Tue,Jun 18,2019 | 07:00:16pm
HEADLINES:

Social

ਇਤਿਹਾਸ ਦੀ ਟੈਕਸਟ ਬੁੱਕ 'ਚ ਝਾਂਸੀ ਦੀ ਰਾਣੀ ਦੀਆਂ ਸਿਫਤਾਂ, ਝਲਕਾਰੀ ਬਾਈ 'ਤੇ ਖਾਮੋਸ਼ੀ

ਇਤਿਹਾਸ ਦੀ ਟੈਕਸਟ ਬੁੱਕ 'ਚ ਝਾਂਸੀ ਦੀ ਰਾਣੀ ਦੀਆਂ ਸਿਫਤਾਂ, ਝਲਕਾਰੀ ਬਾਈ 'ਤੇ ਖਾਮੋਸ਼ੀ

ਫਿਲਮ 'ਮਣੀਕਰਣੀਕਾ' ਵਿੱਚ ਅਛੂਤ ਜਾਤੀ ਦੇ ਵੀਰੰਗਨਾ ਝਲਕਾਰੀ ਬਾਈ ਕਿਸੇ ਫੁਟਨੋਟ ਵਾਂਗ ਆਏ ਹਨ। ਜੇਕਰ ਤੁਹਾਡਾ ਥੋੜਾ ਜਿਹਾ ਧਿਆਨ ਭਟਕ ਗਿਆ ਜਾਂ ਪਾਪਕੋਰਨ ਪਾਸੇ ਚਲਾ ਗਿਆ ਤਾਂ ਤੁਹਾਨੂੰ ਫਿਲਮ ਦੇਖਦੇ ਹੋਏ ਪਤਾ ਵੀ ਨਹੀਂ ਲੱਗੇਗਾ ਕਿ ਝਲਕਾਰੀ ਬਾਈ (ਕੰਗਣਾ ਰਣੌਤ ਉਸਨੂੰ ਝਲਕਾਰੀ ਕਹਿੰਦੀ ਹੈ) ਕਦੋਂ ਆਏ ਤੇ ਕਦੋਂ ਚਲੇ ਗਏ।

ਠੀਕ ਉਸੇ ਤਰ੍ਹਾਂ ਜਿਵੇਂ ਉਨ੍ਹਾਂ ਬਾਰੇ ਇਤਿਹਾਸ ਦੀਆਂ ਕਿਤਾਬਾਂ ਵਿੱਚ ਪੜ੍ਹਾਇਆ ਜਾਂਦਾ ਹੈ। ਇਤਿਹਾਸ ਦੀ ਟੈਕਸਟ ਬੁੱਕ ਝਲਕਾਰੀ ਬਾਈ ਬਾਰੇ ਨਹੀਂ ਦੱਸਦੀ। ਇਸ ਮਾਮਲੇ ਵਿੱਚ ਫਿਲਮ ਉਦਾਰ ਹੈ। ਮਣੀਕਰਣੀਕਾ ਵਿੱਚ ਝਲਕਾਰੀ ਬਾਈ ਹਨ। ਉਨ੍ਹਾਂ ਦੇ ਹਿੱਸੇ ਵਿੱਚ 4 ਤੋਂ 5 ਮਿੰਟ ਹਨ। ਇੱਕ ਆਈਟਮ ਸਾਂਗ ਹੈ ਅਤੇ ਉਨ੍ਹਾਂ ਦੀ ਸ਼ਹਾਦਤ ਦਾ ਸੀਨ ਹੈ। 

ਫਿਲਮ ਦੀ ਗੱਲ ਕਰੀਏ ਤਾਂ ਝਲਕਾਰੀ ਬਾਈ ਆਪਣੇ ਪਤੀ ਦੇ ਨਾਲ ਇੱਕ ਸੀਨ ਵਿੱਚ ਆਉਂਦੇ ਹਨ ਅਤੇ ਤਾਹਨਾ ਦਿੰਦੇ ਹਨ ਕਿ ਖੇਤ ਵਿੱਚ ਖੜੇ ਰਹਿਣ ਦਾ ਕੀ ਲਾਭ। ਇਸ ਤਰ੍ਹਾਂ ਉਨ੍ਹਾਂ ਦਾ ਬੱਚਾ ਤਾਂ ਹੋ ਨਹੀਂ ਰਿਹਾ ਹੈ। ਦੂਜੇ ਸੀਨ ਵਿੱਚ ਉਹ ਆਪਣੀ ਗਾਂ ਦੇ ਬੱਛੇ ਨੂੰ ਬਚਾਉਣ ਲਈ ਅੰਗ੍ਰੇਜ਼ਾਂ ਤੋਂ ਫਰਿਆਦ ਕਰਦੇ ਹਨ, ਪਰ ਅੰਗ੍ਰੇਜ਼ ਬੱਛੇ ਨੂੰ ਲੈ ਜਾਂਦੇ ਹਨ।

