Sat,May 25,2019 | 01:18:20pm
HEADLINES:

Sports

ਜਨਮ ਤੋਂ ਮਿਲੀ ਮਾਨਸਿਕ ਬਿਮਾਰੀ, ਘਰੋਂ ਕੱਢਿਆ ਗਿਆ...ਉਸੇ ਫੂਲਨ ਦੇਵੀ ਨੇ ਜਿੱਤਿਆ ਓਲੰਪਿਕ ਗੋਲਡ ਮੈਡਲ

ਜਨਮ ਤੋਂ ਮਿਲੀ ਮਾਨਸਿਕ ਬਿਮਾਰੀ, ਘਰੋਂ ਕੱਢਿਆ ਗਿਆ...ਉਸੇ ਫੂਲਨ ਦੇਵੀ ਨੇ ਜਿੱਤਿਆ ਓਲੰਪਿਕ ਗੋਲਡ ਮੈਡਲ

ਨਵੀਂ ਦਿੱਲੀ। ਜੇਕਰ ਸੁਪਨਿਆਂ ਨੂੰ ਖੰਭ ਲਗਾਉਣ ਦਾ ਹੌਸਲਾ ਹੋਵੇ ਤਾਂ ਕੋਈ ਵੀ ਕਮੀ ਤੁਹਾਡੀ ਸਫਲਤਾ ਦੀ ਰਾਹ ਨਹੀਂ ਰੋਕ ਸਕਦੀ। ਮਾਨਸਿਕ ਤੌਰ 'ਤੇ ਵਿਕਲਾਂਗ ਫੂਲਨ ਦੇਵੀ ਨੇ ਇਹ ਸਾਬਿਤ ਕਰ ਦਿਖਾਇਆ ਹੈ। ਦਿੱਲੀ ਦੇ ਰੋਹਿਣੀ ਵਿਖੇ ਆਸ਼ਾ ਕਿਰਣ ਸੈਂਟਰ ਵਿਚ ਰਹਿਣ ਵਾਲੀ ਫੂਲਨ ਦੇਵੀ ਨੇ ਪਾਵਰ ਲਿਫਟਿੰਗ (ਬੈਂਚ ਪ੍ਰੈੱਸ) ਵਿਚ ਗੋਲਡ ਮੈਡਲ ਹਾਸਲ ਕਰਕੇ ਦੇਸ਼ ਦਾ ਨਾਂ ਚਮਕਾ ਦਿੱਤਾ ਹੈ।

ਅਮਰੀਕਾ ਦੇ ਲਾਸ ਏੇਂਜਲਸ ਵਿਚ ਹੋਏ ਵਿਸ਼ੇਸ਼ ਓਲੰਪਿਕ ਵਿਚ ਭਾਰਤ ਲਈ ਪਹਿਲਾ ਗੋਲਡ ਮੈਡਲ ਜਿੱਤ ਕੇ 17 ਸਾਲ ਦੀ ਫੂਲਨ ਦੇਵੀ ਨੇ ਆਪਣਾ ਸੁਪਨਾ ਸੱਚ ਕਰ ਦਿਖਾਇਆ ਹੈ। ਫੂਲਨ ਨੇ ਪਾਵਰ ਲਿਫਟਿੰਗ ਵਿਚ ਤਿੰਨ ਬ੍ਰਾਂਜ ਮੈਡਲ ਵੀ ਜਿੱਤੇ ਹਨ।

ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਫੂਲਨ ਦੇਵੀ ਚਾਰ ਸਾਲ ਪਹਿਲਾਂ ਪੁਲਸ ਨੂੰ ਬੰਗਲਾ ਸਾਹਿਬ ਗੁਰਦੁਆਰੇ ਵਿਚੋਂ ਮਿਲੀ ਸੀ, ਜਿੱਥੋਂ ਉਸਨੂੰ ਬਾਲ ਭਲਾਈ ਕਮੇਟੀ ਦੇ ਆਦੇਸ਼ 'ਤੇ ਆਸ਼ਾ ਕਿਰਣ ਸੈਂਟਰ ਭੇਜਿਆ ਗਿਆ ਸੀ। ਆਸ਼ਾ ਕਿਰਣ ਸੈਂਟਰ ਨੇ ਫੂਲਨ ਦੇ ਪਰਿਵਾਰ ਨਾਲ ਸੰਪਰਕ ਕਰਕੇ ਉਸਦੀ ਜਿੰਮੇਦਾਰੀ ਸੰਭਾਲਣ ਲਈ ਕਿਹਾ, ਪਰ ਉਸਦੇ ਪਿਤਾ ਤੇ ਸੌਤੇਲੀ ਮਾਂ ਨੇ ਉਸਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। 

ਰੋਹਿਣੀ ਸੈਕਟਰ-2 ਦੇ ਸਰਕਾਰੀ ਸਕੂਲ ਵਿਚ ਛੇਵੀਂ ਕਲਾਸ ਵਿਚ ਪੜਨ ਵਾਲੀ ਫੂਲਨ ਨੇ ਕਿਹਾ ਕਿ ਉਸਨੂੰ ਖੇਡਣ ਵਿਚ ਮਜਾ ਆਉਂਦਾ ਹੈ, ਪਰ ਉਹ ਕਾਫੀ ਥੱਕ ਜਾਂਦੀ ਹੈ। ਜਿੰਮ ਜਾਣਾ ਪੈਂਦਾ ਹੈ ਤੇ ਬਹੁਤ ਮਿਹਨਤ ਕਰਨੀ ਪੈਂਦੀ ਹੈ। ਆਪਣੀ ਸਫਲਤਾ 'ਤੇ ਉਹ ਬਹੁਤ ਖੁਸ਼ ਹੈ।

