Sat,May 25,2019 | 01:21:50pm
HEADLINES:

Social

ਬਲਾਤਕਾਰ ਦੇ ਦੋਸ਼ੀਆਂ ਦਾ ਸਾਥ ਦੇਣ ਵਾਲਿਓ! ਸ਼ਰਮ ਨਹੀਂ ਆਉਂਦੀ!

ਬਲਾਤਕਾਰ ਦੇ ਦੋਸ਼ੀਆਂ ਦਾ ਸਾਥ ਦੇਣ ਵਾਲਿਓ! ਸ਼ਰਮ ਨਹੀਂ ਆਉਂਦੀ!

ਸਾਲ 2012 'ਚ ਨਿਰਭਯਾ ਬਲਾਤਕਾਰ ਮਾਮਲੇ ਤੋਂ ਲੈ ਕੇ 2018 ਦੇ ਕਠੂਆ ਗੈਂਗਰੇਪ ਤੱਕ ਅਸੀਂ ਇੰਨੀ ਤਰੱਕੀ ਕਰ ਲਈ ਕਿ ਹੁਣ ਬਲਾਤਕਾਰ ਦੇ ਦੋਸ਼ੀਆਂ ਦੇ ਸਮਰਥਨ ਵਿੱਚ ਵੀ ਲੋਕ ਸੜਕਾਂ 'ਤੇ ਆਉਣ ਲੱਗੇ ਹਨ। ਕਠੂਆ ਵਿੱਚ 8 ਸਾਲ ਦੀ ਬੱਚੀ ਦੇ ਨਾਲ ਬਲਾਤਕਾਰ ਹੋਇਆ, ਇਹ ਸੁਣ ਕੇ ਰੂਹ ਕੰਬ ਜਾਂਦੀ ਹੈ। ਫਿਰ ਵੀ ਮਾਮਲੇ ਵਿੱਚ 11 ਅਪ੍ਰੈਲ ਨੂੰ ਜੰਮੂ-ਕਸ਼ਮੀਰ ਪੁਲਸ ਨੇ ਜਿਹੜੀ ਚਾਰਜਸ਼ੀਟ ਦਾਖਲ ਕੀਤੀ ਹੈ, ਉਸਨੂੰ ਜੇਕਰ ਤੁਸੀਂ ਇੱਕ ਵਾਰ ਪੜ੍ਹ ਲਵੋਗੇ ਤਾਂ ਪੱਕੇ ਤੌਰ 'ਤੇ ਬਿਮਾਰ ਹੋ ਜਾਓਗੇ। ਭਰੋਸਾ ਨਹੀਂ ਹੋਵੇਗਾ ਕਿ ਸਾਡੇ ਆਲੇ-ਦੁਆਲੇ ਅਜਿਹੇ ਲੋਕ ਹਨ, ਜਿਹੜੇ ਨਫਰਤ ਦੀ ਅੱਗ ਵਿੱਚ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। 
 
ਉਸ 8 ਸਾਲ ਦੀ ਬੱਚੀ ਨੂੰ ਕਿਡਨੈਪ ਕਰਕੇ ਉਸਨੂੰ ਨਸ਼ੀਲੀ ਦਵਾਈਆਂ ਪਿਲਾਈਆਂ ਗਈਆਂ ਅਤੇ ਇੱਕ ਹਫਤੇ ਤੱਕ ਮੰਦਰ ਵਿੱਚ ਬੰਨ ਕੇ ਉਸਦੇ ਨਾਲ ਵਾਰ-ਵਾਰ ਬਲਾਤਕਾਰ ਕੀਤਾ ਗਿਆ। ਪੁਲਸ ਨੇ ਮਾਮਲੇ ਵਿੱਚ 8 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਵਿੱਚ ਰਿਟਾਇਰ ਸਰਕਾਰੀ ਕਰਮਚਾਰੀ, ਉਸਦਾ ਨਾਬਾਲਿਗ ਬੇਟਾ-ਭਤੀਜਾ ਸਮੇਤ ਜੰਮੂ-ਕਸ਼ਮੀਰ ਪੁਲਸ ਅਧਿਕਾਰੀ ਵੀ ਸ਼ਾਮਲ ਹਨ। ਉਸ 8 ਸਾਲ ਦੀ ਬੱਚੀ ਨੇ ਕਿਸੇ ਦਾ ਕੀ ਵਿਗਾੜਿਆ ਹੋਵੇਗਾ, ਇਹ ਸੋਚਣ ਤੋਂੰ ਪਹਿਲਾਂ ਤੁਸੀਂ ਚਾਰਜਸ਼ੀਟ ਦੇ ਉਸ ਪੇਜ਼ ਨੂੰ ਪੜ੍ਹੋ, ਜਿਸ ਵਿੱਚ ਲਿਖਿਆ ਹੈ ਕਿ ਇਹ ਪੂਰੀ ਦੀ ਪੂਰੀ ਇੱਕ ਫਿਰਕੂ ਸਾਜ਼ਿਸ਼ ਸੀ।
 
