Fri,Jan 18,2019 | 10:12:19pm
HEADLINES:

Social

ਦੱਬੇ-ਕੁਚਲੇ ਸਮਾਜ ਦੇ ਲੋਕ ਸੰਘਰਸ਼ ਦੇ ਦਮ 'ਤੇ ਦੁਨੀਆ 'ਚ ਛਾ ਗਏ

ਦੱਬੇ-ਕੁਚਲੇ ਸਮਾਜ ਦੇ ਲੋਕ ਸੰਘਰਸ਼ ਦੇ ਦਮ 'ਤੇ ਦੁਨੀਆ 'ਚ ਛਾ ਗਏ

ਜਾਤੀਵਾਦੀ ਵਿਵਸਥਾ ਤਹਿਤ ਸਭ ਤੋਂ ਹੇਠਲੇ ਪੱਧਰ 'ਤੇ ਮੰਨੇ ਜਾਣ ਵਾਲੇ ਅਨੁਸੂਚਿਤ ਜਾਤੀ (ਐੱਸਸੀ) ਵਰਗ ਦੇ ਲੋਕਾਂ ਨੂੰ ਸਦੀਆਂ ਤੋਂ ਹੱਕਾਂ ਤੋਂ ਵਾਂਝਾ ਰੱਖਿਆ ਗਿਆ। ਅੱਜ ਵੀ ਇਹ ਲੋਕ ਜਾਤੀ ਭੇਦਭਾਵ ਦੇ ਸ਼ਿਕਾਰ ਹੋ ਰਹੇ ਹਨ। ਹਾਲਾਂਕਿ ਇਨ੍ਹਾਂ ਮਾੜੇ ਹਾਲਾਤਾਂ ਦੇ ਬਾਵਜੂਦ ਇਹ ਆਪਣੇ ਸੰਘਰਸ਼ ਦੇ ਦਮ 'ਤੇ ਅੱਗੇ ਵਧ ਰਹੇ ਹਨ। 
 
ਚਾਹੇ ਰਾਜਨੀਤੀ ਹੋਵੇ, ਸਿੱਖਿਆ ਹੋਵੇ, ਬਿਜ਼ਨੈੱਸ, ਸਿਨੇਮਾ ਜਗਤ ਹੋਵੇ ਜਾਂ ਫਿਰ ਸਮਾਜਿਕ ਖੇਤਰ, ਹਰ ਜਗ੍ਹਾ ਇਸ ਵਰਗ ਦੇ ਚੇਹਰੇ ਅੱਗੇ ਵਧਦੇ ਨਜ਼ਰ ਆ ਰਹੇ ਹਨ। ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਵਲੋਂ ਸ਼ੋਸ਼ਿਤ ਸਮਾਜ ਨੂੰ ਬਰਾਬਰੀ ਦੇ ਹੱਕ ਲੈ ਕੇ ਦੇਣਾ, ਸਮਾਜਿਕ ਚੇਤਨਾ ਦੇ ਪਸਾਰ ਤੇ ਮੁਸ਼ਕਿਲ ਹਾਲਾਤਾਂ ਵਿੱਚ ਵੀ ਸੰਘਰਸ਼ ਕਰਕੇ ਅੱਗੇ ਵਧਣ ਦੀ ਭਾਵਨਾ ਨੇ ਟੀਨਾ ਡਾਬੀ (ਯੂਪੀਐੱਸਸੀ ਟਾਪਰ), ਕਲਪਨਾ ਸਰੋਜ (ਬਿਜ਼ਨੈੱਸ ਵੂਮਨ), ਬੇਜਵਾੜਾ ਵਿਲਸਨ (ਸੋਸ਼ਲ ਐਕਟੀਵਿਸਟ), ਮਿਲਿੰਦ ਕਾਂਬਲੇ (ਡਿੱਕੀ ਚੇਅਰਮੈਨ), ਜਾਦੂ ਮਣੀ ਮਹਾਨੰਦ (ਬਾਪਸਾ ਸੰਸਥਾਪਕ) ਆਦਿ ਨੂੰ ਅੱਜ ਦੇਸ਼-ਦੁਨੀਆ ਵਿੱਚ 'ਚਰਚਾ ਵਿੱਚ ਲਿਆ ਦਿੱਤਾ ਹੈ। ਇਹ ਸਮਾਜ ਲਈ ਮਿਸਾਲ ਬਣ ਕੇ ਉੱਭਰੇ ਹਨ।

