Wed,Apr 01,2020 | 06:40:50am
HEADLINES:

editorial

ਅੰਬੇਡਕਰ ਨੇ ਕਿਹਾ-ਸ਼ੋਸ਼ਿਤ ਸਮਾਜ ਦਾ ਆਪਣਾ ਮੀਡੀਆ ਹੋਣਾ ਜ਼ਰੂਰੀ

ਅੰਬੇਡਕਰ ਨੇ ਕਿਹਾ-ਸ਼ੋਸ਼ਿਤ ਸਮਾਜ ਦਾ ਆਪਣਾ ਮੀਡੀਆ ਹੋਣਾ ਜ਼ਰੂਰੀ

ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਮੰਨਣਾ ਸੀ ਕਿ ਸ਼ੋਸ਼ਿਤ ਸਮਾਜ ਨੂੰ ਜਾਗਰੂਕ ਬਣਾਉਣ ਅਤੇ ਉਨ੍ਹਾਂ ਨੂੰ ਸੰਗਠਿਤ ਕਰਨ ਲਈ ਉਨ੍ਹਾਂ ਦਾ ਆਪਣਾ ਮੀਡੀਆ ਹੋਣਾ ਬਹੁਤ ਜ਼ਰੂਰੀ ਹੈ। ਇਸੇ ਉਦੇਸ਼ ਦੀ ਪ੍ਰਾਪਤੀ ਲਈ ਉਨ੍ਹਾਂ ਨੇ ਅੱਜ ਤੋਂ 100 ਸਾਲ ਪਹਿਲਾਂ 31 ਜਨਵਰੀ 1920 ਨੂੰ ਮਰਾਠੀ ਪੰਦਰਵਾੜੇ ਅਖਬਾਰ 'ਮੂਕਨਾਇਕ' ਦੀ ਛਪਾਈ ਸ਼ੁਰੂ ਕੀਤੀ ਸੀ।
 
'ਮੂਕਨਾਇਕ' ਦੇ ਸੰਪਾਦਕੀ 'ਚ ਅੰਬੇਡਕਰ ਨੇ ਲਿਖਿਆ ਸੀ, ''ਹਾਸ਼ੀਏ 'ਤੇ ਰੱਖੇ ਗਏ ਲੋਕਾਂ 'ਤੇ ਹੋ ਰਹੇ ਅਤੇ ਭਵਿੱਖ 'ਚ ਹੋਣ ਵਾਲੇ ਅਨਿਆਂ ਦੇ ਉਪਾਅ ਸੋਚ ਕੇ ਉਨ੍ਹਾਂ ਦੀ ਭਵਿੱਖ ਦੀ ਤਰੱਕੀ ਤੇ ਉਨ੍ਹਾਂ ਦੇ ਮਾਰਗ ਦੇ ਸੱਚੇ ਸਰੂਪ ਦੀ ਚਰਚਾ ਕਰਨ ਲਈ ਮੌਜ਼ੂਦਾ ਅਖਬਾਰਾਂ 'ਚ ਜਗ੍ਹਾ ਨਹੀਂ ਹੈ। ਜ਼ਿਆਦਾਤਰ ਅਖਬਾਰ ਉੱਚ ਜਾਤਾਂ ਦੇ ਹਿੱਤਾਂ 'ਚ ਭੁਗਤਣ ਵਾਲੇ ਹਨ।'' ਬਾਬਾ ਸਾਹਿਬ ਅੰਬੇਡਕਰ ਨੇ 100 ਸਾਲ ਪਹਿਲਾਂ 'ਮੂਕਨਾਇਕ' 'ਚ ਜੋ ਸੰਪਾਦਕੀ ਟਿੱਪਣੀ ਕੀਤੀ ਸੀ, ਉਹ ਅੱਜ ਦੇ ਮੀਡੀਆ 'ਤੇ ਵੀ ਸਟੀਕ ਬੈਠਦੀ ਹੈ।
 
ਅੰਬੇਡਕਰ ਦੇ ਸਮੇਂ ਵੀ ਮੇਨਸਟ੍ਰੀਮ ਮੀਡੀਆ ਜਾਤੀਵਾਦੀ ਸੀ ਤੇ ਹੁਣ ਵੀ ਹੈ। ਮੀਡੀਆ ਸੰਸਥਾਨਾਂ 'ਚ ਉੱਚ ਅਹੁਦਿਆਂ 'ਤੇ ਉੱਚ ਜਾਤਾਂ ਦਾ ਕਬਜ਼ਾ ਹੋਣ ਨਾਲ ਕਈ ਵਾਰ ਸ਼ੋਸਿਤ ਸਮਾਜ ਨਾਲ ਹੋਣ ਵਾਲੇ ਅਨਿਆਂ ਦੀਆਂ ਖਬਰਾਂ ਦੀ ਅਣਦੇਖੀ ਹੁੰਦੀ ਹੈ। ਮਤਲਬ ਮੀਡੀਆ ਉਤਪਾਦਾਂ 'ਤੇ ਸਮਾਜਿਕ ਪਿਛੋਕੜ ਦਾ ਪ੍ਰਭਾਵ ਕੰਟੈਂਟ ਦੀ ਚੋਣ, ਪ੍ਰਕਾਸ਼ਨ ਤੇ ਪ੍ਰਸਾਰਣ 'ਚ ਦੇਖਿਆ ਜਾਂਦਾ ਹੈ। ਸਾਫ ਹੈ ਕਿ ਜਦੋਂ ਤੱਕ ਮੀਡੀਆ 'ਚ ਹਰੇਕ ਵਰਗ ਦੀ ਯੋਗ ਹਿੱਸੇਦਾਰੀ ਨਹੀਂ ਹੋਵੇਗੀ, ਸੂਚਨਾ ਦਾ ਇੱਕਤਰਫਾ ਤੇ ਅਸੰਤੁਲਿਤ ਪ੍ਰਸਾਰ ਜਾਰੀ ਰਹੇਗਾ।
 