ਮਤਲਬ, ਬੱਚੀ ਨਾਲ ਸਿਰਫ ਬਲਾਤਕਾਰ ਹੀ ਨਹੀਂ ਕਰਨਾ ਸੀ, ਸਗੋਂ ਉਸਦੇ ਸਮਾਜ ਨੂੰ ਡਰਾ ਕੇ ਖੇਤਰ ਤੋਂ ਹਟਾਉਣ ਦੀ ਵੀ ਪੂਰੀ ਯੋਜਨਾ ਸੀ। ਅਸਲ ਵਿੱਚ ਪੀੜਤਾ ਬੱਕਰਵਾਲ ਸਮਾਜ ਦੀ ਸੀ, ਜੋ ਕਿ ਪਸ਼ੂ ਚਰਾਉਣ ਦਾ ਕੰਮ ਕਰਦੇ ਹਨ। ਇੱਕ ਸਮਾਜ ਨੂੰ ਡਰਾਉਣ-ਧਮਕਾਉਣ ਅਤੇ ਖੇਤਰ ਤੋਂ ਹਟਾਉਣ ਲਈ 8 ਸਾਲ ਦੀ ਬੱਚੀ ਨੂੰ 'ਸਾਫਟ ਟਾਰਗੇਟ' ਬਣਾਇਆ ਗਿਆ ਸੀ। 11 ਪੇਜ਼ਾਂ ਦੀ ਚਾਰਜਸ਼ੀਟ ਵਿੱਚ ਬੱਚੀ ਨੂੰ ਹੈਵਾਨਾਂ ਨੇ ਜਿਸ ਤਰ੍ਹਾਂ ਮਾਰਿਆ ਹੈ, ਉਸ ਨੂੰ ਪੜ੍ਹ ਕੇ ਕੰਬਣੀ ਛਿੜਦੀ ਹੈ। ਬਲਾਤਕਾਰ ਕਰਨ ਤੋਂ ਬਾਅਦ ਜਦੋਂ ਦੋਸ਼ੀ ਬੱਚੀ ਨੂੰ ਮਾਰਨ ਦੀ ਕੋਸ਼ਿਸ਼ ਕਰਨ ਲੱਗੇ ਤਾਂ ਪਹਿਲਾਂ ਉਸਦਾ ਗਲ ਘੁੱਟਿਆ ਗਿਆ। 
 
ਜਦੋਂ ਇਸ ਵਿੱਚ ਪੂਰੀ ਤਰ੍ਹਾਂ ਸਫਲਤਾ ਨਹੀਂ ਮਿਲੀ ਤਾਂ ਨਾਬਾਲਿਗ ਦੋਸ਼ੀ ਨੇ ਉਸਦੀ ਪਿੱਠ ਨੂੰ ਆਪਣੇ ਗੋਡਿਆਂ ਵਿੱਚ ਦੱਬ ਕੇ ਅਤੇ ਚੁੰਨੀ ਨਾਲ ਮੁੜ ਗਲਾ ਘੁੱਟ ਕੇ ਮਾਰ ਦਿੱਤਾ। ਬੱਚੀ ਦੀ ਬੇਰਹਿਮੀ ਨਾਲ ਹੱਤਿਆ ਜਨਵਰੀ ਵਿੱਚ ਹੋਈ ਸੀ, ਪਰ 3 ਮਹੀਨੇ ਬਾਅਦ 11 ਅਪ੍ਰੈਲ ਨੂੰ ਜਦੋਂ ਪੁਲਸ ਅਦਾਲਤ ਵਿੱਚ ਮਾਮਲੇ ਦੀ ਚਾਰਜਸ਼ੀਟ ਦਾਖਲ ਕਰਨ ਜਾਂਦੀ ਹੈ ਤਾਂ ਬਾਹਰ ਇੱਕ ਸੰਗਠਨ ਦੇ ਲੋਕ ਉਨ੍ਹਾਂ ਦਾ ਵਿਰੋਧ ਕਰਦੇ ਹਨ। ਬਲਾਤਕਾਰ ਦੇ ਦੋਸ਼ੀਆਂ ਨੂੰ ਛੁਡਾਉਣ ਲਈ ਹਿੰਦੂ ਏਕਤਾ ਮੰਚ ਬਣਾਇਆ ਜਾਂਦਾ ਹੈ ਅਤੇ ਪੁਲਸ ਅਧਿਕਾਰੀ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਜਾਂਦੀ ਹੈ। ਸਮਾਜ ਧਰਮ ਦੀ ਰਾਜਨੀਤੀ ਵਿੱਚ ਫਸ ਕੇ ਪਾਗਲ ਹੋ ਰਿਹਾ ਹੈ।
 
