Wed,Oct 16,2019 | 11:13:47am
HEADLINES:

Social

ਅੰਤਰਜਾਤੀ ਵਿਆਹਾਂ ਨੂੰ ਅੱਜ ਵੀ ਸਵੀਕਾਰ ਨਹੀਂ ਕਰਦਾ ਭਾਰਤੀ ਰੂੜੀਵਾਦੀ ਸਮਾਜ

ਅੰਤਰਜਾਤੀ ਵਿਆਹਾਂ ਨੂੰ ਅੱਜ ਵੀ ਸਵੀਕਾਰ ਨਹੀਂ ਕਰਦਾ ਭਾਰਤੀ ਰੂੜੀਵਾਦੀ ਸਮਾਜ

ਤੇਲੰਗਾਨਾ 'ਚ ਇਕ ਹੱਸਦੇ ਖੇਡਦੇ ਜੋੜੇ ਨੂੰ ਲੜਕੀ ਦੇ ਪਿਤਾ ਦੀ ਬੁਰੀ ਨਜ਼ਰ ਲੱਗ ਗਈ। ਉਨ੍ਹਾਂ ਨੇ ਆਪਣੀ ਬੇਟੀ ਦੇ ਪਤੀ ਦੀ ਸ਼ਰੇਆਤ ਹੱਤਿਆ ਕਰਵਾ ਦਿੱਤੀ। ਉਸ ਲੜਕੀ ਨੇ ਹੁਣ ਇਕ ਬੱਚੇ ਨੂੰ ਜਨਮ ਦਿੱਤਾ ਹੈ। ਮਾਮਲਾ ਤੇਲੰਗਾਨਾ ਦਾ ਹੈ। ਪ੍ਰਣਯ ਤੇ ਅੰਮ੍ਰਿਤਾ ਨੇ ਵਿਆਹ ਕੀਤਾ।
 
ਵਿਆਹ ਤੋਂ ਪਹਿਲਾਂ ਦੋਵਾਂ ਨੇ ਪ੍ਰੀ-ਵੈਡਿੰਗ ਫੋਟੋਸ਼ੂਟ ਕਰਵਾਇਆ। ਦੋਵੇਂ ਉਨ੍ਹਾਂ ਤਸਵੀਰਾਂ 'ਚ ਬੇਹੱਦ ਖੁਸ਼ ਨਜ਼ਰ ਆ ਰਹੇ ਸਨ। ਦੋ ਸਮਝਦਾਰ ਬਾਲਗਾਂ ਦਾ ਵਿਆਹ ਉਂਝ ਤਾਂ ਇਕ ਆਮ ਗੱਲ ਹੋਣੀ ਚਾਹੀਦੀ ਸੀ, ਪਰ ਉਹ ਇਕ ਖਾਸ ਵਿਆਹ ਸੀ। ਪ੍ਰਣਯ ਦਲਿਤ ਸਨ ਤੇ ਅੰਮ੍ਰਿਤਾ ਉਚੀ ਜਾਤੀ ਨਾਲ ਸਬੰਧਤ।
 
ਸਾਡੇ ਦੇਸ਼ 'ਚ ਵਿਆਹ ਦੋ ਬਾਲਗਾਂ ਵਿਚਾਲੇ ਆਪਸੀ ਕਰਾਰ ਨਹੀਂ, ਇਕ ਧਾਰਮਿਕ ਐਕਟ ਹੈ। ਵਿਆਹ ਆਪਣੀ ਹੀ ਜਾਤ 'ਚ ਕਰਨ ਦਾ ਇਕ ਧਾਰਮਿਕ ਕਾਨੂੰਨ ਹੈ। ਆਪਣੀ ਲੜਕੀ ਨੂੰ ਆਪਣੀ ਹੀ ਜਾਤ 'ਚ ਵਿਆਹ ਦੇਣਾ ਪਿਤਾ ਦੀ ਇਕ ਸਮਾਜਿਕ ਤੇ ਧਾਰਮਿਕ ਜ਼ਿੰਮੇਵਾਰੀ ਹੈ।
 
