Fri,Feb 22,2019 | 09:10:02pm
HEADLINES:

editorial

'ਸੰਵਿਧਾਨ ਚੰਗੇ ਹੱਥਾਂ ਵਿੱਚ ਰਿਹਾ ਤਾਂ ਚੰਗਾ, ਮਾੜੇ ਹੱਥਾਂ 'ਚ ਗਿਆ ਤਾਂ ਖਰਾਬ ਸਾਬਿਤ ਹੋਵੇਗਾ'

'ਸੰਵਿਧਾਨ ਚੰਗੇ ਹੱਥਾਂ ਵਿੱਚ ਰਿਹਾ ਤਾਂ ਚੰਗਾ, ਮਾੜੇ ਹੱਥਾਂ 'ਚ ਗਿਆ ਤਾਂ ਖਰਾਬ ਸਾਬਿਤ ਹੋਵੇਗਾ'

ਅੱਜ ਅਸੀਂ ਆਪਣੀ ਰਾਜਨੀਤੀ ਵਿੱਚ ਨਿਯਮਾਂ, ਨੀਤੀਆਂ, ਸਿਧਾਂਤਾਂ, ਨੈਤਿਕਤਾ, ਅਸੂਲਾਂ ਤੇ ਚਰਿੱਤਰ ਦੇ ਜਿਨ੍ਹਾਂ ਸੰਕਟ ਵਿੱਚੋਂ ਲੰਘ ਰਹੇ ਹਾਂ, ਉਸਦਾ ਖਦਸ਼ਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਪਹਿਲਾਂ ਹੀ ਪ੍ਰਗਟ ਕਰ ਦਿੱਤਾ ਸੀ। ਤਾਂ ਹੀ ਉਨ੍ਹਾਂ ਨੇ ਸੰਵਿਧਾਨ ਲਾਗੂ ਹੋਣ ਤੋਂ ਪਹਿਲਾਂ ਅਤੇ ਉਸਦੇ ਬਾਅਦ ਇਨ੍ਹਾਂ ਨੂੰ ਲੈ ਕੇ ਸਚੇਤ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਇਹ ਸੰਕਟ ਇਸੇ ਤਰ੍ਹਾਂ ਹੀ ਵਧਦੇ ਗਏ ਤਾਂ ਨਾ ਸਿਰਫ ਸੰਵਿਧਾਨ, ਸਗੋਂ ਆਜ਼ਾਦੀ ਨੂੰ ਵੀ ਤਬਾਹ ਕਰ ਸਕਦੇ ਹਨ।

ਦੁੱਖ ਦੀ ਗੱਲ ਹੈ ਕਿ ਉਦੋਂ ਕਿਸੇ ਨੇ ਵੀ ਉਨ੍ਹਾਂ ਦੀਆਂ ਗੱਲਾਂ ਨੂੰ ਲੈ ਕੇ ਗੰਭੀਰਤਾ ਨਹੀਂ ਦਿਖਾਈ। ਸੰਵਿਧਾਨ ਦੇ ਲਾਗੂ ਹੋਣ ਤੋਂ ਪਹਿਲਾਂ 25 ਨਵੰਬਰ 1949 ਨੂੰ ਉਨ੍ਹਾਂ ਨੇ ਉਸਨੂੰ 'ਆਪਣੇ ਸੁਪਨਿਆਂ ਦਾ' ਤੇ 'ਤਿੰਨ ਲੋਕ ਤੋਂ ਪਿਆਰਾ' ਮੰਨਣ ਤੋਂ ਇਨਕਾਰ ਕਰਕੇ ਉਸਦੀਆਂ ਸੀਮਾਵਾਂ ਅੰਡਰਲਾਈਨ ਕਰ ਦਿੱਤੀਆਂ ਸਨ। ਕਾਨੂੰਨ ਮੰਤਰੀ ਦੇ ਤੌਰ 'ਤੇ ਆਪਣੇ ਪਹਿਲੇ ਹੀ ਇੰਟਰਵਿਊ ਵਿੱਚ ਉਨ੍ਹਾਂ ਕਿਹਾ ਸੀ ਕਿ ਇਹ ਸੰਵਿਧਾਨ ਚੰਗੇ ਲੋਕਾਂ ਦੇ ਹੱਥਾਂ ਵਿੱਚ ਰਹੇਗਾ ਤਾਂ ਚੰਗਾ ਸਾਬਿਤ ਹੋਵੇਗਾ, ਪਰ ਮਾੜੇ ਹੱਥਾਂ ਵਿੱਚ ਚਲਾ ਗਿਆ ਤਾਂ ਇਸ ਹੱਦ ਤੱਕ ਨਾਉਮੀਦ ਕਰ ਦੇਵੇਗਾ ਕਿ 'ਕਿਸੇ ਲਈ ਵੀ ਨਹੀਂ' ਨਜ਼ਰ ਆਵੇਗਾ।

