Sat,Jun 23,2018 | 07:10:14pm
HEADLINES:

Social

ਭਾਰਤੀ ਸਮਾਜ ਦੇ ਮੱਥੇ 'ਤੇ ਕਲੰਕ ਗੁੱਤਾਂ ਕੱਟਣ ਦੇ ਵਧਦੇ ਮਾਮਲੇ

ਭਾਰਤੀ ਸਮਾਜ ਦੇ ਮੱਥੇ 'ਤੇ ਕਲੰਕ ਗੁੱਤਾਂ ਕੱਟਣ ਦੇ ਵਧਦੇ ਮਾਮਲੇ

ਦੇਸ਼ ਭਰ 'ਚ ਗੁੱਤਾਂ ਕੱਟ ਹੋ ਰਹੀਆਂ ਹਨ। ਕਮਾਲ ਦੀ ਗੱਲ ਹੈ ਕਿ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਲੈ ਕੇ ਕਈ ਸੂਬਿਆਂ 'ਚ ਮਹਿਲਾਵਾਂ ਦੀਆਂ ਲਗਾਤਾਰ ਗੁੱਤਾਂ ਕੱਟੀਆਂ ਜਾ ਰਹੀਆਂ ਹਨ। ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਵੀ ਹਨ। ਅਫਵਾਹਾਂ ਗੁੱਤਾਂ ਕੱਟ ਹੋਣ ਨਾਲੋਂ ਵੀ ਤੇਜ਼ੀ ਨਾਲ ਫੈਲ ਰਹੀਆਂ ਹਨ।

ਇਹ ਅਫਵਾਹਾਂ ਉਸੇ ਤਰ੍ਹਾਂ ਦੀਆਂ ਹਨ, ਜਿਵੇਂ 21 ਸਤੰਬਰ 1995 ਨੂੰ ਪੂਰੇ ਦੇਸ਼ 'ਚ ਇਹ ਅਫਵਾਹ ਫੈਲ ਗਈ ਕਿ ਗਣੇਸ਼ ਦੁੱਧ ਪੀ ਰਹੇ ਹਨ। ਮਤਲਬ ਕਿਸੇ ਵੀ ਮੂਰਤੀ ਨੂੰ ਦੁੱਧ ਪਿਲਾਓ, ਉਹ ਸਿੱਧੇ ਗਣੇਸ਼ ਜੀ ਹੀ ਪੀ ਰਹੇ ਹਨ। ਇਹ ਅਫਵਾਹ ਅਜਿਹੀ ਫੈਲੀ ਕਿ ਲੋਕਾਂ ਨੇ ਆਪਣੇ ਘਰਾਂ 'ਚ ਗਣੇਸ਼ ਦੀ ਮੂਰਤੀ ਦੇ ਸਾਹਮਣੇ ਵੀ ਦੁੱਧ ਨਾਲ ਭਰਿਆ ਚਮਚਾ ਲਗਾ ਦਿੱਤਾ। ਲੱਖ ਲੀਟਰ ਦੁੱਧ ਪੱਥਰ ਦੀਆਂ ਮੂਰਤੀਆਂ ਰਾਹੀਂ ਵਹਾ ਦਿੱਤਾ ਗਿਆ।

ਭਾਰਤੀ ਸਮਾਜ ਅਫਵਾਹਾਂ ਨਾਲ ਕਿੰਨੀ ਤੇਜ਼ੀ ਨਾਲ ਤੁਰ ਪੈਂਦਾ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਇਸਦਾ ਪੁਖਤਾ ਸਬੂਤ ਪੇਸ਼ ਕਰਦੀਆਂ ਹਨ। ਇੰਝ ਹੀ 2001 'ਚ ਦਿੱਲੀ 'ਚ ਮੰਕੀਮੈਨ ਦੀ ਦਹਿਸ਼ਤ ਫੈਲੀ ਸੀ। ਹਾਲਾਂਕਿ ਕਈ ਪੱਧਰਾਂ ਦੀ ਜਾਂਚ ਦੇ ਬਾਅਦ ਇਹ ਸਾਫ ਹੋਇਆ ਕਿ ਮੰਕੀਮੈਨ ਵਰਗਾ ਨਾ ਤਾਂ ਕੋਈ ਜਾਨਵਰ ਸੀ ਤੇ ਨਾ ਹੀ ਕੋਈ ਵਿਅਕਤੀ। ਇਹ ਸਿਰਫ ਅਫਵਾਹ ਸੀ। ਲੋਕਾਂ ਦੇ ਦਿਮਾਗ ਦੀ ਉਪਜ ਸੀ।

