Sat,May 25,2019 | 01:19:55pm
HEADLINES:

Social

ਲੜਕੇ ਦੀ ਮਾਂ ਸਿੱਖਿਅਤ ਤਾਂ ਅੰਤਰ ਜਾਤੀ ਵਿਆਹ ਦੀ ਸੰਭਾਵਨਾ ਜ਼ਿਆਦਾ

ਲੜਕੇ ਦੀ ਮਾਂ ਸਿੱਖਿਅਤ ਤਾਂ ਅੰਤਰ ਜਾਤੀ ਵਿਆਹ ਦੀ ਸੰਭਾਵਨਾ ਜ਼ਿਆਦਾ

ਇੱਕ ਨਵੇਂ ਅਧਿਐਨ ਮੁਤਾਬਕ, ਭਾਰਤ ਵਿੱਚ ਵਿਅਕਤੀਆਂ ਦੇ ਸਿੱਖਿਆ ਪੱਧਰ ਦਾ ਕਿਸੇ ਹੋਰ ਜਾਤੀ ਨਾਲ ਵਿਆਹ ਕਰਨ ਦੀ ਸੰਭਾਵਨਾ 'ਤੇ ਕੋਈ ਅਸਰ ਨਹੀਂ ਪੈਂਦਾ ਹੈ। ਹਾਲਾਂਕਿ ਜੇਕਰ ਲਾੜੇ ਦੀ ਮਾਂ ਸਿੱਖਿਅਤ ਹੋਵੇ ਤਾਂ ਇਸਦਾ ਪ੍ਰਭਾਵ ਜ਼ਰੂਰ ਪੈਂਦਾ ਹੈ। ਸਿੱਖਿਅਤ ਔਰਤਾਂ ਅੰਤਰਜਾਤੀ ਵਿਆਹ ਦੇ ਨਿਰਧਾਰਕ ਦੀ ਭੂਮਿਕਾ 'ਚ ਆ ਜਾਂਦੀਆਂ ਹਨ। 

ਲਾੜੇ ਦੀ ਮਾਂ ਜੇਕਰ ਬੇਹਤਰ ਸਿੱਖਿਅਤ ਹੈ ਤਾਂ ਅੰਤਰ ਜਾਤੀ ਵਿਆਹ ਦੀ ਸੰਭਾਵਨਾ ਜ਼ਿਆਦਾ ਪਾਈ ਜਾਂਦੀ ਹੈ। ਇਹ ਗੱਲ ਦਿੱਲੀ ਦੇ ਇੰਡੀਅਨ ਸਟਟਿਸਟਿਕਲ ਇੰਸਟੀਚਿਊਟ ਵੱਲੋਂ 2017 ਦੇ ਅਧਿਐਨ ਦਾ ਨਿਚੋੜ ਹੈ, ਜਿਸ ਵਿੱਚ ਭਾਰਤ ਦੇ ਸਭ ਤੋਂ ਲਚੀਲੀ ਜਾਤੀ ਆਧਾਰਿਤ ਪ੍ਰਥਾਵਾਂ ਵਿੱਚੋਂ ਇੱਕ 'ਤੇ ਸਿੱਖਿਆ ਦੇ ਪ੍ਰਭਾਵ ਦੀ ਜਾਂਚ ਕਰਨ ਲਈ ਭਾਰਤੀ ਮਨੁੱਖੀ ਵਿਕਾਸ ਸਰਵੇਖਣ (ਆਈਐੱਚਡੀਐੱਸ-2) ਦੇ ਨਵੇਂ ਦੌਰ (2011-12) ਤੋਂ ਡੇਟਾ ਦਾ ਉਪਯੋਗ ਕੀਤਾ ਗਿਆ ਸੀ।

