Mon,Apr 22,2019 | 12:33:03am
HEADLINES:

editorial

ਅਮਿਤਾਭ ਬੱਚਨ ਦਾ 'ਹਾਰਲਿਕਸ ਪ੍ਰਚਾਰ' ਅੱਖਾਂ ਵਿੱਚ ਧੂੜ ਪਾਉਣ ਵਾਲਾ

ਅਮਿਤਾਭ ਬੱਚਨ ਦਾ 'ਹਾਰਲਿਕਸ ਪ੍ਰਚਾਰ' ਅੱਖਾਂ ਵਿੱਚ ਧੂੜ ਪਾਉਣ ਵਾਲਾ

ਅਮਿਤਾਭ ਬੱਚਨ ਨੇ ਬੀਤੇ ਦਿਨੀਂ ਭਾਰਤ ਵਿੱਚ ਕੁਪੋਸ਼ਣ ਦੀ ਸਮੱਸਿਆ ਨਾਲ ਲੜਨ ਲਈ ਗਲੈਕਸੋਸਮਿਥਕਲਾਈਨ ਦੇ ਬ੍ਰਾਂਡ ਹਾਰਲਿਕਸ ਨਾਲ ਖੁਦ ਦੇ ਜੁੜਨ ਦੀ ਗੱਲ ਤਿੰਨ ਵਾਰ ਟਵੀਟ ਕੀਤੀ। ਉਨ੍ਹਾਂ ਲਿਖਿਆ, ''ਮੈਂ ਕੁਪੋਸ਼ਣ ਨਾਲ ਲੜਾਈ ਦੀ ਇਸ ਮੁਹਿਮ ਲਈ ਪਹਿਲਾ ਕਦਮ ਵਧਾਉਣ ਜਾ ਰਿਹਾ ਹਾਂ।'' ਉਨ੍ਹਾਂ ਨੇ ਆਪਣੇ ਟਵੀਟ ਵਿੱਚ ਹਾਰਲਿਕਸ, ਮੀਡੀਆ ਸਮੂਹ ਨੈੱਟਵਰਕ 18, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮਹਿਲਾ ਤੇ ਬਾਲ ਭਲਾਈ ਮੰਤਰਾਲੇ ਮੇਨਕਾ ਗਾਂਧੀ, ਨੀਤੀ ਆਯੋਗ ਦੇ ਸੀਈਓ ਅਮਿਤਾਭ ਕਾਂਤ ਤੇ ਭਾਰਤ ਸਰਕਾਰ ਦੇ ਪ੍ਰੋਗਰਾਮ ਪੋਸ਼ਣ ਮੁਹਿੰਮ ਨੂੰ ਟੈਗ ਕੀਤਾ।
 
ਅਮਿਤਾਭ ਦੇ ਇਨ੍ਹਾਂ ਟਵੀਟਸ ਕਾਰਨ ਕਈ ਸਿਹਤ ਮਾਹਿਰਾਂ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਖੁਦ ਨੂੰ ਹਾਰਲਿਕਸ ਤੋਂ ਅਲੱਗ ਕਰ ਲੈਣ, ਕਿਉਂਕਿ ਇਸ ਵਿੱਚ ਖੰਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਇਸਦੀ ਕੀਮਤ ਵੀ ਜ਼ਿਆਦਾ ਹੈ। ਸਿਹਤ ਮਾਹਿਰਾਂ ਮੁਤਾਬਕ, ਜੇਕਰ ਅਮਿਤਾਭ ਬੱਚਨ ਦੀ ਗੱਲ ਮੰਨ ਕੇ ਲੋਕ ਹਾਰਲਿਕਸ ਲੈਣਾ ਸ਼ੁਰੂ ਕਰ ਦਿੰਦੇ ਹਨ ਤਾਂ ਇਸ ਨਾਲ ਘੱਟ ਕਮਾਈ ਵਾਲੇ ਪਰਿਵਾਰਾਂ 'ਤੇ ਜ਼ਿਆਦਾ ਬੋਝ ਪਵੇਗਾ। 
 
