Wed,Mar 27,2019 | 12:41:16am
HEADLINES:

Social

ਮੱਧ ਪ੍ਰਦੇਸ਼ 'ਚ ਹਰ ਜਾਤੀ ਲਈ ਬਣੇ ਹਨ ਅਲੱਗ-ਅਲੱਗ ਖੂਹ

ਮੱਧ ਪ੍ਰਦੇਸ਼ 'ਚ ਹਰ ਜਾਤੀ ਲਈ ਬਣੇ ਹਨ ਅਲੱਗ-ਅਲੱਗ ਖੂਹ

ਦੇਸ਼ 'ਚ ਸਦੀਆਂ ਤੋਂ ਚੱਲੀ ਆ ਰਹੀ ਜਾਤੀਵਾਦੀ ਵਿਵਸਥਾ ਅਜੇ ਵੀ ਮਜਬੂਤ ਹੈ। ਮੱਧ ਪ੍ਰਦੇਸ਼ ਦਾ ਬੁੰਦੇਲਖੰਡ ਖੇਤਰ ਇਸਦੀ ਜਿਉਂਦੀ ਜਾਗਦੀ ਉਦਾਹਰਨ ਹੈ। ਇੱਥੇ ਦੇ ਟੀਕਮਗੜ੍ਹ ਜ਼ਿਲ੍ਹੇ ਵਿੱਚ ਛੂਆਛਾਤ ਅੱਜ ਵੀ ਜਾਰੀ ਹੈ। ਇੱਥੇ ਦੇ ਪਿੰਡ ਸੁਜਾਨਪੁਰਾ ਵਿੱਚ ਪਾਣੀ ਭਰਨ ਲਈ ਖੂਹ ਵੀ ਅਲੱਗ-ਅਲੱਗ ਬਣੇ ਹੋਏ ਹਨ।

ਇੱਥੇ ਦੇ ਲੋਕ ਆਪਣੀ ਜਾਤ ਲਈ ਬਣੇ ਖੂਹ 'ਤੇ ਹੀ ਪਾਣੀ ਭਰ ਸਕਦੇ ਹਨ। ਇੱਥੇ ਜਨਰਲ ਤੇ ਪੱਛੜੀ ਜਾਤੀ ਲਈ ਇੱਕ ਖੂਹ, ਦੂਜਾ ਖੂਹ ਅਹੀਰਵਾਰ ਸਮਾਜ ਲਈ, ਜਦਕਿ ਤੀਜਾ ਖੂਹ ਵੰਸ਼ਕਾਰ ਸਮਾਜ ਦੇ ਲੋਕਾਂ ਦਾ ਹੈ। ਇਹ ਲੋਕ ਕਦੇ ਵੀ ਇੱਕ-ਦੂਜੇ ਦੇ ਖੂਹ ਤੋਂ ਪਾਣੀ ਨਹੀਂ ਭਰਦੇ। ਬੇਸ਼ੱਕ ਕਿੰਨੀ ਵੀ ਪਰੇਸ਼ਾਨੀ ਕਿਉਂ ਨਾ ਹੋਵੇ। ਇੱਥੇ ਤੱਕ ਕਿ ਲੋਕਾਂ ਦਾ ਸਾਫ ਕਹਿਣਾ ਹੈ ਕਿ ਉਹ ਛੂਆਛਾਤ ਮੰਨਦੇ ਹਨ।

ਇਸ ਲਈ ਇੱਕ-ਦੂਜੇ ਦੇ ਖੂਹ ਤੋਂ ਪਾਣੀ ਨਹੀਂ ਭਰਦੇ ਹਨ। ਟੀਕਮਗੜ ਜ਼ਿਲ੍ਹੇ ਵਿੱਚ ਅੰਧਵਿਸ਼ਵਾਸ ਤੇ ਛੂਆਛਾਤ ਕਾਫੀ ਲੰਮੇ ਤੋਂ ਜਾਰੀ ਹੈ। ਇਸ ਛੂਆਛਾਤ ਦੀ ਮਾਰ ਹੇਠਲੀਆਂ ਜਾਤਾਂ ਨੂੰ ਭੁਗਤਣੀ ਪੈਂਦੀ ਹੈ। ਵਿਧਾਇਕ ਤੇ ਸਾਂਸਦ ਇੱਥੇ ਵੋਟ ਮੰਗਣ ਆਉਂਦੇ ਹਨ, ਪਰ ਛੂਆਛਾਤ ਦੂਰ ਕਰਨ 'ਤੇ ਕੋਈ ਧਿਆਨ ਨਹੀਂ ਦਿੰਦੇ।

Comments

Leave a Reply