Tue,Feb 25,2020 | 02:17:56pm
HEADLINES:

Social

ਕੰਮ ਦਾ ਬੋਝ : ਮਲਟੀਟਾਸਕ ਨਹੀਂ, ਪੁਰਸ਼ਾਂ ਤੋਂ ਜ਼ਿਆਦਾ ਕੰਮ ਕਰ ਰਹੀਆਂ ਨੇ ਮਹਿਲਾਵਾਂ

ਕੰਮ ਦਾ ਬੋਝ : ਮਲਟੀਟਾਸਕ ਨਹੀਂ, ਪੁਰਸ਼ਾਂ ਤੋਂ ਜ਼ਿਆਦਾ ਕੰਮ ਕਰ ਰਹੀਆਂ ਨੇ ਮਹਿਲਾਵਾਂ

ਮਹਿਲਾਵਾਂ ਤੇ ਮਲਟੀਟਾਸਕਿੰਗ ਸ਼ਬਦ ਆਪਸ ਵਿੱਚ ਜੁੜੇ ਹੋਏ ਹਨ। ਸਮਾਜ ਵਿੱਚ ਇਹ ਹਮੇਸ਼ਾ ਤੋਂ ਮੰਨਿਆ ਜਾਂਦਾ ਹੈ ਕਿ ਮਹਿਲਾਵਾਂ, ਪੁਰਸ਼ਾਂ ਤੋਂ ਬੇਹਤਰ ਮਲਟੀਟਾਸਕਰ ਹੁੰਦੀਆਂ ਹਨ। ਉਹ ਸਵੇਰੇ ਬੱਚਿਆਂ ਨੂੰ ਤਿਆਰ ਕਰ ਸਕਦੀਆਂ ਹਨ, ਦੁਪਹਿਰ ਵਿੱਚ ਆਫਿਸ ਦਾ ਕੰਮ ਕਰ ਸਕਦੀਆਂ ਹਨ ਅਤੇ ਸ਼ਾਮ ਨੂੰ ਸਾਰਿਆਂ ਲਈ ਭੋਜਨ ਬਣਾ ਸਕਦੀਆਂ ਹਨ। ਉਹ ਇਕੱਠੇ ਕਈ ਕੰਮ ਕਰਨ ਵਿੱਚ ਮਾਹਿਰ ਹੁੰਦੀਆਂ ਹਨ, ਪਰ ਹਾਲ ਹੀ ਵਿੱਚ ਆਈ ਇੱਕ ਸਟਡੀ ਮੁਤਾਬਕ ਇਹ ਸਿਰਫ ਇੱਕ ਮਿੱਥ ਹੈ।

ਮਲਟੀਟਾਸਕਿੰਗ ਵਿੱਚ ਮਹਿਲਾਵਾਂ ਪੁਰਸ਼ਾਂ ਤੋਂ ਬੇਹਤਰ ਬਿਲਕੁਲ ਨਹੀਂ ਹਨ। ਇੱਕ ਸਟਡੀ ਮੁਤਾਬਕ, ਇਹ ਕੰਮ ਨਾ ਪੁਰਸ਼ ਬੇਹਤਰ ਕਰ ਸਕਦੇ ਹਨ ਅਤੇ ਨਾ ਮਹਿਲਾਵਾਂ। ਇਸ ਸਟਡੀ ਦਾ ਆਧਾਰ ਇੱਕ ਲੰਮੀ ਰਿਸਰਚ ਹੈ, ਜਿਸਦੇ ਮੁਤਾਬਕ ਇਨਸਾਨ ਦਾ ਦਿਮਾਗ ਇਕੱਠੇ ਕਈ ਕੰਮ ਮੈਨੇਜ ਨਹੀਂ ਕਰ ਸਕਦਾ ਹੈ।

ਜਦੋਂ ਦੋ ਕੰਮ ਇੱਕੋ ਜਿਹੇ ਹੁੰਦੇ ਹਨ ਤਾਂ ਉਹ ਦਿਮਾਗ ਦੇ ਇੱਕ ਹੀ ਹਿੱਸੇ ਦਾ ਪ੍ਰਯੋਗ ਕਰਦੇ ਹਨ, ਜਿਸ ਨਾਲ ਮਲਟੀਟਾਸਕਿੰਗ ਹੋਰ ਮੁਸ਼ਕਿਲ ਹੋ ਜਾਂਦੀ ਹੈ, ਪਰ ਕਿਉਂਕਿ ਦਿਮਾਗ ਅਲੱਗ-ਅਲੱਗ ਐਕਟੀਵਿਟੀ ਵਿਚਕਾਰ ਸਵਿੱਚ ਕਰਨ ਵਿੱਚ ਚੰਗਾ ਹੁੰਦਾ ਹੈ, ਇਸ ਨਾਲ ਇਨਸਾਨ ਨੂੰ ਅਜਿਹਾ ਲਗਦਾ ਹੈ ਕਿ ਉਹ ਇਕੱਠੇ ਕਈ ਕੰਮ ਕਰ ਰਹੇ ਹਨ।