ਇਹ ਪਹਿਲੀ ਵਾਰ ਹੈ, ਜਦੋਂ ਇੱਕ ਅਧਿਐਨ ਨੇ ਭਾਰਤ ਵਿੱਚ ਅੰਤਰ ਜਾਤੀ ਵਿਆਹਾਂ 'ਤੇ ਸਿੱਖਿਆ ਦੇ ਪ੍ਰਭਾਵ ਨੂੰ ਦੇਖਿਆ ਹੈ। ਭਾਰਤ ਵਿੱਚ ਅਰੇਂਜ ਮੈਰਿਜ਼ ਦੀ ਪਰੰਪਰਾ ਰਹੀ ਹੈ, ਜਿਸ ਵਿੱਚ ਸੰਭਾਵਿਤ ਪਤੀ-ਪਤਨੀ ਨੂੰ ਮਿਲਾਉਣ ਵਿੱਚ ਮਾਤਾ-ਪਿਤਾ ਦੀ ਮੁੱਖ ਭੂਮਿਕਾ ਹੁੰਦੀ ਹੈ। ਜਾਤੀ ਸੀਮਾਵਾਂ ਤੋਂ ਬਾਹਰ ਵਿਆਹ ਕਰਨਾ, ਜੋ ਕਿ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਸਮਾਜਿਕ ਬਾਇਕਾਟ ਅਤੇ ਇੱਥੇ ਤੱਕ ਕਿ ਅੰਤਰ ਪਰਿਵਾਰ-ਹਿੰਸਾ ਦਾ ਕਾਰਨ ਬਣ ਸਕਦਾ ਹੈ। ਇਹ ਸਥਿਤੀ ਆਜ਼ਾਦੀ ਦੇ ਬਾਅਦ ਜਾਤੀ ਭੇਦਭਾਵ ਨੂੰ ਘੱਟ ਕਰਨ ਲਈ ਕੋਸ਼ਿਸ਼ਾਂ ਦੇ ਬਾਵਜੂਦ ਜਾਰੀ ਹੈ। 

ਕੁਝ ਸਮਾਂ ਪਹਿਲਾਂ ਤੇਲੰਗਾਨਾ ਵਿੱਚ ਜਾਤੀ ਹੱਤਿਆ ਦੀ ਮੀਡੀਆ ਰਿਪੋਰਟਾਂ ਨੇ ਦੇਸ਼ ਦਾ ਧਿਆਨ ਖਿੱਚਿਆ ਹੈ। 23 ਸਾਲ ਦੇ ਪ੍ਰਣਯ ਕੁਮਾਰ ਦੀ ਉਦੋਂ ਹੱਤਿਆ ਕਰ ਦਿੱਤੀ ਗਈ, ਜਦੋਂ ਉਹ ਆਪਣੀ ਗਰਭਵਤੀ ਪਤਨੀ ਦੇ ਨਾਲ ਸਥਾਨਕ ਹਸਪਤਾਲ ਤੋਂ ਵਾਪਸ ਆ ਰਹੇ ਸਨ। ਰਿਪੋਰਟਾਂ ਮੁਤਾਬਕ, ਹੱਤਿਆ ਵਿੱਚ ਲੜਕੀ ਦੇ ਪਿਤਾ ਦਾ ਹੱਥ ਸੀ, ਕਿਉਂਕ ਉਹ ਉੱਚ ਜਾਤੀ ਦੇ ਸਨ ਅਤੇ ਪ੍ਰਣਯ ਦਲਿਤ ਸਨ।

