Sat,Mar 23,2019 | 02:51:41am
HEADLINES:

Social

ਔਰਤ ਦੂਸਰਾ ਵਿਆਹ ਕਰੇ ਤਾਂ ਕੀ ਖਰਾਬੀ ਹੈ?

ਔਰਤ ਦੂਸਰਾ ਵਿਆਹ ਕਰੇ ਤਾਂ ਕੀ ਖਰਾਬੀ ਹੈ?

ਬ੍ਰਿਟੇਨ 'ਚ ਏਸ਼ੀਆਈ ਮਹਿਲਾਵਾਂ ਦਾ ਇਕ ਸਮੂਹ ਉਨ੍ਹਾਂ ਮਹਿਲਾਵਾਂ ਦੀ ਮਦਦ ਕਰਦਾ ਹੈ, ਜਿਨ੍ਹਾਂ ਦੇ ਪਤੀਆਂ ਦੀ ਮੌਤ ਹੋ ਚੁੱਕੀ ਹੁੰਦੀ ਹੈ। 'ਯੂਅਰ ਸਹੇਲੀ' ਨਾਂ ਦੇ ਇਸ ਸੰਗਠਨ ਦਾ ਉਦੇਸ਼ ਦੱਖਣ ਏਸ਼ੀਆਈ ਵਰਗ ਦੀਆਂ ਵਿਧਵਾਵਾਂ ਪ੍ਰਤੀ ਕਲੰਕ ਵਾਲੇ ਦ੍ਰਿਸ਼ਟੀਕੋਣ ਤੇ ਰੂੜੀਵਾਦੀ ਅਣਦੇਖੀ ਨੂੰ ਚੁਣੌਤੀ ਦੇਣਾ ਹੈ। ਇਸ ਮੁਹਿੰਮ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਕੁਝ ਵਿਧਵਾਵਾਂ ਨੂੰ ਸਮਾਜ 'ਚ ਬਾਈਕਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕੋਵੈਂਟਰੀ ਸ਼ਹਿਰ ਦੇ ਸਪੋਰਟਸ ਸੈਂਟਰ 'ਚ ਏਸ਼ੀਆਈ ਮਹਿਲਾਵਾਂ ਦਾ ਸਮੂਹ ਇਕੱਠਾ ਹੋਇਆ ਹੈ, ਇਹ ਕਮਰਾ ਗੁਲਾਬੀ ਰੰਗ ਦੀ ਰੌਸ਼ਨੀ ਨਾਲ ਰੰਗਿਆ ਹੋਇਆ ਹੈ। ਇੱਥੇ ਇਕੱਠੀਆਂ ਹੋਈਆਂ ਮਹਿਲਾਵਾਂ ਵਿਧਵਾਵਾਂ ਹਨ। 33 ਸਾਲ ਦੀ ਰਾਜ ਮਾਲੀ ਦੇ ਪਤੀ ਨੇ ਇਕ ਸਾਲ ਪਹਿਲਾਂ ਆਤਮ ਹੱਤਿਆ ਕਰ ਲਈ ਸੀ। ਉਹ ਕਹਿੰਦੀ ਹੈ, ਮੈਂ ਹਮੇਸ਼ਾ ਸੁਸਤ ਰਿਹਾ ਕਰਦੀ ਸੀ। ਲੱਗਦਾ ਸੀ ਕਿ ਜਿਵੇਂ ਕੁਝ ਮਾੜਾ ਹੋਣ ਵਾਲਾ ਹੈ। 

ਹਰ ਵਾਰ ਸਦਮਾ ਹੀ ਲੱਗਦਾ ਸੀ। ਮੈਂ ਆਪਣੇ ਆਪ ਦੀ ਮਦਦ ਨਹੀਂ ਕਰ ਪਾ ਰਹੀ ਸੀ। ਹਮੇਸ਼ਾ ਗੁੱਸੇ 'ਚ ਰਹਿੰਦੀ ਸੀ। ਹਾਲਾਂਕਿ ਬਾਅਦ 'ਚ ਰਾਜ ਮਾਲੀ ਤੇ ਉਨ੍ਹਾਂ ਦੇ ਤਿੰਨ ਬੱਚਿਆਂ ਨੇ ਹਾਲਾਤ ਨਾਲ ਤਾਲਮੇਲ ਬਿਠਾਉਣਾ ਸਿੱਖ ਲਿਆ, ਪਰ ਏਸ਼ੀਆਈ ਦੇਸ਼ਾਂ 'ਚ ਜਵਾਨੀ ਵੇਲੇ ਵਿਧਵਾ ਹੋਣ ਵਾਲਿਆਂ ਦੀ ਜ਼ਿੰਦਗੀ ਸੌਖੀ ਨਹੀਂ ਹੁੰਦੀ। ਜੈਸ ਸੈਖੋਨ ਇਸਨੂੰ ਚੰਗੀ ਤਰ੍ਹਾਂ ਸਮਝਦੀ ਹੈ। 