ਅਮਿਤਾਭ ਨੇ ਇਸ ਤੋਂ ਪਹਿਲਾਂ ਸਿਹਤ ਲਈ ਨੁਕਸਾਨਦਾਇਕ ਪੈਪਸੀ ਦਾ ਵੀ ਪ੍ਰਚਾਰ ਕੀਤਾ ਸੀ। ਹਾਲਾਂਕਿ ਇਸ 'ਤੇ ਰੌਲਾ ਪੈਣ ਤੋਂ ਬਾਅਦ ਉਨ੍ਹਾਂ ਨੇ 2014 ਵਿੱਚ ਖੁਦ ਨੂੰ ਇਸ ਤੋਂ ਅਲੱਗ ਕਰ ਲਿਆ ਸੀ। ਉਨ੍ਹਾਂ ਨੇ ਆਪਣੇ ਟਵੀਟਸ ਰਾਹੀਂ ਹਾਰਲਿਕਸ ਦੀ ਨਵੀਂ ਮੁਹਿਮ ਲਈ ਸਮਰਥਨ ਪ੍ਰਗਟ ਕੀਤਾ ਹੈ। ਹਾਰਲਿਕਸ ਦੀ ਮੁਹਿੰਮ ਦਾ ਨਾਂ 'ਮਿਸ਼ਨ ਪੋਸ਼ਣ' ਹੈ ਅਤੇ ਉਸਦਾ ਨਾਅਰਾ ਹੈ 'ਹਮ ਦੇਸ਼ ਮੇਂ ਕੁਪੋਸ਼ਣ ਕੇ ਖਿਲਾਫ ਲੜਨ ਕੇ ਲਿਏ ਯਹਾਂ ਹੈਂ।'
 
ਜ਼ਿਕਰਯੋਗ ਹੈ ਕਿ ਇਸ ਮੁਹਿੰਮ ਦਾ ਨਾਂ ਭਾਰਤ ਸਰਕਾਰ ਦੇ ਪ੍ਰੋਗਰਾਮ 'ਪੋਸ਼ਣ ਮੁਹਿੰਮ' ਨਾਲ ਮਿਲਦਾ ਹੈ। ਪੋਸ਼ਣ ਸਬੰਧੀ ਮਾਮਲਿਆਂ ਦੀ ਇੱਕ ਰਾਸ਼ਟਰੀ ਸੰਸਥਾ ਨਿਊਟ੍ਰੀਸ਼ਨ ਐਡਵੋਕੇਸੀ ਇਨ ਪਬਲਿਕ ਇੰਟਰੇਸਟ ਨੇ ਅਮਿਤਾਭ ਬੱਚਨ ਨੂੰ ਇੱਕ ਖੁੱਲੀ ਚਿੱਠੀ ਲਿਖੀ ਹੈ ਅਤੇ ਇਸ 'ਤੇ ਜਨਤੱਕ ਖੇਤਰ ਵਿੱਚ ਪੋਸ਼ਣ ਦੇ ਵਿਸ਼ੇ ਦੇ ਪ੍ਰਸਿੱਧ ਮਾਹਿਰਾਂ ਕੇਸ਼ਵ ਦੇਸੀ ਰਾਜੂ (ਸਾਬਕਾ ਕੇਂਦਰੀ ਸਿਹਤ ਸਕੱਤਰ), ਵੰਦਨਾ ਪ੍ਰਸਾਦ (ਬਾਲ ਰੋਗ ਮਾਹਿਰ), ਅਰੁਣ ਗੁਪਤਾ (ਬਾਲ ਸਿਹਤ ਵਰਕਰ ਤੇ ਡਾਕਟਰ) ਅਤੇ ਕੇਪੀ ਕੁਸ਼ਵਾਹਾ (ਬਾਲ ਰੋਗ ਮਾਹਿਰ ਤੇ ਬੀਆਰਡੀ ਮੈਡੀਕਲ ਕਾਲਜ, ਗੋਰਖਪੁਰ ਦੇ ਸਾਬਕਾ ਟੀਚਰ) ਨੇ ਹਸਤਾਖਰ ਕੀਤੇ ਹਨ। ਚਿੱਠੀ ਵਿੱਚ ਹਾਰਲਿਕਸ ਦੇ ਦਾਅਵਿਆਂ ਨੂੰ ਬੇਬੁਨਿਆਦ ਦੱਸਿਆ ਗਿਆ ਹੈ।
 
2016 ਵਿੱਚ ਵਿਸ਼ਵ ਸਿਹਤ ਅਸੈਂਬਲੀ (ਡਬਲਯੂਐੱਚਏ) ਵਿੱਚ ਇੱਕ ਪ੍ਰਸਤਾਵ ਅਪਣਾਇਆ ਗਿਆ ਸੀ, ਜਿਸ ਵਿੱਚ ਡਬਲਯੂਐੱਚਓ ਅਤੇ ਐੱਫਏਓ ਦੇ ਭੋਜਨ ਨਿਰਦੇਸ਼ਾਂ ਦੇ ਆਧਾਰ 'ਤੇ 6 ਤੋਂ 36 ਮਹੀਨਿਆਂ ਦੇ ਬੱਚਿਆਂ ਦੇ ਖਾਦ ਪਦਾਰਥਾਂ ਨੂੰ ਗਲਤ ਢੰਗ ਨਾਲ ਪ੍ਰਚਾਰ ਕਰਨ ਤੋਂ ਰੋਕਣ ਦੀ ਸਿਫਾਰਿਸ਼ ਕੀਤੀ ਗਈ ਸੀ।
 