ਰਾਜਨੀਤੀ : ਕੁਮਾਰੀ ਮਾਇਆਵਤੀ
1956 'ਚ ਸਾਧਾਰਨ ਪਰਿਵਾਰ 'ਚ ਪੈਦਾ ਹੋਏ ਕੁਮਾਰੀ ਮਾਇਆਵਤੀ ਨੇ 1977 'ਚ ਬਹੁਜਨ ਅੰਦੋਲਨ ਲਈ ਘਰ ਛੱਡ ਦਿੱਤਾ ਸੀ। ਜਾਨਲੇਵਾ ਹਮਲਿਆਂ ਤੇ ਮੁਸ਼ਕਿਲ ਹਾਲਾਤ ਦੇ ਬਾਵਜੂਦ ਉਨ੍ਹਾਂ ਕਦੇ ਹਿੰਮਤ ਨਹੀਂ ਹਾਰੀ। ਚਾਰ ਵਾਰ ਮੁੱਖ ਮੰਤਰੀ ਰਹੇ ਮਾਇਆਵਤੀ ਦੇਸ਼ ਦੀ ਤੀਜੀ ਸਭ ਤੋਂ ਵੱਡੀ ਰਾਜਨੀਤਕ ਪਾਰਟੀ ਬਸਪਾ ਦੇ ਪ੍ਰਧਾਨ ਹਨ।

ਜਿਊਡੀਸ਼ਰੀ :ਕੇਜੀ ਬਾਲਾਕ੍ਰਿਸ਼ਣਨ
12 ਮਈ 1945 ਨੂੰ ਕੇਰਲ ਵਿੱਚ ਜਨਮੇ ਕੇਜੀ ਬਾਲਾਕ੍ਰਿਸ਼ਣਨ ਭਾਰਤ ਦੇ ਪਹਿਲੇ ਦਲਿਤ ਚੀਫ ਜਸਟਿਸ ਬਣੇ। ਉਹ 2007 ਤੋਂ 2010 ਤੱਕ ਸੁਪਰੀਮ ਕੋਰਟ ਦੇ ਚੀਫ ਜਸਟਿਸ ਰਹੇ। ਉਨ੍ਹਾ ਦੇ ਮਾਤਾ-ਪਿਤਾ ਬੇਸ਼ੱਕ ਜ਼ਿਆਦਾ ਪੜ੍ਹੇ-ਲਿਖੇ ਨਹੀਂ ਸਨ, ਪਰ ਬਾਲਾਕ੍ਰਿਸ਼ਣਨ ਦਾ ਸ਼ੁਰੂ ਤੋਂ ਸੁਪਨਾ ਸੀ ਕਿ ਉਹ ਉੱਚ ਸਿੱਖਿਆ ਰਾਹੀਂ ਵੱਡਾ ਮੁਕਾਮ ਹਾਸਲ ਕਰਨ।

ਸਿੱਖਿਆ : ਟੀਨਾ ਡਾਬੀ
ਟੀਨਾ ਡਾਬੀ ਨੇ 22 ਸਾਲ ਦੀ ਉਮਰ ਵਿੱਚ ਭਾਰਤ ਦੇ ਸਭ ਤੋਂ ਔਖੇ ਟੈਸਟਾਂ 'ਚ ਮੰਨੀ ਜਾਣ ਵਾਲੀ ਯੂਪੀਐੱਸਸੀ ਪ੍ਰੀਖਿਆ 'ਚ ਟਾਪ ਕੀਤਾ। ਦਲਿਤ ਪਰਿਵਾਰ ਨਾਲ ਸਬੰਧਤ ਟੀਨਾ ਡਾਬੀ 2015 ਦੀ ਇਸ ਪ੍ਰੀਖਿਆ ਦੇ ਟਾਪਰ ਰਹੇ। ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੂੰ ਆਪਣਾ ਆਦਰਸ਼ ਮੰਨਣ ਵਾਲੇ ਟੀਨਾ ਡਾਬੀ ਪਹਿਲੇ ਦਲਿਤ ਟਾਪਰ ਹਨ।

