ਰਹਿਣ ਦਾ ਇੱਕੋ ਇੱਕ ਤਰੀਕਾ ਸੀ ਕਿ ਮੈਂ ਝੂਠ ਬੋਲਾਂ, ਪਰ ਮੈਂ ਇਸਦੇ ਲਈ ਤਿਆਰ ਨਹੀਂ ਸੀ' ਫਿਰ ਉਨ੍ਹਾਂ ਨੂੰ ਕਿਨ੍ਹਾਂ ਕਿਨ੍ਹਾਂ ਅਪਮਾਨਾਂ ਦਾ ਸਾਹਮਣਾ ਕਰਨਾ ਪਿਆ ਤੇ ਕਿਵੇਂ ਉਨ੍ਹਾਂ ਦੀ ਜਾਨ ਜਾਂਦੇ ਜਾਂਦੇ ਬਚੀ ਇਸਦਾ ਵਿਸਥਾਰ ਨਾਲ ਵਰਣਨ ਕਰਨਾ ਪਿਆ।

ਤੀਜੀ ਘਟਨਾ ਦਾ ਵਰਣਨ ਉਨ੍ਹਾਂ ਨੇ 'ਚਾਲੀਸ ਗਾਓਂ ਮੇਂ ਆਤਮਸਨਮਾਨ, ਗੰਵਾਰਪਨ ਔਰ ਗੰਭੀਰ ਦੁਰਘਟਨਾ' ਸਿਰਲੇਖ ਨਾਲ ਕੀਤਾ ਹੈ। ਉਹ ਲਿਖਦੇ ਹਨ ਕਿ 'ਇਹ ਗੱਲ 1929 ਦੀ ਹੈ। ਬੰਬਈ ਸਰਕਾਰ ਨੇ ਦਲਿਤਾਂ ਦੇ ਮੁੱਦਿਆਂ ਦੀ ਜਾਂਚ ਲਈ ਇੱਕ ਕਮੇਟੀ ਗਠਿਤ ਕੀਤੀ। ਮੈਂ ਉਸ ਕਮੇਟੀ ਦੇ ਮੈਂਬਰ ਵਜੋਂ ਚੁਣਿਆ ਗਿਆ। ਇਸ ਕਮੇਟੀ ਨੂੰ ਹਰ ਤਾਲੁਕੇ 'ਚ ਜਾ ਕੇ ਅੱਤਿਆਚਾਰ, ਅਨਿਆਂ ਤੇ ਅਪਰਾਧ ਦੀ ਜਾਂਚ ਕਰਨੀ ਸੀ।

ਇਸ ਲਈ ਕਮੇਟੀ ਨੂੰ ਵੰਡ ਦਿੱਤਾ ਗਿਆ। ਮੈਨੂੰ ਤੇ ਦੂਜੇ ਮੈਂਬਰਾਂ ਨੂੰ ਖਾਨਦੇਸ਼ ਦੇ ਦੋ ਜ਼ਿਲ੍ਹਿਆਂ 'ਚ ਜਾਣ ਦਾ ਕਾਰਜਭਾਰ ਮਿਲਿਆ।' ਇਸ ਜਾਂਚ ਦੇ ਸਿਲਸਿਲੇ 'ਚ ਉਨ੍ਹਾਂ ਨੂੰ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਤੇ ਇਸ ਇਲਾਕੇ 'ਚ ਦਲਿਤਾਂ ਦੀ ਹਾਲਤ ਕਿੰਨੀ ਤਰਸਯੋਗ ਸੀ, ਇਸਦਾ ਵਿਸਥਾਰ ਨਾਲ ਵਰਣਨ ਉਨ੍ਹਾਂ ਨੇ ਕੀਤਾ।ਚੌਥੀ ਘਟਨਾ ਦਾ ਵਰਣਨ ਉਨ੍ਹਾਂ ਨੇ 'ਦੌਲਤਾਬਾਦ ਦੇ ਕਿਲੇ 'ਚ ਪਾਣੀ ਨੂੰ ਦੂਸ਼ਿਤ ਕਰਨਾ' ਸਿਰਲੇਖ ਨਾਲ ਕੀਤਾ ਹੈ।

