Wed,Dec 19,2018 | 09:50:08am
HEADLINES:

Social

ਔਰਤਾਂ ਕੰਮਕਾਜ 'ਚ ਹਿੱਸੇਦਾਰੀ ਕਰਨਗੀਆਂ ਤਾਂ ਹੀ ਤਰੱਕੀ ਕਰੇਗਾ ਦੇਸ਼

ਔਰਤਾਂ ਕੰਮਕਾਜ 'ਚ ਹਿੱਸੇਦਾਰੀ ਕਰਨਗੀਆਂ ਤਾਂ ਹੀ ਤਰੱਕੀ ਕਰੇਗਾ ਦੇਸ਼

ਇਵਾਂਕਾ ਟਰੰਪ ਭਾਰਤ 'ਚ ਆ ਕੇ ਸਾਨੂੰ ਕੁਝ ਸਿਖਾ ਗਈ ਹੈ। ਭਾਰਤ 'ਚ ਪਾਲਿਸੀ ਦੇ ਸੈਕਟਰ 'ਚ ਦਿਲਚਸਪੀ ਰੱਖਣ ਵਾਲੇ ਜ਼ਿਆਦਾਤਰ ਲੋਕਾਂ ਨੂੰ ਇਹ ਪਤਾ ਸੀ, ਪਰ ਹੁਣ ਇਹੀ ਗੱਲ ਇਵਾਂਕਾ ਟਰੰਪ ਨੇ ਭਾਰਤ ਆ ਕੇ ਬੋਲ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਦੇ ਕੰਮਕਾਜੀ ਲੋਕਾਂ 'ਚ ਮਹਿਲਾਵਾਂ ਦੀ ਹਿੱਸੇਦਾਰੀ ਬਹੁਤ ਹੀ ਘੱਟ ਹੈ।
 
ਉਨ੍ਹਾਂ ਕਿਹਾ ਕਿ ਜੇਕਰ ਭਾਰਤ ਕੰਮਕਾਜੀ ਲੋਕਾਂ 'ਚ ਮਰਦ ਤੇ ਮਹਿਲਾ ਦੇ ਅੰਤਰ ਨੂੰ ਅੱਧਾ ਵੀ ਘਟਾ ਪਾਉਂਦਾ ਹੈ ਤਾਂ ਅਗਲੇ ਤਿੰਨ ਸਾਲਾਂ 'ਚ ਭਾਰਤ ਦੀ ਅਰਥ ਵਿਵਸਥਾ 'ਚ ਸਾਲਾਨਾ 150 ਅਰਬ ਡਾਲਰ ਦਾ ਵਾਧਾ ਹੋਵੇਗਾ। ਇਵਾਂਕਾ ਨੇ ਦੱਸਿਆ ਕਿ ਭਾਰਤ 'ਚ ਤਰੱਕੀ ਕਰਨੀ ਹੈ ਤਾਂ ਉਸਨੂੰ ਮਹਿਲਾਵਾਂ ਨੂੰ ਕੰਮਕਾਜ 'ਚ ਸ਼ਾਮਲ ਕਰਨਾ ਹੋਵੇਗਾ। 
 
