Wed,Dec 19,2018 | 09:49:46am
HEADLINES:

Social

ਮਹਿਲਾਵਾਂ ਗਲੈਮਰ ਦੀ ਵਸਤੂ ਨਹੀਂ, ਉਨ੍ਹਾਂ ਦੀ ਸਮਰੱਥਾ ਦਾ ਮੁਲਾਂਕਨ ਕਰੋ

ਮਹਿਲਾਵਾਂ ਗਲੈਮਰ ਦੀ ਵਸਤੂ ਨਹੀਂ, ਉਨ੍ਹਾਂ ਦੀ ਸਮਰੱਥਾ ਦਾ ਮੁਲਾਂਕਨ ਕਰੋ

ਤੁਸੀਂ ਪੁਰਸ਼ ਹੋ ਤੇ ਹਾਈ ਹੀਲ ਪਹਿਨ ਕੇ ਨੱਚ ਰਹੀ ਲੜਕੀ ਬੇਸ਼ੱਕ ਤੁਹਾਨੂੰ ਜਚ ਰਹੀ ਹੋਵੇ। ਪਰ ਜੇਕਰ ਉਸਨੇ ਆਪਣੀ ਮਰਜ਼ੀ ਦੇ ਖ਼ਿਲਾਫ਼ ਹਾਈ ਹੀਲ ਨਹੀਂ ਪਹਿਨੀ ਹੈ ਤੇ ਤੁਸੀਂ ਉਸਨੂੰ ਹਾਈ ਹੀਲ ਸ਼ੂਜ਼ ਜਾਂ ਸੈਂਡਲ ਪਹਿਨਣ ਲਈ ਮਜਬੂਰ ਕੀਤਾ ਤਾਂ ਗੱਲ ਕਾਨੂੰਨ ਤੱਕ ਪਹੁੰਚ ਸਕਦੀ ਹੈ।

ਫਿਲਪੀਂਸ 'ਚ ਇਹ ਹੋ ਗਿਆ ਹੈ। ਉਸ ਖ਼ਬਰ ਨੇ ਲੋਕਾਂ ਨੂੰ ਹੈਰਾਨ ਕੀਤਾ ਹੈ, ਜਿਸ 'ਚ ਕਿਹਾ ਗਿਆ ਹੈ ਕਿ ਫਿਲਪੀਂਸ ਦੀ ਸਰਕਾਰ ਨੇ ਮੁਲਾਜ਼ਮਾਂ ਨੂੰ ਹਾਈ ਹੀਲ ਪਾਉਣ ਲਈ ਮਜਬੂਰ ਕਰਨ 'ਤੇ ਰੋਕ ਲਗਾ ਦਿੱਤੀ ਹੈ ਯਾਨੀ ਕੋਈ ਸਟੋਰ ਜਾਂ ਹੋਟਲ ਜਾਂ ਆਫਿਸ ਕਿਸੇ ਮਹਿਲਾ ਸਟਾਫ ਨੂੰ ਇਹ ਨਹੀਂ ਕਹਿ ਸਕਦਾ ਹੈ ਕਿ ਉਹ ਹਾਈ ਹੀਲ ਹੀ ਪਾ ਕੇ ਆਵੇ। ਇਕ ਇੰਚ ਤੋਂ ਜ਼ਿਆਦਾ ਉਚੀ ਹੀਲ ਨੂੰ ਹਾਈ ਹੀਲ ਦੀ ਕੈਟੇਗਿਰੀ 'ਚ ਰੱਖਿਆ ਗਿਆ ਹੈ।