ਤੀਜੇ ਸੀਕਵੇਂਸ ਵਿੱਚ ਰਾਣੀ ਬੱਛੇ ਨੂੰ ਅੰਗ੍ਰੇਜ਼ਾਂ ਤੋਂ ਬਚਾ ਕੇ ਲੈ ਆਉਂਦੀ ਹੈ। ਰਾਣੀ ਕਹਿੰਦੀ ਹੈ ਗਾਂ ਦਾ ਦੁੱਧ ਪਿਆਓ। ਅਛੂਤ ਜਾਤੀ ਦੀ ਝਲਕਾਰੀ ਬਾਈ ਦੇ ਪਿੰਡ ਦੇ ਲੋਕ ਇੱਥੇ ਰਾਣੀ ਦੇ ਆਉਣ ਦੀ ਖੁਸ਼ੀ ਵਿੱਚ ਨੱਚਣ-ਟੱਪਣ ਲਗਦੇ ਹਨ ਅਤੇ ਰਾਣੀ ਵੀ ਇਸ ਨੱਚਣ-ਟੱਪਣ ਵਿੱਚ ਸ਼ਾਮਲ ਹੋ ਜਾਂਦੀ ਹੈ। ਇਸ ਤੋਂ ਬਾਅਦ ਝਲਕਾਰੀ ਰਾਣੀ ਦੀ ਸੈਨਾ ਵਿੱਚ ਸ਼ਾਮਲ ਹੋ ਜਾਂਦੇ ਹਨ ਅਤੇ ਅੰਗ੍ਰੇਜ਼ਾਂ ਦਾ ਮੁਕਾਬਲਾ ਕਰਦੇ ਹਨ ਅਤੇ ਬਾਰੂਦ ਨੂੰ ਅੱਗ ਲਗਾ ਕੇ ਧਮਾਕਾ ਕਰ ਦਿੰਦੇ ਹਨ, ਜਿਸ ਨਾਲ ਉਹ ਖੁਦ ਅਤੇ ਕਈ ਅੰਗ੍ਰੇਜ਼ ਵੀ ਮਾਰੇ ਜਾਂਦੇ ਹਨ। 

1857 'ਚ ਝਾਂਸੀ ਦੇ ਕਿਲੇ ਅੰਦਰ ਕੀ ਹੋਇਆ, ਇਹ ਗੱਲ ਸਿਰਫ ਇੱਕ ਵਿਅਕਤੀ ਨੇ ਲਿਖੀ ਹੈ ਅਤੇ ਉਹ ਵਿਅਕਤੀ ਝਾਂਸੀ ਦੀ ਰਾਣੀ ਦੀ ਜਾਤ ਦਾ, ਮਤਲਬ ਬ੍ਰਾਹਮਣ ਸੀ। ਝਾਂਸੀ ਦੇ ਕਿਲੇ ਵਿੱਚ ਕੌਣ ਬਹਾਦਰੀ ਨਾਲ ਲੜੀ ਸੀ ਅਤੇ ਕੌਣ ਬਿਨਾਂ ਲੜੇ ਕਿਲੇ 'ਚੋਂ ਬਾਹਰ ਨਿੱਕਲ ਕੇ ਚਲੀ ਗਈ ਅਤੇ ਕਿਲੇ 'ਚੋਂ ਨਿੱਕਲ ਜਾਣ ਵਿੱਚ ਵੀ ਕਿਵੇਂ ਬਹਾਦਰੀ ਸੀ, ਇਹ ਸਾਰੀ ਕਹਾਣੀ ਅਸੀਂ ਉਸੇ ਬ੍ਰਾਹਮਣ ਵਿਸ਼ਣੂ ਭੱਟ ਗੋਡਸੇ ਦੀਆਂ ਲਿਖੀਆਂ ਗੱਲਾਂ ਤੋਂ ਜਾਣਦੇ ਹਾਂ।

ਝਾਂਸੀ ਦੇ ਕਿਲੇ ਦੀਆਂ ਘਟਨਾਵਾਂ ਦਾ ਇੱਕੋ ਇੱਕ ਸਰੋਤ ਗੋਡਸੇ ਹਨ। ਇਤਿਹਾਸ ਹਮੇਸ਼ਾ ਜੇਤੂ ਲਿਖਦੇ ਹਨ। ਹਰ ਦੌਰ ਵਿੱਚ ਉਹੀ ਇਤਿਹਾਸ ਪੜ੍ਹਾਇਆ ਜਾਂਦਾ ਹੈ, ਜਿਸਦਾ ਰਾਜਨੀਤੀ, ਸਮਾਜ ਅਤੇ ਸੰਸਕ੍ਰਿਤੀ 'ਤੇ ਕਬਜ਼ਾ ਹੁੰਦਾ ਹੈ। ਝਾਂਸੀ ਦੀ ਲੜਾਈ ਵਿੱਚ ਲੱਛਮੀ ਬਾਈ ਜੇਤੂ ਨਹੀਂ ਸਨ, ਪਰ ਇਤਿਹਾਸ ਲਿਖਣ ਲਈ ਉਨ੍ਹਾਂ ਦੀ ਜਾਤੀ ਦਾ ਇੱਕ ਵਿਅਕਤੀ ਮੌਜ਼ੂਦ ਸੀ, ਜੋ ਕਿ ਭਾਰਤੀ ਸਮਾਜ ਵਿਵਸਥਾ ਦੇ ਸਿਖਰ 'ਤੇ ਮੌਜ਼ੂਦ ਸੀ।

