Tue,Aug 14,2018 | 07:30:12pm
HEADLINES:

editorial

ਸੁਪਰੀਮ ਕੋਰਟ ਦੀ ਪਾਬੰਦੀ ਦੇ ਬਾਵਜੂਦ ਸੀਵਰੇਜ 'ਚ ਉਤਾਰੇ ਜਾਂਦੇ ਹਨ ਮਜ਼ਦੂਰ, 1 ਸਾਲ 'ਚ ਹੋ ਗਈਆਂ 22 ਹਜ਼ਾਰ ਮੌਤਾਂ

ਸੁਪਰੀਮ ਕੋਰਟ ਦੀ ਪਾਬੰਦੀ ਦੇ ਬਾਵਜੂਦ ਸੀਵਰੇਜ 'ਚ ਉਤਾਰੇ ਜਾਂਦੇ ਹਨ ਮਜ਼ਦੂਰ, 1 ਸਾਲ 'ਚ ਹੋ ਗਈਆਂ 22 ਹਜ਼ਾਰ ਮੌਤਾਂ

ਕਸ਼ਮੀਰ ਵਿਚ ਸਾਡੀ ਕਰੀਬ ਇਕ ਤਿਹਾਈ ਫੌਜ ਤੈਨਾਤ ਹੈ। ਸਰਕਾਰੀ ਅੰਕੜਾ ਹੈ ਕਿ 2016 ਵਿਚ ਉੱਥੇ 60 ਫੌਜੀ ਦੇਸ਼ ਦੀ ਸੁਰੱਖਿਆ ਕਰਦੇ ਹੋਏ ਸ਼ਹੀਦ ਹੋ ਗਏ, ਜੋ ਕਿ ਹਾਲ ਹੀ ਦੇ ਸਾਲਾਂ ਦਾ ਸਭ ਤੋਂ ਵੱਡਾ ਅੰਕੜਾ ਹੈ। ਕਸ਼ਮੀਰ ਇਕ ਖਤਰਨਾਕ ਜਗ੍ਹਾ ਹੈ, ਪਰ ਇਸੇ ਭਾਰਤ ਵਿਚ ਇਕ ਜਗ੍ਹਾ ਕਸ਼ਮੀਰ ਤੋਂ ਵੀ ਜ਼ਿਆਦਾ ਖਤਰਨਾਕ ਹੈ। ਉਹ ਜਗ੍ਹਾ ਹੈ ਸੀਵਰੇਜ। ਇਨ੍ਹਾਂ ਦੀ ਸਫਾਈ ਕਰਦੇ ਹੋਏ ਇਕ ਸਾਲ ਵਿਚ 22,327 ਭਾਰਤੀ ਨਾਗਰਿਕ ਮਾਰੇ ਗਏ। (ਸਰੋਤ : ਐਸ ਆਨੰਦ ਦਾ ਲੇਖ, ਦ ਹਿੰਦੂ)

ਕਸ਼ਮੀਰ ਪੋਸਟਿੰਗ ਦੇ ਮੁਕਾਬਲੇ ਸੀਵਰੇਜ ਵਿਚ ਜਾਨ ਦਾ ਖਤਰਾ ਕਈ ਗੁਣਾ ਜ਼ਿਆਦਾ ਹੈ। ਸੀਵਰੇਜ ਵਿਚੋਂ ਤੁਸੀਂ ਜ਼ਿੰਦਾ ਵਾਪਸ ਨਾ ਆਓ, ਇਸਦਾ ਖਦਸ਼ਾ ਬਹੁਤ ਜ਼ਿਆਦਾ ਹੈ, ਪਰ ਜੇਕਰ ਦਿੱਲੀ ਵਰਗੇ ਕਿਸੇ ਸ਼ਹਿਰ ਵਿਚ ਸੀਵਰੇਜ ਸਾਫ ਨਾ ਹੋਵੇ ਤਾਂ ਹਫਤੇ ਵਿਚ ਹੈਜ਼ਾ ਤੇ ਹੋਰ ਬਿਮਾਰੀਆਂ ਨਾਲ ਹਜ਼ਾਰਾਂ ਲੋਕ ਮਰ ਜਾਣਗੇ। ਇਸ ਤਰ੍ਹਾਂ ਇਹ ਕੰਮ ਕਿਸੇ ਵੀ ਹੋਰ ਕੰਮ ਤੋਂ ਜ਼ਿਆਦਾ ਨਹੀਂ ਤਾਂ ਘੱਟ ਮਹੱਤਵਪੂਰਨ ਵੀ ਨਹੀਂ ਹੈ।