ਉਨ੍ਹਾਂ ਦੇ ਸ਼ਬਦ ਸਨ, ''ਮੈਂ ਮਹਿਸੂਸ ਕਰਦਾ ਹਾਂ ਕਿ ਸੰਵਿਧਾਨ ਬੇਸ਼ੱਕ ਕਿੰਨਾ ਵੀ ਚੰਗਾ ਕਿਉਂ ਨਾ ਹੋਵੇ, ਜੇਕਰ ਉਹ ਲੋਕ, ਜਿਨ੍ਹਾਂ ਨੂੰ ਸੰਵਿਧਾਨ ਨੂੰ ਅਮਲ ਵਿੱਚ ਲਿਆਉਣ ਦਾ ਕੰਮ ਸੌਂਪਿਆ ਜਾਵੇ, ਖਰਾਬ ਨਿਕਲਣ ਤਾਂ ਪੱਕੇ ਤੌਰ 'ਤੇ ਸੰਵਿਧਾਨ ਖਰਾਬ ਸਾਬਿਤ ਹੋਵੇਗਾ। ਦੂਜੇ ਪਾਸੇ, ਸੰਵਿਧਾਨ ਬੇਸ਼ੱਕ ਕਿੰਨਾ ਵੀ ਖਰਾਬ ਕਿਉਂ ਨਾ ਹੋਵੇ, ਜੇਕਰ ਉਹ ਲੋਕ, ਜਿਨ੍ਹਾਂ ਨੇ ਸੰਵਿਧਾਨ ਨੂੰ ਅਮਲ ਵਿੱਚ ਲਿਆਉਣ ਦਾ ਕੰਮ ਸੌਂਪਿਆ ਜਾਵੇ, ਚੰਗੇ ਹੋਣ ਤਾਂ ਸੰਵਿਧਾਨ ਚੰਗਾ ਸਾਬਿਤ ਹੋਵੇਗਾ।''

ਉਨ੍ਹਾਂ ਨੇ ਸਾਵਧਾਨ ਕਰਦੇ ਹੋਏ ਕਿਹਾ ਸੀ ਕਿ ''ਸੰਵਿਧਾਨ 'ਤੇ ਅਮਲ ਸਿਰਫ ਸੰਵਿਧਾਨ ਦੇ ਸਰੂਪ 'ਤੇ ਨਿਰਭਰ ਨਹੀਂ ਕਰਦਾ। ਸੰਵਿਧਾਨ ਸਿਰਫ ਵਿਧਾਇਕਾ, ਕਾਰਜਪਾਲਿਕਾ ਤੇ ਨਿਆਂਪਾਲਿਕਾ ਵਰਗੇ ਸੂਬੇ ਦੇ ਅੰਗਾਂ ਦਾ ਪ੍ਰਬੰਧ ਕਰ ਸਕਦਾ ਹੈ। ਉਨ੍ਹਾਂ ਅੰਗਾਂ ਦਾ ਸੰਚਾਲਨ ਲੋਕਾਂ 'ਤੇ ਅਤੇ ਉਨ੍ਹਾਂ ਵੱਲੋਂ ਆਪਣੀਆਂ ਉਮੀਦਾਂ ਤੇ ਆਪਣੀ ਰਾਜਨੀਤੀ ਦੀ ਪੂਰਤੀ ਲਈ ਬਣਾਈਆਂ ਜਾਣ ਵਾਲੀਆਂ ਰਾਜਨੀਤਕ ਪਾਰਟੀਆਂ 'ਤੇ ਨਿਰਭਰ ਕਰਦਾ ਹੈ।''

