Sat,May 25,2019 | 01:21:14pm
HEADLINES:

Sports

ਪੇਲੇ ਦੀ ਜਿੰਦਗੀ 'ਤੇ ਬਣੀ ਫਿਲਮ ਦੇਖ ਕੇ ਰੋ ਪਏ ਸੰਗੀਤਕਾਰ ਏਆਰ ਰਹਿਮਾਨ

ਪੇਲੇ ਦੀ ਜਿੰਦਗੀ 'ਤੇ ਬਣੀ ਫਿਲਮ ਦੇਖ ਕੇ ਰੋ ਪਏ ਸੰਗੀਤਕਾਰ ਏਆਰ ਰਹਿਮਾਨ

ਕੋਲਕਾਤਾ। ਆਸਕਰ ਅਤੇ ਗ੍ਰੈਮੀ ਐਵਾਰਡ ਜੇਤੂ ਭਾਰਤੀ ਸੰਗੀਤਕਾਰ ਏਆਰ ਰਹਿਮਾਨ ਨੇ ਸੋਮਵਾਰ ਨੂੰ ਸਵੀਕਾਰ ਕੀਤਾ ਕਿ ਪੇਲੇ ਦੀ ਜਿੰਦਗੀ 'ਤੇ ਬਣੀ ਫਿਲਮ ਲਈ ਸੰਗੀਤ ਦੇਣ ਤੋਂ ਪਹਿਲਾਂ ਉਹ ਬ੍ਰਾਜੀਲ ਦੇ ਇਸ ਮਹਾਨ ਫੁੱਟਬਾਲ ਖਿਡਾਰੀ ਨੂੰ ਨਹੀਂ ਜਾਣਦੇ ਸਨ। ਨੇਤਾ ਜੀ ਇੰਡੋਰ ਸਟੇਡੀਅਮ ਵਿਚ 'ਲੀਜੇਂਡ ਟੂਰ ਆਫ ਇੰਡੀਆ' ਦੌਰਾਨ ਪਹਿਲੀ ਵਾਰ ਪੇਲੇ ਨਾਲ ਮਿਲਣ ਤੋਂ ਬਾਅਦ ਰਹਿਮਾਨ ਨੇ ਕਿਹਾ, ''ਖੇਡ ਵਿਚ ਮੈਂ ਜੀਰੋ ਹਾਂ। ਮੈਂ ਖੇਡ ਵਿਚ ਸਿਰਫ ਕਪਿਲ ਦੇਵ ਅਤੇ ਸਚਿਨ ਤੈਂਦੁਲਕਰ ਨੂੰ ਜਾਣਦਾ ਹਾਂ। ਮੈਂ ਪੇਲੇ ਨੂੰ ਜਾਣੇ ਬਗੈਰ ਉਸਦੀ ਜਿੰਦਗੀ 'ਤੇ ਬਣੀ ਫਿਲਮ ਵਿਚ ਸੰਗੀਤ ਦਿੱਤਾ, ਪਰ ਜਦੋਂ ਮੈਂ ਫਿਲਮ ਦੇਖੀ ਤਾਂ ਮੈਂ ਤਿੰਨ ਵਾਰ ਰੋਇਆ।'' 

ਇਹ ਫਿਲਮ ਅਜੇ ਰਿਲੀਜ ਨਹੀਂ ਹੋਈ ਹੈ ਅਤੇ ਰਹਿਮਾਨ ਨੇ ਕਿਹਾ ਕਿ ਇਸ ਨੂੰ ਦੇਖਣ ਤੋਂ ਬਾਅਦ ਹੀ ਉਹ ਇਸ ਮਹਾਨ ਖਿਡਾਰੀ ਨਾਲ ਮਿਲਣਾ ਚਾਹੁੰਦੇ ਸਨ। ਉਨ•ਾਂ ਕਿਹਾ, ''ਮੈਂ ਅਸਲੀ ਪੇਲੇ ਨੂੰ ਦੇਖਣਾ ਚਾਹੁੰਦਾ ਸੀ। ਉਹ ਇੰਨੇ ਸ਼ਾਨਦਾਰ ਵਿਅਕਤੀ ਹਨ, ਬੇਹਤਰੀਨ ਪ੍ਰੇਰਣਾ। ਮੇਰੇ ਸਾਰੇ ਸੰਗੀਤਕਾਰ ਮਿੱਤਰਾਂ ਨੂੰ ਉਸ ਸਮੇਂ ਮੇਰੇ ਨਾਲ ਈਰਖਾ ਹੋਈ ਜਦੋਂ ਪਤਾ ਲੱਗਿਆ ਕਿ ਮੈਂ 'ਪੇਲੇ' ਲਈ ਸੰਗੀਤ ਦੇ ਰਿਹਾ ਹਾਂ।''

ਰਹਿਮਾਨ ਨੇ ਪੇਲੇ ਤੋਂ ਪੁੱਛਿਆ ਕਿ ਕੀ ਉਨ•ਾਂ ਨੇ ਇਹ ਫਿਲਮ ਦੇਖੀ ਹੈ ਤਾਂ ਮਹਾਨ ਖਿਡਾਰੀ ਨੇ ਕਿਹਾ, ''ਜਦੋਂ ਉਹ ਫਿਲਮ ਬਣਾ ਰਹੇ ਸਨ ਤਾਂ ਮੈਂ ਮੁੱਖ ਅੰਸ਼ ਦੇਖਣੇ ਸੀ, ਪਰ ਮੈਂ ਪੂਰੀ ਫਿਲਮ ਨਹੀਂ ਦੇਖੀ।'' ਰਹਿਮਾਨ ਨੇ ਇਸ ਦੌਰਾਨ ਪੇਲੇ ਲਈ ਜਨਮਦਿਨ ਗੀਤ ਵੀ ਗਾਇਆ ਜੋ 23 ਅਕਤੂਬਰ ਨੂੰ 75 ਸਾਲ ਦੇ ਹੋ ਜਾਣਗੇ। ਪੇਲੇ ਨੇ ਇਸ ਦੌਰਾਨ ਕੇਕ ਕੱਟਿਆ, ਜਿਸ ਵਿਚ ਵਿਸ਼ਵਕੱਪ ਟ੍ਰਾਫੀ ਬਣੀ ਸੀ।

Comments

Leave a Reply