Sat,May 25,2019 | 01:18:43pm
HEADLINES:

Sports

ਯੂਐਸ ਓਪਨ ਜਿੱਤਣ ਤੋਂ ਬਾਅਦ ਸਾਨੀਆ ਨੇ ਕਿਹਾ, ਮੇਰੀ ਤੇ ਹਿੰਗਿਸ ਦੀ ਜੋੜੀ ਹੈ ਬੈਸਟ

ਯੂਐਸ ਓਪਨ ਜਿੱਤਣ ਤੋਂ ਬਾਅਦ ਸਾਨੀਆ ਨੇ ਕਿਹਾ, ਮੇਰੀ ਤੇ ਹਿੰਗਿਸ ਦੀ ਜੋੜੀ ਹੈ ਬੈਸਟ

ਨਵੀਂ ਦਿੱਲੀ। ਭਾਰਤੀ ਸਟਾਰ ਸਾਨੀਆ ਮਿਰਜਾ ਨੇ ਸਾਲ ਦੇ ਅਖੀਰਲੇ ਗ੍ਰੈਂਡ ਸਲੈਮ ਯੂਐਸ ਓਪਨ ਮਹਿਲਾ ਡਬਲਸ ਦਾ ਖਿਤਾਬ ਜਿੱਤਣ ਤੋਂ ਬਾਅਦ ਆਪਣੀ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਉਨ•ਾਂ ਨੇ ਮਾਰਟਿਨਾ ਹਿੰਗਿਸ ਦੇ ਨਾਲ ਜਦੋਂ ਤੋਂ ਖੇਡਣਾ ਸ਼ੁਰੂ ਕੀਤਾ ਹੈ, ਜਿੱਤ ਹਾਸਲ ਕੀਤੀ ਹੈ ਅਤੇ ਲਗਾਤਾਰ ਦੋ ਗ੍ਰੈਂਡ ਸਲੈਮ ਜਿੱਤਣਾ ਇਕ ਉਬਲਬਧੀ ਹੈ। ਸਾਨੀਆ ਅਤੇ ਹਿੰਗਿਸ ਨੇ ਐਤਵਾਰ ਨੂੰ ਯੂਐਸ ਓਪਨ ਮਹਿਲਾ ਜੋੜੀ ਦਾ ਖਿਤਾਬ ਜਿੱਤਿਆ ਜੋ ਵਿੰਬਲਡਨ ਦੇ ਬਾਅਦ ਉਨ•ਾਂ ਦਾ ਜੋੜੀ ਦੇ ਰੂਪ ਵਿਚ ਲਗਾਤਾਰ ਦੂਜਾ ਗ੍ਰੈਂਡ ਸਲੈਮ ਖਿਤਾਬ ਹੈ। ਵਿਸ਼ਵ ਦੀ ਨੰਬਰ ਇਕ ਮਹਿਲਾ ਡਬਲਸ ਖਿਡਾਰੀ ਸਾਨੀਆ ਅਤੇ ਸਵਿਟਜਰਲੈਂਡ ਦੀ ਹਿੰਗਿਸ ਨੇ ਵਿੰਬਲਡਨ ਦੇ ਬਾਅਦ ਤੋ ਹੀ ਬਿਨਾਂ ਇਕ ਵੀ ਸੈੱਟ ਹਾਰੇ ਲਗਾਤਾਰ ਦੂਜਾ ਗ੍ਰੈਂਡ ਸਲੈਮ ਆਪਣੇ ਨਾਂ ਕੀਤਾ। ਉਨ•ਾਂ ਨੇ ਚੌਥੀ ਸੀਡ ਆਸਟ੍ਰੇਲਿਆ ਦੀ ਕੈਸੀ ਡੇਲਾਕੁਆ ਅਤੇ ਕਜਾਕਿਸਤਾਨ ਦੀ ਯਾਰੋਸਲਾਵਾ ਸ਼ਵੇਦੋਵਾ ਨੂੰ 6-3, 6-3 ਤੋਂ ਧਵਲਤ ਕਰ ਖਿਤਾਬ 'ਤੇ ਕਬਜਾ ਕੀਤਾ। 