ਵਿਆਹ ਤੋਂ ਖੁਸ਼ ਨਾ ਹੋਣ ਕਾਰਨ ਪਿਤਾ ਨੇ ਪ੍ਰਣਯ ਦੀ ਹੱਤਿਆ ਕਰਨ ਲਈ ਕਾਤਲਾਂ ਨੂੰ ਪਹਿਲੀ ਕਿਸ਼ਤ ਦੇ ਰੂਪ ਵਿੱਚ 15 ਲੱਖ ਰੁਪਏ ਦਿੱਤੇ ਸਨ। ਅਧਿਐਨ ਮੁਤਾਬਕ, ਲਾੜੇ ਦੀ ਮਾਂ ਦੇ ਸਿੱਖਿਆ ਪੱਧਰ ਵਿੱਚ 10 ਸਾਲ ਦਾ ਵਾਧਾ ਅੰਤਰ ਜਾਤੀ ਵਿਆਹ ਦੀ ਸੰਭਾਵਨਾ ਵਿੱਚ 1.8 ਫੀਸਦੀ ਦਾ ਵਾਧਾ ਕਰਦਾ ਹੈ। ਲਾੜਾ-ਲਾੜੀ ਜਾਂ ਪਿਤਾ ਦੇ ਸਿੱਖਿਆ ਪੱਧਰ ਵਿੱਚ ਵਾਧੇ ਨਾਲ ਕੋਈ ਮਹਤੱਵਪੂਰਨ ਪ੍ਰਭਾਵ ਨਹੀਂ ਦਿਖਾਈ ਦਿੰਦਾ। ਲਾੜੇ ਦੀ ਮਾਂ ਆਪਣੇ ਬੇਟੇ ਦੇ ਵਿਆਹ ਨਤੀਜਿਆਂ ਨੂੰ ਨਿਰਧਾਰਿਤ ਕਰਨ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਕਿਉਂ?

ਇਸ ਸਵਾਲ ਦਾ ਜਵਾਬ ਅਧਿਐਨ ਵਿੱਚ ਦਿੱਤਾ ਗਿਆ ਹੈ। ਅਧਿਐਨ ਵਿੱਚ ਸੁਝਾਅ ਦਿੱਤਾ ਗਿਆ ਹੈ ਕਿ ਇੱਕ ਬੇਹਤਰ ਸਿੱਖਿਅਤ ਮਾਂ ਘਰ ਨੂੰ ਜ਼ਿਆਦਾ ਸੰਤੁਲਿਤ ਕਰਦੀ ਹੈ ਅਤੇ ਉਨ੍ਹਾਂ ਦੇ ਕੋਲ ਜੋੜ-ਤੋੜ ਕਰਨ ਤੇ ਫੈਸਲਾ ਲੈਣ ਦੀ ਸ਼ਕਤੀ ਜ਼ਿਆਦਾ ਹੁੰਦੀ ਹੈ। ਅਧਿਐਨ ਵਿੱਚ ਕਿਹਾ ਗਿਆ ਹੈ ਕਿ ਜੇਕਰ ਸਮਾਜਿਕ ਟਕਰਾਅ ਜ਼ਿਆਦਾ ਨਹੀਂ ਹੈ ਤਾਂ ਪਿਤਾ ਵੱਲੋਂ ਅੰਤਰ ਜਾਤੀ ਵਿਆਹ ਲਈ ਬੇਟੇ ਦੀ ਇੱਛਾ ਦਾ ਸਮਰਥਨ ਕਰਨ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।

ਅਧਿਐਨ ਮੁਤਾਬਕ, ਜਾਤੀ ਸੀਮਾਵਾਂ ਨੂੰ ਪਾਰ ਕਰਨ ਵਾਲੇ ਲਾੜੇ ਦੇ ਮੁਕਾਬਲੇ ਲਾੜੀ ਦੇ ਪਰਿਵਾਰ ਆਮ ਤੌਰ 'ਤੇ ਜ਼ਿਆਦਾ ਸੋਚਦੇ ਹਨ। ਇਸ ਸਬੰਧ 'ਚ ਕੁਝ ਸਬੂਤ ਆਨਰ ਕਿਲਿੰਗ ਵਰਗੇ ਮਾਮਲਿਆਂ ਵਿੱਚ ਦਿਖਾਈ ਦਿੰਦੇ ਹਨ। ਅਧਿਐਨ ਮੁਤਾਬਕ, ਫੈਸਲਾ ਲੈਣ ਦੀ ਸ਼ਕਤੀ ਦੇ ਅਸਾਧਾਰਨ ਪੱਧਰ ਦੇ ਨਾਲ ਪਰਿਵਾਰ ਤੇ ਨੇੜਲੇ ਰਿਸ਼ਤੇਦਾਰ ਅਜੇ ਵੀ ਭਾਰਤ ਦੇ ਵਿਹਾਅ ਬਾਜ਼ਾਰ ਵਿੱਚ ਮੁੱਖ ਫੈਸਲਾ ਲੈਣ ਵਾਲੇ ਹੁੰਦੇ ਹਨ।