ਇਸਦੇ ਮੁਤਾਬਕ, ਹਾਰਲਿਕਸ ਦਾ ਪ੍ਰਚਾਰ 'ਗਲਤ ਢੰਗ ਨਾਲ ਕੀਤੇ ਜਾਣ ਵਾਲੇ ਪ੍ਰਚਾਰ' ਦੀ ਸ਼੍ਰੇਣੀ ਵਿੱਚ ਆਉਂਦਾ ਹੈ, ਕਿਉਂਕਿ ਉਹ ਟੀਵੀ ਵਿਗਿਆਪਨਾਂ ਵਿੱਚ ਝੂਠੇ ਸਿਹਤ ਦਾਅਵੇ ਕਰਦਾ ਹੈ। ਇਹ ਨਾ ਹੀ ਤਾਂ ਇੱਕ ਚੰਗਾ ਖਾਦ ਪਦਾਰਥ ਹੈ ਅਤੇ ਨਾ ਹੀ ਕੋਈ ਪੋਸ਼ਕ ਤੱਤ। ਇਹ ਸਿਰਫ ਖੰਡ ਹੈ, ਜਿਸਨੂੰ ਅੱਜ ਕੱਲ ਸ਼ੁੱਧ ਕੈਲੋਰੀ ਮੰਨਿਆ ਜਾਂਦਾ ਹੈ, ਹੋਰ ਕੁਝ ਨਹੀਂ।
 
ਹਾਰਲਿਕਸ ਦੀ ਵੈੱਬਸਾਈਟ 'ਤੇ 'ਦ ਸਾਈਂਸ ਇਨਸਾਈਡ' ਨਾਂ ਨਾਲ ਇੱਕ ਪੇਜ਼ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਦਾ ਉਤਪਾਦ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ, ਹੱਡੀ ਦਾ ਨਿਰਮਾਣ, ਕਨਸੰਟ੍ਰੇਸ਼ਨ ਨੂੰ ਠੀਕ ਕਰਨ, ਸਿਹਤਮੰਦ ਖੂਨ ਦੇ ਨਿਰਮਾਣ ਅਤੇ ਸਿਹਤਪੂਰਨ ਢੰਗ ਨਾਲ ਵਜ਼ਨ ਵਧਾਉਣ ਵਿੱਚ ਮਦਦ ਕਰਦਾ ਹੈ। ਇਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਹ ਵਿਗਿਆਨਕ ਨਜ਼ਰੀਏ ਤੋਂ ਖਾਦ ਪਦਾਰਥਾਂ ਦੇ ਖੇਤਰ ਵਿੱਚ ਸਭ ਤੋਂ ਅੱਗੇ ਹਨ।
 
ਦਿੱਲੀ ਦੇ ਬਾਲ ਰੋਗ ਮਾਹਿਰ ਡਾਕਟਰ ਜੇਪੀ ਦਾਧੀਚ ਦਾ ਕਹਿਣਾ ਹੈ ਕਿ ''ਹਾਰਲਿਕਸ ਦੇ ਪ੍ਰਚਾਰ ਵਿੱਚ ਦਿਖਾਇਆ ਜਾਂਦਾ ਹੈ ਕਿ ਇਹ ਬੱਚਿਆਂ ਦੀ ਲੰਬਾਈ, ਵਜ਼ਨ, ਦਿਮਾਗ ਤੇ ਰੋਗਾਂ ਨਾਲ ਲੜਨ ਦੀ ਪ੍ਰਣਾਲੀ ਦੇ ਵਿਕਾਸ ਵਿੱਚ ਮਦਦ ਕਰਦਾ ਹੈ, ਜਦਕਿ ਇਹ ਵਿਗਿਆਨਕ ਤੌਰ 'ਤੇ ਬੇਬੁਨਿਆਦ ਗੱਲਾਂ ਹਨ।'' ਹਾਰਲਿਕਸ ਦੀ ਇਸ ਮੁਹਿੰਮ ਵਿੱਚ ਮੀਡੀਆ ਸਮੂਹ ਨੈੱਟਵਰਕ 18 ਦੀ  ਹਿੱਸੇਦਾਰੀ ਹੈ, ਜੋ ਕਿ ਮੀਡੀਆ ਪਲੇਟਫਾਰਮਸ 'ਤੇ ਇਸਦਾ ਪ੍ਰਚਾਰ ਕਰ ਰਿਹਾ ਹੈ।
 