ਅੰਗ੍ਰੇਜ਼ਾਂ ਦੇ ਜਾਣ ਤੋਂ ਬਾਅਦ ਭਾਰਤ ਦੀ ਸਮਾਜਿਕ ਸੱਤਾ ਦੇ ਸਿਖਰ 'ਤੇ ਕਬਜ਼ਾ ਕਰਕੇ ਬੈਠੀ ਜਾਤੀ ਆਪਣੇ ਨਾਇਕ ਤੇ ਨਾਈਕਾਵਾਂ ਨੂੰ ਸਥਾਪਤ ਕਰ ਪਾ ਰਹੀ ਹੈ। ਅਜਿਹੇ ਵਿੱਚ ਦਲਿਤ ਤੇ ਪੱਛੜੇ ਨਾਇਕ ਤੇ ਨਾਈਕਾਵਾਂ ਦਾ ਹਾਸ਼ੀਏ 'ਤੇ ਚਲੇ ਜਾਣਾ ਸੁਭਾਵਿਕ ਹੈ। ਭਾਰਤ ਦੇ ਇਤਿਹਾਸ ਨੂੰ ਵੀ ਹਮੇਸ਼ਾ ਉੱਚ ਜਾਤ ਦੇ ਪੁਰਸ਼ ਦੇ ਨਜ਼ਰੀਏ ਤੋਂ ਲਿਖਿਆ ਤੇ ਪੜ੍ਹਿਆ ਗਿਆ ਹੈ।

ਝਲਕਾਰੀ ਬਾਈ ਬਾਰੇ ਲਿਖਣ ਵਾਲਾ ਕੋਈ ਨਹੀਂ
ਝਾਂਸੀ ਦੇ ਰਾਣੀ ਆਪਣੀ ਰਾਜ ਸੱਤਾ ਆਪਣੇ ਬੇਟੇ ਲਈ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਅੰਗ੍ਰੇਜ਼ੀ ਹੁਕੂਮਤ ਨੂੰ ਅਪੀਲ ਕੀਤੀ ਸੀ ਕਿ ਝਾਂਸੀ ਦੀ ਗੱਦੀ 'ਤੇ ਉਨ੍ਹਾਂ ਦੇ ਗੋਦ ਲਏ ਪੁੱਤਰ ਨੂੰ ਵਾਰਸ ਮੰਨ ਲਿਆ ਜਾਵੇ। ਜੇਕਰ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਝਾਂਸੀ ਦੀ ਗੱਦੀ 'ਤੇ ਉਨ੍ਹਾਂ ਦੇ ਬੇਟੇ ਦਾਮੋਦਰ ਰਾਓ ਦਾ ਅਧਿਕਾਰ ਸਵੀਕਾਰ ਕਰ ਲਿਆ ਹੁੰਦਾ ਤਾਂ ਝਾਂਸੀ ਦੀ ਭੂਮਿਕਾ 1857 ਵਿੱਚ ਕੁਝ ਹੋਰ ਹੁੰਦੀ ਤੇ ਸੰਭਵ ਹੈ ਕਿ ਸਿੰਧੀਆ ਵਾਂਗ ਉਹ ਵੀ ਅੰਗ੍ਰੇਜ਼ਾਂ ਦਾ ਸਾਥ ਦੇ ਰਹੇ ਹੁੰਦੇ। ਹਾਲਾਂਕਿ ਝਲਕਾਰੀ ਕਿਸਦੇ ਲਏ ਲੜ ਰਹੇ ਸਨ? ਉਨ੍ਹਾਂ ਦਾ ਮੋਟੀਵੇਸ਼ਨ ਕੀ ਸੀ? ਕੀ ਉਨ੍ਹਾਂ ਦੀ ਭਾਵਨਾ ਲੱਛਮੀ ਬਾਈ ਤੋਂ ਜ਼ਿਆਦਾ ਪਵਿੱਤਰ ਨਹੀਂ ਸੀ? ਪਰ ਝਲਕਾਰੀ ਦੀ ਕਹਾਣੀ ਲਿਖਣ ਵਾਲਾ ਉਸ ਸਮੇਂ ਝਾਂਸੀ ਵਿੱਚ ਕੋਈ ਨਹੀਂ ਸੀ।

-ਡੀਐਮ

Comments

Leave a Reply