ਯੂਅਰ ਸਹੇਲੀ ਦੀ ਸੰਸਥਾਪਕ ਸੈਖੋਨ ਕਹਿੰਦੀ ਹੈ, ''ਮੈਂ ਦੇਖਿਆ ਹੈ ਕਿ ਕਈ ਲੋਕਾਂ ਨੂੰ ਮੇਰੇ ਕੱਪੜੇ ਪਸੰਦ ਨਹੀਂ ਆਉਂਦੇ ਤਾਂ ਕੁਝ ਨੂੰ ਮੇਰਾ ਮੇਕਅਪ। ਉਹ ਕਹਿੰਦੇ ਤਾਂ ਕੁਝ ਨਹੀਂ, ਪਰ ਉਨ੍ਹਾਂ ਦੇ ਚਿਹਰੇ ਸਭ ਕੁਝ ਦੱਸ ਦਿੰਦੇ ਹਨ। ਸ਼ਬਦਾਂ ਨਾਲੋਂ ਜ਼ਿਆਦਾ ਤੇਜ਼ ਆਵਾਜ਼ ਤੁਹਾਡੇ ਹਾਵ ਭਾਵ ਦੀ ਹੁੰਦੀ ਹੈ। ਇਹ ਦਿਲ ਤੋੜਨ ਵਾਲਾ ਹੁੰਦਾ ਹੈ।''

ਜੈਸ ਜਦੋਂ 40 ਸਾਲਾਂ ਦੀ ਸੀ ਤਾਂ ਉਦੋਂ ਦੋ ਦਹਾਕਿਆਂ ਦੇ ਵਿਆਹੁਤਾ ਜੀਵਨ ਦੇ ਬਾਅਦ ਉਨ੍ਹਾਂ ਦੇ ਪਤੀ ਦੀ ਮੌਤ ਹੋ ਗਈ ਸੀ। ਪਤੀ ਦੀ ਮੌਤ ਦੇ ਬਾਅਦ ਜੈਸ ਆਪਣੇ ਨੇੜੇ-ਤੇੜੇ ਦੇ ਲੋਕਾਂ ਦੇ ਰਵੱਈਏ ਤੋਂ ਹੈਰਾਨ ਰਹਿ ਗਈ ਸੀ। ਉਹ ਦੱਸਦੀ ਹੈ, ''ਮੈਨੂੰ ਜੋ ਗੱਲ ਸਭ ਤੋਂ ਜ਼ਿਆਦਾ ਦੁਖੀ ਕਰਦੀ ਹੈ, ਉਹ ਇਹ ਹੈ ਕਿ ਸਮਾਜ ਦੇ ਕੁਝ ਲੋਕ ਜਿਨ੍ਹਾਂ ਦੀ ਤੁਸੀਂ ਮਦਦ ਕੀਤੀ ਹੋਵੇ, ਉਹ ਪਤੀ ਦੀ ਮੌਤ ਤੋਂ ਬਾਅਦ ਤੁਹਾਡਾ ਸਨਮਾਨ ਘੱਟ ਕਰਨ ਲੱਗਦੇ ਹਨ। ਮੇਰੀਆਂ ਲੜਕੀਆਂ ਕੀ ਸੋਚਦੀਆਂ ਹੋਣਗੀਆਂ ਕਿ ਜਦੋਂ ਮੇਰੇ ਪਿਤਾ ਨਹੀਂ ਰਹੇ ਤਾਂ ਸਾਡੀ ਮਾਂ ਦਾ ਸਨਮਾਨ ਕਿਉਂ ਘੱਟ ਹੋ ਗਿਆ।'' ਇਹੀ ਕਾਰਨ ਹੈ ਕਿ ਉਨਾਂ ਨੇ ਆਪਣੇ ਵਰਗੀਆਂ ਮਹਿਲਾਵਾਂ ਦੀ ਮਦਦ ਲਈ ਸਹੇਲੀ ਸਮੂਹ ਬਣਾਇਆ। ਇਹ ਸਮੂਹ ਮਹੀਨੇ 'ਚ ਇਕ ਵਾਰ ਇਕੱਠਾ ਹੋ ਕੇ ਵਿਧਵਾਵਾਂ ਦੀ ਮਦਦ ਕਰਦਾ ਹੈ।

