Tue,Oct 16,2018 | 07:50:19am
HEADLINES:

Social

ਪੀਰੀਅਡਸ ਦੌਰਾਨ 'ਅਛੂਤ' ਨਾਰੀਆਂ ਭੋਗਦੀਆਂ ਨਰਕ ਭਰੀ ਜ਼ਿੰਦਗੀ

ਪੀਰੀਅਡਸ ਦੌਰਾਨ 'ਅਛੂਤ' ਨਾਰੀਆਂ ਭੋਗਦੀਆਂ ਨਰਕ ਭਰੀ ਜ਼ਿੰਦਗੀ

ਭਾਰਤ 'ਚ ਕਈ ਲੜਕੀਆਂ ਨੂੰ 'ਉਨ੍ਹਾਂ ਦਿਨਾਂ' ਵਿਚ ਕਈ ਚੀਜ਼ਾਂ ਨੂੰ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦੌਰਾਨ ਲੜਕੀਆਂ ਨਾ ਅਚਾਰ ਨੂੰ ਛੂਹ ਸਕਦੀਆਂ ਹਨ ਅਤੇ ਨਾ ਹੀ ਰਸੋਈ ਦੇ ਅੰਦਰ ਜਾ ਸਕਦੀਆਂ ਹਨ। ਕੁਝ ਲੜਕੀਆਂ ਇਸ ਦੌਰਾਨ ਵਾਲ ਨਹੀਂ ਧੋਹ ਸਕਦੀਆਂ। ਕੁੱਲ ਮਿਲਾ ਕੇ ਇਸ ਦੌਰਾਨ ਲੜਕੀਆਂ ਅਸ਼ੁੱਧ ਹੁੰਦੀਆਂ ਹਨ, ਜੋ ਕਿ ਕੁਝ ਛੂਹ ਦੇਣ ਤਾਂ ਉਸਨੂੰ ਅਪਵਿੱਤਰ ਮੰਨਿਆ ਜਾਣ ਲਗਦਾ ਹੈ, ਪਰ ਭਾਰਤ ਦੇ ਗੁਆਂਢੀ ਦੇਸ਼ ਨੇਪਾਲ 'ਚ ਹਾਲਾਤ ਹੋਰ ਵੀ ਮਾੜੇ ਹਨ। 

ਭਾਰਤ ਦੇ ਨਾਲ-ਨਾਲ ਇੱਥੇ ਵੀ ਪੀਰੀਅਡਸ ਦੌਰਾਨ ਲੜਕੀਆਂ ਦੀ ਜ਼ਿੰਦਗੀ ਮੁਸ਼ਕਿਲਾਂ ਭਰੀ ਹੋ ਜਾਂਦੀ ਹੈ। ਇਹ ਲੜਕੀਆਂ ਘਰ ਤੋਂ ਦੂਰ ਛੋਟੀ ਜਿਹੀ ਛੁੱਗੀ ਵਿਚ ਸੋਂਦੀਆਂ ਹਨ। ਇਸ ਸਬੰਧ ਵਿਚ 'ਡੀਬੀ' ਦੀ ਇਕ ਰਿਪੋਰਟ ਮੁਤਾਬਕ, 1981 'ਚ ਸਥਾਪਿਤ ਇਕ ਇੰਟਰਨੈਸ਼ਨਲ ਐੱਨਜੀਓ ਵਾਟਰਏਡ ਨੇ ਨੇਪਾਲ ਵਿਚ ਪੀਰੀਅਡਸ ਦੌਰਾਨ ਲੜਕੀਆਂ ਦੇ ਨਾਲ ਹੋਣ ਵਾਲੇ ਭੇਦਭਾਵ ਲਈ ਉਨ੍ਹਾਂ ਨੂੰ ਆਵਾਜ਼ ਚੁੱਕਣ ਲਈ ਪ੍ਰੇਰਿਤ ਕੀਤਾ।