ਅੰਤਰਜਾਤੀ ਵਿਆਹ ਨੂੰ ਠੀਕ ਨਹੀਂ ਮੰਨਿਆ ਜਾਂਦਾ। ਇਸਦੇ ਬਾਵਜੂਦ ਜੇਕਰ ਲੜਕੀ ਸਮਾਜਿਕ ਰੂਪ ਨਾਲ ਹੇਠਲੇ ਤਬਕੇ ਦੀ ਹੋਵੇ ਤੇ ਲੜਕਾ ਉਸ ਤੋਂ ਉਪਰਲੀ ਜਾਤ ਦਾ ਹੋਵੇ ਤਾਂ ਵੀ ਉਸਨੂੰ ਸਵੀਕਾਰ ਕਰ ਲਿਆ ਜਾਂਦਾ ਹੈ। ਇਸਨੂੰ ਅਨੁਲੋਮ ਵਿਆਹ ਕਿਹਾ ਜਾਂਦਾ ਹੈ। ਪਰ ਜੇਕਰ ਉੱਚੀ ਜਾਤੀ ਵਾਲੀ ਲੜਕੀ ਨੂੰ ਕੋਈ ਦਲਿਤ ਲੜਕਾ ਵਿਆਹ ਲਵੇ ਤਾਂ ਉੱਚੀ ਜਾਤੀ ਵਾਲੇ ਪਰਿਵਾਰ ਅਕਸਰ ਇਹ ਮੰਨਦੇ ਹਨ ਕਿ ਇਹ ਡੁੱਬ ਮਰਨ ਵਾਲੀ ਗੱਲ ਹੋ ਗਈ।
 
ਪ੍ਰਤੀਲੋਮ ਵਿਆਹ ਦੀ ਨਾ ਤਾਂ ਸ਼ਾਸਤਰਾਂ 'ਚ ਇਜਾਜ਼ਤ ਹੈ ਤੇ ਨਾ ਹੀ ਰੂੜੀਵਾਦੀ ਸਮਾਜ ਉਸਨੂੰ ਸਵੀਕਾਰ ਕਰਦਾ ਹੈ। ਹਾਲਾਂਕਿ ਕੁਝ ਪਰਿਵਾਰਾਂ 'ਚ ਇਸਨੂੰ ਸਵੀਕਾਰ ਕੀਤਾ ਜਾਣ ਲੱਗਾ ਹੈ, ਪਰ ਇਹ ਇਕ ਆਮ ਗੱਲ ਨਹੀਂ ਹੈ। ਅਜਿਹੇ ਵਿਆਹਾਂ ਦੇ ਕੁਝ ਮਾਮਲਿਆਂ 'ਚ ਘਰ ਵਾਲੇ ਤੱਕ ਵੀ ਖੁਦਕੁਸ਼ੀ ਕਰ ਲੈਂਦੇ ਹਨ। ਕਈ ਵਾਰ ਲੜਕੇ ਤੇ ਲੜਕੀ ਦੋਵਾਂ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ।
 
ਪਰ ਇਸ ਮਾਮਲੇ 'ਚ ਲਾੜੇ ਦੀ ਹੱਤਿਆ ਕਰਨ ਦਾ ਮਾਮਲਾ ਚੁਣਿਆ ਗਿਆ। ਅੰਮ੍ਰਿਤਾ ਨੇ ਜਦੋਂ ਪ੍ਰਣਯ ਨਾਲ ਵਿਆਹ ਕਰਵਾਇਆ ਤਾਂ ਉੱਚੀ ਜਾਤੀ ਵਾਲੇ ਪਰਿਵਾਰ ਦਾ ਘੁਮੰਡ ਟੁੱਟ ਗਿਆ ਤੇ ਉਨ੍ਹਾਂ ਨੇ ਦਾਮਾਦ ਦੀ ਸ਼ਰੇਆਮ ਹੱਤਿਆ ਕਰਵਾ ਦਿੱਤੀ। ਇਸ ਮਾਮਲੇ ਦੀ ਪੁਲਿਸ ਜਾਂਚ ਪੜਤਾਲ ਕਰਵਾ ਰਹੀ ਹੈ। ਅੰਮ੍ਰਿਤਾ ਨੇ ਇਸ ਹੱਤਿਆ ਲਈ ਆਪਣੇ ਪਿਤਾ ਨੂੰ ਜ਼ਿੰਮੇਵਾਰ ਮੰਨਿਆ ਹੈ।
 