ਸਵਿਸ ਖਿਡਾਰੀ ਹਿੰਗਿਸ ਇਸ ਸਾਲ ਸਾਨੀਆ ਲਈ ਬਹੁਤ ਲੱਕੀ ਸਾਬਤ ਹੋਈ ਹੈ, ਕਿਉਂਕਿ ਇਸ ਤੋਂ ਪਹਿਲਾਂ ਵਿੰਬਲਡਨ ਵਿਚ ਉਨ•ਾਂ ਨੇ ਕੈਰੀਅਰ ਵਿਚ ਪਹਿਲੀ ਵਾਰ ਮਹਿਲਾ ਡਬਲਸ ਦਾ ਖਿਤਾਬ ਜਿੱਤਿਆ ਸੀ, ਜਦਕਿ ਯੂਐਸ ਓਪਨ ਵਿਚ ਵੀ ਸਾਨੀਆ ਦਾ ਪਹਿਲਾ ਮਹਿਲਾ ਡਬਲਸ ਖਿਤਾਬ ਹੈ। ਸਾਨੀਆ ਨੇ ਮੈਚ ਦੇ ਬਾਅਦ ਕਿਹਾ, ''ਅਸੀਂ ਇਕੱਠਿਆਂ ਮਾਰਚ ਵਿਚ ਅਮਰੀਕਾ ਵਿਚ ਖੇਡਣਾ ਸ਼ੁਰੂ ਕੀਤਾ ਸੀ ਅਤੇ ਉੱਥੇ ਅਸੀਂ ਤਿੰਨ ਵਿਚੋਂ ਤਿੰਨ ਹੀ ਖਿਤਾਬ ਜਿੱਤੇ। ਅਜਿਹਾ ਹਮੇਸ਼ਾ ਨਹੀਂ ਹੁੰਦਾ, ਅਸੀਂ ਦੋਨੋਂ ਸਭ ਤੋਂ ਉੱਤੇ ਰਹੀਆਂ।''

ਸਾਨੀਆ-ਹਿੰਗਿਸ ਨੇ ਇਕੱਠੀ ਜੋੜੀ ਦੇ ਰੂਪ ਵਿਚ 12 ਟੂਰਨਾਮੈਂਟਾਂ ਵਿਚ ਛੇ ਦੇ ਫਾਈਨਲ ਤੱਕ ਜਗ•ਾ ਬਣਾਈ, ਜਿਸ ਵਿਚ ਹੁਣ ਦੋ ਗ੍ਰੈਂਡ ਸਲੇਮ ਖਿਤਾਬ ਵੀ ਸ਼ਾਮਲ ਹਨ। ਭਾਰਤੀ ਖਿਡਾਰੀ ਸਾਨੀਆ ਨੇ ਕਿਹਾ, '' ਅਸੀਂ ਇਕ ਸਾਲ ਖੇਡਿਆ ਅਤੇ ਜਿੱਤਿਆ। ਅਸੀਂ ਹੁਣ ਇਕ-ਦੂਜੇ ਦੀ ਜੋੜੀਦਾਰ ਦੇ ਨਾਲ-ਨਾਲ ਚੰਗੇ ਦੋਸਤ ਬਣ ਗਏ ਹਾਂ। ਅਸੀਂ ਕੋਰਟ 'ਤੇ ਅਤੇ ਕੋਰਟ ਦੇ ਬਾਹਰ ਵੀ ਇਕ ਦੂਸਰੇ 'ਤੇ ਕਾਫੀ ਭਰੋਸਾ ਕਰਦੇ ਹਾਂ।''

ਸਵਿਸ ਖਿਡਾਰੀ ਨੇ ਬੀਤੇ ਦਿਨੀਂ ਭਾਰਤੀ ਪੁਰਸ਼ ਖਿਡਾਰੀ ਲਿਏਂਡਰ ਪੇਸ ਦੇ ਨਾਲ ਮਿਕਸਡ ਡਬਲਸ ਦਾ ਖਿਤਾਬ ਜਿੱਤਿਆ ਸੀ। ਸਾਨੀਆ ਪੇਸ ਅਤੇ ਹਿੰਗਿਸ ਦੀ ਇਹ ਕਾਮਯਾਬੀ ਬਿਲਕੁਲ ਵਿੰਬਲਡਨ ਦਾ 'ਰੀਪਲੇ' ਵਰਗਾ ਸੀ, ਜਿੱਥੇ ਹਿੰਗਿਸ ਨੇ ਪੇਸ ਦੇ ਨਾਲ ਡਬਲਸ ਤੇ ਸਾਨੀਆ ਦੇ ਨਾਲ ਮਹਿਲਾ ਡਬਲਸ ਖਿਤਾਬ ਜਿੱਤਿਆ ਸੀ।

Comments

Leave a Reply