ਸੁਪਰੀਮ ਕੋਰਟ ਦਾ ਆਦੇਸ਼ ਹੈ ਕਿ ਕਿਸੇ ਵੀ ਹਾਲਤ ਵਿਚ ਕਿਸੇ ਵਿਅਕਤੀ ਨੂੰ ਸੀਵਰੇਜ ਵਿਚ ਨਾ ਭੇਜਿਆ ਜਾਵੇ, ਇਸਦੇ ਲਈ ਭਾਰਤੀ ਸੰਸਦ ਵਿਚ ਮੈਨੂਅਲ ਸਕੈਵੇਂਜਰ ਐਂਡ ਰਿਹੈਬਲੀਟੇਸ਼ਨ ਐਕਟ 2013 ਵੀ ਪਾਸ ਕੀਤਾ ਗਿਆ ਹੈ। 

ਸੁਪਰੀਮ ਕੋਰਟ ਨੇ ਸੀਵਰੇਜ ਸਫਾਈ ਕਰਨ ਦੌਰਾਨ ਹੋਈਆਂ ਮੌਤਾਂ ਦਾ ਮੁਆਵਜ਼ਾ 10 ਲੱਖ ਤੈਅ ਕੀਤਾ ਹੈ, ਪਰ ਹਾਲਾਤ ਬਦਲੇ ਨਹੀਂ ਹਨ। ਦੁਨੀਆ ਵਿਚ ਭਾਰਤ ਦੀ ਬਦਨਾਮੀ ਦਾ ਇਕ ਕਾਰਨ ਸੀਵਰੇਜ ਵਿਚ ਹੋਣ ਵਾਲੀਆਂ ਮੌਤਾਂ ਹਨ। ਇਸਨੂੰ ਦੁਨੀਆ ਕਿੰਨੀ ਗੰਭੀਰਤਾ ਨਾਲ ਲੈਂਦੀ ਹੈ, ਇਸਦਾ ਅੰਦਾਜਾ ਇਸ ਗੱਲ ਤੋਂ ਲਗਾਓ ਕਿ ਇਸ ਦਿਸ਼ਾ ਵਿਚ ਕੰਮ ਕਰਨ ਵਾਲੇ ਮਿੱਤਰ ਬੇਜਵਾੜਾ ਵਿਲਸਨ ਨੂੰ ਮੈਗਸੇਸੇ ਐਵਾਰਡ ਮਿਲਿਆ ਹੈ।  

ਸਫਾਈ ਮਜ਼ਦੂਰਾਂ ਲਈ ਚੁੱਕੇ ਜਾਣ ਇਹ ਜ਼ਰੂਰੀ ਕਦਮ
-ਸੀਵਰੇਜ ਸਾਫ ਕਰਨ ਦੀ ਘੱਟ ਤੋਂ ਘੱਟ ਮਜ਼ਦੂਰੀ 50 ਹਜ਼ਾਰ ਰੁਪਏ ਪ੍ਰਤੀ ਮਹੀਨਾ ਤੈਅ ਹੋਵੇ।

-ਸੀਵਰੇਜ ਵਿਚ ਮਰਨ ਵਾਲੇ ਹਰ ਮਜ਼ਦੂਰ ਨੂੰ ਰਾਸ਼ਟਰੀ ਸ਼ਹੀਦ ਦਾ ਦਰਜਾ ਮਿਲੇ ਅਤੇ ਪਰਿਵਾਰ ਨੂੰ ਸ਼ਹੀਦਾਂ ਦੇ ਪਰਿਵਾਰਾਂ ਵਾਲੀਆਂ ਸੁਵਿਧਾਵਾਂ ਮਿਲਣ।

-ਇਸ ਕੰਮ ਦਾ ਤੁਰੰਤ ਮਸ਼ੀਨੀਕਰਨ ਹੋਵੇ। ਅਰਬਨ ਰਿਨੀਊਅਲ ਮਿਸ਼ਨ ਦਾ ਬਾਕੀ ਸਾਰਾ ਕੰਮ ਰੋਕ ਕੇ ਸਾਰਾ ਪੈਸਾ ਸੀਵਰੇਜ ਸਫਾਈ ਦੇ ਮਸ਼ੀਨੀਕਰਨ 'ਤੇ ਲਗਾਇਆ ਜਾਵੇ। ਪੂਰੀ ਪੱਛਮੀ ਦੁਨੀਆ ਵਿਚ ਇਹ ਹੋ ਚੁੱਕਾ ਹੈ।

-ਸਫਾਈ ਮਜ਼ਦੂਰਾਂ ਦੇ ਇਨ੍ਹਾਂ ਮਾੜੇ ਹਾਲਾਤ ਨਾਲ ਸਬੰਧਤ ਮਾਮਲੇ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਚੁੱਕੇ ਜਾਣ ਦੀ ਜ਼ਰੂਰਤ ਹੈ।
-ਦਲੀਪ ਸੀ ਮੰਡਲ

Comments

Leave a Reply