Thu,Nov 23,2017 | 08:19:21pm
HEADLINES:

Sports

ਪੀਟੀ ਊਸ਼ਾ ਨੇ ਐਸਜੀਐਫਆਈ 'ਤੇ ਲਗਾਇਆ ਲੜਕੇ-ਲੜਕੀਆਂ 'ਚ ਭੇਦਭਾਵ ਕਰਨ ਦਾ ਦੋਸ਼

ਪੀਟੀ ਊਸ਼ਾ ਨੇ ਐਸਜੀਐਫਆਈ 'ਤੇ ਲਗਾਇਆ ਲੜਕੇ-ਲੜਕੀਆਂ 'ਚ ਭੇਦਭਾਵ ਕਰਨ ਦਾ ਦੋਸ਼

ਨਵੀਂ ਦਿੱਲੀ। ਭਾਰਤ ਦੀ 'ਉੱਡਨ ਪਰੀ' ਪੀਟੀ ਊਸ਼ਾ ਨੇ ਸਕੂਲ ਗੇਮਸ ਫੈੱਡਰੇਸ਼ਨ ਆਫ ਇੰਡੀਆ (ਐਸਜੀਐਫਆਈ) 'ਤੇ ਲਿੰਗ ਆਧਾਰ 'ਤੇ ਭੇਦਭਾਵ ਕਰਨ ਦਾ ਦੋਸ਼ ਲਗਾਇਆ ਹੈ। 

ਪੀਟੀ ਊਸ਼ਾ ਨੇ ਐਸਜੀਐਫਆਈ 'ਤੇ ਦੋਸ਼ ਲਗਾਇਆ ਕਿ ਫੈਡਰੇਸ਼ਨ ਨੇ ਸਿਫਾਰਿਸ਼ ਕੀਤੀ ਹੈ ਕਿ ਲੜਕਿਆਂ ਤੇ ਲੜਕੀਆਂ ਲਈ ਅਲੱਗ-ਅਲੱਗ ਖੇਡ ਮੁਕਾਬਲੇ ਰੱਖੇ ਜਾਣ। ਐਸਜੀਐਫਆਈ ਨੇ ਜਨਵਰੀ ਦੇ ਦੂਜੇ ਹਫਤੇ ਵਿਚ ਨਾਸਿਕ ਵਿਚ ਲੜਕਿਆਂ ਲਈ ਐਥਲੈਟਿਕਸ ਮੁਕਾਬਲੇ ਰਖੇ ਹਨ ਅਤੇ ਦਸੰਬਰ ਦੇ ਚੌਥੇ ਹਫਤੇ ਵਿਚ ਪੁਣੇ ਵਿਚ ਲੜਕੀਆਂ ਲਈ ਖੇਡ ਮੁਕਾਬਲੇ ਕਰਵਾਉਣ ਦੀ ਯੋਜਨਾ ਤਿਆਰ ਕੀਤੀ ਹੈ।

ਬੀਬੀਸੀ ਨਾਲ ਗੱਲਬਾਤ ਕਰਦੇ ਹੋਏ ਪੀਟੀ ਊਸ਼ਾ ਨੇ ਕਿਹਾ, ''60 ਸਾਲ ਵਿਚ ਅਜਿਹਾ ਕਦੇ ਨਹੀਂ ਹੋਇਆ, ਹੁਣ ਕਿਉਂ ਹੋ ਰਿਹਾ ਹੈ? ਪੁਣੇ ਵਿਚ ਕਿਵੇਂ ਬੁਨਿਆਦੀ ਸੁਵਿਧਾਵਾਂ ਦੀ ਕਮੀ ਹੋ ਸਕਦੀ ਹੈ? ਪੁਣੇ ਦੇਸ਼ ਦੇ ਸਭ ਤੋਂ ਉਪਰਲੇ ਕੇਂਦਰਾਂ ਵਿਚ ਹੈ। ਮੈਂ ਕਦੇ ਔਰਤਾਂ ਅਤੇ ਪੁਰਸ਼ਾਂ ਲਈ ਅਲੱਗ ਓਲੰਪਿਕ ਬਾਰੇ ਨਹੀਂ ਸੁਣਿਆ।''