ਆਈਡੀਐੱਚ-2 ਦੇ ਸਰਵੇਖਣ ਵਿੱਚ 73 ਫੀਸਦੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਦਾ ਵਿਆਹ ਅਰੇਂਜ ਹੋਇਆ ਸੀ। ਜਿਨ੍ਹਾਂ ਨੇ ਆਪਣੇ ਸਾਥੀ ਚੁਣੇ ਸਨ, ਉਨ੍ਹਾਂ ਵਿੱਚੋਂ 34 ਫੀਸਦੀ ਆਪਣੇ ਵਿਆਹ ਦੇ ਦਿਨ ਪਹਿਲੀ ਵਾਰ ਆਪਣੇ ਭਵਿੱਖ ਦੇ ਪਤੀ ਨੂੰ ਮਿਲੇ ਸਨ। ਇਹ ਅੰਤਰ ਜਾਤੀ ਵਿਆਹ ਲਈ ਵੀ ਸੱਚ ਹੈ, ਜਿੱਥੇ 63 ਫੀਸਦੀ ਆਪਣੇ ਵਿਆਹ ਦੇ ਦਿਨ ਤੋਂ ਪਹਿਲਾਂ ਨਹੀਂ ਮਿਲੇ ਸਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਜੋੜੇ ਮੁਸ਼ਕਿਲ ਨਾਲ ਇੱਕ-ਦੂਜੇ ਨੂੰ ਜਾਣਦੇ ਸਨ, ਅਜਿਹੇ ਵਿੱਚ ਉਨ੍ਹਾਂ ਦੇ ਵਿਆਹ ਨੂੰ 'ਲਵ ਮੈਰਿਜ਼' ਦੇ ਤੌਰ 'ਤੇ ਦੇਖਿਆ ਨਹੀਂ ਜਾ ਸਕਦਾ। ਸਰਵੇਖਣ ਮੁਤਾਬਕ, 27 ਫੀਸਦੀ ਮਹਿਲਾਵਾਂ ਨੇ ਮੰਨਿਆ ਕਿ ਉਨ੍ਹਾਂ ਨੇ ਆਪਣੇ ਸਾਥੀ ਨੂੰ ਚੁਣਿਆ ਹੈ। 

ਵਿਆਹ ਸਮੇਂ ਦੋਵੇਂ ਪਰਿਵਾਰਾਂ ਦੀ ਆਰਥਿਕ ਸਥਿਤੀ ਦਾ ਵੀ ਅੰਤਰ ਜਾਤੀ ਵਿਆਹ ਦੀ ਦਰ 'ਤੇ ਕੋਈ ਪ੍ਰਭਾਵ ਨਹੀਂ ਪੈਂਦਾ। ਸਭ ਤੋਂ ਅਮੀਰ ਪਰਿਵਾਰਾਂ ਵਿੱਚ ਅੰਤਰ ਜਾਤੀ ਵਿਆਹ ਦਰ 4.0 ਫੀਸਦੀ ਸੀ, ਜਦਕਿ ਸਭ ਤੋਂ ਗਰੀਬ ਲਈ ਅੰਕੜੇ 5.9 ਫੀਸਦੀ ਸਨ। ਵਿਆਹ ਸਮੇਂ ਪਤਨੀ ਦੇ ਪਰਿਵਾਰ ਦੇ ਮੁਕਾਬਲੇ ਪਤੀ ਦੇ ਪਰਿਵਾਰ ਦੀ ਬਰਾਬਰ, ਬੇਹਤਰ ਜਾਂ ਮਾੜੀ ਸਥਿਤੀ ਦਾ ਅੰਤਰ ਜਾਤੀ ਵਿਆਹ ਦਰ 'ਤੇ ਕੋਈ ਖਾਸ ਅਸਰ ਦੇਖਣ ਨੂੰ ਨਹੀਂ ਮਿਲਿਆ ਹੈ। ਭੇਦਭਾਵ ਅਜੇ ਵੀ ਮੌਜ਼ੂਦ ਹੈ।

