Sun,Sep 24,2017 | 05:15:29am
HEADLINES:

Sports

18 ਸਾਲ ਚੈਂਪੀਅਨ ਰਹੇ ਮੇਵੇਦਰ ਨੇ ਬਾਕਸਿੰਗ ਨੂੰ ਕਿਹਾ ਅਲਵਿਦਾ 

18 ਸਾਲ ਚੈਂਪੀਅਨ ਰਹੇ ਮੇਵੇਦਰ ਨੇ ਬਾਕਸਿੰਗ ਨੂੰ ਕਿਹਾ ਅਲਵਿਦਾ 

ਲਾਸ ਵੇਗਾਸ। ਅਮਰੀਕਾ ਦੇ ਪ੍ਰੋਫੈਸ਼ਨਲ ਬਾਕਸਰ ਫਲਾਇਡ ਮੇਵੇਦਰ ਨੇ ਸਾਬਕਾ ਚੈਂਪੀਅਨ ਆਂਦਰੇ ਬੇਟ੍ਰੋ ਨੂੰ ਆਪਣੇ ਕੈਰੀਅਰ ਦੇ ਆਖਰੀ ਮੁਕਾਬਲੇ ਵਿਚ ਹਰਾਉਣ ਤੋਂ ਬਾਅਦ ਪ੍ਰੋਫੈਸ਼ਨਲ ਬਾਕਸਿੰਗ ਨੂੰ ਅਲਵਿਦਾ ਕਹਿ ਦਿੱਤਾ। ਮੇਵੇਦਰ ਨੇ ਬੇਟ੍ਰੋ ਨੂੰ ਹਰਾ ਕੇ ਆਪਣਾ ਡਬਲਯੂਸੀ ਅਤੇ ਡਬਲਯੂਏ ਵੇਲਟਰਵੇਟ ਖਿਤਾਬ ਵੀ ਬਚਾ ਲਿਆ। ਇਸ ਜਿੱਤ ਨਾਲ ਮੇਵੇਦਰ ਨੇ ਆਪਣਾ ਨਾਂ ਵਰਲਡ ਦੇ ਲੀਜੇਂਡ ਪ੍ਰੋਫੈਸ਼ਨਲ ਮੁੱਕੇਬਾਜਾਂ ਦੀ ਸੂਚੀ ਵਿਚ ਸ਼ਾਮਲ ਕਰ ਲਿਆ ਹੈ। 

ਮੇਵੇਦਰ ਨੇ ਸਾਬਕਾ ਹੈਵੀਵੇਟ ਚੈਂਪੀਅਨ ਰਾਕੀ ਮਾਰਸਿਆਨੋ ਦੇ 49-0 ਦੇ ਰਿਕਾਰਡ ਦੀ ਬਰਾਬਰੀ ਕੀਤੀ। ਵਰਲਡ ਚੈਂਪੀਅਨ ਮੇਵੇਦਰ ਨੇ ਜਿੱਤ ਦੇ ਬਾਅਦ ਆਪਣੇ ਫੈਂਸ ਦਾ ਧੰਨਵਾਦ ਕੀਤਾ। ਮੇਵੇਦਰ ਨੇ ਕਿਹਾ ''ਮੈਂ ਆਪਣੇ ਕੈਰੀਅਰ ਨੂੰ ਅਲਵਿਦਾ ਕਹਿੰਦਾ ਹਾਂ। ਮੈਨੂੰ ਲਗਦਾ ਹੈ ਕਿ ਇਹ ਸੰਨਿਆਸ ਲੈਣ ਦਾ ਸਹੀ ਸਮਾਂ ਹੈ। ਮੈਂ ਹੁਣ ਹੋਰ ਮੁਕਾਬਲਾ ਨਹੀਂ ਖੇਡਾਂਗਾ।''