ਇਸ ਪ੍ਰੋਜੈਕਟ ਤਹਿਤ ਲੜਕੀਆਂ ਨੇ ਉਨ੍ਹਾਂ ਚੀਜ਼ਾਂ ਦੀ ਫੋਟੋ ਕਲਿਕ ਕੀਤੀ, ਜਿਨ੍ਹਾਂ ਨੂੰ ਪੀਰੀਅਡਸ ਦੌਰਾਨ ਛੂਹਣਾ ਮਨਾਂ ਸੀ। ਇਨ੍ਹਾਂ ਵਿਚੋਂ ਕੁਝ ਤਾਂ ਇੰਨੇ ਸ਼ਾਕਿੰਗ ਸਨ, ਜੋ ਕਿ ਦੱਸਦੇ ਹਨ ਕਿ 21ਵੀਂ ਸਦੀ ਵਿਚ ਵੀ ਸਮਾਜ ਦੀ ਸੋਚ ਪਛੜੀ ਹੋਈ ਹੈ। ਨੇਪਾਲ ਦੇ ਕੁਝ ਘਰਾਂ ਵਿਚ ਅੱਜ ਵੀ ਪੀਰੀਅਡਸ ਦੌਰਾਨ ਲੜਕੀਆਂ ਘਰ ਦੇ ਅੰਦਰ ਸੋ ਨਹੀਂ ਸਕਦੀਆਂ। 

ਪ੍ਰੋਜੈਕਟ ਵਿਚ ਉੱਤਰਾ ਸੌਦ ਨਾਂ ਦੀ ਇਕ 15 ਸਾਲ ਦੀ ਲੜਕੀ ਦੀ ਫੋਟੋ ਕਲਿਕ ਕੀਤੀ ਗਈ, ਜਿੱਥੇ ਪੀਰੀਅਡਸ ਦੌਰਾਨ ਉਸਨੂੰ ਸੋਣ ਲਈ ਮਜ਼ਬੂਰ ਹੋਣਾ ਪੈਂਦਾ ਸੀ। ਮਿੱਟੀ ਦੀ ਇਸ ਛੋਟੀ ਜਿਹੀ ਝੁੱਗੀ ਵਿਚ ਠੰਡ ਤੇ ਬਰਸਾਤ ਵਿਚ ਵੀ ਲੜਕੀਆਂ ਨੂੰ ਸੋਣਾ ਪੈਂਦਾ ਹੈ। ਇਸ ਤੋਂ ਇਲਾਵਾ ਵੀ ਕਈ ਸਾਰੀਆਂ ਚੀਜ਼ਾਂ ਹਨ, ਜਿਨ੍ਹਾਂ ਤੋਂ ਲੜਕੀਆਂ ਨੂੰ ਵਾਂਝਾ ਰੱਖਿਆ ਜਾਂਦਾ ਹੈ। 14 ਸਾਲ ਦੀ ਮਨੀਸ਼ਾ ਨੇ ਪਾਣੀ ਭਰ ਕੇ ਲੈ ਜਾਂਦੀ ਹੋਈ ਆਪਣੀ ਆਂਟੀ ਦੀ ਫੋਟੋ ਕਲਿਕ ਕੀਤੀ ਸੀ।

ਇੱਥੇ ਲੜਕੀਆਂ ਪੀਰੀਅਡਸ ਦੌਰਾਨ ਪੀਣ ਲਈ ਸਟੋਰ ਕੀਤਾ ਗਿਆ ਪਾਣੀ ਨਹੀਂ ਛੂਹ ਸਕਦੀਆਂ। ਜੇਕਰ ਉਨ੍ਹਾਂ ਨੂੰ ਪਿਆਸ ਲਗਦੀ ਹੈ ਤਾਂ ਕੋਈ ਹੋਰ ਉਨ੍ਹਾਂ ਨੂੰ ਗਿਲਾਸ ਵਿਚ ਪਾਣੀ ਕੱਢ ਕੇ ਦਿੰਦਾ ਹੈ। ਉਹ ਖੁਦ ਉਸਨੂੰ ਹੱਥ ਨਹੀਂ ਲਗਾ ਸਕਦੀਆਂ। ਇਸ ਤੋਂ ਇਲਾਵਾ ਪਾਣੀ ਭਰਨ ਲਈ ਉਨ੍ਹਾਂ ਨੂੰ ਸਭ ਤੋਂ ਅਖੀਰ ਤੱਕ ਉਡੀਕ ਕਰਨੀ ਪੈਂਦੀ ਹੈ।