ਉਹ ਇਹ ਵੀ ਦੱਸ ਰਹੀ ਹੈ ਕਿ ਭਾਰਤ ਦੀਆਂ ਹਰ ਚਾਰ 'ਚੋਂ ਤਿੰਨ ਮਹਿਲਾਵਾਂ ਜੇਕਰ ਦੇਸ਼ ਦੀ ਅਰਥ ਵਿਵਸਥਾ 'ਚ ਯੋਗਦਾਨ ਨਾ ਕਰਨ ਤਾਂ ਦੇਸ਼ ਦੀ ਤਰੱਕੀ ਸੰਭਵ ਨਹੀਂ ਹੈ। ਜੋ ਗੱਲ ਇਵਾਂਕਾ ਜਾਣਦੀ ਹੈ, ਯਾਨੀ ਭਾਰਤ ਦੀ ਵਰਕਫੋਰਸ 'ਚ ਜੇਕਰ ਮਹਿਲਾਵਾਂ ਦੀ ਹਿੱਸੇਦਾਰੀ ਵੱਧਦੀ ਹੈ ਤਾਂ ਭਾਰਤ ਦੀ ਅਰਥਵਿਵਸਥਾ ਨੂੰ ਇਕ ਬਹੁਤ ਹੀ ਤੇਜ਼ ਹੁਲਾਰਾ ਮਿਲੇਗਾ। ਕੀ ਇਹ ਗੱਲ ਭਾਰਤ ਦੇ ਨੀਤੀ ਨਿਰਮਾਤਾਵਾਂ ਤੋਂ ਲੁਕੀ ਹੋਈ ਹੈ? ਨਹੀਂ, ਅਜਿਹਾ ਕੁਝ ਨਹੀਂ ਹੈ।
 
ਸਰਕਾਰ ਇਸਨੂੰ ਲੈ ਕੇ ਚਿੰਤਤ ਹੈ ਤੇ ਨੀਤੀ ਆਯੋਗ ਇਸ 'ਤੇ ਵਿਚਾਰ ਕਰਕੇ ਇਕ ਰਿਪੋਰਟ ਵੀ ਪੇਸ਼ ਕਰ ਚੁੱਕਾ ਹੈ, ਪਰ ਨਹੀਂ ਭਾਰਤ 'ਚ ਲਿੰਗ ਦੇ ਅਧਾਰ 'ਤੇ ਗ਼ੈਰਬਰਾਬਰੀ ਦੀ ਸਮੱਸਿਆ ਇੰਨੀ ਸਰਲ ਨਹੀਂ ਹੈ ਕਿ ਕਿਸੇ ਦੇ ਸਿਰਫ ਚਾਹੁਣ ਨਾਲ ਹੀ ਇਸਦਾ ਹੱਲ ਹੋ ਜਾਵੇ। ਭਾਰਤ ਦੁਨੀਆਂ ਦੇ ਉਨ੍ਹਾਂ ਦੇਸ਼ਾਂ 'ਚ ਸ਼ਾਮਲ ਹੈ ਜਿਥੇ ਕੰਮ ਕਰਨ ਵਾਲੀਆਂ ਮਹਿਲਾਵਾਂ ਦਾ ਅਨੁਪਾਤ ਸਭ ਤੋਂ ਘੱਟ ਹੈ।  ਭਾਰਤ ਇਸ ਮਾਮਲੇ 'ਚ 131 ਦੇਸ਼ਾਂ ਦੇ ਪੈਮਾਨੇ 'ਤੇ 120ਵੇਂ ਨੰਬਰ 'ਤੇ ਹੈ। ਬ੍ਰਿਕਸ ਦੇਸ਼ਾਂ 'ਚ ਭਾਰਤ ਸਭ ਤੋਂ ਪਿੱਛੇ ਹੈ।
 
ਜੀ20 ਦੇਸ਼ਾਂ 'ਚ ਸਿਰਫ ਸਾਊਦੀ ਅਰਬ ਹੀ ਸਾਡੇ ਤੋਂ ਬੁਰੇ ਹਾਲ 'ਚ ਹੈ। ਇੰਟਰਨੈਸ਼ਨਲ ਲੇਬਰ ਆਰਗੇਨਾਈਜ਼ੇਸ਼ਨ ਦੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਭਾਰਤ ਇਸ ਮਾਮਲੇ 'ਚ ਨੇਪਾਲ, ਬੰਗਲਾਦੇਸ਼ ਤੇ ਮਾਲਦੀਵ ਵਰਗੇ ਗੁਆਂਢੀ ਦੇਸ਼ਾਂ ਤੋਂ ਕਾਫੀ ਪਿੱਛੇ ਹੈ। ਹਾਲਾਂÎਕਿ ਅਸੀਂ ਇਸ ਗੱਲ 'ਤੇ ਖ਼ੁਸ਼ ਹੋ ਸਕਦੇ ਹਾਂ ਕਿ ਪਾਕਿਸਤਾਨ ਦਾ ਅੰਕੜਾ ਹਾਲੇ ਵੀ ਭਾਰਤ ਤੋਂ ਕਾਫੀ ਹੇਠਾਂ ਹੈ। ਪਰ ਜਿਥੇ ਕੰਮ ਦੇ ਮਾਮਲੇ 'ਚ ਪਾਕਿਸਤਾਨ 'ਚ ਮਹਿਲਾਵਾਂ ਦੀ ਭਾਗੀਦਾਰੀ ਵਧ ਰਹੀ ਹੈ, ਉਥੇ ਹੀ ਭਾਰਤ ਪਿੱਛੇ ਵੱਲ ਜਾ ਰਿਹਾ ਹੈ।
 
