Thu,Jun 27,2019 | 04:37:10pm
HEADLINES:

Social

ਅਸੀਂ ਭਾਰਤ ਦੇ ਲੋਕ ਹਿਮਾ ਦਾਸ ਦੇ ਗੋਲਡ ਮੈਡਲ ਵਿੱਚ ਵੀ ਜਾਤੀ ਲੱਭਣੀ ਚਾਹੁੰਦੇ ਹਾਂ!

ਅਸੀਂ ਭਾਰਤ ਦੇ ਲੋਕ ਹਿਮਾ ਦਾਸ ਦੇ ਗੋਲਡ ਮੈਡਲ ਵਿੱਚ ਵੀ ਜਾਤੀ ਲੱਭਣੀ ਚਾਹੁੰਦੇ ਹਾਂ!

ਕਿਸੇ ਵੀ ਦੇਸ਼ ਦੀ ਵੱਖ-ਵੱਖ ਸੰਸਕ੍ਰਿਤੀ ਦੀ ਏਕਤਾ ਦੀ ਤਾਕਤ ਉਸਨੂੰ ਕਿੰਨਾ ਮਜ਼ਬੂਤ ਬਣਾ ਦਿੰਦੀ ਹੈ, ਇਸਦੀ ਸਭ ਤੋਂ ਵੱਡੀ ਮਿਸਾਲ ਹਾਲ ਹੀ ਵਿੱਚ ਫੀਫਾ ਵਰਲਡ ਕੱਪ ਵਿੱਚ ਫਰਾਂਸ ਦੀ ਜਿੱਤ ਦੇ ਤੌਰ 'ਤੇ ਦੇਖਣ ਨੂੰ ਮਿਲੀ। ਅਲੱਗ-ਅਲੱਗ ਪਿਛੋਕੜ ਤੇ ਨਸਲ ਵਾਲੇ ਖਿਡਾਰੀਆਂ ਨੇ ਇੱਕਮੁੱਠ ਹੋ ਕੇ ਦੁਨੀਆ ਨੂੰ ਜਿੱਤ ਲਿਆ। 

ਦੂਜੇ ਪਾਸੇ ਇਸੇ ਹਫਤੇ ਖੇਡ ਦੀ ਦੁਨੀਆ ਨਾਲ ਹੀ ਜੁੜੀ ਇੱਕ ਹੋਰ ਘਟਨਾ ਹੋਈ, ਜਿਸ ਵਿੱਚ ਭਾਰਤ ਦੇ ਲੋਕਾਂ ਨੇ ਆਪਣੀ ਉਸ ਮਾਨਸਿਕਤਾ ਨੂੰ ਪ੍ਰਗਟ ਕੀਤਾ, ਜੋ ਕਿਸੇ ਵੀ ਸਮਾਜ ਨੂੰ ਜਨਮ ਦੇ ਆਧਾਰ 'ਤੇ ਜਾਤ ਵਿੱਚ ਵੰਡ ਦਿੰਦੀ ਹੈ। ਅਸਲ ਵਿੱਚ ਇਹ ਮੌਕਾ ਸੀ ਐਥਲੈਟਿਕਸ ਵਿੱਚ ਪਹਿਲੀ ਵਾਰ ਵਰਲਡ ਲੈਵਲ 'ਤੇ ਭਾਰਤ ਨੂੰ ਗੋਲਡ ਮੈਡਲ ਦਿਵਾਉਣ ਵਾਲੀ ਐਥਲੀਟ ਹਿਮਾ ਦਾਸ ਦੀ ਉਪਲਬਧੀ ਦਾ।

ਹਿਮਾ ਦੀ ਇਸ ਉਪਲਬਧੀ ਅਤੇ ਜਿੱਤ ਤੋਂ ਬਾਅਦ ਭਾਰਤੀ ਤਿਰੰਗੇ ਨੂੰ ਲੈ ਕੇ ਉਸ ਦੇ ਜੁਨੂੰਨ ਨੂੰ ਕਈ ਹਸਤੀਆਂ ਨੇ ਸਲਾਮ ਕੀਤਾ, ਪਰ ਇਸ ਦੇਸ਼ ਵਿੱਚ ਬਹੁਤ ਸਾਰੇ ਲੋਕ ਅਜਿਹੇ ਸਨ, ਜੋ ਕਿ ਹਿਮਾ ਦੇ ਮੈਡਲ ਵਿੱਚ ਜਾਤ ਦਾ ਪੱਖ ਲੱਭਣ ਲਈ ਇੰਟਰਨੈੱਟ 'ਤੇ ਉਨ੍ਹਾਂ ਦੀ ਜਾਤ ਸਰਚ ਕਰਨ ਲੱਗ ਗਏ। ਗੂਗਲ ਟ੍ਰੈਂਡ ਮੁਤਾਬਕ, ਉਸ ਦਿਨ ਭਾਰਤ ਵਿੱਚ ਹਿਮਾ ਦਾਸ ਦੀ ਜਾਤ ਨੂੰ ਸਭ ਤੋਂ ਜ਼ਿਆਦਾ ਸਰਚ ਕੀਤਾ ਗਿਆ।