15 ਸਾਲ ਦੀ ਵੰਦਨਾ ਨੇ ਆਪਣੀ ਮਾਂ ਅਤੇ ਭੈਣ ਦੀ ਫੋਟੋ ਖਿੱਚੀ। ਨੇਪਾਲ ਵਿਚ ਲੜਕੀਆਂ ਆਪਣੇ ਪੀਰੀਅਡਸ ਦੌਰਾਨ ਪਰਿਵਾਰ ਦੇ ਨਾਲ ਬੈਠ ਕੇ ਖਾਣਾ ਨਹੀਂ ਖਾ ਸਕਦੀਆਂ। ਇਸ ਦੌਰਾਨ ਜਦੋਂ ਲੜਕੀਆਂ ਨੂੰ ਸਭ ਤੋਂ ਜ਼ਿਆਦਾ ਦੇਖਭਾਲ ਤੇ ਪਿਆਰ ਦੀ ਜ਼ਰੂਰਤ ਹੁੰਦੀ ਹੈ, ਉਦੋਂ ਉਨ੍ਹਾਂ ਨੂੰ ਸਭ ਤੋਂ ਅਲੱਗ ਕਰ ਦਿੱਤਾ ਜਾਂਦਾ ਹੈ। 15 ਸਾਲ ਦੀ ਸੁਸ਼ਮਾ ਨੇ ਸ਼ੀਸ਼ੇ ਵਿਚ ਦੇਖਦੇ ਹੋਏ ਤਸਵੀਰ ਲਈ। ਇੱਥੇ ਪੀਰੀਅਡਸ ਦੌਰਾਨ ਲੜਕੀਆਂ ਨਾ ਵਾਲ ਵਾਹ ਸਕਦੀਆਂ ਹਨ ਅਤੇ ਨਾ ਹੀ ਖੁਦ ਨੂੰ ਸ਼ੀਸ਼ੇ ਵਿਚ ਦੇਖ ਸਕਦੀਆਂ ਹਨ। 

ਮਨੀਸ਼ਾ ਨੇ ਰੋਟੀ ਬਣਦੇ ਹੋਏ ਰਸੋਈ ਦੀ ਫੋਟੋ ਵੀ ਖਿੱਚੀ। ਇੱਥੇ ਇਸ ਸਮੇਂ ਰਸੋਈ ਵਿਚ ਲੜਕੀਆਂ ਦੇ ਜਾਣ 'ਤੇ ਪਾਬੰਦੀ ਰਹਿੰਦੀ ਹੈ। ਉਹ ਰਸੋਈ ਦਾ ਕੋਈ ਸਾਮਾਨ ਨਹੀਂ ਛੂਹ ਸਕਦੀਆਂ। ਨਾਲ ਹੀ ਉਹ ਸਾਰਿਆਂ ਤੋਂ ਬਿਲਕੁੱਲ ਅਲੱਗ ਹੋ ਕੇ ਖਾਣਾ ਖਾਂਦੀਆਂ ਹਨ। 15 ਸਾਲ ਦੀ ਬਿਸ਼ੇਸ਼ਠ ਨੇ ਉਸ ਜਗ੍ਹਾ ਦੀ ਫੋਟੋ ਖਿੱਚੀ, ਜਿੱਥੇ ਪਹਿਲੀ ਵਾਰ ਪੀਰੀਅਡਸ ਆਉਣ 'ਤੇ ਉਸਨੂੰ ਨਹਿਲਾਇਆ ਗਿਆ ਸੀ। ਇਸ ਤੋਂ ਬਾਅਦ ਉਸਨੂੰ ਕਿਸੇ ਹੋਰ ਦੇ ਘਰ 'ਤੇ ਰਾਤ ਨੂੰ ਸੁਲਾਇਆ ਗਿਆ ਸੀ। ਬਿਸ਼ੇਸ਼ਠ ਦੱਸਦੀ ਹੈ ਕਿ ਲੜਕੀ ਸਭ ਤੋਂ ਜ਼ਿਆਦਾ ਸੁਰੱਖਿਅਤ ਆਪਣੇ ਘਰ ਵਿਚ ਮਹਿਸੂਸ ਕਰਦੀ ਹੈ, ਪਰ ਸਾਨੂੰ ਇਸੇ ਸਮੇਂ ਘਰ ਦੋਂ ਦੂਰ ਕਰ ਦਿੱਤਾ ਜਾਂਦਾ ਹੈ।

Comments

Leave a Reply