ਇਸ ਅਸੰਤੁਲਿਤ ਪ੍ਰਸਾਰ ਦੇ ਵਿਰੋਧ 'ਚ ਹੀ ਬਾਬਾ ਸਾਹਿਬ ਅੰਬੇਡਕਰ ਨੇ ਸ਼ੋਸ਼ਿਤ ਸਮਾਜ ਦੇ ਆਪਣੇ ਖੁਦ ਦੇ ਮੀਡੀਆ ਦੀ ਜ਼ੋਰਦਾਰ ਤਰਫਦਾਰੀ ਕੀਤੀ ਸੀ। ਉਹ ਮੰਨਦੇ ਸਨ ਕਿ ਅਛੂਤਾਂ ਦੇ ਨਾਲ ਹੋਣ ਵਾਲੇ ਅਨਿਆਂ ਖਿਲਾਫ ਸ਼ੋਸ਼ਿਤ ਸਮਾਜ ਦੀ ਪੱਤਰਕਾਰਿਤਾ ਹੀ ਸੰਘਰਸ਼ ਕਰ ਸਕਦੀ ਹੈ।
 
ਬਾਬਾ ਸਾਹਿਬ ਡਾ. ਅੰਬੇਡਕਰ ਸਿਰਫ ਮੀਡੀਆ ਹੀ ਨਹੀਂ, ਸਾਰੇ ਖੇਤਰਾਂ 'ਚ ਸ਼ੋਸ਼ਿਤ ਸਮਾਜ ਦੀ ਹਿੱਸੇਦਾਰੀ ਦੇ ਹਮਾਇਤੀ ਸਨ। 28 ਫਰਵਰੀ 1920 ਨੂੰ ਛਪੇ 'ਮੂਕਨਾਇਕ' ਦੇ ਤੀਜੇ ਅੰਕ 'ਚ ਅੰਬੇਡਕਰ ਨੇ 'ਇਹ ਸਵਰਾਜ ਨਹੀਂ, ਸਾਡੇ ਉੱਪਰ ਰਾਜ ਹੈ' ਸਿਰਲੇਖ ਸੰਪਾਦਕੀ 'ਚ ਸਾਫ-ਸਾਫ ਕਿਹਾ ਸੀ ਕਿ ਸਵਰਾਜ ਮਿਲੇ ਤਾਂ ਉਸ 'ਚ ਅਛੂਤਾਂ ਦਾ ਵੀ ਹਿੱਸਾ ਹੋਵੇ। ਸਵਰਾਜ 'ਤੇ ਅੰਬੇਡਕਰ ਦਾ ਚਿੰਤਨ ਲੰਮੇ ਸਮੇਂ ਤੱਕ ਚੱਲਿਆ। 'ਮੂਕਨਾਇਕ' ਦੀਆਂ ਸ਼ੁਰੂਆਤੀ ਟਿੱਪਣੀਆਂ ਅੰਬੇਡਕਰ ਨੇ ਖੁਦ ਲਿਖੀਆਂ ਸਨ।
 
ਸੰਪਾਦਕੀ ਟਿੱਪਣੀਆਂ ਨੂੰ ਮਿਲਾ ਕੇ ਅੰਬੇਡਕਰ ਦੇ ਕੁੱਲ 40 ਲੇਖ 'ਮੂਕਨਾਇਕ' 'ਚ ਛਪੇ, ਜਿਨ੍ਹਾਂ 'ਚ ਮੁੱਖ ਤੌਰ 'ਤੇ ਜਾਤੀਗਤ ਗੈਰਬਰਾਬਰੀ ਖਿਲਾਫ ਆਵਾਜ਼ ਬੁਲੰਦ ਕੀਤੀ ਗਈ। 3 ਅਪ੍ਰੈਲ 1927 ਨੂੰ ਬਾਬਾ ਸਾਹਿਬ ਅੰਬੇਡਕਰ ਨੇ ਦੂਜਾ ਮਰਾਠੀ ਪੰਦਰਵਾੜਾ 'ਬਹਿਸ਼ਕ੍ਰਿਤ ਭਾਰਤ' ਕੱਢਿਆ। ਉਹ ਅਖਬਾਰ 1929 ਤੱਕ ਚਲਦਾ ਰਿਹਾ।
(ਸਰੋਤ : ਫਾਰਵਰਡ ਪ੍ਰੈੱਸ)

 

Comments

Leave a Reply