ਜ਼ਾਹਿਰ ਹੈ ਕਿ ਦੋ ਗੱਲਾਂ ਇਸ ਖੇਤਰ 'ਚ ਹੋ ਰਹੀਆਂ ਹਨ, ਇਕ ਮਹਿਲਾਵਾਂ ਨੂੰ ਢੰਗ ਨਾਲ ਕੰਮ ਨਹੀਂ ਮਿਲ ਰਿਹਾ। ਦੋ, ਜੋ ਮਹਿਲਾਵਾਂ ਕੰਮ 'ਚ ਲੱਗੀਆਂ ਹੋਈਆਂ ਹਨ, ਉਨ੍ਹਾਂ ਲਈ ਅਜਿਹੇ ਹਾਲਾਤ ਨਹੀਂ ਹਨ ਕਿ ਉਹ ਕੰਮ ਕਰਨ 'ਚ ਲੱਗੀਆਂ ਰਹਿਣ। ਜਾਣਕਾਰ ਇਸ ਗੱਲ 'ਤੇ ਵੀ ਹੈਰਾਨੀ ਪ੍ਰਗਟਾ ਰਹੇ ਹਨ ਕਿ 2004-05 ਤੋਂ ਲੈ ਕੇ 2011-12 ਦੇ ਵਿਚਾਲੇ ਜਦੋਂ ਭਾਰਤੀ ਅਰਥਵਿਵਸਥਾ 'ਚ ਲਗਾਤਾਰ ਸੁਧਾਰ ਹੋ ਰਿਹਾ ਸੀ ਤੇ ਵਿਕਾਸ ਦਰ ਉਚੀ ਬਣੀ ਹੋਈ ਸੀ। ਉਸੇ ਦੌਰਾਨ ਲਗਭਗ 2 ਕਰੋੜ ਮਹਿਲਾਵਾਂ ਨੇ ਕੰਮਕਾਜ ਬੰਦ ਕਿਉਂ ਕਰ ਦਿੱਤਾ?
 
ਦੁਨੀਆਂ ਦੇ ਜ਼ਿਆਦਾਤਰ ਦੇਸ਼ਾਂ ਦਾ ਅਨੁਭਵ ਹੈ ਕਿ ਅਰਥ ਵਿਵਸਥਾ 'ਚ ਸੁਧਾਰ ਦੇ ਨਾਲ ਹੀ ਮਹਿਲਾਵਾਂ ਵੀ ਘਰ ਦੇ ਬਾਹਰ ਜ਼ਿਆਦਾ ਨਿਕਲਦੀਆਂ ਹਨ ਤੇ ਆਰਥਿਕ ਸਰਗਰਮੀਆਂ 'ਚ ਸ਼ਾਮਲ ਹੁੰਦੀਆਂ ਹਨ। ਭਾਰਤ ਦੁਨੀਆਂ ਭਰ ਦੇ ਅਰਥਸ਼ਾਸਤਰੀਆਂ ਲਈ ਪਹੇਲੀ ਬਣਿਆ ਹੋਇਆ ਹੈ। ਇਸ ਲਈ ਇਸ ਬਾਰੇ ਧੜਾਧੜ ਸਟੱਡੀਜ਼ ਹੋ ਰਹੀ ਹੈ ਤੇ ਤਮਾਮ ਰਿਪੋਰਟਾਂ ਆ ਰਹੀਆਂ ਹਨ।
 
