Sat,May 25,2019 | 01:20:09pm
HEADLINES:

Sports

1009 ਰਨ ਬਣਾਉਣ ਵਾਲਾ 'ਇਕਲਵਯ' ਸਚਿਨ ਤੇਂਦੂਲਕਰ ਦੇ 'ਫਲਾਪ' ਅਰਜੁਨ ਤੋਂ ਹਾਰਿਆ

1009 ਰਨ ਬਣਾਉਣ ਵਾਲਾ 'ਇਕਲਵਯ' ਸਚਿਨ ਤੇਂਦੂਲਕਰ ਦੇ 'ਫਲਾਪ' ਅਰਜੁਨ ਤੋਂ ਹਾਰਿਆ

ਨਵੀਂ ਦਿੱਲੀ। ਮਾਸਟਰ ਬਲਾਸਟਰ ਸਚਿਨ ਤੇਂਦੂਲਕਰ ਦੇ ਬੇਟੇ ਅਰਜੁਨ ਨੂੰ ਹੁਬਲੀ ਵਿਚ ਹੋਣ ਵਾਲੇ ਅੰਤਰ ਖੇਤਰੀ ਟੂਰਨਾਮੈਂਟ ਲਈ ਪੱਛਮੀ ਖੇਤਰੀ ਦੀ ਅੰਡਰ-16 ਟੀਮ ਵਿਚ ਸ਼ਾਮਲ ਕਰ ਲਿਆ ਗਿਆ ਹੈ, ਪਰ ਅਰਜੁਨ ਦੀ ਚੋਣ ਤੋਂ ਜ਼ਿਆਦਾ ਇਹ ਖਬਰ ਇਸ ਲਈ ਚਰਚਾ ਵਿਚ ਹੈ ਕਿ ਆਟੋ ਚਲਾਉਣ ਵਾਲੇ ਦੇ ਬੇਟੇ ਪ੍ਰਣਵ ਧਨਾਵੜੇ ਦੀ ਚੋਣ ਨਹੀਂ ਕੀਤੀ ਗਈ ਹੈ। ਪ੍ਰਣਵ ਓਹੀ ਹਨ, ਜਿਨਾਂ ਨੇ ਜਨਵਰੀ ਵਿਚ ਸਕੂਲੀ ਕ੍ਰਿਕਟ ਵਿਚ 1009 ਰਨ ਦੀ ਪਾਰੀ ਖੇਡੀ ਸੀ।

ਪ੍ਰਣਵ ਵਰਗੇ ਕ੍ਰਿਕਟ ਸਿਤਾਰੇ ਨੂੰ ਨਾ ਚੁਣੇ ਜਾਣ 'ਤੇ ਸੋਸ਼ਲ ਮੀਡੀਆ 'ਤੇ ਕਾਫੀ ਤਿੱਖੀ ਪ੍ਰਤੀਕਿਰਿਆ ਆ ਰਹੀ ਹੈ। ਲੋਕ ਧਨਾਵੜੇ ਨੂੰ ਆਧੁਨਿਕ ਯੁੱਗ ਦਾ ਇਕਲਵਯ ਤੱਕ ਦੱਸ ਰਹੇ ਹਨ। ਪ੍ਰਣਵ ਆਪਣੀ 1009 ਰਨ ਬਣਾਉਣ ਤੋਂ ਬਾਅਦ ਇੰਟਰਨੈਸ਼ਨਲ ਲੈਵਲ 'ਤੇ ਪ੍ਰਸਿੱਧ ਹੋ ਗਏ ਸਨ। ਖੁਦ ਪ੍ਰਣਵ ਨੂੰ ਸਚਿਨ ਨੇ ਆਪਣੇ ਆਟੋਗ੍ਰਾਫ ਵਾਲਾ ਬੈਟ ਗਿਫਟ ਕੀਤਾ ਸੀ। ਪ੍ਰਣਵ ਵਰਗੇ ਕ੍ਰਿਕਟ ਸਿਤਾਰੇ ਦੀ ਚੋਣ ਨਾ ਕੀਤੇ ਜਾਣ 'ਤੇ ਸੋਸ਼ਲ ਮੀਡੀਆ 'ਤੇ ਲੋਕ ਕਹਿ ਰਹੇ ਹਨ ਕਿ ਵਰਲਡ ਰਿਕਾਰਡ ਹੋਲਡਰ ਪ੍ਰਣਵ ਇਕ ਸਟਾਰ ਕਿਡ ਅਰਜੁਨ ਤੋਂ ਹਾਰ ਗਿਆ। 

