Wed,Mar 27,2019 | 12:44:34am
HEADLINES:

Social

ਮਹਿਲਾਵਾਂ ਲਈ ਨਹੀਂ ਬਦਲਿਆ ਪੁਰਸ਼ ਪ੍ਰਧਾਨ ਸਮਾਜ

ਮਹਿਲਾਵਾਂ ਲਈ ਨਹੀਂ ਬਦਲਿਆ ਪੁਰਸ਼ ਪ੍ਰਧਾਨ ਸਮਾਜ

ਜੇਕਰ ਵੋਟ ਦੇਣ ਦੇ ਅਧਿਕਾਰ ਨੂੰ ਛੱਡ ਦਿੱਤਾ ਜਾਵੇ ਤਾਂ ਪੁਰਸ਼ਾਂ ਦੇ ਮੁਕਾਬਲੇ ਮਹਿਲਾਵਾਂ ਦੀ ਤਨਖਾਹ ਅਤੇ ਬਰਾਬਰੀ ਦੇ ਵਿਸ਼ੇ ਵਿੱਚ ਭਾਰਤ ਸਮੇਤ ਪੂਰੇ ਸੰਸਾਰ ਵਿੱਚ ਮਹਿਲਾਵਾਂ ਦੀ ਸਥਿਤੀ ਅੱਜ ਵੀ ਚਿੰਤਾਜਨਕ ਹੈ।
 
ਵਿਸ਼ਵ ਵਿੱਚ ਮਹਿਲਾਵਾਂ ਦੀ ਮੌਜੂਦਾ ਸਮਾਜਿਕ ਸਥਿਤੀ ਨਾਲ ਸਬੰਧਤ ਇੱਕ ਰਿਪੋਰਟ ਮੁਤਾਬਕ, ਜੇਕਰ ਭਾਰਤ ਦੀ ਗੱਲ ਕਰੀਏ ਤਾਂ 2017 ਵਿੱਚ ਲਿੰਗ ਆਧਾਰਿਤ ਗੈਰਬਰਾਬਰੀ ਦੇ ਮਾਮਲੇ ਵਿੱਚ ਭਾਰਤ ਦੁਨੀਆ ਦੇ 144 ਦੇਸ਼ਾਂ ਦੀ ਸੂਚੀ ਵਿੱਚ 108ਵੇਂ ਨੰਬਰ 'ਤੇ ਹੈ, ਜਦਕਿ ਪਿਛਲੇ ਸਾਲ ਇਹ 87ਵੇਂ ਨੰਬਰ 'ਤੇ ਸੀ, ਪਰ ਸਿਰਫ ਭਾਰਤ ਵਿੱਚ ਹੀ ਮਹਿਲਾਵਾਂ ਗੈਰਬਰਾਬਰੀ ਦੀ ਸ਼ਿਕਾਰ ਹਨ, ਅਜਿਹਾ ਨਹੀਂ ਹੈ। ਇਸੇ ਰਿਪੋਰਟ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਬ੍ਰਿਟੇਨ ਵਰਗੇ ਵਿਕਸਿਤ ਦੇਸ਼ਾਂ ਦੀਆਂ ਕਈ ਵੱਡੀਆਂ ਕੰਪਨੀਆਂ ਵਿੱਚ ਵੀ ਮਹਿਲਾਵਾਂ ਨੂੰ ਉਸੇ ਕੰਮ ਲਈ ਪੁਰਸ਼ਾਂ ਦੇ ਮੁਕਾਬਲੇ ਘੱਟ ਤਨਖਾਹ ਦਿੱਤੀ ਜਾਂਦੀ ਹੈ।
 
