Sun,Oct 21,2018 | 03:44:03am
HEADLINES:

Social

ਮਹਿਲਾ-ਪੁਰਸ਼ ਸਮਾਨਤਾ ਨੂੰ ਲੱਗਣਗੇ 100 ਸਾਲ

ਮਹਿਲਾ-ਪੁਰਸ਼ ਸਮਾਨਤਾ ਨੂੰ ਲੱਗਣਗੇ 100 ਸਾਲ

ਵਿਸ਼ਵ ਆਰਥਿਕ ਮੰਚ (ਡਬਲਯੂਈਐੱਫ) ਦੇ ਮਹਿਲਾ ਪੁਰਸ਼ ਸਮਾਨਤਾ ਸੂਚਕਾਂਕ 'ਚ ਭਾਰਤ 21 ਰੈਂਕ ਫਿਸਲ ਕੇ 108ਵੇਂ ਸਥਾਨ 'ਤੇ ਆ ਗਿਆ ਹੈ। ਅਰਥ ਵਿਵਸਥਾ ਤੇ ਘੱਟ ਤਨਖਾਹ 'ਚ ਮਹਿਲਾਵਾਂ ਦੀ ਭਾਗੀਦਾਰੀ ਹੇਠਲੇ ਪੱਧਰ 'ਤੇ ਰਹਿਣ ਨਾਲ ਗੁਆਂਢੀ ਦੇਸ਼ਾਂ ਚੀਨ ਤੇ ਬੰਗਲਾਦੇਸ਼ ਤੋਂ ਵੀ ਪਿੱਛੇ ਹੈ।

ਡਬਲਯੂਈਐੱਫ ਦੀ ਇਸਤਰੀ ਪੁਰਸ਼ ਸਮਾਨਤਾ ਰਿਪੋਰਟ 2017 ਅਨੁਸਾਰ ਭਾਰਤ ਨੇ 67 ਫੀਸਦੀ ਮਹਿਲਾ ਪੁਰਸ਼ ਸਮਾਨਤਾ ਨੂੰ ਘੱਟ ਕਰ ਦਿੱਤਾ ਹੈ, ਪਰ ਇਹ ਉਸਦੇ ਕਈ ਬਰਾਬਰ ਦੇਸ਼ਾਂ ਦੇ ਮੁਕਾਬਲੇ ਅਜੇ ਵੀ ਘੱਟ ਹੈ। ਡਬਲਯੂਈਐੱਫ ਨੇ ਸਭ ਤੋਂ ਪਹਿਲਾਂ 2006 'ਚ ਇਸ ਤਰ੍ਹਾਂ ਦੀ ਸੂਚੀ ਪ੍ਰਕਾਸ਼ਿਤ ਕੀਤੀ ਸੀ। ਉਸ ਸਮੇਂ ਦੇ ਹਿਸਾਬ ਨਾਲ ਵੀ ਭਾਰਤ 10 ਸਥਾਨ ਪਿੱਛੇ ਹੈ। ਜ਼ਿਕਰਯੋਗ ਹੈ ਕਿ ਇਸ ਸੂਚੀ 'ਚ ਬੰਗਲਾਦੇਸ਼ 47ਵੇਂ ਤੇ ਚੀਨ 100ਵੇਂ ਸਥਾਨ 'ਤੇ ਹੈ। ਵਿਸ਼ਵ ਪੱਧਰ 'ਤੇ ਦੇਖਿਆ ਜਾਵੇ ਤਾਂ ਸਥਿਤੀ ਬਹੁਤ ਚੰਗੀ ਨਜ਼ਰ ਨਹੀਂ ਆਉਂਦੀ। 

ਪਹਿਲੀ ਵਾਰ ਅਜਿਹਾ ਹੋਇਆ ਹੈ, ਜਦੋਂ ਡਬਲਯੂਈਐੱਫ ਦੀ ਰਿਪੋਰਟ 'ਚ ਇਸਤਰੀ ਪੁਰਸ਼ ਅਸਮਾਨਤਾ ਵਧੀ ਹੈ। ਡਬਲਯੂਈਐੱਫ ਦੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਸਾਲ 2234 ਤੱਕ ਹੀ ਅਸੀਂ ਕੰਮ ਦੇ ਸਥਾਨ 'ਤੇ ਮਹਿਲਾਵਾਂ ਤੇ ਪੁਰਸ਼ਾਂ 'ਚ ਪੂਰੀ ਸਮਾਨਤਾ ਨੂੰ ਹਾਸਿਲ ਕਰ ਸਕਾਂਗੇ।