ਇਹ ਸਮੂਹ ਏਸ਼ੀਆਈ ਸਮਾਜ ਦੀਆਂ ਵਿਧਵਾਵਾਂ ਪ੍ਰਤੀ ਸਮਾਜਿਕ ਰਵੱਈਏ 'ਚ ਵੀ ਬਦਲਾਅ ਚਾਹੁੰਦਾ ਹੈ। ਇਸ ਲਈ ਇਨ੍ਹਾਂ ਨੇ ਮਹਿਲਾ ਵਰਕਰ ਰਾਜ ਖੇਰਾ ਨੂੰ ਵੀ ਬੋਲÎਣ ਲਈ ਸੱਦਾ ਭੇਜਿਆ। ਉਨ੍ਹਾਂ ਨੇ ਵਿਧਵਾਵਾਂ ਨਾਲ ਸਬੰਧਤ ਪਾਬੰਦੀਆਂ 'ਤੇ ਚਰਚਾ ਕੀਤੀ, ਪਰ ਸਵਾਲ ਇਹ ਹੈ ਕਿ ਕੀ ਸਮਾਜ 'ਚ ਹੌਲੀ-ਹੌਲੀ ਬਦਲਾਅ ਆ ਰਿਹਾ ਹੈ। ਬੀਬੀਸੀ ਦੀ ਰਿਪੋਰਟ ਮੁਤਾਬਕ ਇਕ ਮੀਟਿੰਗ ਦਾ ਆਯੋਜਨ ਸ਼ਰਨਜੀਤ ਕੰਡੋਲਾ ਨੇ ਕੀਤਾ, ਜੋ ਮੈਚ ਮੇਕਿੰਗ ਸਰਵਿਸ ਚਲਾਉਂਦੀ ਹੈ। ਉਨ੍ਹਾਂ ਨਾਲ ਅਜਿਹੀਆਂ 20 ਵਿਧਵਾਵਾਂ ਜੁੜੀਆਂ ਹਨ, ਜੋ ਮੁੜ ਵਿਆਹ ਕਰਨਾ ਚਾਹੁੰਦੀਆਂ ਹਨ।

ਸ਼ਰਨਜੀਤ ਕੰਡੋਲਾ ਕਹਿੰਦੀ ਹੈ, ''10 ਸਾਲ ਪਹਿਲਾਂ ਇਸਦੀ ਕੋਈ ਗੱਲ ਤੱਕ ਨਹੀਂ ਕਰ ਸਕਦਾ ਸੀ, ਪਰ ਹੁਣ ਵਿਧਵਾਵਾਂ ਅੱਗੇ ਆ ਰਹੀਆਂ ਹਨ। ਪੁਰਸ਼ਾਂ ਲਈ ਅੱਗੇ ਵਧਣਾ ਚੰਗੀ ਗੱਲ ਮੰਨੀ ਜਾਂਦੀ ਹੈ, ਪਰ ਮਹਿਲਾਵਾਂ ਲਈ ਇਹ ਖਰਾਬ ਗੱਲ ਮੰਨੀ ਜਾਂਦੀ ਹੈ ਕਿ ਉਹ ਆਪਣੇ ਪਤੀ ਦੇ ਬਾਅਦ ਦੂਜੇ ਪੁਰਸ਼ ਨਾਲ ਹੋਣ ਦੀ ਗੱਲ ਕਿਵੇਂ ਸੋਚ ਸਕਦੀਆਂ ਹਨ।''

ਸ਼ਰਨਜੀਤ ਅੱਗੇ ਕਹਿੰਦੀ ਹੈ ਕਿ ਪਰ ਹੁਣ ਲੋਕ ਬਦਲ ਰਹੇ ਹਨ। ਇਸ ਇਲਾਕੇ ਦੀਆਂ 40 ਤੋਂ 50 ਮਹਿਲਾਵਾਂ ਯੂਅਰ ਸਹੇਲੀ 'ਚ ਸ਼ਾਮਲ ਹਨ। ਇਸਦੇ ਆਯੋਜਕਾਂ ਨੂੰ ਭਰੋਸਾ ਹੈ ਕਿ ਇਸ ਨਾਲ ਏਸ਼ੀਆਈ ਮੂਲ ਦੀਆਂ ਵਿਧਵਾਵਾਂ ਦੀ ਹਾਲਤ 'ਚ ਸੁਧਾਰ ਆਵੇਗਾ।

Comments

Leave a Reply