ਅਰਜੁਨ ਦੀ ਚੋਣ 'ਤੇ ਸਵਾਲ
ਨਾਰਥ ਜੋਨ ਖਿਲਾਫ ਖੇਡੇ ਗਏ ਮੈਚ ਵਿਚ ਸਚਿਨ ਤੇਂਦੂਲਕਰ ਦੇ ਬੇਟੇ ਅਰਜੁਨ ਦਾ ਗੇਂਦ ਤੇ ਬੱਲੇ ਦੋਨਾਂ ਨਾਲ ਹੀ ਪ੍ਰਦਰਸ਼ਨ ਖਰਾਬ ਰਿਹਾ ਹੈ। ਪਹਿਲੀ ਪਾਰੀ ਵਿਚ ਅਰਜੁਨ ਜੀਰੋ 'ਤੇ ਬੋਲਡ ਹੋ ਗਏ, ਜਦਕਿ 12 ਓਵਰ ਵਿਚ 52 ਰਨ ਦੇ ਕੇ ਸਿਰਫ ਇਕ ਹੀ ਵਿਕੇਟ ਲੈ ਸਕੇ। ਦੂਜੀ ਪਾਰੀ ਵਿਚ ਵੀ ਸਕੋਰ ਵਿਚ ਕੋਈ ਯੋਗਦਾਨ ਨਹੀਂ ਦੇ ਸਕੇ। ਇਸ ਤੋਂ ਬਾਅਦ ਵੀ ਉਨਾਂ ਦੀ ਟੀਮ ਵਿਚ ਚੋਣ ਕੀਤੇ ਜਾਣ 'ਤੇ ਸਵਾਲ ਉੱਠਣੇ ਲਾਜ਼ਮੀ ਹਨ। ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਅਰਜੁਨ ਦੀ ਚੋਣ ਨੂੰ ਲੈ ਕੇ ਵਿਵਾਦ ਦੀ ਸਥਿਤੀ ਬਣੀ ਹੈ। 2014 ਵਿਚ ਜਦੋਂ ਉਨਾਂ ਦੀ ਚੋਣ ਮੁੰਬਈ ਦੀ ਅੰਡਰ-14 ਟੀਮ ਵਿਚ ਹੋਈ ਸੀ ਤਾਂ ਉਸ ਸਮੇਂ ਵੀ ਇਹੀ ਕਿਹਾ ਗਿਆ ਸੀ ਕਿ ਅਰਜੁਨ ਨੂੰ ਸਚਿਨ ਦਾ ਬੇਟਾ ਹੋਣ ਦਾ ਲਾਭ ਮਿਲਿਆ ਹੈ।

ਟਵਿਟਰ 'ਤੇ ਇਸ ਤਰਾਂ ਆਏ ਟਵੀਟ
-ਇਹ ਤਾਂ ਹੋਣਾ ਹੀ ਸੀ। ਕਾਂਬਲੀ ਦੇ ਨਾਲ ਵੀ ਇਹੀ ਹੋਇਆ ਸੀ। ਪ੍ਰਣਵ ਧਨਾਵੜੇ ਸਾਡੇ ਸਮੇਂ ਦਾ ਇਕਲਵਯ ਹੈ।
-ਇਕਲਵਯ (ਪ੍ਰਣਵ) ਇਕ ਵਾਰ ਫਿਰ ਅਰਜੁਨ ਤੋਂ ਹਾਰ ਗਿਆ। ਭਾਰਤ ਵਿਚ ਪੱਖਪਾਤ ਅਜੇ ਖਤਮ ਨਹੀਂ ਹੋਇਆ ਹੈ।
-ਕਿਉਂ ਅਰਜੁਨ ਟੀਮ ਵਿਚ ਹਨ ਤੇ ਪ੍ਰਣਵ ਨਹੀਂ? ਕਿਉਂਕਿ ਪ੍ਰਣਵ ਸਚਿਨ ਤੇਂਦੂਲਕਰ ਜਾਂ ਅਨੁਰਾਗ ਠਾਕੁਰ ਦੇ ਬੇਟੇ ਨਹੀਂ ਹਨ।

Comments

Leave a Reply