Thu,Jul 16,2020 | 10:53:02pm
HEADLINES:

Social

ਪੜ੍ਹਿਆ-ਲਿਖਿਆ ਤੇ ਸ਼ਹਿਰੀ ਸਮਾਜ ਵੀ ਆਨਰ ਕਿਲਿੰਗ 'ਚ ਪਿੱਛੇ ਨਹੀਂ

ਪੜ੍ਹਿਆ-ਲਿਖਿਆ ਤੇ ਸ਼ਹਿਰੀ ਸਮਾਜ ਵੀ ਆਨਰ ਕਿਲਿੰਗ 'ਚ ਪਿੱਛੇ ਨਹੀਂ

ਤੇਲੰਗਾਨਾ 'ਚ ਪੇਰੂਮੱਲਾ ਪ੍ਰਣਯ ਦਾ ਬੀਤੇ ਦਿਨੀਂ ਉਸ ਸਮੇਂ ਕਤਲ ਕਰ ਦਿੱਤਾ ਗਿਆ, ਜਦੋਂ ਉਹ ਤੇ ਉਨ੍ਹਾਂ ਦੀ ਗਰਭਵਤੀ ਪਤਨੀ ਅੰਮ੍ਰਿਤਾ ਵਰਸ਼ਿਣੀ ਮਿਰਯਾਲਗੁਡਾ ਵਿੱਚ ਇੱਕ ਹਸਪਤਾਲ ਜਾ ਰਹੇ ਸਨ। ਪ੍ਰਣਯ ਮਲਾ (ਦਲਿਤ) ਜਾਤੀ ਨਾਲ ਸਬੰਧਤ ਸਨ, ਜਦਕਿ ਉਨ੍ਹਾਂ ਦੀ 21 ਸਾਲ ਦੀ ਪਤਨੀ ਅੰਮ੍ਰਿਤਾ ਬਾਣੀਆ ਸਮਾਜ ਨਾਲ ਸਬੰਧਤ ਹਨ। ਇਸ ਹੱਤਿਆ ਦੀ ਘਟਨਾ ਸੀਸੀਟੀਵੀ ਕੈਮਰੇ 'ਚ ਦਰਜ ਹੋ ਗਈ।

ਹਾਲਾਂਕਿ ਤੇਲੰਗਾਨਾ ਪੁਲਸ ਤੱਥਾਂ ਦੇ ਸਾਹਮਣੇ ਆਉਣ ਤੋਂ ਬਾਅਦ ਵੀ ਖੁੱਲ ਕੇ ਨਹੀਂ ਬੋਲ ਰਹੀ ਹੈ ਕਿ ਇੱਹ ਇੱਜ਼ਤ ਦੇ ਨਾਂ 'ਤੇ ਕੀਤੀ ਗਈ ਇੱਕ ਹੱਤਿਆ, ਮਤਲਬ ਆਨਰ ਕਿਲਿੰਗ ਹੈ। ਦੂਜੇ ਹੀ ਦਿਨ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿੱਚ ਇੱਕ ਹੋਰ ਘਟਨਾ ਨੂੰ ਅੰਜਾਮ ਦਿੱਤਾ ਗਿਆ।

ਹੈਦਰਾਬਾਦ ਵਿੱਚ ਦਿਨ ਦੇ ਸਮੇਂ ਇੱਕ ਸੜਕ 'ਤੇ ਇੱਕ ਵਿਅਕਤੀ ਨੇ ਤੇਜਧਾਰ ਹਥਿਆਰ ਨਾਲ ਪਤੀ-ਪਤਨੀ 'ਤੇ ਹਮਲਾ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਵੇਂ ਘਟਨਾਵਾਂ ਵਿੱਚ ਨਵੇਂ ਵਿਆਹੇ ਜੋੜਿਆਂ 'ਤੇ ਹਮਲੇ ਕਰਾਉਣ ਵਾਲੇ ਇਨ੍ਹਾਂ ਮਹਿਲਾਵਾਂ ਦੇ ਪਿਤਾ ਸਨ, ਜੋ ਕਿ ਕਥਿਤ ਤੌਰ 'ਤੇ ਉਨ੍ਹਾਂ ਦੇ ਵਿਆਹਾਂ ਖਿਲਾਫ ਸਨ। 