ਪਹਿਲੀ ਨਜ਼ਰ 'ਚ ਇਹ ਗੱਲ ਮਾਮੂਲੀ ਲੱਗ ਸਕਦੀ ਹੈ, ਪਰ ਮਹਿਲਾ ਅਧਿਕਾਰਾਂ ਤੇ ਮਨੁੱਖੀ ਅਧਿਕਾਰਾਂ ਦੇ ਨਜ਼ਰੀਏ ਤੋਂ ਇਹ ਇਕ ਵੱਡੀ ਜਿੱਤ ਹੈ। ਇਸ ਦਾ ਮਹੱਤਵ ਸਿਰਫ ਇਸ ਮਾਇਨੇ 'ਚ ਨਹੀਂ ਹੈ ਕਿ ਮਹਿਲਾਵਾਂ ਨੂੰ 10-10 ਘੰਟਿਆਂ ਤੱਕ ਹਾਈ ਹੀਲ ਪਾਉਣ ਦੀ ਮਜਬੂਰੀ ਤੋਂ ਫਿਲਪੀਂਸ 'ਚ ਛੁਟਕਾਰਾ ਮਿਲ ਗਿਆ ਹੈ ਤੇ ਇਸ ਨਾਲ ਉਨ੍ਹਾਂ ਦੇ ਗਿੱਟਿਆਂ ਤੇ ਪੈਰਾਂ ਨੂੰ ਉਹ ਦਰਦ ਨਹੀਂ ਹੋਵੇਗਾ, ਜਿਸਦੀ ਵਜ੍ਹਾ ਹਾਈ ਹੀਲ ਹੈ। 

ਸਿਹਤ ਦੀ ਦ੍ਰਿਸ਼ਟੀ ਤੋਂ ਭਾਵੇਂ ਇਸ ਫ਼ੈਸਲੇ ਦਾ ਮਹੱਤਵ ਹੈ। ਇਸ ਨਾਲ ਮਹਿਲਾਵਾਂ ਦੇ ਗੋਡੇ ਖ਼ਰਾਬ ਹੋਣ ਦਾ ਫ਼ੀਸਦੀ ਘਟੇਗਾ ਤੇ ਜੋੜਾਂ ਦੇ ਦਰਦ ਤੋਂ ਵੀ ਰਾਹਤ ਮਿਲੇਗੀ। ਇਸ ਫੈਸਲੇ ਦਾ ਵੱਡਾ ਮਹੱਤਵ ਇਸ ਮਾਇਨੇ 'ਚ ਹੈ ਕਿ ਮਹਿਲਾਵਾਂ ਨੂੰ ਇਸ ਇਲਜ਼ਾਮ ਤੋਂ ਮੁਕਤੀ ਮਿਲੇਗੀ ਕਿ ਸੇਲਸ ਟੀਮ, ਫਰੰਟ ਆਫਿਸ ਤੇ ਵੈਲਕਮ ਡੈਸਕ ਵਰਗੀਆਂ ਥਾਵਾਂ 'ਤੇ ਮਹਿਲਾਵਾਂ ਨੂੰ ਇਸ ਲਈ ਰੱਖਿਆ ਜਾਵੇ ਕਿ ਉਹ ਸੈਕਸੀ ਤੇ ਲੰਮੀਆਂ ਨਜ਼ਰ ਆਉਣ।

ਇਹ ਧਾਰਨਾ ਸਿਰਫ ਫਿਲਪੀਂਸ 'ਚ ਨਹੀਂ ਹੈ ਕਿ ਹਾਈ ਹੀਲ ਪਾ ਕੇ ਲੜਕੀਆਂ ਸੈਕਸੀ ਦਿਸਦੀਆਂ ਹਨ ਤੇ ਅਜਿਹਾ ਕਰਕੇ ਉਹ ਪਬਲਿਕ ਡੀਲਿੰਗ ਵਾਲੀਆਂ ਕੁਝ ਪੁਜ਼ੀਸ਼ਨਾਂ 'ਤੇ ਵਧੀਆ ਢੰਗ ਨਾਲ ਕੰਮ ਕਰ ਸਕਦੀਆਂ ਹਨ। ਇਸ ਲਈ ਫਿਲਪੀਂਸ 'ਚ ਹੋਟਲ ਰਿਸੈਪਸ਼ਨਿਸਟ ਤੇ ਮਾਲ ਦੀ ਸੇਲਸ ਗਰਲ ਵਰਗੀਆਂ ਜਾਬ 'ਚ ਕੰਮ ਕਰਨ ਵਾਲੀਆਂ ਮਹਿਲਾਵਾਂ ਨੂੰ ਹਾਈ ਹੀਲ ਪਾਉਣ ਲਈ ਮਜਬੂਰ ਕੀਤਾ ਜਾਂਦਾ ਸੀ। ਉਥੇ ਦੀ ਸਰਕਾਰ ਦੇ ਫ਼ੈਸਲੇ ਦੇ ਬਾਅਦ ਹੁਣ ਸਥਿਤੀ ਬਦਲੇਗੀ।