ਸੋਧ ਕਰਨ ਵਾਲਿਆਂ ਨੇ ਪਾਇਆ ਕਿ ਮਹਿਲਾਵਾਂ ਅਤੇ ਪੁਰਸ਼ਾਂ ਦੇ ਕੰਮ ਪੂਰਾ ਕਰਨ ਵਿੱਚ ਸਪੀਡ ਅਤੇ ਐਕਿਊਰੇਸੀ ਉਹੀ ਰਹੀ। ਦੋਨਾਂ ਵਿੱਚ ਕੋਈ ਵੀ ਅੰਤਰ ਨਹੀਂ ਸੀ। ਜੇਕਰ ਪੁਰਸ਼ ਅਤੇ ਮਹਿਲਾਵਾਂ ਇਕੱਠੇ ਇੱਕ ਹੀ ਕੰਮ ਕਰ ਸਕਦੇ ਹਨ ਤਾਂ ਫਿਰ ਮਹਿਲਾਵਾਂ ਤੋਂ ਸਾਰੇ ਕੰਮ ਕਰਨ ਦੀ ਉਮੀਦ ਕਿਉਂ ਕੀਤੀ ਜਾਂਦੀ ਹੈ? ਕੀ ਇਸਦੇ ਜ਼ਿੰਮੇਵਾਰ ਸਦੀਆਂ ਤੋਂ ਚੱਲੇ ਆ ਰਹੇ ਜੈਂਡਰ ਰੋਲਸ ਨਹੀਂ ਹਨ?

ਪਹਿਲਾਂ ਪੁਰਸ਼ ਬਾਹਰ ਕੰਮ ਕਰਨ ਜਾਂਦੇ ਸਨ ਅਤੇ ਘਰ ਸਾਂਭਣ ਦੀ ਜ਼ਿੰਮੇਵਾਰੀ ਮਹਿਲਾਵਾਂ ਨੂੰ ਦੇ ਦਿੱਤੀ ਜਾਂਦੀ ਸੀ। ਇਸ ਲਈ ਪੁਰਸ਼ਾਂ ਤੋਂ ਘਰ ਦੇ ਕੰਮਾਂ ਵਿੱਚ ਹੱਥ ਵੰਡਾਉਣ ਦੀ ਉਮੀਦ ਨਹੀਂ ਕੀਤੀ ਜਾਂਦੀ ਸੀ, ਪਰ ਫਿਰ ਸਮਾਂ ਬਦਲਿਆ। ਹੁਣ ਮਹਿਲਾਵਾਂ ਵੀ ਬਾਹਰ ਜਾ ਕੇ ਕੰਮ ਕਰ ਰਹੀਆਂ ਹਨ, ਪਰ ਘਰ ਦੇ ਹਾਲਾਤ ਅਜੇ ਵੀ ਉਹੀ ਹਨ। ਘਰ ਦੇ ਕੰਮਾਂ ਦੀ ਜ਼ਿੰਮੇਵਾਰੀ ਹੁਣ ਵੀ ਮਹਿਲਾਵਾਂ ਦੇ ਮੋਢਿਆਂ 'ਤੇ ਹੀ ਹੈ।

ਮਹਿਲਾਵਾਂ ਮਲਟੀਟਾਸਕ ਨਹੀਂ ਕਰ ਰਹੀਆਂ ਹਨ, ਉਹ ਬੱਸ ਪੁਰਸ਼ਾਂ ਤੋਂ ਜ਼ਿਆਦਾ ਕੰਮ ਕਰ ਰਹੀਆਂ ਹਨ। ਸਟਡੀ ਮੁਤਾਬਕ, ਇਨ੍ਹਾਂ ਕੰਮਾਂ ਦਾ ਬੋਝ ਆਪਣੇ ਉੱਪਰ ਪਾਉਣ ਨਾਲ ਮਹਿਲਾਵਾਂ 'ਤੇ ਵੀ ਦਬਾਅ ਵਧਦਾ ਹੈ। ਸਟਡੀ ਵਿੱਚ ਪਾਇਆ ਗਿਆ ਕਿ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਸਭ ਮੈਨੇਜ ਕਰਨ ਦੇ ਚੱਕਰ ਵਿੱਚ ਉਹ ਆਪਣੇ ਉੱਪਰ ਕਾਫੀ ਪ੍ਰੈਸ਼ਰ ਲੈ ਲੈਂਦੀਆਂ ਹਨ।