ਹੱਤਿਆ ਉਸ ਸਮੇਂ ਕੀਤੀ ਗਈ ਜਦੋਂ ਅੰਮ੍ਰਿਤਾ ਪ੍ਰੈਗਨੈਂਟ ਸੀ ਤੇ ਪਤੀ ਪਤਨੀ ਦੋਵੇਂ ਹਸਪਤਾਲ ਜਾ ਰਹੇ ਸਨ। ਇਹ ਪੁਰਾ ਮਾਮਲਾ ਵੀਡੀਓ 'ਚ ਕੈਦ ਹੋ ਜਾਂਦਾ ਹੈ। ਸੋਸ਼ਲ ਮੀਡੀਆ ਤੇ ਨਿਊਜ਼ ਚੈਨਲਾਂ ਰਾਹੀਂ ਇਹ ਮਾਮਲਾ ਦੇਸ਼ ਵਿਦੇਸ਼ 'ਚ ਫੈਲ ਜਾਂਦਾ ਹੈ। ਤੇਲੰਗਾਨਾ ਦੀ ਇਸ ਘਟਨਾ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਤੋਂ ਬਾਅਦ ਫੇਸਬੁਕ 'ਤੇ ਬਣੇ ਜਸਟਿਸ ਫਾਰ ਪ੍ਰਣਯ ਪੇਜ ਨਾਲ ਸਵਾ ਲੱਖ ਤੋਂ ਜ਼ਿਆਦਾ ਲੋਕ ਜੁੜ ਚੁੱਕੇ ਹਨ। ਅੰਮ੍ਰਿਤਾ ਨੇ ਵੀ ਇਹ ਤੈਅ ਕੀਤਾ ਹੈ ਕਿ ਉਹ ਇਸ ਮੁਹਿੰਮ ਨੂੰ ਅੱਗੇ ਵਧਾਏਗੀ।
 
ਅਜਿਹੀਆਂ ਘਟਨਾਵਾਂ ਦੇਸ਼ ਦੇ ਕਈ ਹਿੱਸਿਆਂ 'ਚ ਹੁੰਦੀਆਂ ਰਹਿੰਦੀਆਂ ਹਨ। ਇਨ੍ਹਾਂ 'ਚ ਘੱਟ ਘਟਨਾਵਾਂ 'ਤੇ ਹੀ ਪਰਦਾ ਚੁੱਕ ਪਾਉਂਦਾ ਹੈ। ਕਈ ਵਾਰ ਅਜਿਹੀਆਂ ਹੱਤਿਆਵਾਂ ਦੀਆਂ ਖਬਰਾਂ ਬਿਨਾਂ ਪਰਿਵਾਰ ਦੀ ਸਹਿਮਤੀ ਤੋਂ ਬਾਹਰ ਨਹੀਂ ਜਾ ਪਾਉਂਦੀਆਂ, ਕਿਉਂਕਿ ਪੁਲਿਸ 'ਚ ਸ਼ਿਕਾਇਤ ਕਰਨ ਵਾਲਾ ਅਕਸਰ ਕੋਈ ਨਹੀਂ ਹੁੰਦਾ। ਇਸ ਲਈ ਮੁਕੱਦਮੇ ਵੀ ਨਹੀਂ ਚੱਲਦੇ। ਸਵਾਲ ਇਹ ਹੈ ਕਿ ਆਖਿਰ ਮਾਂ-ਬਾਪ, Îਭੈਣ-ਭਰਾ ਤੇ ਰਿਸ਼ਤੇਦਾਰ ਹੀ ਕਿਉਂ ਆਪਣੇ ਬੱਚਿਆਂ ਦੀ ਜਾਨ ਲੈ ਲੈਂਦੇ ਹਨ। ਇਥੇ ਇਹ ਕਹਿਣ ਦਾ ਕੋਈ ਮਤਲਬ ਨਹੀਂ ਹੈ ਕਿ ਸਿੱਖਿਆ ਦੇ ਨਾਲ ਸਮਾਜ ਦੀਆਂ ਇਹ ਕੁਰੀਤੀਆਂ ਆਪਣੇ ਆਪ ਦੂਰ ਹੋ ਜਾਣਗੀਆਂ। 
 