ਉਨ•ਾਂ ਕਿਹਾ, '' ਮੈਂ ਕਰੀਬ 40 ਸਾਲ ਦਾ ਹੋ ਗਿਆ ਹਾਂ ਅਤੇ ਪਿਛਲੇ 19 ਸਾਲਾਂ ਤੋਂ ਖੇਡ ਰਿਹਾ ਹਾਂ। 18 ਸਾਲ ਤੱਕ ਵਰਲਡ ਚੈਂਪੀਅਨ ਰਿਹਾ ਅਤੇ ਇਸ ਦੌਰਾਨ ਮੈਂ ਸਾਰੇ ਰਿਕਾਰਡ ਤੋੜੇ। ਮੈਨੂੰ ਨਹੀਂ ਲੱਗਦਾ ਕਿ ਹੁਣ ਮੁੱਕੇਬਾਜੀ ਵਿਚ ਮੈਨੂੰ ਕੁਝ ਸਾਬਿਤ ਕਰਨਾ ਬਾਕੀ ਰਹਿ ਗਿਆ ਹੈ। ਮੈਂ ਇਸ ਖੇਡ ਨੂੰ ਆਪਣਾ-ਆਪ ਸੌਂਪ ਦਿੱਤਾ ਹੈ।''

ਬੇਟ੍ਰੋ ਦੀ ਤਰੀਫ ਕਰਦੇ ਹੋਏ ਮੇਵੇਦਰ ਨੇ ਕਿਹਾ, ''ਉਹ ਇਕ ਚੰਗੇ ਇਨਸਾਨ ਹਨ ਅਤੇ ਉਨ•ਾਂ ਦੇ ਨਾਲ ਹੋਇਆ ਮੇਰਾ ਇਹ ਮੁਕਾਬਲਾ ਵੀ ਚੰਗਾ ਰਿਹਾ। ਮੈਂ ਜਾਣਦਾ ਸੀ ਕਿ ਉਨ•ਾਂ ਨਾਲ ਮੇਰਾ ਮੁਕਾਬਲਾ ਬੜ•ਾ ਸਖਤ ਸਾਬਤ ਹੋਵੇਗਾ। ਉਹ ਕਾਫੀ ਫੁਰਤੀਲੇ ਮੁੱਕੇਬਾਜ ਹਨ।''

ਇਸ ਸਾਲ ਮਈ ਵਿਚ ਮੇਵੇਦਰ ਨੇ ਰਿਟਾਇਰਮੇਂਟ ਦੀ ਘੋਸ਼ਣਾ ਕੀਤੀ ਸੀ। ਅਜਿਹਾ ਉਹ ਸਾਲ 2008 ਵਿਚ ਵੀ ਕਰ ਚੁੱਕੇ ਹਨ। ਉਸ ਸਮੇਂ ਮੇਵੇਦਰ ਇਸ ਤਰ•ਾਂ ਦੀ ਘੋਸ਼ਣਾ ਕਰਕੇ ਬਾਅਦ ਵਿਚ ਆਪਣੇ ਬਿਆਨ ਤੋਂ ਪਲਟ ਗਏ ਸਨ।

ਹਾਰ ਤੋਂ ਬਾਅਦ 32 ਸਾਲ ਦੇ ਆਂਦਰੇ ਬੇਟ੍ਰੋ ਨੇ ਕਿਹਾ, ''ਮੈਂ ਚੰਗਾ ਖੇਡਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਅਨੁਭਵ ਨੇ ਹੀ ਇਸ ਮੁਕਾਬਲੇ ਵਿਚ ਅਹਿਮ ਭੂਮਿਕਾ ਨਿਭਾਈ। ਉਨ•ਾਂ ਨੂੰ ਹਰਾਉਣਾ ਮੁਸ਼ਕਿਲ ਸੀ। ਮੈਨੂੰ ਲਗਦਾ ਹੈ ਕਿ ਮੈਂ ਆਪਣਾ ਚੰਗਾ ਪ੍ਰਦਰਸ਼ਨ ਕੀਤਾ, ਪਰ ਮੇਵੇਦਰ ਸਭ ਤੋਂ ਚੰਗੇ ਸਾਬਤ ਹੋਏ।''

Comments

Leave a Reply