ਅਗਲੇ ਦਿਨ, ਮਤਲਬ 12 ਅਪ੍ਰੈਲ ਨੂੰ ਮੁੜ ਦੋਸ਼ੀਆਂ ਦੇ ਪਰਿਵਾਰ ਵਾਲੇ ਅਤੇ ਉਨ੍ਹਾਂ ਦੇ ਸਮਰਥਕ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕਰਦੇ ਹਨ ਅਤੇ ਹੱਥ ਵਿੱਚ ਤਿਰੰਗਾ ਲੈ ਕੇ ਰੈਲੀ ਕੱਢਦੇ ਹਨ। ਰੈਲੀ ਵਿੱਚ ਮਹਿਲਾਵਾਂ ਵੀ ਸ਼ਾਮਲ ਸਨ, ਜਿਹੜੀਆਂ ਸ਼ਾਇਦ ਉਸੇ ਤਰ੍ਹਾਂ ਕਿਸੇ 8 ਸਾਲ ਦੀ ਬੱਚੀ ਦੀਆਂ ਮਾਂਵਾਂ ਹੋਣਗੀਆਂ। ਬਲਾਤਕਾਰੀਆਂ-ਕਾਤਲਾਂ ਦੇ ਸਮਰਥਨ ਵਿੱਚ ਲੋਕ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ। ਤਾਜਾ ਮਾਮਲੇ ਵਿੱਚ ਕਠੂਆ ਦੇ ਨਾਲ ਯੂਪੀ ਦੇ ਉਨਾਂਵ ਜ਼ਿਲ੍ਹੇ ਵਿੱਚ ਵੀ ਬਲਾਤਕਾਰ ਦਾ ਇੱਕ ਮਾਮਲਾ ਪਿਛਲੇ ਕਈ ਦਿਨਾਂ ਤੋਂ ਖਬਰਾਂ ਵਿੱਚ ਹੈ।
 