ਮਿਸਾਲ ਵਜੋਂ ਅੰਮ੍ਰਿਤ ਤੇ ਪ੍ਰਣਯ ਦੇ ਕੇਸ ਨੂੰ ਹੀ ਦੇਖ ਲਵੋ। ਅੰਮ੍ਰਿਤਾ ਦੇ ਪਿਤਾ ਦਾ ਪਰਿਵਾਰ ਅਮੀਰ ਤੇ ਪੜ੍ਹਿਆ-ਲਿਖਿਆ ਹੈ। ਪ੍ਰੈਗਨੈਂਟ ਲੜਕੀਆਂ ਦੀ ਹੱਤਿਆ ਵਾਂਗ ਹੀ ਆਨਰ ਕਿਲਿੰਗ ਵੀ ਗਰੀਬ ਪਰਿਵਾਰਾਂ ਨਾਲੋਂ ਖਾਂਦੇ-ਪੀਂਦੇ ਤੇ ਪੜ੍ਹੇ ਲਿਖੇ ਸਮਾਜ ਦੇ ਲੋਕਾਂ ਦੇ ਪਰਿਵਾਰਾਂ ਦੀ ਬਿਮਾਰੀ ਹੈ।
 
ਸਵਾਲ ਇਹ ਹੈ ਕਿ ਬਾਲਗ ਲੋਕਾਂ ਨੂੰ ਆਪਣੇ ਜੀਵਨਸਾਥੀ ਚੁਣਨ ਦਾ ਅਧਿਕਾਰ ਕਿਉਂ ਨਾ ਹੋਵੇ। ਇਕ ਲੜਕੀ ਕਿਸਦੇ ਨਾਲ ਵਿਆਹ ਕਰੇ, ਸਬੰਧ ਬਣਾਏ, ਇਹ ਉਸਦੀ ਆਜ਼ਾਦੀ ਕਿਉਂ ਨਾ ਹੋਵੇ। ਕੀ ਇਕ ਲੜਕੀ ਦਾ ਜ਼ਬਰਦਸਤੀ ਉਸਦੀ ਮਰਜ਼ੀ ਤੋਂ ਬਿਨਾਂ ਵਿਆਹ ਰੇਪ ਨਹੀਂ ਮੰਨਿਆ ਜਾਣਾ ਚਾਹੀਦਾ? ਸਮਾਜ ਸੁਧਾਰ ਦੀਆਂ ਮੁਹਿੰਮਾਂ ਅਜਿਹੀਆਂ ਘਟਨਾਵਾਂ ਨੂੰ ਰੋਕਣ 'ਚ ਅਜੇ ਤੱਕ ਨਾਕਾਮ ਰਹੀਆਂ ਹਨ।
 
ਕਾਨੂੰਨ ਦਾ ਡਰ ਹੀ ਸ਼ਾਇਦ ਇਨ੍ਹਾਂ ਘਟਨਾਵਾਂ 'ਤੇ ਰੋਕ ਲਗਾਉੁਣ 'ਚ ਪ੍ਰਭਾਵੀ ਸਿੱਧ ਹੋ ਸਕੇ। ਅਜੇ ਤੱਕ ਭਾਰਤ 'ਚ ਹੀ ਆਨਰ ਕਿਲਿੰਗ ਦੇ ਲਈ ਵੱਖਰੇ ਤੌਰ 'ਤੇ ਕੋਈ ਕਾਨੂੰਨ ਨਹੀਂ ਹੈ। ਸਮੇਂ ਦੀ ਜ਼ਰੂਰਤ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕੋਈ ਕਾਨੂੰਨ ਬਣੇ। ਪ੍ਰੇਮੀ ਜੋੜਿਆਂ ਨੂੰ ਸਰਕਾਰ ਸੁਰੱਖਿਆ ਮੁਹੱਈਆ ਕਰਵਾਏ। 
 