ਉਸ ਅਫਵਾਹ ਦਾ ਲੋਕਾਂ ਦੇ ਮਨਾਂ 'ਤੇ ਅਜਿਹਾ ਅਸਰ ਹੋਇਆ ਕਿ ਇਕ ਦਰਜਨ ਤੋਂ ਜ਼ਿਆਦਾ ਲੋਕਾਂ ਨੇ ਖੁਦ 'ਤੇ ਮੰੰਕੀਮੈਨ ਦੇ ਹਮਲੇ ਦੀ ਗੱਲ ਕਹੀ। ਮੰਕੀ ਮੈਨ ਵਾਂਗ ਹੀ ਇਸ ਸਮੇਂ ਮੂੰਹਨੋਚਵਾ ਦੀ ਦਹਿਸ਼ਤ ਸੀ। ਮੂੰਹਨੋਚਵਾ ਤੇ ਮੰਕੀਮੈਨ ਨੇ ਭਾਰਤੀ ਸਮਾਜ ਦੀਆਂ ਛੱਤਾਂ 'ਤੇ, ਖੁੱਲ੍ਹੇ 'ਚ ਸੌਣ ਦੀ ਆਜ਼ਾਦੀ ਬਿਨਾਂ ਕਹੇ ਖੋਹ ਲਈ ਸੀ। ਕਮਾਲ ਦੀ ਗੱਲ ਇਹ ਕਿ ਦਿੱਲੀ ਪੁਲਿਸ ਦੀ ਜਾਂਚ 'ਚ ਮੰਕੀ ਮੈਨ ਜਾਂ ਮੂੰਹਨੋਚਵਾ ਕਿਤੇ ਨਹੀਂ ਮਿਲਿਆ, ਪਰ ਕੁਝ ਸਾਲਾਂ ਬਾਅਦ ਅਚਾਨਕ ਕੁਝ ਸਮੇਂ ਲਈ ਅਫਵਾਹਾਂ ਦਾ ਮੰਕੀਮੈਨ ਕਾਨਪੁਰ 'ਚ ਪ੍ਰਗਟ ਹੋ ਗਿਆ ਸੀ।

ਹਾਲਾਂਕਿ ਕੁਝ ਸਮੇਂ ਬਾਅਦ ਉਹ ਵੀ ਗਾਇਬ ਹੋ ਗਿਆ। ਭਾਰਤ 'ਚ ਅਫਵਾਹਾਂ ਸੁਪਰਸੋਨਿਕ ਰਫਤਾਰ ਨਾਲ ਚੱਲਦੀਆਂ ਹਨ। ਇਸਦਾ ਸਬੂਤ ਹਾਲੇ ਵੀ ਗੁੱਤ ਕੱਟਣ ਦੇ ਮਾਮਲਿਆਂ ਤੋਂ ਮਿਲ ਰਿਹਾ ਹੈ। ਜੋ ਸਿਰਫ ਅਫਵਾਹਾਂ ਤੋਂ ਜ਼ਿਆਦਾ ਕੁਝ ਹੋਰ ਨਹੀਂ।

ਆਖਿਰ ਓਨੀਆਂ ਹੀ ਗੁੱਤਾਂ ਕਿਉਂ ਕੱਟ ਰਹੀਆਂ
ਸਿਰਫ ਉਤਰ ਪ੍ਰਦੇਸ਼ 'ਚ ਹੀ ਹੁਣ ਤੱਕ 74 ਤੋਂ ਜ਼ਿਆਦਾ ਮਹਿਲਾਵਾਂ ਦੀਆਂ ਗੁੱਤਾਂ ਕੱਟਣ ਦੀਆਂ ਅਫਵਾਹਾਂ ਹਨ। ਇਹ ਸਵਾਲ ਕੋਈ ਨਹੀਂ ਪੁੱਛ ਰਿਹਾ ਕਿ ਮਹਿਲਾਵਾਂ ਦੀਆਂ ਓਨੀਆਂ ਹੀ ਗੁੱਤਾਂ ਕਿਉਂ ਕੱਟ ਰਹੀਆਂ ਹਨ, ਸਮਾਜਿਕ ਲਿਹਾਜ ਨਾਲ ਹੇਠਾਂ ਵਾਲੇ ਪਾਸੇ ਹਨ।

ਇਹ ਵੀ ਸਵਾਲ ਕੋਈ ਨਹੀਂ ਪੁੱਛ ਰਿਹਾ ਕਿ ਅਜਿਹਾ ਕਿਹੜਾ ਗਿਰੋਹ ਹੈ ਜੋ ਇਕ ਸਾਥ ਦੇਸ਼ ਦੇ ਕਈ ਸੂਬਿਆਂ 'ਚ ਲਗਾਤਾਰ ਗੁੱਤਾਂ ਕੱਟ ਰਿਹਾ ਹੈ। ਅਜਿਹੀਆਂ ਘਟਨਾਵਾਂ ਨਾਲ ਭਾਰਤੀ ਸਮਾਜ ਦੀ ਉਸ ਕਮਜ਼ੋਰੀ ਦੇ ਉਭਰਨ ਦੇ ਸੰਕੇਤ ਮਿਲਣ ਲੱਗਦੇ ਹਨ, ਜਿਸ 'ਚ ਭਾਰਤੀ ਸਮਾਜ ਸਵਾਲ ਖੜ੍ਹੇ ਕਰਨਾ ਬੰਦ ਕਰ ਦਿੰਦਾ ਹੈ।

Comments

Leave a Reply