ਸਮਾਜ ਹੈ ਦੋਸ਼ੀ
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮਹਿਲਾਵਾਂ ਤੋਂ ਹਮੇਸ਼ਾ ਉਮੀਦ ਕੀਤੀ ਜਾਂਦੀ ਹੈ ਕਿ ਉਹ ਕਈ ਕੰਮ ਇਕੱਠੇ ਕਰਨ। ਕੰਮ ਦੇ ਮਾਮਲੇ ਵਿੱਚ ਪੁਰਸ਼ਾਂ ਤੇ ਮਹਿਲਾਵਾਂ ਵਿੱਚ ਭੇਦਭਾਵ ਹੁੰਦਾ ਹੈ। ਜੇਕਰ ਇੱਕ ਪੁਰਸ਼ ਆਫਿਸ ਜਾਂਦਾ ਹੈ ਤਾਂ ਉਸ ਤੋਂ ਘਰ ਵਿੱਚ ਕੰਮ ਕਰਨ ਦੀ ਇੰਨੀ ਉਮੀਦ ਨਹੀਂ ਕੀਤੀ ਜਾਂਦੀ। ਜੇਕਰ ਉਹ ਆਪਣੀ ਮਰਜੀ ਨਾਲ ਘਰ ਦਾ ਥੋੜਾ-ਬਹੁਤ ਕੰਮ ਕਰ ਦੇਵੇ ਤਾਂ ਉਹ ਆਦਰਸ਼ ਪਤੀ ਦੀ ਕੈਟੇਗਰੀ ਵਿੱਚ ਆ ਜਾਂਦਾ ਹੈ।

ਦੂਜੇ ਪਾਸੇ ਆਫਿਸ ਜਾਣ ਵਾਲੀਆਂ ਮਹਿਲਾਵਾਂ ਲਈ ਘਰ ਦਾ ਕੰਮ ਵੀ ਰੂਟੀਨ ਦਾ ਇੱਕ ਹਿੱਸਾ ਹੁੰਦਾ ਹੈ। ਉਨ੍ਹਾਂ ਨੂੰ ਆਫਿਸ ਤੋਂ ਤਾਂ ਛੁੱਟੀ ਮਿਲ ਜਾਂਦੀ ਹੈ, ਪਰ ਘਰ ਤੋਂ ਕਦੇ ਨਹੀਂ ਮਿਲੀ। ਜਿਹੜੀਆਂ ਮਹਿਲਾਵਾਂ ਆਫਿਸ ਨਹੀਂ ਜਾਂਦੀਆਂ ਅਤੇ ਦੇਸ਼ ਦੀ ਇਕੋਨਾਮੀ ਵਿੱਚ ਜਿੰਨ੍ਹਾਂ ਦਾ ਕੋਈ ਯੋਗਦਾਨ ਨਹੀਂ ਹੁੰਦਾ, ਉਨ੍ਹਾਂ ਦੀ ਗੱਲ ਹੀ ਨਾ ਕੀਤੀ ਜਾਵੇ ਤਾਂ ਬੇਹਤਰ ਹੈ। ਉਨ੍ਹਾਂ ਲਈ ਤਾਂ ਕੰਮ ਕਦੇ ਖਤਮ ਹੀ ਨਹੀਂ ਹੁੰਦੇ।

ਓਈਸੀਡੀ ਦੀ ਇੱਕ ਰਿਪੋਰਟ ਮੁਤਾਬਕ, ਭਾਰਤ ਵਿੱਚ ਮਹਿਲਾਵਾਂ 352 ਮਿੰਟ ਦਾ ਅਨਪੇਡ ਵਰਕ ਕਰਦੀਆਂ ਹਨ, ਮਤਲਬ ਕਿ ਅਜਿਹਾ ਕੰਮ ਜਿਸਦੇ ਲਈ ਉਨ੍ਹਾਂ ਨੂੰ ਪੈਸੇ ਦਾ ਕੋਈ ਭੁਗਤਾਨ ਨਹੀਂ ਹੁੰਦਾ। ਇਨ੍ਹਾਂ ਕੰਮਾਂ ਵਿੱਚ ਬੱਚੇ ਸਾਂਭਣ ਤੋਂ ਲੈ ਕੇ ਘਰ ਦੇ ਸਾਰੇ ਕੰਮ ਸ਼ਾਮਲ ਹਨ।

ਦੂਜੇ ਪਾਸੇ ਮਹਿਲਾਵਾਂ ਦੇ ਮੁਕਾਬਲੇ ਪੁਰਸ਼ ਸਿਰਫ 52 ਮਿੰਟ ਘਰੇਲੂ ਕੰਮ 'ਤੇ ਬਿਤਾਉਂਦੇ ਹਨ। ਹੌਲੀ-ਹੌਲੀ ਸਮਾਜ ਵਿੱਚ ਅਜਿਹੇ ਪੁਰਸ਼ਾਂ ਦੀ ਗਿਣਤੀ ਵਧ ਰਹੀ ਹੈ, ਜੋ ਘਰੇਲੂ ਕੰਮਾਂ ਵਿੱਚ ਆਪਣੀਆਂ ਪਤਨੀਆਂ ਦਾ ਹੱਥ ਵੰਡਾ ਰਹੇ ਹਨ, ਪਰ ਬਰਾਬਰੀ ਦੇ ਇਸ ਸਫਰ ਵਿੱਚ ਉਨ੍ਹਾਂ ਨੇ ਅਜੇ ਲੰਮਾ ਸਫਰ ਤੈਅ ਕਰਨਾ ਹੈ।
-ਆਕਾਂਸ਼ਾ

Comments

Leave a Reply