ਇਸੇ ਵਿੱਚ ਇੱਜ਼ਤ ਦੇ ਨਾਂ 'ਤੇ ਹੱਤਿਆਵਾਂ ਪੁਰਸ਼ ਸੱਤਾ ਵਾਲੇ ਸਮਾਜ ਵਿੱਚ ਡੂੰਘੀਆਂ ਜੜ੍ਹਾਂ ਜਮਾਂ ਚੁੱਕੇ ਜਾਤੀਵਾਦ ਦਾ ਨਤੀਜਾ ਹਨ, ਜੋ ਕਿ ਮਹਿਲਾਵਾਂ ਦੀ ਗੁਲਾਮੀ ਰਾਹੀਂ ਜੀਵਤ ਰਹਿੰਦੀ ਹੈ। ਆਮ ਤੌਰ 'ਤੇ ਅਜਿਹੇ ਭਿਆਨਕ ਅਪਰਾਧਾਂ ਨੂੰ ਅੰਜਾਮ ਦੇਣ ਵਾਲਿਆਂ ਦਾ ਮੰਨਣਾ ਹੈ ਕਿ ਪੀੜਤ ਮ੍ਰਿਤਕ ਜੋੜਿਆਂ ਨੇ ਆਪਣੇ ਪਰਿਵਾਰ ਤੇ ਜਾਤੀ ਦੇ ਸਨਮਾਨ ਨਾਲ ਜੁੜੇ ਕਾਨੂੰਨਾਂ ਦੀ ਉਲੰਘਣਾ ਕੀਤੀ। ਇਹ ਹੱਤਿਆਵਾਂ ਪੇਂਡੂ ਇਲਾਕਿਆਂ ਤੇ ਅਨਪੜ੍ਹ ਲੋਕਾਂ ਤੱਕ ਹੀ ਸੀਮਤ ਨਹੀਂ ਹਨ। ਸ਼ਹਿਰਾਂ ਤੇ ਪੜ੍ਹੇ-ਲਿਖੇ ਪਰਿਵਾਰਾਂ ਵਿੱਚ ਵੀ ਇਨ੍ਹਾਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ।

ਕੀ ਕਹਿੰਦੀ ਹੈ ਸੁਪਰੀਮ ਕੋਰਟ
ਮਈ 2011 ਵਿੱਚ ਇੱਜ਼ਤ ਦੇ ਨਾਂ 'ਤੇ ਹੱਤਿਆਵਾਂ 'ਤੇ ਫੈਸਲਾ ਸੁਣਾਉਂਦੇ ਹੋਏ ਸੁਪਰੀਮ ਕੋਰਟ ਦੇ ਜਸਟਿਸ ਮਾਰਕੰਡੇਯ ਕਾਟਜੂ ਤੇ ਗਿਆਨ ਸੁਧਾ ਦੀ ਦੋ ਜੱਜਾਂ ਦੀ ਬੈਂਚ ਨੇ ਕਿਹਾ, ''ਇੱਜ਼ਤ ਦੇ ਨਾਂ 'ਤੇ ਹੱਤਿਆਵਾਂ ਵਿੱਚ ਕੁਝ ਵੀ ਇੱਜ਼ਤ ਦੇ ਲਾਇਕ ਨਹੀਂ ਹੈ ਅਤੇ ਇਹ ਸਾਮੰਤਵਾਦੀ ਸੋਚ ਵਾਲੇ ਕੱਟਰ ਲੋਕਾਂ ਵੱਲੋਂ ਕੀਤੀ ਗਈ ਕਰੂਰ ਹੱਤਿਆਵਾਂ ਤੋਂ ਇਲਾਵਾ ਕੁਝ ਨਹੀਂ ਹੈ। ਹੁਣ ਇਨ੍ਹਾਂ ਸਾਮੰਤਵਾਦੀ ਪ੍ਰਥਾਵਾਂ ਨੂੰ ਖਤਮ ਕਰਨ ਦਾ ਸਮਾਂ ਹੈ, ਜੋ ਸਾਡੇ ਦੇਸ਼ 'ਤੇ ਕਲੰਕ ਹਨ।''