ਇਹ ਕਿਉਂ ਹੋ ਰਿਹਾ ਹੈ, ਇਸਨੂੰ ਸਮਝੇ ਬਿਨਾਂ ਭਾਰਤ ਉਹ ਹਾਸਲ ਨਹੀਂ ਕਰ ਪਾਵੇਗਾ, ਜਿਸਦੇ ਵੱਲ ਇਵਾਂਕਾ ਟਰੰਪ ਇਸ਼ਾਰਾ ਕਰ ਰਹੀ ਹੈ ਤੇ ਜਿਸਨੂੰ ਲੈ ਕੇ ਖ਼ੁਦ ਭਾਰਤ ਸਰਕਾਰ ਵੀ ਚਿੰਤਤ ਹੈ। ਇਸਦੇ 3 ਪ੍ਰਮੁੱਖ ਕਾਰਨ ਹਨ। ਚੰਗੀ ਗੱਲ ਤਾਂ ਇਹ ਹੈ ਕਿ ਇਨ੍ਹਾਂ ਦਾ ਹੱਲ ਕੋਈ ਨਾਮੁਮਕਿਨ ਨਹੀਂ ਹੈ। ਜ਼ਰੂਰਤ ਇਸ ਗੱਲ ਦੀ ਹੈ ਕਿ ਸਰਕਾਰ ਤੇ ਸਮਾਜ ਦੋਵੇਂ ਨਾਲ ਅੱਗੇ ਵਧ ਕੇ ਸੰਕਲਪ ਲੈਣ।
 
ਸਰਕਾਰ ਨੂੰ ਚਾਹੀਦਾ ਹੈ ਕਿ ਜੋ ਕੰਪਨੀਆਂ ਜਾਂ ਫਰਮਜ਼ ਮਹਿਲਾਵਾਂ ਨੂੰ ਜ਼ਿਆਦਾ ਨੌਕਰੀਆਂ ਦੇਣ, ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਤੇ ਉਨ੍ਹਾਂ ਦੇ ਇਸ ਯੋਗਦਾਨ ਨੂੰ ਹੁੰਗਾਰਾ ਦੇਣ। ਇਸਦੀ ਪਹਿਲ ਪੀਐੱਸਯੂ ਤੇ ਸਰਕਾਰੀ ਦਫਤਰਾਂ ਤੋਂ ਹੋਣੀ ਚਾਹੀਦੀ ਹੈ। ਉਮੀਦ ਹੈ ਕਿ ਭਾਰਤ ਸਰਕਾਰ ਇਵਾਂਕਾ ਟਰੰਪ ਨੂੰ ਸੁਣ ਰਹੀ ਹੈ, ਕਿਉਂ ਕਿ ਕੰਮ ਕਰਨਗੀਆਂ ਮਹਿਲਾਵਾਂ, ਤਬੀ ਤੋਂ ਬੜੇਗਾ ਭਾਰਤ।