ਉਹ ਲਿਖਦੇ ਹਨ ਕਿ ਮੇਰੇ ਕੁਝ ਸਾਥੀਆਂ ਨੇ ਮੈਨੂੰ ਨਾਲ ਘੁੰਮਣ ਜਾਣ ਨੂੰ ਕਿਹਾ। ਮੈਂ ਤਿਆਰ ਹੋ ਗਿਆ। ਇਹ ਤੈਅ ਹੋਇਆ ਕਿ ਸਾਡੀ ਯੋਜਨਾ 'ਚ ਘੱਟ ਤੋਂ ਘੱਟ ਵੇਰੂਲ ਦੀਆਂ ਬੌਧ ਗੁਫਾਵਾਂ ਸ਼ਾਮਿਲ ਹਨ। ਇਹ ਤੈਅ ਕੀਤਾ ਗਿਆ ਕਿ ਪਹਿਲਾਂ ਮੈਂ ਨਾਸਿਕ ਜਾਵਾਂਗਾ, ਉਥੋਂ ਬਾਕੀ ਲੋਕ ਮੇਰੇ ਨਾਲ ਹੋ ਜਾਣਗੇ। ਵੇਰੂਲ ਜਾਣ ਦੇ ਬਾਅਦ ਅਸੀਂ ਔਰੰਗਾਬਾਦ ਜਾਣਾ ਸੀ। ਔਰੰਗਾਬਾਦ ਹੈਦਰਾਬਾਦ ਦਾ ਮੁਸਲਿਮ ਸੂਬਾ ਸੀ। ਇਹ ਹੈਦਰਾਬਾਦ ਦੇ ਮਹਾਮਹਿਮ ਨਿਜਾਮ ਦੇ ਇਲਾਕੇ 'ਚ ਆਉਂਦਾ ਸੀ।'

ਉਹ ਲਿਖਦੇ ਹਨ,'ਔਰੰਗਾਬਾਦ ਦੇ ਰਾਸਤੇ 'ਚੋਂ ਪਹਿਲਾਂ ਅਸੀਂ ਦੌਲਤਾਬਾਦ ਨਾਂ ਦੇ ਕਸਬੇ 'ਚੋਂ ਗੁਜ਼ਰਨਾ ਸੀ। ਇਹ ਹੈਦਰਾਬਾਦ ਸੂਬੇ ਦਾ ਹਿੱਸਾ ਸੀ। ਦੌਲਤਾਬਾਦ ਇੱਕ ਇਤਿਹਾਸਕ ਸਥਾਨ ਹੈ ਤੇ ਇੱਕ ਸਮੇਂ 'ਚ ਇਹ ਪ੍ਰਸਿੱਧ ਹਿੰਦੂ ਰਾਜਾ ਰਾਮਦੇਵ ਰਾਏ ਦੀ ਰਾਜਧਾਨੀ ਸੀ। ਦੌਲਤਾਬਾਦ ਦਾ ਕਿਲ੍ਹਾ ਪ੍ਰਾਚੀਨ ਇਤਿਹਾਸਕ ਇਮਾਰਤ ਹੈ। ਅਜਿਹੇ 'ਚ ਕੋਈ ਵੀ ਯਾਤਰੀ ਉਸਨੂੰ ਦੇਖਣ ਦਾ ਮੌਕਾ ਨਹੀਂ ਛੱਡਦਾ।

ਅਜਿਹੇ 'ਚ ਸਾਡੀ ਪਾਰਟੀ ਦੇ ਲੋਕਾਂ ਨੇ ਵੀ ਆਪਣੇ ਪ੍ਰੋਗਰਾਮ 'ਚ ਕਿਲੇ ਨੂੰ ਦੇਖਣਾ ਸ਼ਾਮਲ ਕਰ ਲਿਆ ਦੌਲਤਾਬਾਦ ਕਿਲੇ 'ਚ ਪਿਆਸੇ ਅੰਬੇਡਕਰ ਤੇ ਉਨ੍ਹਾਂ ਦੇ ਸਾਥੀਆਂ ਨੇ ਪਾਣੀ ਪੀ ਲਿਆ। ਇਸਦਾ ਕੀ ਹਸ਼ਰ ਹੋਇਆ ਤੇ ਕਿਵੇਂ ਜਾਨ ਜਾਣ ਦੀ ਨੌਬਤ ਆ ਗਈ। ਇਸ ਘਟਨਾ ਦਾ ਵੀ ਵਿਸਥਾਰ ਨਾਲ ਵਰਣਨ ਕੀਤਾ ਗਿਆ ਹੈ।

