Thu,Feb 22,2018 | 06:33:00pm
HEADLINES:

editorial

ਆਦੀਵਾਸੀਆਂ ਨੂੰ ਜ਼ਮੀਨਾਂ ਤੋਂ ਕੀਤਾ ਜਾ ਰਿਹਾ ਬੇਦਖ਼ਲ

ਆਦੀਵਾਸੀਆਂ ਨੂੰ ਜ਼ਮੀਨਾਂ ਤੋਂ ਕੀਤਾ ਜਾ ਰਿਹਾ ਬੇਦਖ਼ਲ

ਆਦੀਵਾਸੀ ਜੇਕਰ ਆਪਣੀ ਜ਼ਮੀਨ ਤੋਂ ਬੇਦਖ਼ਲ ਹੋ ਰਹੇ ਹਨ ਤਾਂ ਵਧ ਫੁੱਲ ਕੌਣ ਰਹੇ ਹਨ? ਬਸਤਰ 'ਚ ਲੋਹਾ ਕੱਢਣ ਵਾਲਾ ਸਰਕਾਰੀ ਕਾਰਖਾਨਾ ਬਣਿਆ, ਕੁਝ ਗ਼ੈਰ ਸਰਕਾਰੀ ਲੋਕ ਵੀ ਆਏ। ਸਾਰਿਆਂ ਨੇ ਸਰਕਾਰ ਨਾਲ ਮਿਲ ਕੇ ਆਦੀਵਾਸੀਆਂ ਦੀ ਜ਼ਮੀਨ ਲਈ ਤੇ ਆਦੀਵਾਸੀਆਂ ਦੀ ਜ਼ਮੀਨ 'ਤੇ ਕਾਰੋਬਾਰ ਸ਼ੁਰੂ ਕਰ ਦਿੱਤਾ।

ਬਸਤਰ ਤੋਂ ਲੋਹਾ ਕੱਢ ਕੇ ਸਾਰੀ ਦੁਨੀਆ ਤੱਕ ਜਾ ਪਹੁੰਚਿਆ। ਦੁਨੀਆ ਭਰ ਤੋਂ ਲੋਕ ਬਸਤਰ ਆ ਗਏ, ਪਰ ਆਦੀਵਾਸੀ, ਆਦੀਵਾਸੀ ਹੈ ਕਿਥੇ? ਉਨ੍ਹਾਂ ਦਾ ਵਿਕਾਸ ਉਸੇ ਰਫ਼ਤਾਰ ਨਾਲ ਹੋਇਆ, ਜਿਸ ਰਫ਼ਤਾਰ ਨਾਲ ਬਸਤਰ 'ਚ ਆਦੀਵਾਸੀਆਂ ਦਾ ਸ਼ੋਸ਼ਣ, ਉਨ੍ਹਾਂ ਦੀ ਜ਼ਮੀਨ ਤੋਂ ਬੇਦਖ਼ਲੀ ਜਾਂ ਜ਼ਮੀਨ ਤੋਂ ਲੋਹਾ ਸਣੇ ਖਣਿਜ ਪਦਾਰਥਾਂ ਦੀ ਵਰਤੋਂ ਹੋਈ?

ਸਧਾਰਨ ਤੌਰ 'ਤੇ ਜੋ ਦਿਸ ਰਿਹਾ ਹੈ, ਉਸ 'ਚ ਮੰਤਰੀ, ਨੇਤਾ ਜਾਂ ਸੱਤਾ ਨੂੰ ਚਲਾਉਣ ਵਾਲੇ ਉਦਯੋਗਪਤੀਆਂ ਵਰਗੇ ਪੂੰਜੀਪਤੀ ਵਿਕਾਸ ਕ੍ਰਮ 'ਚ ਦਿਖਾਈ ਦੇ ਰਹੇ ਹਨ, ਪਰ ਆਦੀਵਾਸੀ ਜਾਂ ਕਿਸਾਨ ਜਾਂ ਮਿੱਟੀ ਪੁੱਤਰਾਂ ਦੀ ਤਰੱਕੀ ਦੀਆਂ ਖਬਰਾਂ ਕਦੇ ਕਦੇ ਹੀ ਆਉਂਦੀਆਂ ਹਨ। ਨਹੀਂ ਤਾਂ ਜ਼ਿਆਦਾਤਰ ਖ਼ਬਰਾਂ ਅੱਤਿਆਚਾਰ ਤੇ ਸ਼ੋਸ਼ਣ ਦੀਆਂ ਹੀ ਆਉਂਦੀਆਂ ਹਨ।

ਅੱਜ ਮਹਾਨਦੀ ਤੋਂ ਲੈ ਕੇ ਸ਼ਿਵਨਾਥ, ਹੰਸਦੋ ਆਦਿ ਕਈ ਨਦੀਆਂ 'ਤੇ ਕਿਸਾਨਾਂ ਜਾਂ ਆਮ ਲੋਕਾਂ ਦਾ ਨਹੀਂ, ਸਗੋਂ ਉਦਯੋਗਪਤੀਆਂ ਦਾ ਕਬਜ਼ਾ ਹੈ। ਇਸ ਤਰ੍ਹਾਂ ਜੰਗਲਾਂ ਪਹਾੜਾਂ 'ਤੇ ਵੀ ਕਬਜ਼ੇ ਕੀਤੇ ਜਾ ਰਹੇ ਹਨ। ਸਰਗੂਜਾ 'ਚ ਆਦੀਵਾਸੀਆਂ ਦੇ ਵਿਰੋਧ ਦੇ ਬਾਅਦ ਵੀ ਜੰਗਲ-ਜੰਗਲ ਵੇਚ ਦਿੱਤੇ ਜਾ ਰਹੇ ਹਨ।

Comments

Leave a Reply