ਘਰ ਤੋਂ ਬਾਹਰ ਨਹੀਂ ਜਾਂਦੀਆਂ ਮਹਿਲਾਵਾਂ
ਨੈਸ਼ਨਲ ਸੈਂਪਲ ਆਫ ਸਰਵੇ ਦੱਸ ਰਹੇ ਹਨ ਕਿ ਭਾਰਤ 'ਚ ਦੋ ਸ਼੍ਰੇਣੀਆਂ 'ਚ ਮਹਿਲਾਵਾਂ ਜ਼ਿਆਦਾ ਕੰਮਕਾਜੀ ਹੁੰਦੀਆਂ ਹਨ, ਪਹਿਲੀ ਕੈਟਾਗਿਰੀ ਉਨ੍ਹਾਂ ਮਹਿਲਾਵਾਂ ਦੀ ਹੈ ਜੋ ਬਿਲਕੁਲ ਪੜ੍ਹੀ ਲਿਖੀ ਨਹੀਂ ਹੈ। ਦੂਸਰੀ ਕੈਟੇਗਿਰੀ ਉਨ੍ਹਾਂ ਮਹਿਲਾਵਾਂ ਦੀ ਹੈ ਜੋ ਗ੍ਰੈਜੂਏਸ਼ਨ ਜਾਂ ਇਸ ਤੋਂ ਵੱਡੀਆਂ ਡਿਗਰੀਆਂ ਲੈ ਚੱੁੱਕੀਆਂ ਹਨ। ਇਸ ਵਿਚਾਲੇ ਉਹ ਮਹਿਲਾਵਾਂ ਹਨ, ਜੋ ਕੰਮਕਾਜ 'ਚ ਘੱਟ ਬਿਜ਼ੀ ਹਨ ਤੇ ਪਿਛਲੇ ਦੋ ਦਹਾਕਿਆਂ ਤੋਂ ਇਸ ਸ਼੍ਰੇਣੀ ਦੀਆਂ ਮਹਿਲਾਵਾਂ ਨੇ ਆਪਣੇ ਆਪ ਨੂੰ ਘਰ ਦੇ ਅੰਦਰ ਹੀ ਬੰਦ ਕੀਤਾ ਹੋਇਆ ਹੈ।
 
ਇਸਦਾ ਮਤਲਬ ਇਹ ਹੋਇਆ ਕਿ ਕੰਮਕਾਜ ਨਾ ਕਰਕੇ, ਘਰ ਸੰਭਾਲਣ ਦਾ ਮਾਮਲਾ ਸਿੱਖਿਆ ਨਾਲ ਨਹੀਂ, ਸਗੋਂ ਸਮਾਜਿਕ ਸਥਿਤੀ ਨਾਲ ਵੀ ਜੁੜਿਆ ਹੋਇਆ ਹੈ। ਅਸਲ 'ਚ ਇਹ ਉਨ੍ਹਾਂ ਪਰਿਵਾਰਾਂ ਦੀਆਂ ਮਹਿਲਾਵਾਂ ਹਨ, ਜਿਥੇ ਇਹ ਮਾਨਤਾ ਹੈ ਕਿ ਚੰਗੇ ਘਰ ਦੀਆਂ ਮਹਿਲਾਵਾਂ ਘਰੋਂ ਬਾਹਰ ਨਹੀਂ ਨਿਕਲਦੀਆਂ। ਜਾਂ ਫਿਰ ਤੂੰ ਘਰ ਸੰਭਾਲ, ਮੈਂ ਕਮਾ ਕੇ ਲਿਆਊਂਗਾ। ਮੁਸ਼ਕਲ ਇਹ ਹੈ ਕਿ ਘਰ ਦਾ ਕੰਮ ਉਂਝ ਤਾਂ ਕੰਮ ਹੀ ਹੈ, ਪਰ ਅਰਥਵਿਵਸਥਾ 'ਚ ਉਸਦੀ ਗਿਣਤੀ ਨਹੀਂ ਹੁੰਦੀ। ਪਰ ਹੇਠਲੇ ਵਰਗ ਦੀ ਇਹ ਸਮੱਸਿਆ ਨਹੀਂ ਹੈ। ਕੰਮ ਕਰਨਾ ਉਨ੍ਹਾਂ ਦੀ ਮਜਬੂਰੀ ਹੈ। ਉਚ ਵਰਗ 'ਚ ਵੀ ਇਹ ਸਮੱਸਿਆ ਨਹੀਂ ਹੈ। ਉਹ ਮਹਿਲਾਵਾਂ ਦੇ ਕੰਮ ਕਰਨ ਦਾ ਮਹੱਤਵ ਸਮਝਦੇ ਹਨ।
-ਗੀਤਾ ਯਾਦਵ

 

 

Comments

Leave a Reply