ਇਹ ਇੱਕ ਟਵੀਟ ਹੈ, ਜੋ ਕਿ ਨੈੱਟਵਰਕ 18 ਸਮੂਹ ਦੇ ਇੱਕ ਟਵਿਟਰ ਹੈਂਡਲ ਵੱਲੋਂ ਕੀਤਾ ਗਿਆ ਸੀ-''ਕੀ ਤੁਸੀਂ ਜਾਣਦੇ ਸਨ ਕਿ ਭਾਰਤ ਦੇ ਅੱਧੇ ਬੱਚੇ ਕੁਪੋਸ਼ਣ ਦੇ ਸ਼ਿਕਾਰ ਹਨ? ਕੁਪੋਸ਼ਣ ਦੇ ਖਿਲਾਫ ਲੜਾਈ ਵਿੱਚ ਨਾਲ ਆਓ। 0ਨੈੱਟਵਰਕ18ਸਮੂਹ0ਹਾਰਲਿਕਸ ਇੰਡੀਆ ਤੇ 0Sr2achchan) pic.twitter.com/੪weo੬P9੨੪V ਦੇ ਨਾਲ #ਮਿਸ਼ਨ ਪੋਸ਼ਣ ਮੁਹਿੰਮ।''
 
ਸੋਸ਼ਲ ਮੀਡੀਆ 'ਤੇ ਅਜਿਹੇ ਲੋਕ, ਜਿਨ੍ਹਾਂ ਦੇ ਹਜ਼ਾਰਾਂ ਫਾਲੋਅਰਸ ਹਨ, ਪਰ ਉਹ ਸਿਹਤ ਮਾਮਲਿਆਂ 'ਤੇ ਜਾਣਕਾਰੀ ਰੱਖਣ ਲਈ ਨਹੀਂ ਜਾਣੇ ਜਾਂਦੇ ਹਨ, ਉਹ ਵੀ ਇਸ ਮੁਹਿੰਮ ਦਾ ਸਮਰਥਨ ਕਰ ਰਹੇ ਹਨ। ਇਸ ਭੀੜ ਵਿੱਚ ਬਿਊਟੀ ਬਲਾਗਰਸ, ਮੋਟੀਵੇਸ਼ਨਲ ਬਲਾਗਰਸ, ਸਪੋਰਟਸ ਬਲਾਗਰਸ ਤੇ ਦੂਜੇ ਕਈ ਬੇਨਾਮ ਅਕਾਉਂਟ ਸ਼ਾਮਲ ਹਨ।

ਹਾਰਲਿਕਸ ਦੇ ਦਾਅਵੇ ਬੇਬੁਨਿਆਦ
ਸਿਹਤਮੰਦ ਖਾਦ ਪਦਾਰਥਾਂ ਲਈ ਅੰਤਰਰਾਸ਼ਟਰੀ ਪੱਧਰ 'ਤੇ ਮੁਹਿੰਮ ਚਲਾਉਣ ਵਾਲੇ ਡਾਕਟਰ ਅਸੀਮ ਮਲਹੋਤਰਾ ਦਾ ਕਹਿਣਾ ਹੈ ਕਿ ''ਹਾਰਲਿਕਸ ਦੇ ਨਾਲ ਅਮਿਤਾਭ ਬੱਚਨ ਦਾ ਜੁੜਾਅ ਨੁਕਸਾਨਦਾਇਕ ਹੋ ਸਕਦਾ ਹੈ। ਖੰਡ ਵਿੱਚ ਪੋਸ਼ਕ ਤੱਤ ਨਹੀਂ ਹੁੰਦੇ ਹਨ। ਇਹ ਮੋਟਾਪੇ ਦਾ ਮੁੱਖ ਕਾਰਨ ਬਣਦਾ ਹੈ। ਇਸ ਕਾਰਨ ਟਾਈਪ 2 ਡਾਈਬਿਟੀਜ਼, ਮੇਟਾਬਾਲਿਕ ਸਿੰਡ੍ਰੋਮ ਤੇ ਲੀਵਰ ਵਿੱਚ ਫੈਟ ਬਣਨ ਦੇ ਖਤਰੇ ਰਹਿੰਦੇ ਹਨ।'' ਅਮਿਤਾਭ ਨੂੰ ਲਿਖੇ ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹਾਰਲਿਕਸ ਦੇ ਦਾਅਵਿਆਂ ਦਾ ਕੋਈ ਵਿਗਿਆਨਕ ਆਧਾਰ ਨਹੀਂ ਹੈ।
(ਸਰੋਤ : ਟੀਡਬਲਯੂ)

Comments

Leave a Reply