ਆਖਿਰ ਕਿਉਂ ਡਾ. ਅੰਬੇਡਕਰ ਦੀ ਆਤਮਕਥਾ ਹੋ ਰਹੀ ਅਣਦੇਖੀ ਦਾ ਸ਼ਿਕਾਰ?
ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਆਤਮਕਥਾ ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ 'ਚ ਪੜ੍ਹਾਈ ਜਾਂਦੀ ਹੈ। ਇਸਦੇ ਕਈ ਹਿੰਦੀ ਅਨੁਵਾਦ ਵੀ ਹੋ ਚੁੱਕੇ ਹਨ। ਇਸ 'ਚ ਉਨ੍ਹਾਂ ਨੇ ਆਪਣੇ ਬਚਪਨ ਤੋਂ ਲੈ ਕੇ 1934-35 ਤੱਕ ਦੇ ਆਪਣੇ ਅਪਮਾਨਾਂ ਦਾ ਬਿਆਨ ਕੀਤਾ ਹੈ, ਜੋ ਅਪਮਾਨ ਉਨ੍ਹਾਂ ਨੂੰ 'ਅਛੂਤ' ਜਾਤੀ 'ਚ ਪੈਦਾ ਹੋਣ ਦੇ ਚਲਦਿਆਂ ਝੱਲਣਾ ਪਿਆ।

ਸਵਾਲ ਇਹ ਉਠਦਾ ਹੈ ਕਿ ਆਖਿਰ ਕਿਉਂ ਡਾ. ਅੰਬੇਡਕਰ ਦੀ ਆਤਮ ਕਥਾ ਅਣਦੇਖੀ ਦੀ ਸ਼ਿਕਾਰ ਰਹੀ ਹੈ, ਹਾਲੇ ਵੀ ਹੈ, ਜਦੋਂਕਿ ਮੋਹਨ ਦਾਸ ਕਰਮਚੰਦ ਗਾਂਧੀ ਦੀ ਆਤਮ ਕਥਾ ਨੂੰ ਹਰ ਕੋਈ ਜਾਣਦਾ ਹੈ? ਗਾਂਧੀ ਦੀ ਆਤਮਕਥਾ 'ਮੇਰੇ ਸੱਚ ਦੇ ਪ੍ਰਯੋਗ' ਦਾ ਨਾਂ ਹਰ ਪੜ੍ਹੇ ਲਿਖੇ ਦੀ ਜ਼ੁਬਾਨ 'ਤੇ ਹੁੰਦਾ ਹੈ। ਇਹ ਆਤਮ ਕਥਾ 1929 'ਚ ਪ੍ਰਕਾਸ਼ਿਤ ਹੋਈ ਸੀ। ਕੀ ਇਸਦਾ ਮਤਲਬ ਇਹ ਹੈ ਕਿ ਗਾਂਧੀ ਦੀ ਆਤਮ ਕਥਾ ਕੋਈ 'ਮਹਾਨ' ਆਤਮ ਕਥਾ ਹੈ ਤੇ ਡਾ. ਅੰਬੇਡਕਰ ਦੀ ਆਤਮਕਥਾ ਉਸਦੇ ਮੁਕਾਬਲੇ ਦੂਜੇ ਦਰਜੇ ਦੀ ਹੈ?

ਮੇਰੇ ਹਿਸਾਬ ਨਾਲ ਤਾਂ ਇਸਦਾ ਸਿੱਧਾ ਕਾਰਨ ਇਸ ਦੇਸ਼ ਦਾ ਜਾਤੀ ਤੇ ਵਿਚਾਰਕ ਸਮੀਕਰਨ ਹੈ, ਜਿਸਦੇ ਚਲਦਿਆਂ ਅੰਬੇਡਕਰ ਨੂੰ ਅਪਮਾਨ ਦਾ ਸ਼ਿਕਾਰ ਹੋਣਾ ਪਿਆ।

-ਸਿਧਾਰਥ

Comments

Leave a Reply