ਅਸਲ ਵਿੱਚ ਗੂਗਲ ਇੱਕ ਖੁਦ ਚੱਲਣ ਵਾਲਾ ਸਰਚ ਇੰਜਣ ਹੈ, ਮਤਲਬ ਜੇਕਰ ਇੱਥੇ ਸਰਚ ਆਪਸ਼ਨ ਵਿੱਚ ਜਾ ਕੇ ਕਿਸੇ ਦਾ ਨਾਂ ਟਾਈਪ ਕੀਤਾ ਜਾਵੇ ਤਾਂ ਖੁਦ ਹੀ ਉਸ ਨਾਂ ਨਾਲ ਜੁੜੀ ਉਸ ਗੱਲ ਨੂੰ ਸ਼ੋਅ ਕਰ ਦਿੰਦਾ ਹੈ, ਜਿਸਨੂੰ ਸਭ ਤੋਂ ਜ਼ਿਆਦਾ ਸਰਚ ਕੀਤਾ ਜਾ ਰਿਹਾ ਹੋਵੇ।

ਗੂਗਲ 'ਤੇ ਹਿਮਾ ਦਾਸ ਟਾਈਪ ਕਰਨ ਦੇ ਨਾਲ ਹੀ ਜੋ ਪਹਿਲਾ ਆਪਸ਼ਨ ਗੂਗਲ ਵੱਲੋਂ ਪੇਸ਼ ਹੁੰਦਾ ਸੀ, ਉਹ 'ਹਿਮਾ ਦਾਸ ਕਾਸਟ' ਸੀ, ਮਤਲਬ ਹਿਮਾ ਦਾਸ ਦੇ ਮੈਡਲ, ਉਸਦੀ ਉਪਲਬਧੀ, ਉਸਦੇ ਇਵੈਂਟ ਜਾਂ ਉਸਦੇ ਪ੍ਰਦਰਸ਼ਨ ਤੋਂ ਜ਼ਿਆਦਾ ਉਸਦੀ ਜਾਤ ਨੂੰ ਲੱਭਿਆ ਗਿਆ।

ਹਿਮਾ ਦਾਸ ਦੀ ਜਾਤ ਲੱਭਣ ਵਾਲਿਆਂ ਦੀ ਇੰਟਰਨੈੱਟ 'ਤੇ ਜਮ ਕੇ ਆਲੋਚਨਾ ਵੀ ਕੀਤੀ ਜਾ ਰਹੀ ਹੈ। ਇਹ ਪਹਿਲਾ ਮੌਕਾ ਨਹੀਂ, ਜਦੋਂ ਭਾਰਤ ਦੇ ਲੋਕਾਂ ਨੇ ਅਜਿਹੀ ਛੋਟੀ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੋਵੇ। ਦੋ ਸਾਲ ਪਹਿਲਾਂ ਰੀਓ ਓਲੰਪਿਕ ਵਿੱਚ ਭਾਰਤ ਨੂੰ ਸਿਲਵਰ ਮੈਡਲ ਦਿਵਾਉਣ ਵਾਲੀ ਸ਼ਟਲਰ ਪੀਵੀ ਸਿੰਧੂ ਦੇ ਮੈਡਲ ਜਿੱਤਣ ਤੋਂ ਬਾਅਦ ਵੀ ਗੂਗਲ 'ਤੇ ਉਸਦੀ ਜਾਤ ਦੀ ਖੋਜ ਕੀਤੀ ਗਈ ਸੀ।

ਕੋਈ ਵੀ ਦੇਸ਼ ਉਨਾ ਹੀ ਮਜ਼ਬੂਤ ਹੁੰਦਾ ਹੈ, ਜਿੰਨੀ ਉਸਦੇ ਸਮਾਜ ਦੀ ਸੋਚ। ਜੇਕਰ ਭਾਰਤੀ ਸਮਾਜ ਅਜਿਹੀ ਹੀ ਬਿਮਾਰ ਸੋਚ ਦੇ ਨਾਲ ਜਿਉਂਦਾ ਰਿਹਾ ਤਾਂ ਫਰਾਂਸ ਵਰਗੀ ਉਪਲਬਧੀ ਹਾਸਲ ਕਰਨਾ ਹਮੇਸ਼ਾ ਲਈ ਅਸੰਭਵ ਹੀ ਰਹੇਗਾ।

Comments

Leave a Reply