ਫਿਰ ਉਨ੍ਹਾਂ ਨੇ ਜਿਵੇਂ ਖੁਦ ਤੋਂ ਸਵਾਲ ਕੀਤਾ ਸੀ ਕਿ ਅੱਜ ਦੀ ਤਾਰੀਖ ਵਿੱਚ, ਜਦ ਸਾਡੀ ਸਮਾਜਿਕ ਸੋਚ ਗੈਰ ਲੋਕਤੰਤਰਿਕ ਹੈ ਅਤੇ ਸੂਬੇ ਦੀ ਪ੍ਰਣਾਲੀ ਲੋਕਤੰਤਰਿਕ, ਕੌਣ ਕਹਿ ਸਕਦਾ ਹੈ ਕਿ ਭਾਰਤ ਦੇ ਲੋਕਾਂ ਅਤੇ ਰਾਜਨੀਤਕ ਪਾਰਟੀਆਂ ਦਾ ਭਵਿੱਖ ਦਾ ਵਿਵਹਾਰ ਕਿਹੋ ਜਿਹਾ ਹੋਵੇਗਾ? ਉਹ ਸਾਫ ਦੇਖ ਰਹੇ ਸਨ ਕਿ ਅੱਗੇ ਚੱਲ ਕੇ ਲੋਕਤੰਤਰ ਵਿੱਚ ਹਾਸਲ ਸੁਵਿਧਾਵਾਂ ਦਾ ਲਾਭ ਚੁੱਕ ਕੇ ਵੱਖ-ਵੱਖ ਤੇ ਆਪਸ ਵਿੱਚ ਵਿਰੋਧੀ ਵਿਚਾਰਧਾਰਾਂ ਰੱਖਣ ਵਾਲੀਆਂ ਰਾਜਨੀਤਕ ਪਾਰਟੀਆਂ ਬਣ ਜਾਣਗੀਆਂ, ਜਿਨ੍ਹਾਂ ਵਿੱਚੋਂ ਕਈ ਜਾਤਾਂ ਤੇ ਫਿਰਕਿਆਂ ਦੇ ਸਾਡੇ ਪੁਰਾਣੇ ਦੁਸ਼ਮਣਾਂ ਦੇ ਨਾਲ ਮਿਲ ਕੇ ਕੌਹੜ ਵਿੱਚ ਖਾਜ ਪੈਦਾ ਕਰ ਸਕਦੇ ਹਨ। 

ਉਨ੍ਹਾਂ ਦੇ ਨੇੜੇ ਇਸਦਾ ਸਭ ਤੋਂ ਚੰਗਾ ਹੱਲ ਇਹ ਸੀ ਕਿ ਸਾਰੇ ਭਾਰਤ ਵਾਸੀ ਦੇਸ਼ ਨੂੰ ਆਪਣੇ ਪੰਥ ਤੋਂ ਉੱਪਰ ਰੱਖਣ, ਨਾ ਕਿ ਪੰਥ ਨੂੰ ਦੇਸ਼ ਤੋਂ ਉੱਪਰ, ਪਰ ਅਜਿਹਾ ਹੋਣ ਨੂੰ ਲੈ ਕੇ ਉਹ ਭਰੋਸੇ ਵਿੱਚ ਨਹੀਂ ਸਨ। ਇਸ ਲਈ ਉਹ ਆਪਣੇ ਆਪ ਨੂੰ ਇਹ ਕਹਿਣ ਤੋਂ ਰੋਕ ਨਹੀਂ ਸਕੇ ਸਨ ਕਿ ''ਜੇਕਰ ਰਾਜਨੀਤਕ ਪਾਰਟੀਆਂ ਆਪਣੇ ਪੰਥ ਨੂੰ ਦੇਸ਼ ਤੋਂ ਉੱਪਰ ਰੱਖਣਗੀਆਂ ਤਾਂ ਸਾਡੀ ਆਜ਼ਾਦੀ ਇੱਕ ਵਾਰ ਫਿਰ ਖਤਰੇ ਵਿੱਚ ਪੈ ਜਾਵੇਗੀ ਅਤੇ ਖਦਸ਼ਾ ਹੈ ਕਿ ਹਮੇਸ਼ਾ ਲਈ ਖਤਮ ਹੋ ਜਾਵੇ। ਸਾਨੂੰ ਆਪਣੀ ਆਜ਼ਾਦੀ ਦੀ ਖੂਨ ਦੀ ਆਖਰੀ ਬੂੰਦ ਦੇ ਨਾਲ ਰੱਖਿਆ ਕਰਨ ਦਾ ਸੰਕਲਪ ਕਰਨਾ ਚਾਹੀਦਾ ਹੈ।''