ਰਾਸ਼ਟਰਪਤੀ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇ ਨਾਂ ਲਿਖੀ ਚਿੱਠੀ 'ਚ ਉਨ•ਾਂ ਲਿਖਿਆ ਹੈ ਕਿ ''ਜਦੋਂ ਪੂਰੀ ਦੁਨੀਆਂ ਲਿੰਗ ਆਧਾਰਤ ਭੇਦਭਾਵ ਖਿਲਾਫ ਆਵਾਜ ਚੁੱਕ ਰਹੀ ਹੈ ਅਤੇ ਪੁਰਸ਼-ਔਰਤ ਵਿਚਕਾਰ ਬਰਾਬਰੀ ਦੀ ਗੱਲ ਕਰ ਰਹੀ ਹੈ, ਅਜਿਹੇ ਸਮੇਂ ਵਿਚ ਐਸਜੀਐਫਆਈ ਦੇ ਇਸ ਵਤੀਰੇ ਨੂੰ ਕਿਸੇ ਵੀ ਕੀਮਤ 'ਤੇ ਸਹੀ ਨਹੀਂ ਕਿਹਾ ਜਾ ਸਕਦਾ।''

ਦੂਜੇ ਪਾਸੇ ਐਸਜੀਐਫਆਈ ਦੇ ਜਨਰਲ ਸਕੱਤਰ ਰਾਜੇਸ਼ ਕੁਮਾਰ ਮਿਸ਼ਰਾ ਨੇ ਕਿਹਾ, ''ਕਿਸੇ ਤਰ•ਾਂ ਦਾ ਲਿੰਗ ਆਧਾਰਤ ਭੇਦਭਾਵ ਨਹੀਂ ਹੋ ਰਿਹਾ ਹੈ। ਸਲਾਨਾ ਜਨਰਲ ਮੀਟਿੰਗ (ਏਜੀਐਮ) ਦੌਰਾਨ ਹਰੇਕ ਸੂਬੇ ਤੋਂ ਰਾਸ਼ਟਰੀ ਖੇਡ ਦੇ ਆਯੋਜਨ ਲਈ ਪੁੱਛਿਆ ਗਿਆ ਸੀ, ਪਰ ਕੋਈ ਸੂਬਾ ਸਾਹਮਣੇ ਨਹੀਂ ਆਇਆ। ਮਹਾਰਾਸ਼ਟਰ ਨੇ ਕਿਹਾ ਕਿ ਬਹੁਤ ਸਾਰੇ ਖੇਡ ਮੁਕਾਬਲਿਆਂ ਕਰਕੇ ਉਹ ਕਾਫੀ ਦਬਾਅ ਵਿਚ ਹੈ। ਸਾਡੀ ਅਪੀਲ 'ਤੇ ਸੂਬੇ ਦੀ ਦੇ ਸਥਾਨਾਂ 'ਤੇ ਦੋ ਹਿੱਸਿਆਂ ਵਿਚ ਆਯੋਜਨ ਕਰਵਾਉਣ ਲਈ ਤਿਆਰ ਹੋਏ।''

ਉਨ•ਾਂ ਕਿਹਾ, ''ਇਹ ਕਹਿਣਾ ਠੀਕ ਨਹੀਂ ਹੈ ਕਿ ਲੜਕੇ-ਲੜਕੀਆਂ ਲਈ ਅਲੱਗ-ਅਲੱਗ ਆਯੋਜਨ ਨਹੀਂ ਹੁੰਦੇ। ਹੁਣੇ ਲੜਕੀਆਂ ਲਈ ਫੁੱਟਬਾਲ ਟੂਰਨਾਮੈਂਟ ਅੰਡਮਾਨ ਵਿਚ ਹੋ ਰਹੇ ਹਨ ਅਤੇ ਲੜਕਿਆਂ ਲਈ ਇਹ ਕਸ਼ਮੀਰ ਵਿਚ ਹੋ ਚੁੱਕੇ ਹਨ।''

ਹਾਲਾਂਕਿ ਪੀਟੀ ਊਸ਼ਾ ਇਸ ਗੱਲ 'ਤੇ ਕਾਇਮ ਹਨ ਕਿ ਲੜਕੇ ਅਤੇ ਲੜਕੀਆਂ ਲਈ ਖੇਡ ਮੁਕਾਬਲੇ ਇਕੱਠੇ ਕਰਵਾਏ ਜਾਣ।

Comments

Leave a Reply