ਪਰ ਇਹ ਸਮੱਸਿਆ ਸਿਰਫ ਫਿਲਪੀਂਸ ਦੀ ਹੀ ਨਹੀਂ ਹੈ। ਇਹ ਪੁਰਸ਼ ਮਾਨਸਿਕਤਾ ਨਾਲ ਜੁੜੀ ਹੋਈ ਸਮੱੱਸਿਆ ਹੈ। ਜਿਸ 'ਚ ਇਹ ਗੱਲ ਸਹਿਜ ਬਣ ਜਾਂਦੀ ਹੈ ਕਿ ਲੜਕੀ ਸੈਕਸੀ ਨਜ਼ਰ ਆਏਗੀ ਤਾਂ ਬਿਜ਼ਨੈੱਸ 'ਚ ਮਦਦ ਮਿਲੇਗੀ ਤੇ ਉਹ ਕੀ ਕਰਕੇ ਸੈਕਸੀ ਨਜ਼ਰ ਆਵੇਗੀ, ਇਹ ਵੀ ਪੁਰਸ਼ ਦੇ ਨਜ਼ਰੀਏ ਤੋਂ ਹੀ ਤੈਅ ਹੋਵੇਗਾ। ਭਾਰਤ 'ਚ ਵੀ ਮਹਿਲਾਵਾਂ ਨੂੰ ਸੇਲਸ ਦੇ ਕੰਮ 'ਚ ਲਗਾਉਣ ਦੇ ਪਿੱਛੇ ਇਹੀ ਮਾਨਸਿਕਤਾ ਕੰਮ ਕਰਦੀ ਹੈ। ਇਸ ਤਰ੍ਹਾਂ ਦੀ ਸੋਚ 'ਚ ਸਮੱਸਿਆ ਇਹ ਹੈ ਕਿ ਗੱਲ ਕਿਸੇ ਲੜਕੀ ਦੇ ਸੇਲਸ ਸਕਿਲ ਦੀ ਨਹੀਂ ਹੋ ਰਹੀ ਹੈ।

ਇਹ ਮੁਮਕਿਨ ਹੈ ਕੋਈ ਲੜਕੀ ਵਧੀਆ ਸੇਲਸ ਵੁਮੈਨ ਹੋਵੇ ਜਾਂ ਫਰੰਟ ਆਫਿਸ ਸੰਭਾਲਦੀ ਹੋਵੇ, ਪਰ ਅਜਿਹਾ ਹੋਣਾ ਉਸਦੇ ਲੜਕੀ ਜਾਂ ਸੈਕਸੀ ਹੋਣ ਕਾਰਨ ਹੈ, ਇਹ ਕਹਿਣਾ ਉਸ ਲੜਕੀ ਦੀ ਕਾਬਲੀਅਤ ਦਾ ਅਪਮਾਨ ਕਰਨਾ ਹੈ। ਗੱਲ ਸਿਰਫ ਹਾਈ ਹੀਲ ਦੀ ਨਹੀਂ ਹੈ। ਸੁੰਦਰਤਾ ਦੇ ਮਾਪਦੰਡਾਂ ਨੂੰ ਅਣਪਾਉਣ ਲਈ ਮਹਿਲਾਵਾਂ ਨੂੰ ਆਪਣੀ ਸਿਹਤ ਨਾਲ ਵੀ ਸਮਝੌਤਾ ਕਰਨ ਨੂੰ ਸਿਖਾਇਆ ਜਾਂਦਾ ਹੈ।