ਉਨ੍ਹਾਂ ਮੁਤਾਬਕ, ਸੰਵਿਧਾਨ ਲਾਗੂ ਹੋਣ ਦੇ ਨਾਲ ਹੀ ਅਸੀਂ ਅੰਤਰ ਵਿਰੋਧਾਂ ਦੇ ਨਵੇਂ ਯੁੱਗ ਵਿੱਚ ਦਾਖਲ ਹੋ ਗਏ ਸਨ ਅਤੇ ਉਸਦਾ ਸਭ ਤੋਂ ਵੱਡਾ ਅੰਤਰ ਵਿਰੋਧ ਸੀ ਕਿ ਉਹ ਇੱਕ ਅਜਿਹੇ ਦੇਸ਼ ਵਿੱਚ ਲਾਗੂ ਹੋ ਰਿਹਾ ਸੀ ਕਿ ਉਸਦੇ ਰਾਹੀਂ ਨਾਗਰਿਕਾਂ ਦੀ ਰਾਜਨੀਤਕ ਬਰਾਬਰੀ ਦਾ ਉਦੇਸ਼ ਤਾਂ ਪ੍ਰਾਪਤ ਹੋਣ ਜਾ ਰਿਹਾ ਸੀ, ਪਰ ਆਰਥਿਕ ਤੇ ਸਮਾਜਿਕ ਬਰਾਬਰੀ ਕਿਤੇ ਦੂਰ ਵੀ ਦਿਖਾਈ ਨਹੀਂ ਦੇ ਰਹੀ ਸੀ।

ਉਨ੍ਹਾਂ ਨੇ ਨਵੇਂ ਬਣੇ ਸੰਵਿਧਾਨ ਨੂੰ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦੇ ਹੱਥਾਂ ਵਿੱਚ ਦਿੱਤਾ ਤਾਂ ਅਪੀਲ ਕੀਤੀ ਸੀ ਕਿ ਉਹ ਜਿੰਨੀ ਛੇਤੀ ਸੰਭਵ ਹੋਵੇ, ਨਾਗਰਿਕਾਂ ਦੇ ਵਿਚਕਾਰ ਆਰਥਿਕ ਤੇ ਸਮਾਜਿਕ ਬਰਾਬਰੀ ਲਿਆਉਣ ਦੀਆਂ ਕੋਸ਼ਿਸ਼ਾਂ ਕਰਨ, ਕਿਉਂਕਿ ਇਸ ਅੰਤਰ ਵਿਰੋਧ ਦੀ ਉਮਰ ਲੰਮੀ ਹੋਣ 'ਤੇ ਉਨ੍ਹਾਂ ਨੂੰ ਦੇਸ਼ ਵਿੱਚ ਉਸ ਲੋਕਤੰਤਰ ਦੇ ਹੀ ਅਸਫਲ ਹੋ ਜਾਣ ਦਾ ਖਤਰਾ ਲੱਗ ਰਿਹਾ ਸੀ, ਜਿਸਦੇ ਤਹਿਤ 'ਇੱਕ ਵਿਅਕਤੀ ਇੱਕ ਵੋਟ' ਦੀ ਵਿਵਸਥਾ ਨੂੰ ਹਰ ਸੰਭਵ ਬਰਾਬਰੀ ਤੱਕ ਲੈ ਜਾਇਆ ਜਾਣਾ ਸੀ।

ਉਨ੍ਹਾਂ ਦੇ ਵਿਚਾਰਾਂ ਨੂੰ ਸ਼ੀਸ਼ੇ ਵਿੱਚ ਦੇਖੀਏ ਤਾਂ ਅੱਜ ਅਸੀਂ ਪਾਉਂਦੇ ਹਾਂ ਕਿ ਸੰਵਿਧਾਨ ਦੀ ਪਾਲਣਾ ਕਰਾਉਣ ਦੀ ਸ਼ਖਤੀ ਅਜਿਹੀ ਰਾਜਨੀਤੀ ਦੇ ਹੱਥ ਵਿੱਚ ਚੱਲੀ ਗਈ ਹੈ, ਜਿਸਦਾ ਖੁਦ ਦਾ ਲੋਕਤੰਤਰ ਵਿੱਚ ਵਿਸ਼ਵਾਸ ਹੀ ਸ਼ੱਕੀ ਹੈ। ਸੰਵਿਧਾਨ ਵੀ ਉਸਦੇ ਨੇੜੇ ਕੋਈ ਜੀਵਨ ਦਰਸ਼ਨ ਜਾਂ ਕੋਡ ਆਫ ਕੰਡਕਟ ਨਾ ਹੋ ਕੇ ਸਿਰਫ ਆਪਣੀ ਸੁਵਿਧਾ ਦਾ ਨਾਂ ਹੈ।