ਬਿਜ਼ਨੈੱਸ : ਕਲਪਨਾ ਸਰੋਜ
ਮਹਾਰਾਸ਼ਟਰ 'ਚ ਜਨਮੇ ਦਲਿਤ ਕਲਪਨਾ ਸਰੋਜ ਦੀ ਗਿਣਤੀ ਭਾਰਤ ਦੇ ਸਫਲ ਕਾਰੋਬਾਰੀਆਂ 'ਚ ਹੁੰਦੀ ਹੈ। ਗਰੀਬੀ, ਬਾਲ ਵਿਆਹ ਤੇ ਸਹੁਰੇ ਪਰਿਵਾਰ ਦੇ ਅੱਤਿਆਚਾਰ ਸਹਿਣ ਦੇ ਬਾਵਜੂਦ ਕਲਪਨਾ ਨੇ ਹੌਸਲਾ ਨਹੀਂ ਹਾਰਿਆ। ਸਿਲਾਈ ਮਸ਼ੀਨ ਤੋਂ ਕੰਮ ਸ਼ੁਰੂ ਕਰਨ ਵਾਲੇ ਕਲਪਨਾ ਅੱਜ 500 ਕਰੋੜ ਦੇ ਬਿਜ਼ਨੈੱਸ ਦੇ ਮਾਲਕਿਨ ਹਨ।

ਸਿਨੇਮਾ : ਪੀਏ ਰਣਜੀਤ
ਚੈਨਈ 'ਚ ਜਨਮੇ ਪੀਏ ਰਣਜੀਤ ਦੀ ਗਿਣਤੀ ਸਫਲ ਫਿਲਮ ਡਾਇਰੈਕਟਰਾਂ 'ਚ ਹੁੰਦੀ ਹੈ। ਦਲਿਤ ਸਮਾਜ ਨਾਲ ਸਬੰਧਤ ਰਣਜੀਤ ਦੀ ਡਾਇਰੈਕਸ਼ਨ 'ਚ 2012 'ਚ ਪਹਿਲੀ ਫਿਲਮ ਬਣੀ ਸੀ। 2016 'ਚ ਸੁਪਰ ਸਟਾਰ ਰਜਨੀਕਾਂਤ ਦੀ 'ਕਬਾਲੀ' ਫਿਲਮ ਉਨ੍ਹਾਂ ਦੇ ਡਾਇਰੈਕਸ਼ਨ 'ਚ ਬਣੀ। ਜਾਤੀ ਭੇਦਭਾਵ ਦੇ ਬਾਵਜੂਦ ਉਨ੍ਹਾਂ ਮੁਕਾਮ ਹਾਸਲ ਕੀਤਾ।

ਸਮਾਜਿਕ :ਬੇਜਵਾੜਾ ਵਿਲਸਨ
ਕਰਨਾਟਕ 'ਚ 1966 'ਚ ਜਨਮੇ ਬੇਜਵਾੜਾ ਵਿਲਸਨ ਸੋਸ਼ਲ ਐਕਟੀਵਿਸਟ ਤੇ ਸਫਾਈ ਕਰਮਚਾਰੀ ਅੰਦੋਲਨ ਦੇ ਰਾਸ਼ਟਰੀ ਕਨਵੀਨਰ ਹਨ। ਉਨ੍ਹਾਂ ਨੇ ਸਫਾਈ ਮਜ਼ਦੂਰਾਂ ਦੇ ਹੱਥੀ ਮੈਲਾ ਚੁੱਕਣ ਖਿਲਾਫ ਤੇ ਉਨ੍ਹਾਂ ਦੇ ਹੱਕਾਂ ਨੂੰ ਲੈ ਕੇ ਮੁਹਿੰਮ ਚਲਾਈ। 27 ਜੁਲਾਈ 2016 ਨੂੰ ਉਨ੍ਹਾਂ ਨੂੰ ਪ੍ਰਸਿੱਧ ਮੈਗਸੈਸੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

Comments

Leave a Reply