ਮਿਸਾਲ ਵਜੋਂ ਪੈਡੇਡ ਜਾਂ ਵਾਇਰਡ ਬ੍ਰਾ ਬਰੈਸਟ ਲਈ ਖ਼ਤਰਨਾਕ ਹੈ। ਪਰ ਇਹ ਬਹੁਤ ਆਮ ਹੈ ਤਾਂ ਕਿ ਉਨ੍ਹਾਂ ਦੀ ਬਰੈਸਟ ਇਕ ਖਾਸ ਅਕਾਰ 'ਚ ਦਿਸੇ, ਜਿਸਨੂੰ ਸੁੰਦਰ ਮੰਨਿਆ ਜਾਂਦਾ ਹੈ। ਟਾਈਟ ਜੀਂਸ ਕਾਰਨ ਗੋਡੇ ਮੋੜਨ 'ਚ ਹੋਣ ਵਾਲੀ ਦਿੱਕਤ ਲੰਮੇ ਸਮੇਂ  'ਚ ਸਿਹਤ ਲਈ ਨੁਕਸਾਨਦਾਇਕ ਹੋ ਸਕਦੀ ਹੈ। ਗੱਲ ਹਾਈ ਹੀਲ ਤੋਂ ਅੱਗੇ ਵਧਣੀ ਚਾਹੀਦੀ ਹੈ।

ਮਰਦ-ਔਰਤ ਬਰਾਬਰਤਾ ਦੀ ਲੜਾਈ ਔਖੀ
ਫਿਲਪੀਂਸ ਨੇ ਹਾਈ ਹੀਲ ਦੀ ਮਜਬੂਰੀ ਨੂੰ ਖ਼ਤਮ ਕਰਕੇ ਇਸ ਦਿਸ਼ਾ 'ਚ ਇਕ ਕਦਮ ਚੁੱਕਿਆ ਹੈ। ਭਾਰਤ 'ਚ ਇਸਤਰੀ-ਪੁਰਸ਼ ਸਮਾਨਤਾ ਦੀ ਲੜਾਈ ਹੋਰ ਮੁਸ਼ਕਲ ਹੈ, ਕਿਉਂਕਿ ਮਹਿਲਾਵਾਂ ਦਾ ਦੂਜੇ ਦਰਜੇ 'ਤੇ ਹੋਣ ਦੀ ਸੰਸਕ੍ਰਿਤਕ ਮਾਨਤਾ ਹੈ। ਨੀਤੀ ਕਮਿਸ਼ਨ ਦੇ 2017-2020 ਦੇ ਏਜੰਡੇ 'ਚ ਕਿਹਾ ਗਿਆ ਹੈ ਕਿ ਭਾਰਤ 'ਚ ਬਰਾਬਰ ਕੰਮ ਲਈ ਮਹਿਲਾਵਾਂ ਨੂੰ ਵੇਤਨ ਘੱਟ ਮਿਲਦਾ ਹੈ ਤੇ ਉਨ੍ਹਾਂ ਨੂੰ ਘੱਟ ਉਤਪਾਦਕ ਕੰਮਾਂ 'ਚ ਲਗਾਇਆ ਜਾਂਦਾ ਹੈ।

ਨਾਲ ਹੀ ਉਨ੍ਹਾਂ ਨੂੰ ਘਰ ਪਰਿਵਾਰ ਦੇ ਉਨ੍ਹਾਂ ਕੰਮਾਂ 'ਚ ਜ਼ਿਆਦਾ ਲਗਾਇਆ ਜਾਂਦਾ ਹੈ, ਜਿਨ੍ਹਾਂ ਲਈ ਕੋਈ ਭੁਗਤਾਨ ਨਹੀਂ ਕੀਤਾ ਜਾਂਦਾ। ਭਾਰਤ ਦੇ ਵਿਕਾਸ ਲਈ ਜ਼ਰੂਰੀ ਹੈ ਕਿ ਇਨ੍ਹਾਂ ਸਥਿਤੀਆਂ ਨੂੰ ਬਦਲਿਆ ਜਾਵੇ। ਹਾਈ ਹੀਲ ਦੇ ਮਾਮਲੇ 'ਚ ਇਹ ਸਬਕ ਭਾਰਤ ਲਈ ਵੀ ਹੈ। ਵੈਸੇ ਵੀ ਹਾਈ ਹੀਲ ਦੇ ਕਈ ਤਰ੍ਹਾਂ ਦੇ ਅਸਰ ਹੋ ਸਕਦੇ ਹਨ। ਇਕ ਸਥਿਤੀ ਦੀ ਕਲਪਨਾ ਕਰੋ ਕਿ ਕਿਸੇ ਆਫਿਸ 'ਚ ਅੱਗ ਲੱਗ ਜਾਵੇ ਜਾਂ ਭਗਦੜ ਮਚ ਜਾਵੇ ਤਾਂ ਹਾਈ ਹੀਲ ਪਵਾਲੀਆਂ ਮਹਿਲਾਵਾਂ ਦੀ ਕੀ ਹਾਲਤ ਬਣੇਗੀ।