ਇਸੇ ਲਈ ਤਾਂ ਸੰਵਿਧਾਨ ਦੇ ਆਜ਼ਾਦੀ, ਬਰਾਬਰੀ, ਨਿਆਂ ਤੇ ਭਾਈਚਾਰੇ ਵਰਗੀਆਂ ਕਦਰਾਂ ਕੀਮਤਾਂ ਨਾਲ ਬੇਰਹਿਮੀ ਨਾਲ ਖੇਡਾਂ ਖੇਡੀਆਂ ਜਾ ਰਹੀਆਂ ਹਨ ਅਤੇ ਸਮਾਜਿਕ, ਆਰਥਿਕ ਬਰਾਬਰੀ ਲਿਆਉਣ ਲਈ ਉਨ੍ਹਾਂ ਦੀ ਅਪੀਲ ਦੇ ਉਲਟ ਸੱਤਾਵਾਂ ਦਾ ਸਾਰਾ ਜ਼ੋਰ ਜਾਤੀ ਗੋਲਬੰਦੀ ਨੂੰ ਮਜ਼ਬੂਤ ਕਰਨ, ਆਰਥਿਕ ਗੈਰਬਰਾਬਰੀ ਵਧਾਉਣ 'ਤੇ ਹੈ।

ਇਹ ਉਦੋਂ ਹੈ, ਜਦੋਂ ਬਾਬਾ ਸਾਹਿਬ ਮੁੱਢਲੇ ਉਦਯੋਗਾਂ ਨੂੰ ਸਰਕਾਰੀ ਕੰਟਰੋਲ ਵਿੱਚ ਅਤੇ ਨਿੱਜੀ ਪੂੰਜੀ ਨੂੰ ਬਰਾਬਰੀ ਦੇ ਬੰਧਨ ਵਿੱਚ ਕੈਦ ਰੱਖਣਾ ਚਾਹੁੰਦੇ ਸਨ, ਤਾਂਕਿ ਅਜਿਹਾ ਕਦੇ ਨਾ ਹੋਵੇ ਕਿ ਨਾਗਰਿਕਾਂ ਦਾ ਕੋਈ ਗਰੁੱਪ ਲਗਾਤਾਰ ਸ਼ਕਤੀਸ਼ਾਲੀ ਅਤੇ ਕੋਈ ਗਰੁੱਪ ਲਗਾਤਾਰ ਕਮਜ਼ੋਰ ਹੁੰਦਾ ਜਾਵੇ।

ਇਹ ਸਾਜ਼ਿਸ਼ ਹੀ ਹੈ ਕਿ ਸੰਵਿਧਾਨ ਦੀ ਆਤਮਾ ਨੂੰ ਮਾਰ ਦੇਣ ਦੇ ਉਦੇਸ਼ ਨਾਲ ਵਾਰ-ਵਾਰ ਉਸਦੀ ਸਮੀਖਿਆ ਦਾ ਸਵਾਲ ਚੁੱਕਿਆ ਜਾ ਰਿਹਾ ਹੈ। ਬਾਬਾ ਸਾਹਿਬ ਅਜਿਹਾ ਸਮਾਜਵਾਦ ਚਾਹੁੰਦੇ ਸਨ, ਜੋ ਕਿ ਸਾਰਿਆਂ ਲਈ ਹੋਵੇ ਅਤੇ ਅਸੀਂ ਉਨ੍ਹਾਂ ਦਾ ਜਨਮਦਿਨ ਮਨਾ ਰਹੇ ਹਾਂ ਤਾਂ ਸਾਡਾ ਵਾਹ ਅਜਿਹੇ ਲੋਕਾਂ ਨਾਲ ਪਿਆ ਹੈ, ਜਿਨ੍ਹਾਂ ਨੂੰ ਇਹ ਸ਼ਬਦ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਵੀ ਸਵੀਕਾਰ ਨਹੀਂ।
-ਕ੍ਰਿਸ਼ਨ ਪ੍ਰਤਾਪ

Comments

Leave a Reply