ਫੂਲਨ ਦੇ ਨਾਲ ਹੀ ਆਸ਼ਾ ਕਿਰਣ ਸੈਂਟਰ ਦੇ ਖਿਡਾਰੀਆਂ ਨੇ ਕੁੱਲ 9 ਮੈਡਲ ਜਿੱਤੇ ਹਨ, ਜਿਨ•ਾਂ ਵਿਚ ਤਿੰਨ ਗੋਲਡ ਅਤੇ ਛੇ ਬ੍ਰਾਂਜ ਮੈਡਲ ਸ਼ਾਮਲ ਹਨ। 20 ਸਾਲ ਤੋਂ ਜਿਆਦਾ ਸਮੇਂ ਤੋਂ ਇਸ ਸੈਂਟਰ ਵਿਚ ਰਹਿ ਰਹੇ 39 ਸਾਲ ਦੇ ਮਟਰੂ ਨੇ ਸਾਫਟ ਬਾਲ ਦੇ ਟੀਮ ਮੁਕਾਬਲੇ ਵਿਚ ਗੋਲਡ ਮੈਡਲ ਜਿੱਤਿਆ ਹੈ। ਇਸੇ ਤਰ•ਾਂ ਬੋਲ ਸਕਣ ਵਿਚ ਲਾਚਾਰ ਪੱਤੋ ਨੇ ਐਥਲੇਟਿਕਸ ਦੀ 800 ਮੀਟਰ ਰੇਸ ਵਿਚ ਗੋਲਡ ਮੈਡਲ ਆਪਣੇ ਨਾਂ ਕੀਤਾ ਹੈ।

ਸੋਨਾਕਸ਼ੀ ਨੇ ਪਾਵਰ ਲਿਫਟਿੰਗ (ਬੈਂਚ ਪ੍ਰੈੱਸ), ਸੀਮਾ ਨੇ 20 ਮੀਟਰ ਦੌੜ ਅਤੇ ਗੂੰਗੇ-ਬੋਲੇ ਉਪਿੰਦਰ ਨੇ ਵਾਲੀਬਾਲ ਦੇ ਟੀਮ ਮੁਕਾਬਲੇ ਵਿਚ ਬ੍ਰਾਂਜ ਮੈਡਲ ਜਿੱਤੇ ਹਨ। ਇਨ•ਾਂ ਖਿਡਾਰੀਆਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਹੌਸਲੇ ਬੁਲੰਦ ਹੋਣ ਤਾਂ ਕੋਈ ਵੀ ਕਮਜੋਰੀ ਤੁਹਾਡਾ ਕੁਝ ਵਿਗਾੜ ਨਹੀਂ ਸਕਦੀ। ਖਾਸ ਗੱਲ ਇਹ ਹੈ ਕਿ ਇਨ•ਾਂ ਖਿਡਾਰੀਆਂ ਨੇ ਬਿਨਾਂ ਕਿਸੇ ਵਿਸ਼ੇਸ਼ ਕੋਚ ਦੇ ਆਪਣੇ ਸੰਸਥਾਨ ਦੇ ਮੁਲਾਜਮਾਂ ਦੀ ਮਦਦ ਨਾਲ ਇਹ ਉਪਲਬਧੀ ਹਾਸਲ ਕੀਤੀ ਹੈ।

ਆਸ਼ਾ ਕਿਰਣ ਸੈਂਟਰ ਦੀ ਸੁਪਰਿਟੈਂਡੈਂਟ ਡਾ. ਰਚਨਾ ਕਹਿੰਦੀ ਹੈ ਕਿ ਆਪਣਿਆਂ ਵਲੋਂ ਛੱਡ ਦਿੱਤੇ ਗਏ ਇਹ ਖਿਡਾਰੀ ਇਕ ਨਵੀਂ ਮਿਸਾਲ ਪੇਸ਼ ਕਰ ਰਹੇ ਹਨ। ਓਲੰਪਿਕ ਵਿਚ ਵੱਖ-ਵੱਖ ਦੇਸ਼ਾਂ ਕੋਲ ਵਿਸ਼ੇਸ਼ ਕੋਚ ਸਨ, ਪਰ ਘੱਟ ਸੰਸਾਧਨਾਂ ਦੇ ਬਾਵਜੂਦ ਸਾਡੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਆਸ਼ਾ ਕਿਰਣ ਸੈਂਟਰ ਦੀ ਕੋਚ ਸੀਮਾ ਨੇ ਪਾਵਰ ਲਿਫਟਿੰਗ ਵਿਚ ਖਿਡਾਰੀਆਂ ਨੂੰ ਇੰਨੇ ਚੰਗੇ ਢੰਗ ਨਾਲ ਤਿਆਰ ਕੀਤਾ ਕਿ ਉਨ•ਾਂ ਨੇ ਇਕ ਗੋਲਡ ਅਤੇ ਚਾਰ ਬ੍ਰਾਂਜ ਸਮੇਤ ਪੰਜ ਮੈਡਲ ਜਿੱਤ ਲਏ। ਆਸ਼ਾ ਕਿਰਣ ਸੈਂਟਰ ਸਰੀਰਕ ਅਤੇ ਮਾਨਸਿਕ ਰੂਪ ਨਾਲ ਵਿਕਲਾਂਗ 900 ਲੋਕਾਂ ਦੀ ਦੇਖਭਾਲ ਕਰਦਾ ਹੈ। 

Comments

Leave a Reply