ਅਨੁਸੂਚਿਤ ਜਾਤੀ (ਹੇਠਲੀਆਂ ਜਾਤਾਂ ਵਰਗ) ਦੇ ਵਿਚਕਾਰ ਕਮਾਈ ਦੇ ਨਾਲ ਅੰਤਰ ਜਾਤੀ ਵਿਆਹ ਵਿੱਚ ਰੁਝਾਨ ਵਧਿਆ ਹੈ, ਪਰ ਉੱਚ ਜਾਤੀ ਵਰਗਾਂ ਵਿਚਕਾਰ ਆਮਦਣ ਵਧਣ ਦੇ ਨਾਲ ਘੱਟ ਹੋਇਆ ਹੈ।


ਸ਼ਹਿਰੀ ਖੇਤਰਾਂ 'ਚ ਘੱਟ ਹੈ ਅੰਤਰ ਜਾਤੀ ਵਿਆਹ ਦਰ
ਭਾਰਤ 'ਚ ਸਮੇਂ ਦੇ ਨਾਲ ਅੰਤਰ ਜਾਤੀ ਵਿਆਹ ਦਰ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ ਅਤੇ ਉਸ ਦੌਰਾਨ ਜਦੋਂ ਭਾਰਤ ਵਿੱਚ 1970-2012 ਵਿਚਕਾਰ ਸ਼ਹਿਰੀਕਰਨ ਵਿੱਚ ਵਾਧਾ ਹੋਇਆ, ਉਦੋਂ ਵੀ ਅੰਤਰ ਜਾਤੀ ਵਿਆਹ ਦੀ ਦਰ ਵਿੱਚ ਕੋਈ ਖਾਸ ਵਾਧਾ ਨਹੀਂ ਦੇਖਿਆ ਗਿਆ। 2018 ਦੀ ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ, 1901 ਵਿੱਚ ਸ਼ਹਿਰੀ ਖੇਤਰਾਂ ਵਿੱਚ 11 ਫੀਸਦੀ ਤੋਂ ਜ਼ਿਆਦਾ ਭਾਰਤੀ ਨਹੀਂ ਰਹਿੰਦੇ ਸਨ, ਜਦਕਿ 2018 ਵਿੱਚ ਇਹ ਅੰਕੜੇ 34 ਫੀਸਦੀ (460 ਮਿਲੀਅਨ) ਸਨ। ਇਹ ਇੱਕ ਅਜਿਹਾ ਅੰਕੜਾ ਹੈ, ਜੋ ਕਿ 2030 ਤੱਕ 600 ਮਿਲੀਅਨ ਤੱਕ ਹੋ ਸਕਦਾ ਹੈ। ਅਸਲ ਵਿੱਚ ਪੇਂਡੂ ਖੇਤਰਾਂ ਵਿੱਚ 5.2 ਫੀਸਦੀ ਦੇ ਮੁਕਾਬਲੇ ਮੈਟਰੋਪਾਲੀਟਨ ਖੇਤਰਾਂ ਵਿੱਚ ਅੰਤਰ ਜਾਤੀ ਵਿਆਹ ਦੀ ਘੱਟ ਦਰ ਹੈ, ਲਗਭਗ 4.9 ਫੀਸਦੀ।

-ਤਿਸ਼ ਸੰਘੇਰਾ

Comments

Leave a Reply