ਜ਼ਿਆਦਾਤਰ ਸੂਬਾ ਸਰਕਾਰਾਂ ਅਜਿਹੇ ਵਿਆਹਾਂ ਨੂੰ ਉਤਸ਼ਾਹ ਦੇਣ ਲਈ ਆਰਥਿਕ ਇਨਾਮ ਦਿੰਦੀਆਂ ਹਨ। ਅਜਿਹੇ 'ਚ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਜਿਹੇ ਜੋੜਿਆਂ ਨੂੰ ਸੁਰੱਖਿਆ ਵੀ ਦੇਵੇ ਤੇ ਉਨ੍ਹਾਂ ਉਤੇ ਹੋਣ ਵਾਲੇ ਹਮਲਿਆਂ ਨੂੰ ਗੰਭੀਰਤਾ ਨਾਲ ਵੀ ਲਵੇ। ਜਦੋਂ ਅਜਿਹੇ ਮਾਮਲਿਆਂ 'ਚ ਕਾਨੂੰਨ ਸਖਤ ਸਜ਼ਾ ਦੇਵੇਗਾ ਤਾਂ ਹੀ ਅਜਿਹੀਆਂ ਘਟਨਾਵਾਂ 'ਤੇ ਠੱਲ੍ਹ ਪੈ ਸਕਦੀ ਹੈ। 
 
ਸੋਚੋ, ਪ੍ਰੈਗਨੈਂਟ ਪਤਨੀ ਦੀ ਹੱਤਿਆ ਦਾ ਉਹ ਪਲ ਅੰਮ੍ਰਿਤਾ ਲਈ ਕਿੰਨਾ ਭਿਆਨਕ ਹੋਵੇਗਾ। ਉਸਦੇ ਬਾਅਦ ਪ੍ਰੈਗਨੈਂਟ ਅੰਮ੍ਰਿਤਾ 'ਤੇ ਅਬਾਰਸ਼ਨ ਲਈ ਦਬਾਅ ਬਣਾਇਆ ਜਾਂਦਾ ਹੈ, ਪਰ ਉਹ ਟੁੱਟਦੀ ਨਹੀਂ। 30 ਜਨਵਰੀ ਨੂੰ ਉਹ ਬੱਚੇ ਨੂੰ ਜਨਮ ਦਿੰਦੀ ਹੈ। ਇੰਨਾ ਹੀ ਨਹੀਂ, ਉਹ ਆਪਣੀ ਤੇ ਆਪਣੇ ਬੱਚੇ ਦੀ ਤਸਵੀਰ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਹੈ।
 
ਉਸ ਤਸਵੀਰ ਦੇ ਬੈਕਗ੍ਰਾਊਂਡ 'ਚ ਪ੍ਰਣਯ ਦੀ ਇਕ ਤਸਵੀਰ ਹੈ, ਜਿਸ 'ਤੇ ਲਿਖਿਆ ਹੈ, ''ਡੈਡ ਮਾਈ ਫਾਰਐਵਰ ਹੀਰੋ।' ਇਹ ਇਕ ਤਸਵੀਰ ਜਾਤੀ ਵਾਦੀਆਂ ਦੀ ਤਮਾਮ ਹਿੰਸਾ ਤੇ ਕਰੂਰਤਾ 'ਤੇ ਭਾਰੀ ਹੈ। ਦੋ ਫਰਵਰੀ ਤੱਕ ਇਸ ਤਸਵੀਰ ਨੂੰ 22 ਹਜ਼ਾਰ ਲੋਕ ਲਾਈਕ ਕਰ ਚੁੱਕੇ ਹਨ। ਇਸ ਤਸਵੀਰ 'ਤੇ ਆਏ ਲਗਭਗ ਸਾਰੇ ਦੋ ਹਜ਼ਾਰ ਮੈਸੇਜ 'ਚ ਇਸ ਬੱਚੇ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ ਹਨ। ਜਾਤੀਵਾਦ ਦੀ ਹਾਰ ਤੇ ਮੁਹੱਬਤ ਦੀ ਜਿੱਤ ਦਾ ਇਹ ਪੈਗਾਮ ਸਾਡੇ, ਤੁਹਾਡੇ ਤੇ ਸਾਰਿਆਂ ਲਈ ਇਕ ਪੈਗਾਮ।