ਡਬਲਯੂਈਐੱਫ ਚਾਰ ਮਾਪਦੰਡਾਂ- ਸਿੱਖਿਆ, ਸਿਹਤ, ਕੰਮ ਦੇ ਸਥਾਨ 'ਤੇ ਮਹਿਲਾ-ਪੁਰਸ਼ਾਂ 'ਚ ਸਮਾਨਤਾ ਤੇ ਸਿਆਸੀ ਪ੍ਰਤੀਨਿਧਤਵ ਦੇ ਅਧਾਰ 'ਤੇ ਮਹਿਲਾ-ਪੁਰਸ਼ਾਂ 'ਚ ਸਮਾਨਤਾ ਦਾ ਵਿਸ਼ਲੇਸ਼ਨ ਕਰਦਾ ਹੈ। ਇਸ ਸਾਲ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਵਿਸ਼ਵ ਪੱਧਰ 'ਤੇ 68 ਫੀਸਦੀ ਮਹਿਲਾ-ਪੁਰਸ਼ ਅਸਮਾਨਤਾ ਖਤਮ ਹੋਈ ਹੈ। 2016 'ਚ ਇਹ ਅੰਕੜਾ 68.3 ਫੀਸਦੀ ਸੀ।

ਦਹਾਕਿਆਂ ਦੀ ਪ੍ਰਗਤੀ ਦੇ ਬਾਅਦ ਵੀ ਵਧ ਰਿਹਾ ਹੈ ਮਹਿਲਾ-ਪੁਰਸ਼ ਭੇਦਭਾਵ ਰਿਪੋਰਟ 'ਚ ਕਿਹਾ ਗਿਆ ਹੈ ਕਿ ਦਹਾਕਿਆਂ ਦੀ ਹੌਲੀ ਤਰੱਕੀ ਦੇ ਬਾਵਜੂਦ ਸਾਲ 2017 'ਚ ਮਹਿਲਾ-ਪੁਰਸ਼ ਅਸਮਾਨਤਾ ਨੂੰ ਦੂਰ ਕਰਨ ਦੇ ਯਤਨ ਰੁਕ ਜਿਹੇ ਗਏ ਹਨ। ਸਾਲ 2006 ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਫਰਕ ਵਧਿਆ ਹੈ।

ਹਾਲ ਹੀ ਦੇ ਸਾਲਾਂ 'ਚ ਸਿੱਖਿਆ ਤੇ ਸਿਹਤ ਵਰਗੇ ਖੇਤਰਾਂ 'ਚ ਮਹਿਲਾਵਾਂ ਨੇ ਜ਼ਿਕਰਯੋਗ ਤਰੱਕੀ ਕੀਤੀ ਹੈ, ਪਰ ਵਿਸ਼ਵ ਪੱਧਰ 'ਤੇ ਹਾਲੀਆ ਰੁਖ਼ ਤੋਂ ਪਤਾ ਚੱਲਦਾ ਹੈ ਕਿ ਹੁਣ ਸਥਿਤੀ ਪਲਟ ਰਹੀ ਹੈ, ਖਾਸ ਕਰ ਕੰਮ ਦੇ ਸਥਾਨ 'ਤੇ ਮਹਿਲਾਵਾਂ ਤੇ ਪੁਰਸ਼ਾਂ ਵਿਚਾਲੇ ਅਸਮਾਨਤਾ ਡੂੰਘੀ ਹੋਈ ਹੈ। ਵਿਸ਼ਵ ਆਰਥਿਕ ਮੰਚ ਦੀ ਵਿਸ਼ਵ ਰਿਪੋਰਟ ਸਭ ਤੋਂ ਪਹਿਲਾਂ 2006 'ਚ ਪ੍ਰਕਾਸ਼ਿਤ ਕੀਤੀ ਗਈ ਸੀ।

ਡਬਲਯੂਈਐੱਫ ਦਾ ਕਹਿਣਾ ਹੈ ਕਿ ਅਸਮਾਨਤਾ ਨੂੰ ਸਮਾਪਤ ਕਰਨ ਦੀਆਂ ਕੋਸ਼ਿਸ਼ਾਂ ਸਾਲ 2017 'ਚ ਆ ਕੇ ਰੁਕ ਗਈਆਂ ਹਨ। ਇਕ ਸਾਲ ਡਬਲਯੂਈਐੱਫ ਨੇ ਅੰਦਾਜ਼ਾ ਲਗਾਇਆ ਸੀ ਕਿ ਮਹਿਲਾ-ਪੁਰਸ਼ਾਂ ਵਿਚਾਲੇ ਅਸਮਾਨਤਾ ਦੂਰ ਕਰਨ 'ਚ 83 ਸਾਲ ਲੱਗਣਗੇ।

Comments

Leave a Reply