ਮਹਿਲਾਵਾਂ ਨੂੰ ਨਾ ਸਮਝਿਆ ਜਾਵੇ ਗਲੈਮਰ ਦੀ ਵਸਤੂ
ਦੇਸ਼ ਦੀ ਆਬਾਦੀ ਦੇ ਅੱਧੇ ਹਿੱਸੇ ਦਾ ਕਾਮਿਆਂ 'ਚ ਸ਼ਾਮਲ ਨਾ ਹੋਣ ਦੇਸ਼ ਦੇ ਵਿਕਾਸ ਲਈ ਇਕ ਬਹੁਤ ਵੱਡੀ ਰੁਕਾਵਟ ਹੈ। ਵਰਕਫੋਰਸ 'ਚ ਮਹਿਲਾਵਾਂ ਦੀ ਹਿੱਸੇਦਾਰੀ ਵਧਣ ਮਾਤਰ ਨਾਲ ਹੀ ਭਾਰਤ ਦੀ ਕੁਲ ਘਰੇਲੂ ਉਤਪਾਦ (ਜੀਡੀਪੀ) 'ਚ ਇਕ ਲੰਮੀ ਛਾਲ ਲੱਗ ਸਕਦੀ ਹੈ ਤੇ ਪਰਿਵਾਰਾਂ ਦੀ ਆਰਥਿਕ ਸਥਿਤੀ ਵੀ ਵਧੀਆ ਹੋਵੇਗੀ। ਇਸਦੇ ਲਈ ਦੇਸ਼ 'ਚ ਸੰਸਕ੍ਰਿਤਕ ਪੱਧਰ 'ਤੇ ਬਦਲਾਅ ਦੀ ਜ਼ਰੂਰਤ ਹੈ।

ਮਹਿਲਾਵਾਂ ਨੂੰ ਗਲੈਮਰ ਦੀ ਵਸਤੂ ਦੇ ਤੌਰ 'ਤੇ ਨਾ ਦੇਖ ਕੇ ਉਨ੍ਹਾਂ ਦੀਆਂ ਸਮੱਰਥਾਵਾਂ ਦਾ ਮੁਲਾਂਕਨ ਆਬਜੈਕਟਿਵ ਤਰੀਕੇ ਨਾਲ ਹੋਣਾ ਚਾਹੀਦਾ ਹੈ। ਮਹਿਲਾਵਾਂ ਲਈ ਕੰਮ ਕਰਨਾ ਇਕ ਸਹਿਜ ਕੰਮ ਹੋਣਾ ਚਾਹੀਦਾ ਹੈ। ਵਰਕ ਪਲੇਸ ਨੂੰ ਇਕ ਅਜਿਹੀ ਥਾਂ ਹੋਣਾ ਚਾਹੀਦਾ ਹੈ, ਜਿਥੇ ਮਹਿਲਾਵਾਂ ਦੀ ਸਿਹਤ ਨੂੰ ਪਹਿਲ ਦਿੱਤੀ ਜਾਂਦੀ ਹੋਵੇ ਤੇ ਜਿਥੇ ਕੰਮ ਕਰਨ 'ਚ ਮਹਿਲਾਵਾਂ ਨੂੰ ਅਸਹਿਜ ਨਾ ਮਹਿਸੂਸ ਕਰਨਾ ਪਵੇ।
-ਦਲੀਪ ਮੰਡਲ

Comments

Leave a Reply