ਆਪਣੀ ਇਸ ਟਿੱਪਣੀ ਦੇ ਨਾਲ ਹੀ ਸੁਪਰੀਮ ਕੋਰਟ ਨੇ ਸੁਣਵਾਈ ਅਦਾਲਤਾਂ ਤੇ ਹਾਈਕੋਰਟ ਨੂੰ ਨਿਰਦੇਸ਼ ਦਿੱਤਾ ਕਿ ਇਸ ਤਰ੍ਹਾਂ ਦੀਆਂ ਹੱਤਿਆਵਾਂ ਦੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। ਉਸ ਸਮੇਂ ਅਜਿਹਾ ਮੰਨਿਆ ਗਿਆ ਕਿ ਅਦਾਲਤ ਦਾ ਇਹ ਨਿਰਦੇਸ਼ ਇਸ ਤਰ੍ਹਾਂ ਦੇ ਅਪਮਾਨਜਨਕ ਵਿਵਹਾਰ ਨੂੰ ਨਜਿੱਠਣ ਦਾ ਕੰਮ ਕਰੇਗਾ। ਹਾਲਾਂਕਿ ਸੁਪਰੀਮ ਕੋਰਟ ਦੇ ਇਸ ਸਖਤ ਫੈਸਲੇ ਦਾ ਵੀ ਅਸਰ ਨਹੀਂ ਦਿਖਾਈ ਦੇ ਰਿਹਾ ਹੈ। ਇੱਜ਼ਤ ਦੇ ਨਾਂ 'ਤੇ ਨੌਜਵਾਨ ਪ੍ਰੇਮੀ ਜੋੜਿਆਂ ਦੀ ਹੱਤਿਆਵਾਂ ਦਾ ਦੌਰ ਜਾਰੀ ਹੈ।

ਇੱਜ਼ਤ ਦੇ ਨਾਂ 'ਤੇ ਹੱਤਿਆਵਾਂ ਤੇ ਸਮਾਜ
ਇੱਜ਼ਤ ਦੇ ਨਾਂ 'ਤੇ ਹੱਤਿਆਵਾਂ ਸਮਾਜ ਵਿੱਚ ਮਹਿਲਾਵਾਂ ਦੀ ਹੇਠਲੀ ਸਥਿਤੀ ਨੂੰ ਦਿਖਾਉਂਦਾ ਹੈ। ਇਸ ਤਰ੍ਹਾਂ ਇੱਜ਼ਤ ਦੇ ਨਾਂ 'ਤੇ ਹੱਤਿਆਵਾਂ ਦਾ ਮੁੱਢ ਜਾਤੀਵਾਦ ਤੇ ਪੁਰਸ਼ ਸੱਤਾ ਵਿੱਚ ਹੈ। ਹਾਲ ਦੇ ਦਹਾਕਿਆਂ ਵਿੱਚ ਮਹਿਲਾਵਾਂ ਦੀ ਸਿੱਖਿਆ ਤੇ ਆਰਥਿਕ ਆਤਮ ਨਿਰਭਰਤਾ ਕਾਰਨ ਮਾਹੌਲ ਬਦਲਣ ਲੱਗਾ ਹੈ। ਫੈਸਲਾ ਕਰਨ 'ਚ ਉਨ੍ਹਾਂ ਦੀ ਭੂਮਿਕਾ ਵਧੀ ਹੈ। ਹਾਲਾਂਕਿ ਜਾਤੀ ਵਿਵਸਥਾ ਦੇ ਪੈਰੋਕਾਰ ਇਨ੍ਹਾਂ ਬਦਲਾਅ ਨੂੰ ਸਵੀਕਾਰ ਨਹੀਂ ਕਰ ਰਹੇ ਹਨ। ਇਸੇ ਕਾਰਨ ਇੱਜ਼ਤ ਦੇ ਨਾਂ 'ਤੇ ਹੱਤਿਆਵਾਂ ਹੋਈਆਂ ਹਨ।

ਜਿਵੇਂ-ਜਿਵੇਂ ਹੇਠਲੀਆਂ ਜਾਤਾਂ ਦੀਆਂ ਮਹਿਲਾਵਾਂ ਸਿੱਖਿਅਤ ਤੇ ਆਪਣੇ ਪੈਰਾਂ 'ਤੇ ਖੜੀਆਂ ਹੋ ਰਹੀਆਂ ਹਨ, ਜਾਤੀ ਵਿਵਸਥਾ ਵਿੱਚ ਤਣਾਅ ਵਧਦਾ ਜਾ ਰਿਹਾ ਹੈ। ਜਾਤੀ ਸਨਮਾਨ ਨੂੰ ਆਮ ਤੌਰ 'ਤੇ ਚੁਣੌਤੀ ਦਿੱਤੀ ਜਾ ਰਹੀ ਹੈ। ਪੁਲਸ ਨੂੰ ਸਮਾਜ ਦੇ ਇਸ ਵਤੀਰੇ ਪ੍ਰਤੀ ਧਿਆਨ ਦੇਣ ਦੀ ਲੋੜ ਹੈ।