ਇੱਥੇ ਬਲਾਤਕਾਰ ਪੀੜਤਾ ਬਲਾਤਕਾਰੀ ਵਿਧਾਇਕ ਤੇ ਉਸਦੇ ਪਿਤਾ ਦੀ ਪੁਲਸ ਹਿਰਾਸਤ ਵਿੱਚ ਮੌਤ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੀ ਹੈ। ਇੱਥੇ ਦੇਖਣ ਨੂੰ ਮਿਲਿਆ ਕਿ ਕਿਵੇਂ ਦੋਸ਼ੀ ਵਿਧਾਇਕ ਨੂੰ ਬਚਾਉਣ ਲਈ ਪੁਲਸ, ਪ੍ਰਸ਼ਾਸਨ ਮਿਲੀਭੁਗਤ ਕਰਦਾ ਰਿਹਾ। ਇਸ ਤੋਂ ਪਹਿਲਾਂ ਰਾਜਸਥਾਨ ਵਿੱਚ ਲਵ ਜਿਹਾਦ ਦੇ ਨਾਂ 'ਤੇ ਇੱਕ ਮੁਸਲਿਮ ਵਿਅਕਤੀ ਦੀ ਜਾਨ ਲੈਣ ਵਾਲੇ ਸ਼ੰਭੂ ਸੈਂਗਰ ਦਾ ਮਾਮਲਾ ਵੀ ਤੁਹਾਨੂੰ ਯਾਦ ਹੋਵੇਗਾ। ਸ਼ੰਭੂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉੱਥੇ ਵੀ ਉਸਦੇ ਸਮਰਥਨ ਵਿੱਚ ਲੋਕ ਸੜਕਾਂ 'ਤੇ ਆਏ ਸਨ। 
ਲੇਖਕ ਤੇ ਮਨੁੱਖੀ ਅਧਿਕਾਰ ਵਰਕਰ ਹਰਸ਼ ਮੰਦਰ ਨੇ ਇੱਕ ਵੈੱਬਸਾਈਟ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਸੀ, ''ਭੀੜ ਵੱਲੋਂ ਹੱਤਿਆ ਜਾਂ ਹੇਟ ਕ੍ਰਾਈਮ ਦੇ ਵੀਡੀਓ ਬਣਾ ਕੇ ਜਿਸ ਤਰ੍ਹਾਂ ਸੋਸ਼ਲ ਮੀਡਿਆ 'ਤੇ ਵਾਇਰਲ ਕੀਤੇ ਜਾ ਰਹੇ ਹਨ, ਉਸ ਨਾਲ ਤਿੰਨ ਚੀਜ਼ਾਂ ਸਾਹਮਣੇ ਆਉਂਦੀਆਂ ਹਨ-ਪਹਿਲਾ, ਅਸੀਂ ਇਸਨੂੰ ਚੰਗਾ ਕੰਮ ਮੰਨ ਰਹੇ ਹਾਂ। ਆਪਣੀ ਮਰਦਾਨਗੀ ਦਿਖਾ ਰਹੇ ਹਾਂ। ਦੂਜਾ ਅਸੀਂ ਇਸਨੂੰ ਲੈ ਕੇ ਬੇਫਿਕਰ ਹਾਂ ਕਿ ਸਾਡਾ ਚੇਹਰਾ ਸਾਹਮਣੇ ਆਉਣ 'ਤੇ ਵੀ ਕੋਈ ਕਾਰਵਾਈ ਨਹੀਂ ਹੋਵੇਗੀ। ਤੀਜਾ ਇੱਕ ਸਮਾਜ ਨੂੰ ਡਰਾਉਣ ਦਾ ਸੰਦੇਸ਼, ਜਿਸਦਾ ਮੈਂਬਰ ਤੁਹਾਡੇ ਸਾਹਮਣੇ ਖੜਾ ਹੋ ਕੇ ਜ਼ਿੰਦਗੀ ਦੀ ਭੀਖ ਮੰਗ ਰਿਹਾ ਹੈ।''
 
ਉਹ ਅੱਗੇ ਕਹਿੰਦੇ ਹਨ ਕਿ ਇਹ ਇੱਕ ਵੀਡੀਓ ਗੇਮ ਰੀਅਲਿਟੀ ਸ਼ੋਅ ਵਰਗਾ ਹੈ, ਜੋ ਕਿ ਭਿਆਨਕ ਹੈ ਅਤੇ ਦੱਸਦਾ ਹੈ ਕਿ ਇੱਕ ਸਮਾਜ ਦੇ ਰੂਪ ਵਿੱਚ ਅਸੀਂ ਕੀ ਬਣ ਚੁੱਕੇ ਹਾਂ। ਕਠੂਆ ਵਿੱਚ ਬਲਾਤਕਾਰ-ਕਤਲ ਦੇ ਦੋਸ਼ੀਆਂ ਦੇ ਸਮਰਥਨ ਵਿੱਚ ਜਿਸ ਤਰ੍ਹਾਂ ਲੋਕ ਸਾਹਮਣੇ ਆਏ ਹਨ, ਇਸਨੂੰ ਸਾਲਾਂ ਤੱਕ ਯਾਦ ਰੱਖਿਆ ਜਾਵੇਗਾ ਕਿ ਧਰਤੀ 'ਤੇ ਇਨਸਾਨ ਕਦੇ ਇੰਨਾ ਵੀ ਡਿਗਿਆ ਸੀ।  
-ਸ਼ੇਫਾਲੀ

 

Comments

Leave a Reply