ਤਨਖਾਹ ਤੋਂ ਅਲੱਗ ਜੇਕਰ ਉਸ ਕੰਮ ਦੀ ਗੱਲ ਕੀਤੀ ਜਾਵੇ, ਜਿਸਦੇ ਲਈ ਕੋਈ ਸੈਲਰੀ ਨਹੀਂ ਹੁੰਦੀ, ਜਿਵੇਂ ਕਿ ਹਾਲ ਹੀ ਵਿੱਚ ਵਿਸ਼ਵ ਸੁੰਦਰੀ ਦਾ ਖਿਤਾਬ ਜਿੱਤਣ ਵਾਲੀ ਭਾਰਤ ਦੀ ਮਾਨੁਸ਼ੀ ਛਿੱਲਰ ਨੇ ਕਿਹਾ ਸੀ ਕਿ ਅਤੇ ਜਿਸਨੂੰ ਇੱਕ ਮੈਨੇਜਿੰਗ ਕੰਸਲਟ ਕੰਪਨੀ ਦੀ ਰਿਪੋਰਟ ਨੇ ਕਾਫੀ ਹੱਦ ਤੱਕ ਸਾਬਿਤ ਵੀ ਕੀਤਾ। ਇਸਦੇ ਮੁਤਾਬਕ, ਜੇਕਰ ਭਾਰਤੀ ਮਹਿਲਾਵਾਂ ਨੂੰ ਉਨ੍ਹਾਂ ਦੇ ਅਨਪੇਡ ਵਰਕ, ਮਤਲਬ ਕਿ ਉਹ ਕੰਮ ਜੋ ਇੱਕ ਘਰੇਲੂ ਮਹਿਲਾ, ਇੱਕ ਮਾਂ, ਇੱਕ ਪਤਨੀ ਦੇ ਰੂਪ ਵਿੱਚ ਕਰਦੀ ਹੈ, ਉਸਦੇ ਲਈ ਪੈਸੇ ਜੇਕਰ ਦਿੱਤੇ ਜਾਣ ਤਾਂ ਇਹ ਭਾਰਤੀ ਅਰਥਵਿਵਸਥਾ ਵਿੱਚ 300 ਬਿਲੀਅਨ ਅਮਰੀਕੀ ਡਾਲਰ ਦਾ ਯੋਗਦਾਨ ਹੋਵੇਗਾ।
 
ਇਸ ਮਾਮਲੇ ਵਿੱਚ ਜੇਕਰ ਪੂਰੀ ਦੁਨੀਆ ਦੀਆਂ ਮਹਿਲਾਵਾਂ ਦੀ ਗੱਲ ਕੀਤੀ ਜਾਵੇ ਤਾਂ ਯੂਨਾਈਟੇਡ ਨੇਸ਼ਨ ਦੀ ਰਿਪੋਰਟ ਮੁਤਾਬਕ, ਉਨ੍ਹਾਂ ਨੂੰ 10 ਟ੍ਰਿਲੀਅਨ ਅਮਰੀਕੀ ਡਾਲਰ, ਮਤਲਬ ਪੂਰੀ ਦੁਨੀਆ ਦੀ ਜੀਡੀਪੀ ਦਾ 13 ਫੀਸਦੀ ਹਿੱਸਾ ਦੇਣਾ ਹੋਵੇਗਾ। 
 
ਮਹਿਲਾ ਦਿਵਸ 'ਤੇ ਜਦੋਂ ਮਹਿਲਾਵਾਂ ਦੀ ਲਿੰਗ ਆਧਾਰਿਤ ਬਰਾਬਰੀ ਦੀ ਗੱਲ ਕੀਤੀ ਜਾਂਦੀ ਹੈ, ਸਨਮਾਨ ਦੀ ਗੱਲ ਕੀਤੀ ਜਾਂਦੀ ਹੈ, ਉਨ੍ਹਾਂ ਦੇ ਸੰਵਿਧਾਨਕ ਅਧਿਕਾਰਾਂ ਦੀ ਗੱਲ ਕੀਤੀ ਜਾਂਦੀ ਹੈ, ਪਰ ਉਸਦੇ ਬਾਵਜੂਦ ਅੱਜ 100 ਸਾਲਾਂ ਬਾਅਦ ਵੀ ਜ਼ਮੀਨੀ ਪੱਧਰ 'ਤੇ ਇਨ੍ਹਾਂ ਦਾ ਖੋਖਲਾਪਨ ਦਿਖਾਈ ਦਿੰਦਾ ਹੈ ਤਾਂ ਇਸ ਗੱਲ ਨੂੰ ਸਵੀਕਾਰ ਕਰਨਾ ਜ਼ਰੂਰੀ ਹੋ ਜਾਂਦਾ ਹੈ ਕਿ ਮਹਿਲਾ ਅਧਿਕਾਰਾਂ ਦੀ ਗੱਲ ਪੁਰਸ਼ ਪ੍ਰਧਾਨ ਸਮਾਜ ਵਿੱਚ ਮਹਿਲਾਵਾਂ ਪ੍ਰਤੀ ਪੁਰਸ਼ਾਂ ਦੀ ਸੋਚ ਵਿੱਚ ਬਦਲਾਅ ਲਿਆਏ ਬਿਨਾਂ ਸੰਭਵ ਨਹੀਂ ਹੈ, ਪਰ ਸਭ ਤੋਂ ਪਹਿਲਾਂ ਇਸ ਗੱਲ ਨੂੰ ਵੀ ਸਾਫ ਕੀਤਾ ਜਾਵੇ ਕਿ ਜਦ ਮਹਿਲਾ ਅਧਿਕਾਰਾਂ ਦੀ ਗੱਲ ਹੁੰਦੀ ਹੈ ਤਾਂ ਉਹ ਪੁਰਸ਼ ਵਿਰੋਧੀ ਜਾਂ ਫਿਰ ਉਸਦੇ ਅਧਿਕਾਰਾਂ ਦੀ ਉਲੰਘਣਾ ਦੀ ਗੱਲ ਨਹੀਂ ਹੁੰਦੀ, ਸਗੋਂ ਇਹ ਤਾਂ ਪੂਰੀ ਮਨੁੱਖਤਾ ਦੇ, ਦੋਨਾਂ ਦੇ ਹੀ ਹਿੱਤਾਂ ਅਤੇ ਬਰਾਬਰੀ 'ਤੇ ਆਧਾਰਿਤ ਸਮਾਜ ਦੀ ਗੱਲ ਹੁੰਦੀ ਹੈ।
 
ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਇੱਕ ਲੜਕੀ ਨੂੰ ਸਿੱਖਿਅਤ ਕਰਨ ਨਾਲ ਪੂਰਾ ਪਰਿਵਾਰ ਸਿੱਖਿਅਤ ਹੁੰਦਾ ਹੈ, ਉਸੇ ਤਰ੍ਹਾਂ ਇੱਕ ਲੜਕੇ ਨੂੰ ਮਹਿਲਾਵਾਂ ਪ੍ਰਤੀ ਸਨਮਾਨ ਅਤੇ ਸੰਵੇਦਨਸ਼ੀਲਤਾ ਦੀ ਸਿੱਖਿਆ ਦੇਣ ਨਾਲ ਉਨ੍ਹਾਂ ਪੁਰਸ਼ਾਂ ਅਤੇ ਉਸ ਸਮਾਜ ਦਾ ਨਿਰਮਾਣ ਹੋਵੇਗਾ, ਜੋ ਕਿ ਮਹਿਲਾ ਦੇ ਪ੍ਰਤੀ ਸੰਵੇਦਨਸ਼ੀਲ ਹੋਵੇਗਾ, ਕਿਉਂਕਿ ਅੱਧੀ ਆਬਾਦੀ ਦੀ ਅਣਦੇਖੀ ਕਰਕੇ ਵਿਕਾਸ ਅਤੇ ਆਧੁਨਿਕਤਾ ਦੀ ਗੱਲ ਬੇਬੁਨਿਆਦ ਹੀ ਸਾਬਿਤ ਹੋਵੇਗੀ।
 
ਜ਼ਰੂਰਤ ਇਸ ਗੱਲ ਨੂੰ ਸਮਝਣ ਦੀ ਹੈ ਕਿ ਮਹਿਲਾ ਅਤੇ ਪੁਰਸ਼ ਦੋਵੇਂ ਇੱਕ-ਦੂਜੇ ਦੇ ਸਹਾਇਕ ਹਨ, ਵਿਰੋਧੀ ਨਹੀਂ ਅਤੇ ਮਨੁੱਖੀ ਸੱਭਿਅਤਾ ਦੇ ਵਿਕਾਸ ਤੇ ਇੱਕ ਸੱਭਿਅਕ ਸਮਾਜ ਦੇ ਨਿਰਮਾਣ ਲਈ ਇੱਕ-ਦੂਜੇ ਪ੍ਰਤੀ ਸੰਵੇਦਨਸ਼ੀਲਤਾ ਅਤੇ ਸਨਮਾਨ ਦੀ ਭਾਵਨਾ ਜ਼ਰੂਰੀ ਹੈ। 
-ਡਾ. ਨੀਲਮ ਮਹਿੰਦਰ

 

Comments

Leave a Reply