ਅਨੇਕ ਮਾਮਲਿਆਂ ਵਿੱਚ ਪੁਲਸ ਅੰਤਰ ਜਾਤੀ ਜੋੜਿਆਂ 'ਤੇ ਆਉਣ ਵਾਲੇ ਖਤਰਿਆਂ ਬਾਰੇ ਜਾਣਕਾਰੀ ਹੋਣ ਦੇ ਬਾਵਜੂਦ ਉਨ੍ਹਾਂ ਦੀ ਸੁਰੱਖਿਆ ਲਈ ਜ਼ਰੂਰੀ ਉਪਾਅ ਕਰਨ ਵਿੱਚ ਨਾਕਾਮ ਰਹੀ ਹੈ। ਇੱਜ਼ਤ ਦੇ ਨਾਂ 'ਤੇ ਹੱਤਿਆਵਾਂ ਨੂੰ ਰੋਕਣ ਲਈ ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨਜਾਤੀ (ਅੱਤਿਆਚਾਰ ਰੋਕੋ) ਕਾਨੂੰਨ ਤਹਿਤ ਇੱਕ ਮਜ਼ਬੂਤ ਕਾਨੂੰਨ ਦੀ ਵੀ ਜ਼ਰੂਰਤ ਹੈ।

ਆਨਰ ਕਿਲਿੰਗ ਦੀਆਂ ਵਧਦੀਆਂ ਘਟਨਾਵਾਂ
ਆਨਰ ਕਿਲਿੰਗ ਦੀਆਂ ਘਟਨਾਵਾਂ ਵਧਦੀਆਂ ਹੀ ਜਾ ਰਹੀਆਂ ਹਨ। ਸਾਲ 2014 ਤੋਂ 2016 ਵਿਚਕਾਰ ਦੇਸ਼ ਵਿੱਚ ਇੱਜ਼ਤ ਦੇ ਨਾਂ 'ਤੇ ਹੱਤਿਆ ਦੇ 356 ਮਾਮਲਿਆਂ ਦੀ ਸੂਚਨਾ ਲੋਕਸਭਾ ਨੂੰ ਦਿੱਤੀ ਗਈ ਸੀ। ਕੇਂਦਰੀ ਗ੍ਰਹਿ ਰਾਜ ਮੰਤਰੀ ਹੰਸਰਾਜ ਗੰਗਾਰਾਮ ਅਹੀਰ ਨੇ ਇੱਕ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ ਸੀ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਮੰਤਰਾਲੇ ਨੇ ਸਾਰੇ ਸੂਬਿਆਂ ਨੂੰ ਇੱਜ਼ਤ ਦੇ ਨਾਂ 'ਤੇ ਹੱਤਿਆ ਨਾਲ ਜੁੜੇ ਮਾਮਲਿਆਂ ਦੇ ਹੱਲ ਲਈ ਉਪਾਅ ਲਾਗੂ ਕਰਨ ਦੀ ਸਲਾਹ ਦਿੱਤੀ ਹੈ।

ਅਹੀਰ ਨੇ ਕਿਹਾ ਕਿ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ, ਸਾਲ 2014 ਵਿੱਚ ਦੇਸ਼ ਵਿੱਚ ਕੁੱਲ 28 ਮਾਮਲੇ ਅਜਿਹੇ ਦਰਜ ਕੀਤੇ ਗਏ ਸਨ, ਜਿਨ੍ਹਾਂ ਦਾ ਮਕਸਦ ਇੱਜ਼ਤ ਦੇ ਨਾਂ 'ਤੇ ਹੱਤਿਆ ਕਰਨਾ ਸੀ। 2015 ਵਿੱਚ ਅਜਿਹੇ 251 ਤੇ 2016 ਵਿੱਚ ਅਜਿਹੇ 77 ਮਾਮਲੇ ਦਰਜ ਕੀਤੇ ਗਏ। ਹਾਲਾਂਕਿ ਇਹ ਅਜਿਹੀਆਂ ਘਟਨਾਵਾਂ ਹਨ, ਜਿਨ੍ਹਾਂ ਦੀ ਰਿਪੋਰਟ ਦਰਜ ਕਰਾਈ ਗਈ ਹੈ। ਇਸ ਵਿੱਚ ਉਹ ਅੰਕੜੇ ਸ਼ਾਮਲ ਨਹੀਂ ਹਨ, ਜਿਨ੍ਹਾਂ ਦੀ ਜਾਣਕਾਰੀ ਪੁਲਸ ਥਾਣਿਆਂ ਤੱਕ ਨਹੀਂ ਪਹੁੰਚਦੀ।
-ਸਰੋਤ : ਐਫਪੀ

Comments

Leave a Reply