ਹਰ ਕਿਸੇ ਦੀ ਸੋਚ ਨੂੰ ਪ੍ਰਭਾਵਿਤ ਕਰਦਾ ਜਾਤੀਵਾਦੀ ਵਿਵਸਥਾ ਦਾ ਮਾੜਾ ਅਸਰ
ਜਾਤੀਵਾਦੀ ਵਿਵਸਥਾ ਦਾ ਮਾੜਾ ਅਸਰ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤੱਕ ਹਰ ਕਿਸੇ ਦੀ ਸੋਚ ਨੂੰ ਪ੍ਰਭਾਵਿਤ ਕਰਦਾ ਹੈ। ਜੇਕਰ ਕਿਤੇ ਉਹ ਜਾਤੀਵਾਦੀ ਬੰਧਨਾਂ ਨੂੰ ਤੋੜਨ ਬਾਰੇ ਸੋਚਦੇ ਵੀ ਹਨ ਤਾਂ ਉਨ੍ਹਾਂ ਦੇ ਆਲੇ ਦੁਆਲੇ ਦਾ ਮਾਹੌਲ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਉਹ ਇਸ ਦਿਸ਼ਾ ਵੱਲ ਕਦਮ ਨਹੀਂ ਚੁੱਕ ਪਾਉਂਦੇ।
 
ਜ਼ਰੂਰਤ ਤਾਂ ਸਾਡੇ ਨੌਜਵਾਨਾਂ ਨੂੰ ਇੱਕ ਆਵਾਜ਼ ਵਿੱਚ ਇਨ੍ਹਾਂ ਘਟਨਾਵਾਂ ਦੀ ਨਿੰਦਾ ਕਰਨ ਦੀ ਹੈ, ਪਰ ਜਦੋਂ ਅਸੀਂ ਲੋਕ ਕਾਲਜਾਂ ਵਿੱਚ ਜਾ ਕੇ ਪ੍ਰੇਮ ਵਿਆਹ ਨੂੰ ਲੈ ਕੇ ਵਿਦਿਆਰਥੀਆਂ ਦੇ ਵਿਚਾਰ ਪੁੱਛਦੇ ਹਾਂ ਤਾਂ ਉਹ ਕਹਿੰਦੇ ਹਨ ਕਿ ਇਸ ਵਿੱਚ ਕੋਈ ਬੁਰਾਈ ਨਹੀਂ, ਪਰ ਉਹੀ ਬੱਚੇ ਆਪਣੇ ਘਰਾਂ ਵਿੱਚ, ਪਿੰਡਾਂ ਵਿੱਚ ਜਾ ਕੇ ਕੁਝ ਹੋਰ ਕਹਿਣ ਲੱਗਦੇ ਹਨ। ਖਾਸ ਤੌਰ 'ਤੇ ਉਚ ਜਾਤੀ ਦੀਆਂ ਲੜਕੀਆਂ ਵੱਲੋਂ ਛੋਟੀ ਜਾਤੀ ਦੇ ਲੜਕੇ ਨਾਲ ਵਿਆਹ ਕਰਵਾਉਣ ਨੂੰ ਇਹ ਜਾਤੀਵਾਦੀ ਸਮਾਜ ਕਦੇ ਬਰਦਾਸ਼ਤ ਨਹੀਂ ਕਰ ਪਾਉਂਦਾ।
-ਗੀਤਾ ਯਾਦਵ
(ਲੇਖਿਕਾ ਭਾਰਤੀ ਸੂਚਨਾ ਸੇਵਾ 'ਚ  ਅਧਿਕਾਰੀ ਹਨ)

Comments

Leave a Reply